PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
06 MAY 2020 6:44PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਹੁਣ ਤੱਕ 14,183 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ, 1457 ਰੋਗੀ ਠੀਕ ਹੋਏ ਹਨ। ਇਸ ਨਾਲ ਸਿਹਤਯਾਬੀ ਦੀ ਕੁੱਲ ਦਰ 28.72% ਹੋ ਗਈ ਹੈ।
- ਕੱਲ੍ਹ ਤੋਂ ਭਾਰਤ ਵਿੰਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 2,958 ਦਾ ਵਾਧਾ ਹੋਇਆ ਹੈ।
- ਪ੍ਰਧਾਨ ਮੰਤਰੀ ਨੇ ਕੋਰੋਨਾ ਵੈਕਸੀਨ ਵਿਕਸਿਤ ਕਰਨ, ਦਵਾਈ ਦੀ ਖੋਜ, ਰੋਗ-ਨਿਦਾਨ ਅਤੇ ਟੈਸਟਿੰਗ ’ਤੇ ਟਾਸਕ ਫੋਰਸ ਦੀ ਬੈਠਕ ਦੀ ਪ੍ਰਧਾਨਗੀ ਕੀਤੀ।
- ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਤਹਿਤ ਲਗਭਗ 39 ਕਰੋੜ ਗ਼ਰੀਬ ਲੋਕਾਂ ਨੂੰ 34,800 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ।
- ਲੌਕਡਾਊਨ ਦੌਰਾਨ ਐੱਫਸੀਆਈ ਕੋਲ ਹੋਰ ਵਾਅਦੇ ਪੂਰੇ ਕਰਨ ਤੋਂ ਬਾਅਦ ਵੀ ਸਟਾਕ ਮੌਜੂਦ।
- ਦੇਸ਼ ਦੇ ਬਾਹਰ ਫਸੇ ਭਾਰਤੀ ਨਾਗਰਿਕਾਂ ਤੇ ਭਾਰਤ ’ਚ ਫਸੇ ਉਨ੍ਹਾਂ ਵਿਅਕਤੀਆਂ ਲਈ ਜੋ ਜ਼ਰੂਰੀ ਕਾਰਨਾਂ ਕਰਕੇ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਹੈ, ਦੇ ਆਵਾਗਮਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ; ਭਾਰਤੀ ਜਲ ਸੈਨਾ ਨੇ ਅਪ੍ਰੇਸ਼ਨ ''ਸਮੁਦਰ ਸੇਤੂ'' ਲਾਂਚ ਕੀਤਾ।
- ਆਰੋਗਯ ਸੇਤੂ ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ (ਆਈਵੀਆਰਐੱਸ) ਸੇਵਾਵਾਂ ਫੀਚਰ ਫੋਨ ਜਾਂ ਲੈਂਡਲਾਈਨ ਵਾਲੇ ਲੋਕਾਂ ਦੀ ਸੁਵਿਧਾ ਲਈ ਲਾਗੂ ਕੀਤੀ ਗਈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ
ਹੁਣ ਤੱਕ 14,183 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ, 1457 ਰੋਗੀ ਠੀਕ ਹੋਏ ਹਨ। ਇਸ ਨਾਲ ਸਿਹਤਯਾਬੀ ਦੀ ਕੁੱਲ ਦਰ 28.72% ਹੋ ਗਈ ਹੈ। ਪੁਸ਼ਟੀ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ ਹੁਣ 49,391 ਹੈ। ਕੱਲ੍ਹ ਤੋਂ ਭਾਰਤ ਵਿੰਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 2,958 ਦਾ ਵਾਧਾ ਹੋਇਆ ਹੈ।
