ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅਪਡੇਟਸ

Posted On: 08 MAY 2020 5:55PM by PIB Chandigarh

 

ਭਾਰਤ ਸਰਕਾਰ ਵੱਲੋਂ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਾਰਵਾਈਆਂ ਕੀਤੀਆਂ ਗਈਆਂ ਹਨ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਤਾਮਿਲ ਨਾਡੂ, ਕਰਨਾਟਕ ਤੇ ਤੇਲੰਗਾਨਾ ਰਾਜਾਂ ਦੇ ਸਿਹਤ ਮੰਤਰੀਆਂ ਨਾਲ ਗੱਲਬਾਤ ਕੀਤੀ, ਜਿਸ ਵਿੱਚ ਕੋਵਿਡ–19 ਨੂੰ ਰੋਕਣ ਲਈ ਚੁੱਕੇ ਗਏ ਕਦਮਾਂ, ਸਬੰਧਿਤ ਤਿਆਰੀਆਂ ਲਈ ਜਤਨਾਂ ਦੀ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹੋਰਨਾਂ ਰਾਜਾਂ ਤੋਂ ਪਰਤ ਰਹੇ ਪ੍ਰਵਾਸੀ ਕਾਮਿਆਂ ਨੂੰ ਉਚਿਤ ਤਰੀਕੇ ਕੁਆਰੰਟੀਨ ਕਰਨ ਦੇ ਇੰਤਜ਼ਾਮਾਂ ਦੇ ਨਾਲਨਾਲ ਐੱਸਏਆਰਆਈ (SARI)/ ਆਈਐੱਲਆਈ (ILI) ਕੇਸਾਂ ਦੀ ਸੈਂਪਲਿੰਗ ਤੇ ਟੈਸਟਿੰਗ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੈ।

ਆਈਸੀਐੱਮਆਰ (ICMR) ਨੇ ਪਲੇਸਿਡ ਪ੍ਰੀਖਣ’ (Placid Trial) ਦੇ ਨਾਮ ਨਾਲ ਇੱਕ ਬਹੁਕੇਂਦਰ ਕਲੀਨਿਕਲ ਪ੍ਰੀਖਣ ਦੀ ਸ਼ੁਰੂਆਤ ਕੀਤੀ ਹੈ, ਜੋ ਦੂਜੇ ਗੇੜ ਦਾ ਓਪਨਲੇਬਲ, ਉੱਘੜਦੁੱਘੜਾ ਨਿਯੰਤ੍ਰਿਤ ਪ੍ਰੀਖਣ ਹੈ ਤੇ ਜਿਸ ਰਾਹੀਂ  ਦਰਮਿਆਨੇ ਰੋਗ ਵਿੱਚ ਕੋਵਿਡ–19 ਨਾਲ ਸਬੰਧਿਤ ਗੁੰਝਲਾਂ ਸੀਮਤ ਕਰਨ ਹਿਤ ਕਨਵੇਲਸੈਂਟ ਪਲਾਜ਼ਮਾ ਦੀ ਸੁਰੱਖਿਆ ਤੇ ਪ੍ਰਭਾਵਕਤਾ ਦਾ ਮੁੱਲਾਂਕਣ ਕੀਤਾ ਜਾਵੇਗਾ।ਇਸ ਅਧਿਐਨ ਨੂੰ ਕੋਵਿਡ–19 ਕੌਮੀ ਨੈਤਿਕਤਾ ਕਮੇਟੀ (ਸੀਓਐੱਨਈਸੀ – CONEC – ਨੈਸ਼ਨਲ ਐਥਿਕਸ ਕਮੇਟੀ) ਤੋਂ 29 ਅਪ੍ਰੈਲ ਨੂੰ ਪ੍ਰਵਾਨਗੀ ਮਿਲ ਗਈ ਹੈ। ਆਈਸੀਐੱਮਆਰ (ICMR) ਨੇ ਪਲੇਸਿਡ (PLACID) ਪ੍ਰੀਖਣ ਲਈ 21 ਸੰਸਥਾਨਾਂ ਦੀ ਚੋਣ ਕੀਤੀ ਹੈ। ਇਨ੍ਹਾਂ ਚੋਂ 5 ਹਸਪਤਾਲ ਮਹਾਰਾਸ਼ਟਰ ਵਿੱਚ; 4 ਗੁਜਰਾਤ ਵਿੱਚ; 2–2 ਰਾਜਸਥਾਨ, ਤਮਿਲ ਨਾਡੂ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ; ਅਤੇ 1–1 ਪੰਜਾਬ, ਕਰਨਾਟਕ, ਤੇਲੰਗਾਨਾ ਤੇ ਚੰਡੀਗੜ੍ਹ ਵਿੱਚ ਹਨ।

216 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿੱਚੋਂ ਹਾਲੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪਿਛਲੇ 28 ਦਿਨਾਂ ਦੌਰਾਨ 42 ਅਜਿਹੇ ਜ਼ਿਲ੍ਹੇ ਉੱਭਰ ਕੇ ਸਾਹਮਣੇ ਆਏ ਹਨ, ਜਿੱਥੇ ਕੋਈ ਤਾਜ਼ਾ ਕੇਸ ਸਾਹਮਣੇ ਨਹੀਂ ਆਇਆ, ਜਦ ਕਿ 28 ਜ਼ਿਲ੍ਹਿਆਂ ਵਿੱਚ ਪਿਛਲੇ 21 ਦਿਨਾਂ ਤੋਂ ਕੋਈ ਤਾਜ਼ਾ ਕੇਸ ਸਾਹਮਣੇ ਨਹੀਂ ਆਹਿਆ ਤੇ 46 ਜ਼ਿਲ੍ਹਿਆਂ ਵਿੱਚ ਪਿਛਲੇ 7 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਇਆ।

ਸਿਹਤ ਮੰਤਰਾਲੇ ਨੇ ਹੋਟਲਾਂ, ਸਰਵਿਸ ਅਪਾਰਟਮੈਂਟ, ਲੌਜਸ ਆਦਿ ਵਿੱਚ ਵਿਦੇਸ਼ ਤੋਂ ਪਰਤਣ ਵਾਲਿਆਂ/ਕਿਸੇ ਛੂਤਗ੍ਰਸਤ ਮਰੀਜ਼ ਦੇ ਸੰਪਰਕ ਵਿੱਚ ਰਹੇ ਲੋਕਾਂ ਨੂੰ ਰਾਜਾਂ ਵਿੱਚ ਕੁਆਰੰਟੀਨ ਦੀ ਸੁਵਿਧਾ / ਸ਼ੱਕੀ ਜਾਂ ਪੁਸ਼ਟੀ ਹੋਏ ਮਾਮਲਿਆਂ ਨੂੰ ਆਈਸੋਲੇਸ਼ਨ ਦੀ ਸੁਵਿਧਾ ਵਿੱਚ ਰੱਖਣ ਬਾਰੇ ਹੋਰ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾਨਿਰਦੇਸ਼ਾਂ ਬਾਰੇ ਹੋਰ ਵੇਰਵੇ ਇੱਥੇ ਵੇਖੇ ਜਾ ਸਕਦੇ ਹਨ:

https://www.mohfw.gov.in/pdf/Additionalguidelinesforquarantineofreturneesfromabroadcontactsisolationofsuspectorconfirmedcaseinprivatefacilities.pdf

 

ਹੁਣ ਤੱਕ ਕੁੱਲ 16,540 ਵਿ5ਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, 1273 ਮਰੀਜ਼ ਠੀਕ ਹੋਏ ਹਨ। ਇੰਝ ਸਾਡੀ ਸਿਹਤਯਾਬੀ ਦੀ ਕੁੱਲ ਦਰ 29.36% ਹੋ ਗਈ ਹੈ। ਇਹ ਸਿਹਤਯਾਬੀ ਦਰ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਦਾ ਇਸ ਵੇਲੇ ਇਹੋ ਮਤਲਬ ਹੈ ਕਿ ਹਸਪਤਾਲਾਂ ਚ ਦਾਖ਼ਲ ਹੋਏ ਹਰੇਕ ਤਿੰਨ ਮਰੀਜ਼ਾਂ ਵਿੱਚੋਂ ਲਗਭਗ ਇੱਕ ਠੀਕ ਹੋ ਗਿਆ ਹੈ / ਉਸ ਦਾ ਇਲਾਜ ਹੋ ਗਿਆ ਹੈ। ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 56,342 ਹੈ। ਕੱਲ੍ਹ ਤੋਂ, ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 3390 ਦਾ ਵਾਧਾ ਹੋਇਆ ਹੈ। ਇੱਥੇ ਵਰਣਨਯੋਗ ਹੈ ਕਿ ਔਸਤਨ 3.2% ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ, 4.7% ਆਈਸੀਯੂ ਵਿੱਚ ਹਨ ਤੇ 1.1% ਮਰੀਜ਼ ਵੈਂਟੀਲੇਟਰ ਉੱਤੇ ਹਨ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ  technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ

https://www.mohfw.gov.in/pdf/coronvavirushelplinenumber.pdf

 

*****

ਐੱਮਵੀ/ਐੱਸਜੀ
 


(Release ID: 1622222) Visitor Counter : 246