ਗ੍ਰਹਿ ਮੰਤਰਾਲਾ

ਐੱਨਡੀਐੱਮਏ (ਗ੍ਰਹਿ ਮੰਤਰਾਲੇ) ਨੇ ਲੌਕਡਾਊਨ ਦੀ ਮਿਆਦ ਦੇ ਬਾਅਦ ਨਿਰਮਾਣ ਉਦਯੋਗਾਂ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਸੁਨਿਸ਼ਚਿਤ ਕਰਨ ਲਈ ਫੀਲਡ ਅਧਿਕਾਰੀ

Posted On: 11 MAY 2020 12:46PM by PIB Chandigarh

ਕੇਂਦਰੀ ਗ੍ਰਹਿ ਮੰਤਰਾਲਾ ਨੇ ਆਪਦਾ ਪ੍ਰਬੰਧਨ ਕਾਨੂੰਨ, 2005 ਦੇ ਤਹਿਤ ਲੌਕਡਾਊਨ ਦੀ ਮਿਆਦ ਦੇ ਬਾਅਦ ਨਿਰਮਾਣ ਉਦਯੋਗਾਂ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਕੋਵਿਡ-19 ਦੀ ਸ਼ੁਰੂਆਤ ਵਿੱਚ 25 ਮਾਰਚ ਤੋਂ ਦੇਸ਼ ਭਰ ਵਿੱਚ ਲੌਕਡਾਊਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਸੀ। ਕਿਉਂਕਿ ਲੌਕਡਾਊਨ ਵਿੱਚ ਹੌਲ਼ੀ-ਹੌਲ਼ੀ ਕੁਝ ਖੇਤਰਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਇਸ ਲਈ ਐੱਨਡੀਐੱਮਏ ਦੇ ਆਦੇਸ਼ ਸੰਖਿਆ 1-29/2020-ਪੀਪੀ ਮਿਤੀ 1 ਮਈ 2020 ਅਤੇ ਐੱਮਐੱਚਏ ਆਦੇਸ਼ ਸੰਖਿਆ 40-3/2020-ਡੀਐੱਮ-ਆਈ (ਏ) ਮਿਤੀ 1 ਮਈ 2020 ਦੇ ਅਨੁਸਾਰ ਕੁਝ ਆਰਥਿਕ ਗਤੀਵਿਧੀਆਂ ਦੀ ਆਗਿਆ ਦਿੱਤੀ ਜਾ ਰਹੀ ਹੈ।

 

ਕਈ ਹਫ਼ਤਿਆ ਦੇ ਲੌਕਡਾਊਨ ਅਤੇ ਲੌਕਡਾਊਨ ਦੇ ਦੌਰਾਨ ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦੇ ਕਾਰਨ, ਸੰਭਵ ਹੈ ਕਿ ਕੁਝ ਸੰਚਾਲਕਾਂ ਨੇ ਸਥਾਪਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦਾ ਪਾਲਣ ਨਾ ਕੀਤਾ ਹੋਵੇ। ਇਸ ਕਰਕੇ, ਕੁਝ ਨਿਰਮਾਣ ਸੁਵਿਧਾਵਾਂ, ਪਾਈਪਲਾਈਨਾਂ, ਵਾਲਵਾਂ ਆਦਿ ਵਿੱਚ ਬਚੇ ਹੋਏ ਰਸਾਇਣ ਹੋ ਸਕਦੇ ਹਨ, ਜੋ ਜੋਖਮ ਪੈਦਾ ਕਰ ਸਕਦੇ ਹਨ। ਖਤਰਨਾਕ ਰਸਾਇਣਾਂ ਅਤੇ ਜਲਣਸ਼ੀਲ ਪਦਾਰਥਾਂ ਦੇ ਨਾਲ ਭੰਡਾਰਨ ਸੁਵਿਧਾਵਾਂ ਦੀ ਵੀ ਇਹੀ ਸਚਾਈ ਹੈ।

 

ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ ਨੇ ਜਾਰੀ ਕੀਤਾ ਹੈ-

1. ਰਸਾਇਣਕ ਆਪਦਾਵਾਂ ਬਾਰੇ ਦਿਸ਼ਾ-ਨਿਰਦੇਸ਼, 2007

 

2. ਰਸਾਇਣਕ (ਆਤੰਕਵਾਦ) ਆਪਦਾਵਾਂ ਦੇ ਪ੍ਰਬੰਧਨ ਬਾਰੇ ਦਿਸ਼ਾ-ਨਿਰਦੇਸ਼, 2009 ਅਤੇ

 

3. ਪੀਓਐੱਲ ਟੈਂਕਰਾਂ, 2010 ਨੂੰ ਲਿਜਾਣ ਲਈ ਰੱਖਿਆ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ, ਜੋ ਰਸਾਇਣਕ ਉਦਯੋਗਾਂ ਲਈ ਮਹੱਤਵਪੂਰਨ ਹੈ। ਵਾਤਾਵਰਣ ਸੁਰੱਖਿਆ ਕਾਨੂੰਨ, 1986 ਦੇ ਤਹਿਤ ਖਤਰਨਾਕ ਰਸਾਇਣਾਂ ਦੇ ਨਿਰਮਾਣ, ਭੰਡਾਰਨ ਅਤੇ ਆਯਾਤ ਸਬੰਧੀ ਨਿਯਮ, 1989 ਇਨ੍ਹਾਂ ਉਦਯੋਗਾਂ ਲਈ ਵੈਧਾਨਿਕ ਜ਼ਰੂਰਤਾਂ ਪ੍ਰਦਾਨ ਕਰਦੇ ਹਨ।

 

ਜਦੋਂ ਲੌਕਆਊਟ/ਟੈਗਆਊਟ ਪ੍ਰਕਿਰਿਆਵਾਂ ਨਹੀਂ ਹੁੰਦੀਆਂ ਹਨ, ਤਾਂ ਅਨੇਕ ਊਰਜਾ ਸਰੋਤ ਉਨ੍ਹਾਂ ਸੰਚਾਲਕਾਂ / ਸੁਪਰਵਾਈਜ਼ਰਾਂ ਲਈ ਖਤਰਨਾਕ ਸਾਬਤ ਹੋ ਸਕਦੇ ਹਨ, ਜੋ ਬਿਜਲੀ, ਮਕੈਨੀਕਲ ਜਾਂ ਰਸਾਇਣਕ ਉਪਕਰਣਾਂ ਦੀ ਸੇਵਾ ਜਾਂ ਰੱਖ-ਰਖਾਅ ਕਰ ਰਹੇ ਹਨ। ਜਦੋਂ ਸਮੇਂ-ਸਮੇਂ ਤੇ ਭਾਰੀ ਮਸ਼ੀਨਰੀ ਅਤੇ ਉਪਕਰਣਾਂ ਦਾ ਰੱਖ-ਰਖਾਅ ਨਹੀਂ ਕੀਤਾ ਜਾਂਦਾ ਹੈ, ਤਾਂ ਉਹ ਸੰਚਾਲਕਾਂ / ਇੰਜੀਨੀਅਰਾਂ ਦੇ ਲਈ ਖਤਰਨਾਕ ਸਾਬਤ ਹੋ ਸਕਦੇ ਹਨ।

 

ਜਲਣਸ਼ੀਲ ਤਰਲ ਪਦਾਰਥ, ਨਿਹਿਤ ਗੈਸ ਪਦਾਰਥ, ਖੁੱਲ੍ਹੀਆਂ ਤਾਰਾਂ, ਕਨਵੇਅਰ ਬੈਲਟਾਂ ਅਤੇ ਸਵੈਚਾਲਿਤ ਵਾਹਨ ਨਿਰਮਾਣ ਸੁਵਿਧਾਵਾਂ ਵਿੱਚ ਉੱਚ ਜੋਖਮ ਵਾਲਾ ਮਾਹੌਲ ਬਣਾਉਂਦੇ ਹਨ। ਸੁਰੱਖਿਆ ਕੋਡਾਂ ਨੂੰ ਅਣਉਚਿਤ ਤਰੀਕੇ ਨਾਲ ਲਾਗੂ ਕਰਨ ਅਤੇ ਅਣਉਚਿਤ ਰੂਪ ਨਾਲ ਲੇਬਲ ਕੀਤੇ ਗਏ ਰਸਾਇਣ ਸਿਹਤ ਸਬੰਧੀ ਗੰਭੀਰ ਖ਼ਤਰਿਆਂ ਨੂੰ ਹੋਰ ਵਧਾ ਸਕਦੇ ਹਨ।