https://pib.gov.in/PressReleseDetail.aspx?PRID=1621216
ਡਾ: ਹਰਸ਼ ਵਰਧਨ ਨੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਕੋਵਿਡ - 19 ਪ੍ਰਬੰਧਨ ਲਈ ਕੀਤੀ ਗਈ ਤਿਆਰੀ ਅਤੇ ਰੋਕਥਾਮ ਉਪਾਵਾਂ ਦੀ ਸਮੀਖਿਆ ਕੀਤੀ
ਸਿਹਤ ਅਤੇ ਪਰਿਵਾਰ ਭਲਾਈ ਕੇਂਦਰੀ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਸਿਹਤ ਮੰਤਰੀ ਗੁਜਰਾਤ ਅਤੇ ਮਹਾਰਾਸ਼ਟਰ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ, ਦੋਹਾਂ ਰਾਜਾਂ ਵਿੱਚ ਕੋਵਿਡ - 19 ਦੇ ਪ੍ਰਬੰਧਨ ਲਈ ਕੀਤੀ ਤਿਆਰੀ ਅਤੇ ਕਾਰਜਾਂ ਦੀ ਸਮੀਖਿਆ ਲੈਣ ਲਈ ਇੱਕ ਉੱਚ ਪੱਧਰੀ ਬੈਠਕ ਕੀਤੀ। ਰਾਜਾਂ ਵਿੱਚ ਕੋਵਿਡ - 19 ਮਾਮਲਿਆਂ ਦੀ ਹਾਲਤ ਅਤੇ ਰਾਜਾਂ ਵਿੱਚ ਇਸ ਦੇ ਪ੍ਰਬੰਧਨ ਬਾਰੇ ਇੱਕ ਸੰਖੇਪ ਪੇਸ਼ਕਾਰੀ ਕਰਨ ਤੋਂ ਬਾਅਦ, ਰਾਜਾਂ ਦੇ ਕੁਝ ਜ਼ਿਲ੍ਹਿਆਂ ਵਿੱਚ ਕੋਵਿਡ - 19 ਕਾਰਨ ਹੋਈ ਉੱਚ ਮੌਤ ਦਰ ਬਾਰੇ ਚਿੰਤਾ ਜ਼ਾਹਰ ਕਰਦਿਆਂ, ਡਾ. ਹਰਸ਼ ਵਰਧਨ ਨੇ ਕਿਹਾ, “ਰਾਜਾਂ ਨੂੰ ਉੱਚ ਮੌਤ ਦਰ ਨੂੰ ਘਟਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਨਿਗਰਾਨੀ, ਸੰਪਰਕ ਟ੍ਰੇਸਿੰਗ ਅਤੇ ਛੇਤੀ ਰੋਗ ਦੀ ਪਛਾਣ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।”
https://pib.gov.in/PressReleseDetail.aspx?PRID=1621455
ਪ੍ਰਧਾਨ ਮੰਤਰੀ ਨੇ ਕੋਰੋਨਾ ਵੈਕਸੀਨ ਵਿਕਸਿਤ ਕਰਨ, ਦਵਾਈ ਦੀ ਖੋਜ, ਰੋਗ-ਨਿਦਾਨ ਅਤੇ ਟੈਸਟਿੰਗ ’ਤੇ ਟਾਸਕ ਫੋਰਸ ਦੀ ਬੈਠਕ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ ਨੇ ਕੋਰੋਨਾ ਵੈਕਸੀਨ ਵਿਕਸਿਤ ਕਰਨ, ਦਵਾਈ ਦੀ ਖੋਜ, ਰੋਗ-ਨਿਦਾਨ ਅਤੇ ਟੈਸਟਾਂ ਵਿੱਚ ਭਾਰਤ ਦੇ ਯਤਨਾਂ ਦੀ ਮੌਜੂਦਾ ਸਥਿਤੀ ਦੀ ਵਿਸਤ੍ਰਿਤ ਸਮੀਖਿਆ ਕੀਤੀ। 30 ਤੋਂ ਜ਼ਿਆਦਾ ਭਾਰਤੀ ਦਵਾਈਆਂ ਕੋਰੋਨਾ ਵੈਕਸੀਨ ਵਿਕਾਸ ਦੇ ਵਿਭਿੰਨ ਪੜਾਵਾਂ ਵਿੱਚ ਹਨ, ਕੁਝ ਟ੍ਰਾਇਲ ਸਟੇਜ ਵਿੱਚ ਪਹੁੰਚ ਗਈਆਂ ਹਨ। ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ ਸਮੀਖਿਆ ਵਿੱਚ ਅਕਾਦਮਿਕ, ਉਦਯੋਗ ਅਤੇ ਸਰਕਾਰ ਦੇ ਤੇਜ਼ੀ ਨਾਲ ਪਰ ਕੁਸ਼ਲ ਰੈਗੂਲੇਟਰੀ ਪ੍ਰਕਿਰਿਆ ਨਾਲ ਮਿਲ ਕੇ ਅਸਾਧਾਰਨ ਤੌਰ ’ਤੇ ਅੱਗੇ ਆਉਣ ’ਤੇ ਧਿਆਨ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਚਾਹਿਆ ਕਿ ਇਸ ਤਰ੍ਹਾਂ ਦੇ ਤਾਲਮੇਲ ਅਤੇ ਗਤੀ ਨੂੰ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਨਾਲ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਕਟ ਵਿੱਚ ਜੋ ਸੰਭਵ ਹੈ, ਉਹ ਸਾਡੇ ਵਿਗਿਆਨਕ ਕੰਮਕਾਜ ਦੇ ਨਿਯਮਿਤ ਤਰੀਕੇ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ।
https://pib.gov.in/PressReleseDetail.aspx?PRID=1621317
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ : ਪ੍ਰਗਤੀ ਦੀ ਮੌਜੂਦਾ ਸਥਿਤੀ
ਡਿਜੀਟਲ ਭੁਗਤਾਨ ਪ੍ਰਣਾਲੀ ਦਾ ਉਪਯੋਗ ਕਰਦੇ ਹੋਏ ਲਗਭਗ 39 ਕਰੋੜ ਗ਼ਰੀਬ ਲੋਕਾਂ ਨੂੰ 5 ਮਾਰਚ, 2020 ਤੱਕ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਤਹਿਤ 34,800 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ। ਕੋਵਿਡ-19 ਕਾਰਨ ਹੋਏ ਲੌਕਡਾਊਨ ਦੇ ਪ੍ਰਭਾਵ ਨਾਲ ਗਰੀਬਾਂ ਨੂੰ ਬਚਾਉਣ ਲਈ ਸਰਕਾਰ ਦੁਆਰਾ ਇਸ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਹੁਣ ਤੱਕ ਦੀ ਪ੍ਰਗਤੀ ਵਿੱਚ ਸ਼ਾਮਲ ਹੈ
- 8.19 ਕਰੋੜ ਲਾਭਾਰਥੀਆਂ ਨੂੰ 16,394 ਕਰੋੜ ਰੁਪਏ ਦੀ ਪੀਐੱਮ ਕਿਸਾਨ ਦੀ ਪਹਿਲੀ ਕਿਸ਼ਤ ਦੇ ਭੁਗਤਾਨ ਦੀ ਵਿਵਸਥਾ।
- ਪਹਿਲੀ ਕਿਸ਼ਤ ਦੇ ਰੂਪ ਵਿੱਚ 20.05 ਕਰੋੜ (98.33 %) ਮਹਿਲਾ ਜਨ ਧਨ ਖਾਤਾ ਧਾਰਕਾਂ ਨੂੰ 10,025 ਕਰੋੜ ਰੁਪਏ ਦਿੱਤੇ ਗਏ। ਦੂਜੀ ਕਿਸ਼ਤ ਤਹਿਤ 5.57 ਕਰੋੜ ਮਹਿਲਾ ਜਨ ਧਨ ਖਾਤਾਧਾਰਕਾਂ ਨੂੰ 5 ਮਈ ਨੂੰ 2,785 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
- ਲਗਭਗ 2.82 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿੱਵਯਾਂਗ ਵਿਅਕਤੀਆਂ ਨੂੰ 1405 ਕਰੋੜ ਰੁਪਏ ਵੰਡੇ ਗਏ। ਸਾਰੇ 2.812 ਕਰੋੜ ਲਾਭਾਰਥੀਆਂ ਨੂੰ ਵਿੱਤੀ ਮਦਦ ਟਰਾਂਸਫਰ ਕੀਤੀ ਗਈ।
