ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 07 ਮਈ, 2020 ਨੂੰ ਬੁੱਧ ਪੂਰਣਿਮਾ ਦੇ ਵਰਚੂਅਲ ਵੇਸਾਕ ਗਲੋਬਲ ਸਮਾਰੋਹ ਵਿੱਚ ਹਿੱਸਾ ਲੈਣਗੇ ਸ਼੍ਰੀ ਨਰੇਂਦਰ ਮੋਦੀ ਇਸ ਅਵਸਰ ’ਤੇ ਮੁੱਖ ਭਾਸ਼ਣ ਦੇਣਗੇ

Posted On: 06 MAY 2020 8:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ 7 ਮਈ, 2020 ਨੂੰ ਬੁੱਧ ਪੂਰਣਿਮਾ ਸਮਾਗਮ ਵਿੱਚ ਹਿੱਸਾ ਲੈਣਗੇ।

 

ਭਾਰਤ ਸਰਕਾਰ ਦਾ ਸੱਭਿਆਚਾਰਕ ਮੰਤਰਾਲਾ ਅੰਤਰਰਾਸ਼ਟਰੀ ਬੋਧੀ ਸੰਘ (ਆਈਬੀਸੀ) ਦੇ ਸਹਿਯੋਗ ਨਾਲ ਵਿਸ਼ਵ ਭਰ ਦੇ ਸਾਰੇ ਬੋਧੀ ਸੰਘਾਂ ਦੇ ਸਰਬਉੱਚ ਮੁਖੀਆਂ ਦੀ ਸ਼ਮੂਲੀਅਤ ਨਾਲ ਇੱਕ ਵਰਚੂਅਲ ਪ੍ਰਾਰਥਨਾ ਸਮਾਗਮ ਕਰਵਾ ਰਿਹਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਵੇਰੇ ਇਸ ਵਿੱਚ ਮੁੱਖ ਭਾਸ਼ਣ ਦੇਣਗੇ।

 

ਵਿਸ਼ਵ ਵਿੱਚ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਕਾਰਨ ਬੁੱਧ ਪੂਰਣਿਮਾ ਸਮਾਗਮ ਵਰਚੂਅਲ ਵੇਸਾਕ ਦਿਵਸ ਜ਼ਰੀਏ ਮਨਾਇਆ ਜਾ ਰਿਹਾ ਹੈ।  

 

ਇਹ ਸਮਾਗਮ ਕੋਵਿਡ-19 ਦੇ ਪੀੜਤਾਂ ਅਤੇ ਮੋਹਰੀ ਕਤਾਰ ਦੇ ਜੋਧਿਆਂ ਦੇ ਸਨਮਾਨ ਵਿੱਚ ਕੀਤਾ ਜਾ ਰਿਹਾ ਹੈ।

 

ਇਸ ਮੌਕੇ ਤੇ ਪ੍ਰਾਰਥਨਾ ਸਭਾਵਾਂ ਪਵਿੱਤਰ ਗਾਰਡਨ ਲੁੰਬਿਨੀ, ਨੇਪਾਲ, ਮਹਾਬੋਧੀ ਮੰਦਿਰ, ਬੋਧਗਯਾ, ਭਾਰਤ, ਮੂਲਗੰਧ ਕੁਟੀ ਵਿਹਾਰ, ਸਾਰਨਾਥ, ਭਾਰਤ, ਪਰਿਨਿਰਵਾਣ ਸਤੂਪ, ਕੁਸ਼ੀਨਗਰ, ਭਾਰਤ, ਪਵਿੱਤਰ ਅਤੇ ਇਤਿਹਾਸਿਕ ਅਨੁਰਾਧਾਪੁਰ ਸਤੂਪ ਪਰਿਸਰ ਵਿੱਚ ਰੁਵਨਵੇਲੀ ਮਹਾ ਸੇਆ, ਸ੍ਰੀ ਲੰਕਾ ਤੋਂ ਪਿਰਿਥ ਜਾਪ, ਬੌਧਨਾਥ, ਸਵਯੰਭੂ, ਨਮੋ ਸਤੂਪ, ਨੇਪਾਲ ਦੇ ਇਲਾਵਾ ਹੋਰ ਪ੍ਰਸਿੱਧ ਬੋਧੀ ਸਥਾਨਾਂ ਤੋਂ ਹੋਣਗੀਆਂ।

 

ਸੱਭਿਆਚਾਰਕ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਘੱਟ ਗਿਣਤੀ ਮਾਮਲੇ ਅਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

 

ਵੇਸਾਕ-ਬੁੱਧ ਪੂਰਣਿਮਾ ਨੂੰ ਤੀਹਰੇ ਆਸ਼ੀਰਵਾਦ ਦਿਵਸ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਯਾਨੀ ਗੌਤਮ ਬੁੱਧ ਦਾ ਜਨਮ, ਗਿਆਨ ਅਤੇ ਮਹਾ ਪਰਿਨਿਰਵਾਣ।

 

****

 

ਵੀਆਰਆਰਕੇ/ਕੇਪੀ


(Release ID: 1621689) Visitor Counter : 190