ਪ੍ਰਧਾਨ ਮੰਤਰੀ ਦਫਤਰ

ਵੇਸਾਕ ਬੁੱਧ ਪੂਰਣਿਮਾ (Vesak-Buddha Purnima) ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 07 MAY 2020 12:34PM by PIB Chandigarh

 

ਨਮਸਕਾਰ !!!

 

ਆਪ ਸਾਰਿਆਂ ਨੂੰ ਅਤੇ ਵਿਸ਼ਵ ਭਰ ਵਿੱਚ ਫੈਲੇ ਭਗਵਾਨ ਬੁੱਧ ਦੇ ਪੈਰੋਕਾਰਾਂ ਨੂੰ ਬੁੱਧ ਪੂਰਣਿਮਾ ਦੀਆਂ, ਵੇਸਾਕ ਉਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ !!!

 

ਇਹ ਮੇਰਾ ਸੁਭਾਗ ਹੈ ਕਿ ਮੈਨੂੰ ਪਹਿਲਾਂ ਵੀ ਇਸ ਪਵਿੱਤਰ ਦਿਨ ਤੇ, ਤੁਹਾਨੂੰ ਮਿਲਣ, ਤੁਹਾਡੇ ਸਾਰਿਆਂ ਤੋਂ ਅਸ਼ੀਰਵਾਦ ਲੈਣ ਦਾ ਅਵਸਰ ਮਿਲਦਾ ਰਿਹਾ ਹੈ। ਸਾਲ 2015 ਅਤੇ 2018 ਵਿੱਚ ਦਿੱਲੀ ਵਿੱਚ, ਅਤੇ ਸਾਲ 2017 ਵਿੱਚ ਕੋਲੰਬੋ ਵਿੱਚ ਮੈਨੂੰ ਇਸ ਪ੍ਰੋਗਰਾਮ ਨਾਲ ਜੁੜਨ ਦਾ, ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਿਆ ਸੀ । ਹਾਂ, ਇਸ ਵਾਰ ਪਰਿਸਥਿਤੀਆਂ ਕੁਝ ਹੋਰ ਹਨ, ਇਸ ਲਈ ਆਹਮਣੇ-ਸਾਹਮਣੇ ਆਕੇ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਪਾ ਰਹੀ।

 

ਸਾਥੀਓ,

 

ਭਗਵਾਨ ਬੁੱਧ ਦਾ ਵਚਨ ਹੈ -  ਮਨੋ ਪੁੱਬੰ-ਗਮਾ ਧੰਮਾ, ਮਨੋਸੇੱਠਾ ਮਨੋਮਯਾ, ਯਾਨੀ, ਧੰਮ ਮਨ ਤੋਂ ਹੀ ਹੁੰਦਾ ਹੈ, ਮਨ ਹੀ ਪ੍ਰਧਾਨ ਹੈ, ਸਾਰੀਆਂ ਪ੍ਰਵਿਰਤੀਆਂ ਦਾ ਆਗੂ ਹੈ। ਇਸ ਲਈ, ਤੁਹਾਡਾ ਅਤੇ ਮੇਰਾ, ਮਨ ਦਾ ਜੋ ਜੁੜਾਅ ਹੈ, ਉਸ ਦੇ ਕਾਰਨ ਸਸ਼ਰੀਰ ਹਾਜ਼ਰੀ ਦੀ ਕਮੀ ਓਨੀ ਮਹਿਸੂਸ ਨਹੀਂ ਹੁੰਦੀ। ਤੁਹਾਡੇ ਦਰਮਿਆਨ ਆਉਣਾ ਬਹੁਤ ਖੁਸ਼ੀ ਦੀ ਗੱਲ ਹੁੰਦੀ, ਲੇਕਿਨ ਹਾਲੇ ਹਾਲਾਤ ਅਜਿਹੇ ਨਹੀਂ ਹਨ।

  