- ਭਵਨ ਅਤੇ ਨਿਰਮਾਣ ਖੇਤਰ ਵਿੱਚ ਲੱਗੇ 2.20 ਕਰੋੜ ਮਜ਼ਦੂਰਾਂ ਨੂੰ 3492.57 ਕਰੋੜ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ।
- ਇਸ ਯੋਜਨਾ ਤਹਿਤ ਹੁਣ ਤੱਕ ਕੁੱਲ 5.09 ਕਰੋੜ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਸਿਲੰਡਰ ਬੁੱਕ ਕੀਤੇ ਗਏ ਹਨ ਅਤੇ 4.82 ਕਰੋੜ ਪੀਐੱਮਯੂਵਾਈ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਾਰਥੀਆਂ ਨੂੰ ਵੰਡੇ ਜਾ ਚੁੱਕੇ ਹਨ।
- ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ 9.6 ਮੈਂਬਰਾਂ ਨੇ ਈਪੀਐੱਫਓ ਖਾਤੇ ਤੋਂ 2985 ਕਰੋੜ ਦੀ ਪੇਸ਼ਗੀ ਰਾਸ਼ੀ ਦੀ ਔਨਲਾਈਨ ਨਿਕਾਸੀ ਦਾ ਲਾਭ ਲਿਆ। ਇਹ ਉਹ ਰਾਸ਼ੀ ਹੈ ਜਿਸ ਨੂੰ ਉਨ੍ਹਾਂ ਨੂੰ ਵਾਪਸ ਨਹੀਂ ਕਰਨਾ ਹੈ।
- 44.97 ਲੱਖ ਮੈਂਬਰਾਂ ਦੇ ਖਾਤੇ ਵਿੱਚ 24 % ਹਿੱਸੇ ਦੇ ਰੂਪ ਵਿੱਚ 698 ਕਰੋੜ ਰੁਪਏ ਪਾਏ ਗਏ।
https://pib.gov.in/PressReleseDetail.aspx?PRID=1621319
ਦੇਸ਼ ਦੇ ਬਾਹਰ ਫਸੇ ਭਾਰਤੀ ਨਾਗਰਿਕਾਂ ਤੇ ਭਾਰਤ ’ਚ ਫਸੇ ਉਨ੍ਹਾਂ ਵਿਅਕਤੀਆਂ ਲਈ ਜੋ ਜ਼ਰੂਰੀ ਕਾਰਨਾਂ ਕਰਕੇ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਹੈ, ਦੇ ਆਵਾਗਮਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ
ਕਈ ਭਾਰਤੀ ਨਾਗਰਿਕ ਜਿਨ੍ਹਾਂ ਨੇ ਲੌਕਡਾਊਨ ਤੋਂ ਪਹਿਲਾਂ ਰੋਜ਼ਗਾਰ, ਅਧਿਐਨ / ਸਿਖਲਾਈ, ਸੈਰ–ਸਪਾਟਾ, ਕਾਰੋਬਾਰ ਆਦਿ ਕਾਰਨਾਂ ਨਾਲ ਵਿਭਿੰਨ ਦੇਸ਼ਾਂ ਦੀ ਯਾਤਰਾ ਕੀਤੀ ਸੀ, ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਵਿਦੇਸ਼ਾਂ ਵਿੱਚ ਉਨ੍ਹਾਂ ਦੇ ਲੰਮੇ ਸਮੇਂ ਤੋਂ ਠਹਿਰਾਅ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਤੁਰੰਤ ਭਾਰਤ ਪਰਤਣ ਦੇ ਇੱਛੁਕ ਹਨ। ਉਪਰੋਕਤ ਮਾਮਲਿਆਂ ਤੋਂ ਇਲਾਵਾ, ਕੁਝ ਹੋਰ ਭਾਰਤੀ ਨਾਗਰਿਕ ਵੀ ਹਨ, ਜਿਨ੍ਹਾਂ ਨੇ ਮੈਡੀਕਲ ਐੱਮਰਜੈਂਸੀ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਕਾਰਨ ਭਾਰਤ ਆਉਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ, ਭਾਰਤ ਵਿੱਚ ਵੀ ਕਈ ਲੋਕ ਫਸੇ ਹੋਏ ਹਨ, ਜੋ ਵਿਭਿੰਨ ਉਦੇਸ਼ਾਂ ਕਾਰਨ ਤੁਰੰਤ ਵਿਦੇਸ਼ ਜਾਣ ਦੇ ਇੱਛੁਕ ਹਨ। ਅਜਿਹੇ ਲੋਕਾਂ ਦੇ ਆਵਾਗਮਨ ਨੂੰ ਸੁਖਾਲਾ ਬਣਾਉਣ ਲਈ, ਮੰਤਰਾਲੇ ਨੇ ਅੱਜ ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਤੇ ਕੁਝ ਖਾਸ ਲੋਕਾਂ ਦੀ ਵਿਦੇਸ਼ ਯਾਤਰਾ ਲਈ ਗ੍ਰਹਿ ਮੰਤਰਾਲੇ ਨੇ ਮਿਆਰੀ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ।
https://pib.gov.in/PressReleseDetail.aspx?PRID=1621290
ਭਾਰਤੀ ਜਲ ਸੈਨਾ ਨੇ ਅਪ੍ਰੇਸ਼ਨ ''ਸਮੁਦਰ ਸੇਤੂ'' ਲਾਂਚ ਕੀਤਾ
ਭਾਰਤੀ ਜਲ ਸੈਨਾ ਨੇ ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ਦੇ ਰਾਸ਼ਟਰੀ ਉਪਰਾਲੇ ਦੇ ਹਿੱਸੇ ਵਜੋਂ ਅਪ੍ਰੇਸ਼ਨ ''ਸਮੁਦਰ ਸੇਤੂ'' ਯਾਨੀ ''ਸਮੁੰਦਰੀ ਪੁਲ'' ਲਾਂਚ ਕੀਤਾ ਹੈ। ਵਿਦੇਸ਼ਾਂ ਤੋਂ ਵਾਪਸੀ ਲਈ ਅੱਠ ਮਈ ਨੂੰ ਸ਼ੁਰੂ ਹੋਣ ਵਾਲੇ ਅਪ੍ਰੇਸ਼ਨ ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਮੌਜੂਦਾ ਸਮੇਂ 'ਚ ਭਾਰਤੀ ਜਲ ਸੈਨਾ ਬੇੜਿਆਂ ਜਲਸ਼ਵਾ ਅਤੇ ਮਗਰ (Jalashwa and Magar) ਨੂੰ ਮਾਲੇ ਰਿਬਲਿਕ ਆਵ੍ ਮਾਲਦੀਵ ਰਵਾਨਾ ਕੀਤਾ ਗਿਆ ਹੈ।
https://pib.gov.in/PressReleseDetail.aspx?PRID=1621256
ਕੋਵਿਡ–19 ਕਾਰਨ ਇਸ ਵੇਲੇ ਭਾਰਤ ’ਚ ਫਸੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ, ਭਾਰਤ ਤੋਂ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਪਾਬੰਦੀ ਹਟਣ ਦੀ ਮਿਤੀ ਤੋਂ 30 ਦਿਨਾਂ ਲਈ ਕੁਝ ਕੌਂਸਲਰ ਸੇਵਾਵਾਂ ਦੀ ਪ੍ਰਵਾਨਗੀ
ਅਜਿਹੇ ਵਿਦੇਸ਼ੀ ਨਾਗਰਕਾਂ ਦੇ ਰੈਗੂਲਰ ਵੀਜ਼ਾ, ਈ–ਵੀਜ਼ਾ ਜਾਂ ਠਹਿਰਾਅ ਦੇ ਨਿਰਦੇਸ਼, ਜਿਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਪੁੱਗ ਚੁੱਕੀ ਹੈ ਜਾਂ 1 ਫ਼ਰਵਰੀ, 2020 (ਅੱਧੀ ਰਾਤ) ਤੋਂ ਲੈ ਕੇ ਭਾਰਤ ਤੋਂ ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਯਾਤਰਾ ਉੱਤੇ ਪਾਬੰਦੀ ਦੀ ਮਿਤੀ ਤੱਕ, ਵਿਦੇਸ਼ੀਆਂ ਵੱਲੋਂ ਇੱਕ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਉਣ ਉੱਤੇ, ‘ਗ੍ਰੈਟਿਸ’ ਆਧਾਰ ਉੱਤੇ ਅੱਗੇ ਵਧਾਇਆ ਜਾਂਦਾ ਹੈ। ਅਜਿਹੇ ਵਿਸਤਾਰ; ਨਿਰਧਾਰਿਤ ਸਮੇਂ ਤੋਂ ਵੱਧ ਸਮਾਂ ਠਹਿਰਨ ਦੇ ਕਿਸੇ ਜੁਰਮਾਨੇ ਤੋਂ ਬਗ਼ੈਰ ਭਾਰਤ ਤੋਂ ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਯਾਤਰਾ ਉੱਤੇ ਪਾਬੰਦੀ ਹਟਾਏ ਜਾਣ ਦੀ ਮਿਤੀ ਤੋਂ 30 ਦਿਨਾਂ ਤੱਕ ਦੇ ਸਮੇਂ ਲਈ ਮਨਜ਼ੂਰ ਕੀਤਾ ਜਾਵੇਗਾ।
https://pib.gov.in/PressReleseDetail.aspx?PRID=1621287
ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਸਿਵਾਏ ਵਿਦੇਸ਼ੀਆਂ ਨੂੰ ਪ੍ਰਦਾਨ ਕੀਤੇ ਗਏ ਸਾਰੇ ਵੀਜ਼ੇ ਭਾਰਤ ਤੋਂ/ਤੱਕ ਅੰਤਰਰਾਸ਼ਟਰੀ ਹਵਾਈ ਯਾਤਰਾ ਪਾਬੰਦੀਆਂ ਦੇ ਹਟਾਏ ਜਾਣ ਤੱਕ ਮੁਅੱਤਲ ਰਹਿਣਗੇ
ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ’ਤੇ ਪੁਨਰਵਿਚਾਰ ਕਰਦੇ ਹੋਏ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਕੂਟਨੀਤਕ, ਸਰਕਾਰੀ, ਸੰਯੁਕਤ ਰਾਸ਼ਟਰ/ ਅੰਤਰਰਾਸ਼ਟਰੀ ਸੰਗਠਨਾਂ, ਰੋਜ਼ਗਾਰ ਅਤੇ ਪ੍ਰੋਜੈਕਟ ਸ਼੍ਰੇਣੀਆਂ ਨਾਲ ਸਬੰਧਿਤ ਵਿਅਕਤੀਆਂ ਦੇ ਵੀਜ਼ਿਆਂ ਦੇ ਸਿਵਾਏ, ਵਿਦੇਸ਼ੀਆਂ ਨੂੰ ਪ੍ਰਦਾਨ ਕੀਤੇ ਗਏ ਸਾਰੇ ਵੀਜ਼ੇ ਭਾਰਤ ਸਰਕਾਰ ਵੱਲੋਂ ਭਾਰਤ ਤੋਂ/ਤੱਕ ਯਾਤਰੀਆਂ ਦੇ ਅੰਤਰਰਾਸ਼ਟਰੀ ਹਵਾਈ ਯਾਤਰਾ ਪਾਬੰਦੀਆਂ ਦੇ ਹਟਾਏ ਜਾਣ ਤੱਕ ਮੁਅੱਤਲ ਰਹਿਣਗੇ।
https://pib.gov.in/PressReleseDetail.aspx?PRID=1621285
ਭਾਰਤ ਵਿੱਚ ਅੰਤਰਰਾਸ਼ਟਰੀ ਹਵਾਈ ਯਾਤਰਾ ’ਤੇ ਪਾਬੰਦੀ ਹਟਣ ਤੱਕ ਓਸੀਆਈ ਕਾਰਡਧਾਰਕਾਂ ਲਈ ਕਈ ਵਾਰ ਪ੍ਰਵੇਸ਼ ਦੇ ਅਧਿਕਾਰ ਵਾਲੀ ਉਮਰ ਭਰ ਵੀਜ਼ਾ ਸੁਵਿਧਾ ਨਿਲੰਬਿਤ ਰਹੇਗੀ
ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਆਦੇਸ਼ ਵਿੱਚ ਕਿਹਾ ਕਿ ਪ੍ਰਵਾਸੀ ਭਾਰਤੀ ਯਾਨੀ ਓਵਰਸੀਜ਼ ਸਿਟੀਜ਼ਨ ਆਵ੍ ਇੰਡੀਆ (ਓਸੀਆਈ) ਕਾਰਡਧਾਰਕਾਂ ਦੇ ਰੂਪ ਵਿੱਚ ਰਜਿਸਟਰਡ ਲੋਕਾਂ ਨੂੰ ਕਿਸੇ ਵੀ ਉਦੇਸ਼ ਨਾਲ ਕਈ ਐਂਟਰੀਆਂ ਦੇ ਅਧਿਕਾਰ ਵਾਲੀ ਉਮਰ ਭਰ ਮਿਆਦ ਵਾਲੀ ਵੀਜ਼ਾ ਸੁਵਿਧਾ ਦੀ ਮੁਅੱਤਲੀ ਅੱਗੇ ਵੀ ਜਾਰੀ ਰਹੇਗੀ, ਜਦੋਂ ਤੱਕ ਭਾਰਤ ਸਰਕਾਰ ਭਾਰਤ ਨੂੰ ਆਉਣ ਜਾਂ ਇੱਥੋਂ ਜਾਣ ਵਾਲੇ ਯਾਤਰੀਆਂ ਲਈ ਅੰਤਰਰਾਸ਼ਟਰੀ ਹਵਾਈ ਯਾਤਰਾ ਤੋਂ ਪਾਬੰਦੀ ਹਟਾ ਨਹੀਂ ਲੈਂਦੀ ਹੈ।