ਜਦੋਂ ਕੋਈ ਅਚਾਨਕ ਘਟਨਾ ਹੁੰਦੀ ਹੈ, ਤਾਂ ਪ੍ਰਤੀਕਿਰਿਆ ਨੂੰ ਤੇਜ਼ੀ ਨਾਲ ਸੰਭਾਲਣਾ ਚੁਣੌਤੀਪੂਰਨ ਹੋ ਜਾਂਦਾ ਹੈ। ਜੋਖਮ ਨੂੰ ਘੱਟ ਕਰਨ ਅਤੇ ਉਦਯੋਗਿਕ ਇਕਾਈਆਂ ਨੂੰ ਸਫ਼ਲਤਾਪੂਰਵਕ ਦੁਬਾਰਾ ਸ਼ੁਰੂ ਕਰਨ ਨੂੰ ਪ੍ਰੋਤਸਾਹਿਤ ਕਰਨ ਲਈ, ਨਿਮਨਲਿਖਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।

 

ਰਾਜ ਸਰਕਾਰਾਂ ਇਹ ਵੀ ਸੁਨਿਸ਼ਚਿਤ ਕਰਨਗੀਆਂ ਕਿ ਸਬੰਧਿਤ ਵੱਡੀਆਂ ਦੁਰਘਟਨਾਵਾਂ ਦੀ ਜੋਖਮ (ਐੱਮਏਐੱਚ) ਵਾਲੀਆਂ ਇਕਾਈਆਂ ਦੀ ਘਟਨਾਸਥਲ ਤੋਂ ਦੂਰ ਆਪਦਾ ਪ੍ਰਬੰਧਨ ਯੋਜਨਾ ਆਧੁਨਿਕ ਹੈ ਅਤੇ ਉਨ੍ਹਾਂ ਦੇ ਲਾਗੂਕਰਨ ਦੀ ਤਿਆਰੀ ਉੱਚ ਹੈ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਜ਼ਿਲ੍ਹੇ ਦੇ ਸਾਰੇ ਜ਼ਿੰਮੇਵਾਰ ਅਧਿਕਾਰੀ ਇਹ ਸੁਨਿਸ਼ਚਿਤ ਕਰਨ ਕਿ ਉਦਯੋਗਿਕ ਘਟਨਾ-ਸਥਲ ਤੇ ਆਪਦਾ ਪ੍ਰਬੰਧਨ ਯੋਜਨਾਵਾਂ ਆਪਣੇ ਮੂਲ ਸਥਾਨ ਤੇ ਹੋਣ ਅਤੇ ਕੋਵਿਡ-19 ਲੌਕਡਾਊਨ ਦੇ ਦੌਰਾਨ ਅਤੇ ਉਸ ਦੇ ਬਾਅਦ ਉਦਯੋਗਾਂ ਨੂੰ ਦੁਬਾਰਾ ਸੁਰੱਖਿਅਤ ਸ਼ੁਰੂ ਕਰਨ ਦੇ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਸ਼ਾਮਲ ਕੀਤੀਆਂ ਗਈਆਂ ਹੋਣ।

 

ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਲਈ ਇੱਥੇ ਕਲਿੱਕ ਕਰੋ

Click here to see the Detailed Guidelines

 

 

 

*****

 

ਵੀਜੀ/ਐੱਸਐੱਨਸੀ/ਵੀਐੱਮ/ਐੱਚਐੱਸ



(Release ID: 1623127) Visitor Counter : 144