ਇਸ ਲਈ, ਦੂਰ ਤੋਂ ਹੀ, ਟੈਕਨੋਲੋਜੀ ਦੇ ਮਾਧਿਅਮ ਨਾਲ ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਅਵਸਰ ਦਿੱਤਾ, ਇਸ ਤੋਂ ਵਧਕੇ ਦੇ ਤਸੱਲੀ ਹੋਰ ਕੀ ਹੋ ਸਕਦਾ ਹੈ ਇਸ ਦੀ ਮੈਨੂੰ ਤਸੱਲੀ ਹੈ।

 

ਸਾਥੀਓ,

 

ਲੌਕਡਾਊਨ ਦੀਆਂ ਇਨ੍ਹਾਂ ਵਿਕਟ ਪਰਿਸਥਿਤੀਆਂ ਵਿੱਚ ਵੀ ਵਰਚੁਅਲ ਵੇਸਾਕ ਬੁੱਧ ਪੂਰਣਿਮਾ ਦਿਵਸ ਸਮਾਰੋਹ ਦੇ ਇਸ ਆਯੋਜਨ ਲਈ ਅੰਤਰਰਾਸ਼ਟਰੀ ਬੌਧ ਸੰਘ ਪ੍ਰਸ਼ੰਸਾ ਦਾ ਪਾਤਰ ਹੈ। ਤੁਹਾਡੇ ਇਸ ਅਭਿਨਵ ਪ੍ਰਯਤਨ ਦੇ ਕਾਰਨ ਹੀ ਇਸ ਆਯੋਜਨ ਵਿੱਚ ਵਿਸ਼ਵ ਭਰ ਦੇ ਲੱਖਾਂ ਪੈਰੋਕਾਰ ਇੱਕ ਦੂਜੇ ਨਾਲ ਜੁੜ ਰਹੇ ਹਨ ।

 

ਲੁੰਬਿਨੀ, ਬੋਧਗਯਾ, ਸਾਰਨਾਥ ਅਤੇ ਕੁਸ਼ੀਨਗਰ ਦੇ ਇਲਾਵਾ ਸ੍ਰੀਲੰਕਾ ਦੇ ਸ਼੍ਰੀ ਅਨੁਰਾਧਾਪੁਰ ਸਤੂਪ ਅਤੇ ਵਾਸਕਡੁਵਾ ਮੰਦਿਰ ਵਿੱਚ ਹੋ ਰਹੇ ਸਮਾਰੋਹਾਂ ਦਾ ਇਸ ਤਰ੍ਹਾਂ ਏਕੀਕਰਨ, ਕਿੰਨੀ ਅਦਭੁਤ ਕਲਪਨਾ ਹੈਕਿੰਨਾ ਸੁੰਦਰ ਦ੍ਰਿਸ਼ ਹੈ। ਹਰ ਜਗ੍ਹਾ ਹੋ ਰਹੇ ਪੂਜਾ ਪ੍ਰੋਗਰਾਮਾਂ ਦਾ ਔਨਲਾਈਨ ਪ੍ਰਸਾਰਣ ਹੋਣਾ ਆਪਣੇ ਆਪ ਵਿੱਚ ਅਦਭੁਤ ਅਨੁਭਵ ਹੈ।

 

ਤੁਸੀਂ ਇਸ ਸਮਾਰੋਹ ਨੂੰ ਕੋਰੋਨਾ ਵੈਸ਼ਵਿਕ ਮਹਾਮਾਰੀ ਨਾਲ ਮੁਕਾਬਲਾ ਕਰ ਰਹੀ ਪੂਰੀ ਦੁਨੀਆ ਦੇ ਹੈਲਥ ਵਰਕਰਸ ਅਤੇ ਦੂਸਰੇ ਸੇਵਾ-ਕਰਮੀਆਂ ਲਈ ਪ੍ਰਾਰਥਨਾ ਸਪਤਾਹ ਦੇ ਰੂਪ ਵਿੱਚ ਮਨਾਉਣ ਦਾ ਸੰਕਲਪ ਲਿਆ ਹੈ। ਕਰੁਣਾ (ਦਇਆ) ਨਾਲ ਭਰੀ ਤੁਹਾਡੀ ਇਸ ਪਹਿਲ ਲਈ ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ।