https://pib.gov.in/PressReleseDetail.aspx?PRID=1621285
ਲੌਕਡਾਊਨ ਦੌਰਾਨ ਐੱਫਸੀਆਈ ਕੋਲ ਹੋਰ ਵਾਅਦੇ ਪੂਰੇ ਕਰਨ ਤੋਂ ਬਾਅਦ ਵੀ ਸਟਾਕ ਮੌਜੂਦ: ਸ਼੍ਰੀ ਰਾਮ ਵਿਲਾਸ ਪਾਸਵਾਨ
ਮੰਤਰੀ ਨੇ ਕਿਹਾ ਕਿ ਮਿਤੀ 04.05.2020 ਦੀ ਰਿਪੋਰਟ ਅਨੁਸਾਰ ਐੱਫਸੀਆਈ ਕੋਲ ਇਸ ਸਮੇਂ 276.61 ਐੱਲਐੱਮਟੀ ਚਾਵਲ ਅਤੇ 353.49 ਐੱਲਐੱਮਟੀ ਕਣਕ ਹੈ। ਐੱਨਐੱਫਐੱਸਏ ਅਤੇ ਹੋਰ ਭਲਾਈ ਸਕੀਮਾਂ ਤਹਿਤ ਇੱਕ ਮਹੀਨੇ ਲਈ ਲਗਭਗ 60 ਐੱਲਐੱਮਟੀ ਅਨਾਜ ਦੀ ਜ਼ਰੂਰਤ ਹੈ। ਮੰਤਰੀ ਨੇ ਦੱਸਿਆ ਕਿ ਲੌਕਡਾਊਨ ਤੋਂ ਬਾਅਦ ਤਕਰੀਬਨ 69.52 ਐੱਲਐੱਮਟੀ ਅਨਾਜ ਚੁੱਕਿਆ ਗਿਆ ਹੈ ਅਤੇ 2483 ਰੇਲ ਰੈਕਾਂ ਰਾਹੀਂ ਲਿਜਾਇਆ ਗਿਆ ਹੈ। ਰੇਲ ਮਾਰਗ ਤੋਂ ਇਲਾਵਾ ਸੜਕਾਂ ਅਤੇ ਜਲ ਮਾਰਗਾਂ ਰਾਹੀਂ ਵੀ ਢੋਆ-ਢੁਆਈ ਕੀਤੀ ਜਾਂਦੀ ਸੀ। ਕੁੱਲ 137.62 ਐੱਲਐੱਮਟੀ ਖਾਧ ਪਦਾਰਥਾਂ ਨੂੰ ਟਰਾਂਸਪੋਰਟ ਕੀਤਾ ਗਿਆ ਹੈ।
https://pib.gov.in/PressReleseDetail.aspx?PRID=1621259
ਰਬੀ ਸੀਜ਼ਨ 2020-21 ਦੌਰਾਨ ਦਾਲ਼ਾਂ, ਤੇਲ ਬੀਜਾਂ ਅਤੇ ਕਣਕ ਦੀ ਖਰੀਦ ਪੂਰੇ ਜ਼ੋਰਾਂ 'ਤੇ
ਰਬੀ 2020-21 ਸੀਜ਼ਨ ਦੌਰਾਨ 2 ਮਈ 2020 ਤੱਕ 2682 ਕਰੋੜ ਰੁਪਏ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਉੱਤੇ 2,61,565 ਮੀਟ੍ਰਿਕ ਟਨ ਦਾਲ਼ਾਂ ਅਤੇ 3,17,473 ਮੀਟ੍ਰਿਕ ਟਨ ਤੇਲ ਬੀਜਾਂ ਦੀ ਖਰੀਦ ਕੀਤੀ ਗਈ ਹੈ, ਜਿਸ ਨਾਲ 3,25,565 ਕਿਸਾਨਾਂ ਨੂੰ ਲਾਭ ਹੋਇਆ ਹੈ। ਇਨ੍ਹਾਂ ਵਿੱਚੋਂ 14,859 ਮੀਟ੍ਰਿਕ ਟਨ ਦਾਲ਼ਾਂ ਅਤੇ 6706 ਮੀਟ੍ਰਿਕ ਤੇਲ ਬੀਜਾਂ ਦੀ ਖਰੀਦ 1 ਤੇ 2 ਮਈ 2020 ਨੂੰ ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਜਿਹੇ ਛੇ ਰਾਜਾਂ ਵਿੱਚ ਕੀਤੀ ਗਈ। ਇਸ ਤੋਂ ਇਲਾਵਾ, ਰਬੀ ਮਾਰਕਿਟਿੰਗ ਸੀਜ਼ਨ 2020-21 ਵਿੱਚ ਐੱਫਸੀਆਈ ‘ਚ ਕੁੱਲ 1,87,97,767 ਮੀਟ੍ਰਿਕ ਟਨ ਕਣਕ ਪਹੁੰਚੀ, ਜਿਸ ਵਿੱਚੋਂ 1,81,36,180 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ।
