ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਦੀ ਰਾਜਾਂ ਨੂੰ ਹਿਦਾਇਤ : ਡਾਕਟਰਾਂ, ਪੈਰਾ-ਮੈਡੀਕਲ ਸਟਾਫ ਦੀਆਂ ਨਿਰਵਿਘਨ ਗਤੀਵਿਧੀਆਂ ਅਤੇ ਸਾਰੇ ਪ੍ਰਾਈਵੇਟ ਕਲੀਨਿਕਾਂ, ਨਰਸਿੰਗ ਹੋਮ ਅਤੇ ਲੈਬਾਂ ਨੂੰ ਖੁੱਲ੍ਹਾ ਰੱਖਣਾ ਸੁਨਿਸ਼ਚਿਤ ਕਰਨ ; ਕੋਵਿਡ ਅਤੇ ਗ਼ੈਰ-ਕੋਵਿਡ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਜ਼ਰੂਰੀ

Posted On: 11 MAY 2020 12:10PM by PIB Chandigarh

ਕੈਬਨਿਟ ਸਕੱਤਰ ਨੇ 10 ਮਈ 2020 ਨੂੰ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀਜਿਸ ਵਿੱਚ ਕੁਝ ਰਾਜਾਂ ਅਤੇ ਕੇਂਦਰ  ਸ਼ਾਸਿਤ ਪ੍ਰਦੇਸ਼ਾਂ ਦੁਆਰਾ ਡਾਕਟਰਾਂ ਅਤੇ ਪੈਰਾ-ਮੈਡੀਕਲ  ਸਟਾਫ ਦੀਆਂ ਗਤੀਵਿਧੀਆਂ ਉੱਤੇ ਕੁਝ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲਾਗੂ ਪਾਬੰਦੀਆਂ  ਦਾ ਮੁੱਦਾ ਉੱਠਿਆ।    

 

ਇਸ ਬੈਠਕ ਸਦਕਾਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ  ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਪਬਲਿਕ ਹੈਲਥ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਵੱਡਮੁੱਲੇ ਮਨੁਖੀ ਜੀਵਨ ਨੂੰ ਬਚਾਉਣ ਲਈ ਸਾਰੇ ਮੈਡੀਕਲ ਪ੍ਰੋਫੈਸ਼ਨਲਾਂ ਦੀਆਂ ਗਤੀਵਿਧੀਆਂ ਦਾ ਨਿਰਵਿਘਨ ਜਾਰੀ ਰਹਿਣਾ ਜ਼ਰੂਰੀ ਹੈ।  ਇਸ ਵਿੱਚ ਕਿਹਾ ਗਿਆ ਕਿ ਮੈਡੀਕਲ ਪ੍ਰੋਫੈਸ਼ਨਲਾਂ ਅਤੇ ਪੈਰਾ-ਮੈਡੀਕਲ ਸਟਾਫ ਦੀਆਂ ਗਤੀਵਿਧੀਆਂ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਪਾਬੰਦੀ ਕੋਵਿਡ ਅਤੇ ਗ਼ੈਰ - ਕੋਵਿਡ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਗੰਭੀਰ ਰੁਕਾਵਟਾਂ ਪੈਦਾ ਕਰ ਸਕਦੀ ਹੈ। 

 

ਉਪਰੋਕਤਂ ਨੂੰ ਦੇਖਦੇ ਹੋਏ,   ਸੂਚਨਾ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਸਾਰੇ ਰਾਜਾਂ/ਕੇਂਦਰ  ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਇਹ ਸੁਨਿਸ਼ਚਿਤ ਕਰਨ ਕਿ ਸਾਰੇ ਮੈਡੀਕਲ ਪ੍ਰੋਫੈਸ਼ਨਲਾਂਨਰਸਾਂ ਪੈਰਾ-ਮੈਡੀਕਲ ਸਫਾਈ ਕਰਮੀਆਂ ਅਤੇ ਐਂਬੂਲਸਾਂ ਦਾ ਸਚਾਰੂ ਆਵਾਗਮਨ ਹੋਵੇ। ਇਸ ਤੋਂ ਬਿਨਾ ਕਿਸੇ ਅੜਚਣ ਦੇ ਰੋਗੀਆਂ ਨੂੰ ਸਾਰੀਆਂ ਕੋਵਿਡ ਅਤੇ ਗ਼ੈਰ - ਕੋਵਿਡ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲ ਸਕੇਗੀ।  ਇਹ ਵੀ ਕਿਹਾ ਗਿਆ ਕਿ ਉਪਰੋਕਤ ਸਾਰੇ ਪ੍ਰੋਫੈਸ਼ਨਲਾਂ ਦੇ ਇੱਕ ਰਾਜ‍ ਤੋਂ ਦੂਜੇ ਰਾਜ‍ ਵਿੱਚ ਆਵਾਗਮਨ ਨੂੰ ਰਾਜਾਂ/ਕੇਂਦਰ  ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅਸਾਨ ਬਣਾਇਆ ਜਾ ਸਕਦਾ ਹੈ।

 

ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਸਾਰੇ ਪ੍ਰਾਈਵੇਟ ਕਲੀਨਿਕਨਰਸਿੰਗ ਹੋਮ ਅਤੇ ਲੈਬਾਂ ਨੂੰ ਆਪਣੇ ਸਾਰੇ ਮੈਡੀਕਲ ਪ੍ਰੋਫੈਸ਼ਨਲਾਂ ਅਤੇ ਸਟਾਫ  ਨਾਲਖੋਲ੍ਹਣ ਦੀ ਆਗਿਆ ਦਿੱਤੀ ਜਾਵੇ।  ਇਸ ਨਾਲ ਕੋਵਿਡ ਅਤੇ ਗ਼ੈਰ-ਕੋਵਿਡ ਮਰੀਜ਼ਾਂ ਸਹਿਤ ਹਰ ਪ੍ਰਕਾਰ  ਦੇ ਰੋਗੀਆਂ ਦੀ ਬਿਨਾ ਕਿਸੇ ਰੁਕਾਵਟ ਦੇ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਅਸਾਨੀ ਹੋਵੇਗੀਅਤੇ ਹਸਪਤਾਲਾਂ ਦਾ ਬੋਝ ਹਲਕਾ ਹੋਵੇਗਾ। 

 

 ਮੈਡੀਕਲ ਪ੍ਰੋਫੈਸ਼ਨਲਾਂ ਦੀਆਂ ਗਤੀਵਿਧੀਆਂ ਦੇ ਸਬੰਧ ਵਿੱਚ ਸਰਕਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਇੱਥੇ ਕਲਿੱਕ ਕਰੋ

Click here to see Official Communication regarding Movement of Medical Professionals

 

 

 

*****

ਵੀਜੀ/ਐੱਸਐਐੱਨਸੀ/ਵੀਐੱਮ
 


(Release ID: 1622932) Visitor Counter : 228