  

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹੇ ਹੀ ਸੰਗਠਿਤ ਪ੍ਰਯਤਨਾਂ ਨਾਲ ਅਸੀਂ ਮਾਨਵਤਾ ਨੂੰ ਇਸ ਮੁਸ਼ਕਿਲ ਚੁਣੌਤੀ ਤੋਂ ਬਾਹਰ ਕੱਢ ਸਕਾਂਗੇ, ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰ ਸਕਾਂਗੇ।

 

ਸਾਥੀਓ,

 

ਹਰੇਕ ਜੀਵਨ ਦੀ ਮੁਸ਼ਕਿਲ ਨੂੰ ਦੂਰ ਕਰਨ ਦੇ ਸੰਦੇਸ਼ ਅਤੇ ਸੰਕਲਪ ਨੇ ਭਾਰਤ ਦੀ ਸੱਭਿਅਤਾ ਨੂੰਸੱਭਿਆਚਾਰ ਨੂੰ ਹਮੇਸ਼ਾ ਦਿਸ਼ਾ ਦਿਖਾਈ ਹੈ। ਭਗਵਾਨ ਬੁੱਧ ਨੇ ਭਾਰਤ ਦੇ ਇਸ ਸੱਭਿਆਚਾਰ ਅਤੇ ਇਸ ਮਹਾਨ ਪਰੰਪਰਾ ਨੂੰ ਬਹੁਤ ਸਮ੍ਰਿੱਧ (ਖੁਸ਼ਹਾਲ) ਕੀਤਾ ਹੈ। ਉਹ ਆਪਣਾ ਦੀਪਕ ਖੁਦ ਬਣੇ ਅਤੇ ਆਪਣੀ ਜੀਵਨ ਯਾਤਰਾ ਨਾਲ, ਦੂਸਰਿਆਂ ਦੇ ਜੀਵਨ ਨੂੰ ਵੀ ਪ੍ਰਕਾਸ਼ਿਤ ਕਰਦੇ ਰਹੇ। ਅਤੇ ਇਸ ਲਈ, ਬੁੱਧ ਕਿਸੇ ਇੱਕ ਪਰਿਸਥਿਤੀ ਤੱਕ ਸੀਮਿਤ ਨਹੀਂ ਹਨ, ਕਿਸੇ ਇੱਕ ਪ੍ਰਸੰਗ ਤੱਕ ਸੀਮਿਤ ਨਹੀਂ ਹਨ। ਸਿਧਾਰਥ ਦੇ ਜਨਮ, ਸਿਧਾਰਥ ਦੇ ਗੌਤਮ ਹੋਣ ਤੋਂ ਪਹਿਲਾਂ ਅਤੇ ਉਸ ਦੇ ਬਾਅਦ, ਇਤਨੀਆਂ ਸ਼ਤਾਬਦੀਆਂ ਵਿੱਚ ਸਮੇਂ ਦਾ ਚੱਕਰ ਅਨੇਕ ਸਥਿਤੀਆਂ, ਪਰਿਸਥਿਤੀਆਂ ਨੂੰ ਸਮੇਟਦੇ ਹੋਏ ਨਿਰੰਤਰ ਚਲ ਰਿਹਾ ਹੈ।

 