https://pib.gov.in/PressReleseDetail.aspx?PRID=1621222
ਆਰੋਗਯ ਸੇਤੂ ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ (ਆਈਵੀਆਰਐੱਸ) ਸੇਵਾਵਾਂ ਫੀਚਰ ਫੋਨ ਜਾਂ ਲੈਂਡਲਾਈਨ ਵਾਲੇ ਲੋਕਾਂ ਦੀ ਸੁਵਿਧਾ ਲਈ ਲਾਗੂ ਕੀਤੀ ਗਈ
ਉਨ੍ਹਾਂ ਨਾਗਰਿਕਾਂ ਨੂੰ ਸ਼ਾਮਲ ਕਰਨ, ਜਿਨ੍ਹਾਂ ਕੋਲ ਫੀਚਰ ਫੋਨ ਜਾਂ ਲੈਂਡਲਾਈਨ ਹੋਵੇ ਅਤੇ ਜੋ ਆਰੋਗਯ ਸੇਤੂ ਦੀ ਸੁਰੱਖਿਆ ਲਈ ਹੋਵੇ, "ਆਰੋਗਯ ਸੇਤੂ ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ (ਆਈਵੀਆਰਐੱਸ)" ਲਾਗੂ ਕੀਤਾ ਗਿਆ ਹੈ। ਇਹ ਸਰਵਿਸ ਦੇਸ਼ ਭਰ ਵਿੱਚ ਮੁਹੱਈਆ ਹੈ। ਇਹ ਟੋਲ ਫਰੀ ਸਰਵਿਸ ਹੈ ਜਿੱਥੇ ਨਾਗਰਿਕਾਂ ਨੂੰ 1921 ਨੰਬਰ ਉੱਤੇ ਮਿਸਡ ਕਾਲ ਦੇਣੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਜਵਾਬੀ ਕਾਲ ਆਉਂਦੀ ਹੈ ਕਿ ਆਪਣੀ ਸਿਹਤ ਸਬੰਧੀ ਵੇਰਵੇ ਜਮ੍ਹਾਂ ਕਰਵਾਓ। ਜੋ ਸਵਾਲ ਪੁੱਛੇ ਜਾਂਦੇ ਹਨ ਉਹ ਆਰੋਗਯ ਸੇਤੂ ਐਪ ਨਾਲ ਮੇਲ ਖਾਂਦੇ ਹਨ ਅਤੇ ਉਨ੍ਹਾਂ ਦੇ ਹੁੰਗਾਰੇ ਉੱਤੇ ਅਧਾਰਿਤ ਹੁੰਦੇ ਹਨ। ਨਾਗਰਿਕਾਂ ਨੂੰ ਨਾਲ ਇੱਕ ਐੱਸਐੱਮਐੱਸ ਆਉਂਦਾ ਹੈ ਜਿਸ ਵਿੱਚ ਉਨ੍ਹਾਂ ਦੇ ਸਿਹਤ ਦਰਜੇ ਦਾ ਸੰਕੇਤ ਦਿੱਤਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਅੱਗੋਂ ਉਨ੍ਹਾਂ ਦੀ ਸਿਹਤ ਬਾਰੇ ਅਲਰਟ ਮਿਲਦੇ ਰਹਿੰਦੇ ਹਨ। ਇਹ ਸੇਵਾ 11 ਖੇਤਰੀ ਭਾਸ਼ਾਵਾਂ ਵਿੱਚ ਲਾਗੂ ਕੀਤੀ ਗਈ ਹੈ ਜਿਵੇਂ ਕਿ ਮੋਬਾਈਲ ਐਪਲੀਕੇਸ਼ਨਾਂ ਵਿੱਚ ਹੁੰਦਾ ਹੈ।
https://pib.gov.in/PressReleseDetail.aspx?PRID=1621368
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਐਂਟੋਨੀਓ ਕੌਸਟਾ ਦਰਮਿਆਨ ਫ਼ੋਨ ‘ਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਰਤਗਾਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਐਂਟੋਨੀਓ ਕੌਸਟਾ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਕੋਵਿਡ–19 ਮਹਾਮਾਰੀ ਦੀ ਹਾਲਤ ਤੇ ਆਪੋ–ਆਪਣੇ ਦੇਸ਼ਾਂ ਵਿੱਚ ਇਸ ਉੱਤੇ ਕਾਬੂ ਪਾਉਣ, ਨਾਗਰਿਕਾਂ ਦੀ ਸਿਹਤ ਤੇ ਇਸ ਦੇ ