ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

ਹੁਣ ਤੱਕ 20,917 ਲੋਕ ਠੀਕ ਹੋ ਚੁੱਕੇ ਹਨ; ਸਿਹਤਯਾਬੀ ਦੀ ਦਰ ਵਧ ਕੇ 31.15% ਹੋਈ

Posted On: 11 MAY 2020 5:27PM by PIB Chandigarh

ਹੁਣ ਤੱਕ ਕੁੱਲ 20,917 ਵਿਅਕਤੀ ਠੀਕ ਹੋ ਚੁੱਕੇ ਹਨ। ਇੰਝ ਸਿਹਤਯਾਬੀ ਦੀ ਕੁੱਲ ਦਰ ਵਧ ਕੇ 31.15% ਹੋ ਗਈ ਹੈ। ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਹੁਣ 67,152 ਹੈ। ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 4,213 ਦਾ ਵਾਧਾ ਦਰਜ ਕੀਤਾ ਗਿਆ ਹੈ।

ਵਿਭਿੰਨ ਮੈਡੀਕਲ ਪ੍ਰੋਫ਼ੈਸ਼ਨਲਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ, ਡਾ. ਹਰਸ਼ ਵਰਘਨ ਨੇ ਕਿਹਾ ਕਿ ਦੇਸ਼ ਨੂੰ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਕੋਵਿਡ–19 ਨਾਲ ਨਿਪਟਦਿਆਂ, ਖਾਸ ਕਰਕੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਦਿਖਾਈ ਸਹਿਣਸ਼ੀਲਤਾ ਤੇ ਮਾਣ ਹੈ। ਉਨ੍ਹਾਂ ਮੁੜ ਰਾਸ਼ਟਰ ਨੂੰ ਅਪੀਲ ਕੀਤੀ ਕਿ ਡਾਕਟਰਾਂ ਤੇ ਸਿਹਤਸੰਭਾਲ਼ ਕਰਮਚਾਰੀਆਂ ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਉਣੀ ਚਾਹੀਦੀ ਜਾਂ ਉਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ; ਸਗੋਂ ਜਨਤਾ ਦੀ ਮਦਦ ਕਰਨ ਦੇ ਯਤਨਾਂ ਲਈ ਉਨ੍ਹਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ–19 ਵਿਰੁੱਧ ਜੰਗ ਜਾਰੀ ਰੱਖਣ ਲਈ ਡਾਕਟਰ, ਨਰਸਾਂ, ਹੈਲਥਕੇਅਰ ਵਰਕਰ ਸਾਡੇ ਆਦਰ, ਸਹਾਇਤਾ ਤੇ ਸਹਿਯੋਗ ਦੇ ਹੱਕਦਾਰ ਹਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਕੋਵਿਡ–19 ਲਈ ਜ਼ਿਲ੍ਹਾਪੱਧਰੀ ਸੁਵਿਧਾਅਧਾਰਿਤ ਚੌਕਸ ਨਿਗਰਾਨੀ ਹਿਤ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ: https://www.mohfw.gov.in/pdf/DistrictlevelFacilitybasedsurveillanceforCOVID19.pdf

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/  ਅਤੇ @MoHFW_INDIA

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in  ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]inand ਅਤੇ @CovidIndiaSeva ਉੱਤੇ ਟਵੀਟਸ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

 

ਐੱਮਵੀ/ਐੱਸਜੀ


(Release ID: 1623131) Visitor Counter : 156