ਸਮਾਂ ਬਦਲਿਆ, ਸਥਿਤੀ ਬਦਲੀ, ਸਮਾਜ ਦੀਆਂ ਵਿਵਸਥਾਵਾਂ ਬਦਲੀਆਂ, ਲੇਕਿਨ ਭਗਵਾਨ ਬੁੱਧ ਦਾ ਸੰਦੇਸ਼ ਸਾਡੇ ਜੀਵਨ ਵਿੱਚ ਨਿਰੰਤਰ ਪ੍ਰਵਾਹਮਾਨ ਰਿਹਾ ਹੈ। ਇਹ ਸਿਰਫ਼ ਇਸ ਲਈ ਸੰਭਵ ਹੋ ਸਕਿਆ ਹੈ ਕਿਉਂਕਿ, ਬੁੱਧ ਸਿਰਫ਼ ਇੱਕ ਨਾਮ ਨਹੀਂ ਹੈ ਬਲਕਿ ਇੱਕ ਪਵਿੱਤਰ ਵਿਚਾਰ ਵੀ ਹੈ। ਇੱਕ ਅਜਿਹਾ ਵਿਚਾਰ ਜੋ ਹਰੇਕ ਮਾਨਵ ਦੇ ਹਿਰਦੇ ਵਿੱਚ ਧੜਕਦਾ ਹੈ, ਮਾਨਵਤਾ ਦਾ ਮਾਰਗਦਰਸ਼ਨ ਕਰਦਾ ਹੈ।

 

ਬੁੱਧ, ਤਿਆਗ ਅਤੇ ਤਪੱਸਿਆ ਦੀ ਸੀਮਾ ਹੈ। ਬੁੱਧ, ਸੇਵਾ ਅਤੇ ਸਮਰਪਣ ਦਾ ਸਮਾਨਾਰਥੀ ਹੈ। ਬੁੱਧਮਜ਼ਬੂਤ ਇੱਛਾਸ਼ਕਤੀ ਨਾਲ ਸਮਾਜਿਕ ਪਰਿਵਰਤਨ ਦੀ ਪਰਾਕਾਸ਼ਠਾ (ਸਿਖਰ) ਹੈ। ਬੁੱਧ, ਉਹ ਹੈ ਜੋ ਖ਼ੁਦ ਨੂੰ ਤਪਾਕੇ, ਖ਼ੁਦ ਨੂੰ ਖਪਾਕੇ, ਖ਼ੁਦ ਨੂੰ ਨਿਛਾਵਰ ਕਰਕੇ, ਪੂਰੀ ਦੁਨੀਆ ਵਿੱਚ ਆਨੰਦ ਫੈਲਾਉਣ ਲਈ ਸਮਰਪਿਤ ਹੈ।

 

ਅਤੇ ਸਾਡੇ ਸਾਰਿਆਂ ਦਾ ਸੁਭਾਗ ਦੇਖੋ, ਇਸ ਸਮੇਂ ਅਸੀਂ ਆਪਣੇ ਆਸ-ਪਾਸ, ਅਜਿਹੇ ਅਨੇਕਾਂ ਲੋਕਾਂ ਨੂੰ ਦੇਖ ਰਹੇ ਹਾਂ, ਜੋ ਦੂਸਰਿਆਂ ਦੀ ਸੇਵਾ ਲਈ, ਕਿਸੇ ਮਰੀਜ਼ ਦੇ ਇਲਾਜ ਲਈ, ਕਿਸੇ ਗ਼ਰੀਬ ਨੂੰ ਭੋਜਨ ਕਰਾਉਣ ਲਈ, ਕਿਸੇ ਹਸਪਤਾਲ ਵਿੱਚ ਸਫ਼ਾਈ ਲਈ, ਕਿਸੇ ਸੜਕ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ, ਚੌਬੀ ਘੰਟੇ ਕੰਮ ਕਰ ਰਹੇ ਹਨ।

  

ਭਾਰਤ ਵਿੱਚ, ਭਾਰਤ ਦੇ ਬਾਹਰ, ਅਜਿਹਾ ਹਰੇਕ ਵਿਅਕਤੀ ਅਭਿਨੰਦਨ ਦਾ ਪਾਤਰ ਹੈ, ਵਿਸ਼ਵ ਦੇ ਹਰ ਕੋਨੇ ਵਿੱਚ ਅਜਿਹਾ ਹਰੇਕ ਵਿਅਕਤੀ ਅਭਿਨੰਦਨ ਦਾ ਪਾਤਰ ਹੈ, ਨਮਨ ਦਾ ਪਾਤਰ ਹੈ।

  

ਸਾਥੀਓ,

 

ਅਜਿਹੇ ਸਮੇਂ ਵਿੱਚ ਜਦੋਂ ਦੁਨੀਆ ਵਿੱਚ ਉਥਲ-ਪੁਥਲ ਹੈ, ਕਈ ਵਾਰ ਦੁਖ-ਨਿਰਾਸ਼ਾ-ਹਤਾਸ਼ਾ ਦਾ ਭਾਵ ਬਹੁਤ ਜ਼ਿਆਦਾ ਦਿਖਦਾ ਹੈ, ਤਦ ਭਗਵਾਨ ਬੁੱਧ ਦੀ ਸਿੱਖਿਆ ਹੋਰ ਵੀ ਪ੍ਰਾਸੰਗਿਕ ਹੋ ਜਾਂਦੀ ਹੈ। ਉਹ ਕਹਿੰਦੇ ਸਨ ਕਿ ਮਾਨਵ ਨੂੰ ਨਿਰੰਤਰ ਇਹ ਪ੍ਰਯਤਨ ਕਰਨਾ ਚਾਹੀਦਾ ਹੈ ਕਿ ਉਹ ਕਠਿਨ ਸਥਿਤੀਆਂ ਤੇ ਵਿਜੈ ਪ੍ਰਾਪਤ ਕਰੇ, ਉਨ੍ਹਾਂ ਤੋਂ ਬਾਹਰ ਨਿਕਲੇ ।

 

ਥੱਕ ਕੇ ਰੁਕ ਜਾਣਾ, ਕੋਈ ਵਿਕਲਪ ਨਹੀਂ ਹੁੰਦਾ। ਅੱਜ ਅਸੀਂ ਸਾਰੇ ਵੀ ਇੱਕ ਕਠਿਨ ਪਰਿਸਥਿਤੀ ਤੋਂ ਨਿਕਲਣ ਲਈ, ਨਿਰੰਤਰ ਜੁਟੇ ਹੋਏ ਹਾਂ, ਇਕੱਠੇ ਮਿਲਕੇ ਕੰਮ ਕਰ ਰਹੇ ਹਾਂ।

 

ਭਗਵਾਨ ਬੁੱਧ ਦੇ ਦੱਸੇ 4 ਸੱਚ ਯਾਨੀ ਦਇਆ, ਕਰੁਣਾ, ਸੁਖ-ਦੁਖ ਦੇ ਪ੍ਰਤੀ ਸਮਭਾਵ ਅਤੇ ਜੋ ਜੈਸਾ ਹੈ ਉਸ ਨੂੰ ਉਸੇ ਰੂਪ ਵਿੱਚ ਸਵੀਕਾਰਨਾ, ਇਹ ਸੱਚ ਨਿਰੰਤਰ ਭਾਰਤ ਭੂਮੀ ਦੀ ਪ੍ਰੇਰਣਾ ਬਣੇ ਹੋਏ ਹਨ।  ਅੱਜ ਤੁਸੀਂ ਵੀ ਦੇਖ ਰਹੇ ਹੋ ਕਿ ਭਾਰਤ ਨਿਰਸੁਆਰਥ ਭਾਵ ਤੋਂ, ਬਿਨਾ ਕਿਸੇ ਭੇਦ ਦੇ, ਆਪਣੇ ਇੱਥੇ ਵੀ ਅਤੇ ਪੂਰੇ ਵਿਸ਼ਵ ਵਿੱਚ, ਕਿਤੇ ਵੀ ਸੰਕਟ ਵਿੱਚ ਘਿਰੇ ਵਿਅਕਤੀ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹਾ ਹੈ।

 

ਲਾਭ-ਹਾਨੀ, ਸਮਰੱਥ-ਅਸਮਰੱਥ ਤੋਂ ਅਲੱਗ, ਸਾਡੇ ਲਈ ਸੰਕਟ ਦੀ ਇਹ ਘੜੀ ਸਹਾਇਤਾ ਕਰਨ ਦੀ ਹੈ, ਜਿੰਨਾ ਸੰਭਵ ਹੋ ਸਕੇ ਮਦਦ ਦਾ ਹੱਥ ਅੱਗੇ ਵਧਾਉਣ ਦੀ ਹੈ। ਇਹੀ ਕਾਰਨ ਹੈ ਕਿ ਵਿਸ਼ਵ ਦੇ ਅਨੇਕ ਦੇਸ਼ਾਂ ਨੇ ਭਾਰਤ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਯਾਦ ਕੀਤਾ ਅਤੇ ਭਾਰਤ ਨੇ ਵੀ ਹਰ ਜ਼ਰੂਰਤਮੰਦ ਤੱਕ ਪਹੁੰਚਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।

 

ਭਾਰਤ ਅੱਜ ਹਰੇਕ ਭਾਰਤਵਾਸੀ ਦਾ ਜੀਵਨ ਬਚਾਉਣ ਲਈ ਹਰ ਸੰਭਵ ਪ੍ਰਯਤਨ ਤਾਂ ਕਰ ਹੀ ਰਿਹਾ ਹੈ, ਆਪਣੀਆਂ ਵੈਸ਼ਵਿਕ ਜ਼ਿੰਮੇਵਾਰੀਆਂ ਦਾ ਵੀ ਓਨੀ ਹੀ ਗੰਭੀਰਤਾ ਨਾਲ ਪਾਲਣ ਕਰ ਰਿਹਾ ਹੈ।

 

ਸਾਥੀਓ,

ਭਗਵਾਨ ਬੁੱਧ ਦਾ ਇੱਕ ਇੱਕ ਵਚਨ, ਇੱਕ-ਇੱਕ ਉਪਦੇਸ਼ ਮਾਨਵਤਾ ਦੀ ਸੇਵਾ ਵਿੱਚ ਭਾਰਤ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦਾ ਹੈ। ਬੁੱਧ ਭਾਰਤ ਦੇ ਬੋਧ ਅਤੇ ਭਾਰਤ ਦੇ ਆਤਮਬੋਧ, ਦੋਹਾਂ ਦਾ ਪ੍ਰਤੀਕ ਹੈ। ਇਸ ਆਤਮਬੋਧ ਦੇ ਨਾਲ, ਭਾਰਤ ਨਿਰੰਤਰ ਪੂਰੀ ਮਾਨਵਤਾ ਲਈ, ਪੂਰੇ ਵਿਸ਼ਵ ਦੇ ਹਿਤ ਵਿੱਚ ਕੰਮ ਕਰ ਰਿਹਾ ਹੈ ਅਤੇ ਕਰਦਾ ਰਹੇਗਾ। ਭਾਰਤ ਦੀ ਪ੍ਰਗਤੀ, ਹਮੇਸ਼ਾ, ਵਿਸ਼ਵ ਦੀ ਪ੍ਰਗਤੀ ਵਿੱਚ ਸਹਾਇਕ ਹੋਵੇਗੀ।

  

ਸਾਥੀਓ,

ਸਾਡੀ ਸਫ਼ਲਤਾ ਦੇ ਪੈਮਾਨੇ ਅਤੇ ਲਕਸ਼ ਦੋਵੇਂ, ਸਮੇਂ ਦੇ ਨਾਲ ਬਦਲਦੇ ਰਹਿੰਦੇ  ਹਨ। ਲੇਕਿਨ ਜੋ ਗੱਲ ਸਾਨੂੰ ਹਮੇਸ਼ਾ ਧਿਆਨ ਰੱਖਣੀ ਹੈ, ਉਹ ਇਹ ਕਿ ਸਾਡਾ ਕੰਮ ਨਿਰੰਤਰ ਸੇਵਾਭਾਵ ਨਾਲ ਹੀ ਹੋਣਾ ਚਾਹੀਦਾ ਹੈ। ਜਦੋਂ ਦੂਸਰੇ ਲਈ ਕਰੁਣਾ ਹੋਵੇ, ਸੰਵੇਦਨਾ ਹੋਵੇ ਅਤੇ ਸੇਵਾ ਦਾ ਭਾਵ ਹੋਵੇ, ਤਾਂ ਇਹ ਭਾਵਨਾਵਾਂ ਸਾਨੂੰ ਇੰਨਾ ਮਜ਼ਬੂਤ ਕਰ ਦਿੰਦੀਆਂ ਹਨ ਕਿ ਵੱਡੀ ਤੋਂ ਵੱਡੀ ਚੁਣੌਤੀ ਨੂੰ ਤੁਸੀਂ ਪਾਰ ਪਾ ਸਕਦੇ ਹੋ।

ਸੁੱਪ ਬੁੱਧੰ ਪਬੁੱਝੰਤੀ ,

ਸਦਾ ਗੋਤਮ ਸਾਵਕਾ

( सुप्प बुद्धं पबुज्झन्ति,

सदा गोतम सावका  )

 

ਯਾਨੀ ਜੋ ਦਿਨ - ਰਾਤ, ਹਰ ਸਮੇਂ ਮਾਨਵਤਾ ਦੀ ਸੇਵਾ ਵਿੱਚ ਜੁਟੇ ਰਹਿੰਦੇ ਹਨ, ਉਹੀ ਬੁੱਧ ਦੇ ਸੱਚੇ ਪੈਰੋਕਾਰ ਹਨ। ਇਹੀ ਭਾਵ ਸਾਡੇ ਜੀਵਨ ਨੂੰ ਪ੍ਰਕਾਸ਼ਮਾਨ ਕਰਦਾ ਰਹੇ, ਗਤੀਮਾਨ ਕਰਦਾ ਰਹੇ।  ਇਸ ਕਾਮਨਾ  ਦੇ ਨਾਲ,

 

ਆਪ ਸਾਰਿਆਂ ਦਾ ਬਹੁਤ-ਬਹੁਤ ਆਭਾਰ । ਇਸ ਮੁਸ਼ਕਿਲ ਪਰਿਸਥਿਤੀ ਵਿੱਚ ਤੁਸੀਂ ਆਪਣਾ, ਆਪਣੇ ਪਰਿਵਾਰ ਦਾ, ਜਿਸ ਵੀ ਦੇਸ਼ ਵਿੱਚ ਤੁਸੀਂ ਹੋ, ਉੱਥੇ ਦਾ ਧਿਆਨ ਰੱਖੋ, ਆਪਣੀ ਰੱਖਿਆ ਕਰੋ ਅਤੇ ਯਥਾ- ਸੰਭਵ ਦੂਸਰਿਆਂ ਦੀ ਵੀ ਮਦਦ ਕਰੋ।

  

ਸਾਰਿਆਂ ਦੀ ਸਿਹਤ ਉੱਤਮ ਰਹੇ, ਇਸੇ ਮੰਗਲ-ਕਾਮਨਾ ਦੇ ਨਾਲ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ।

 

ਧੰਨਵਾਦ  !!

ਸਰਵ ਮੰਗਲਮ  !!!

 

******

 

ਵੀਆਰਆਰਕੇ/ਏਕੇ



(Release ID: 1622011) Visitor Counter : 209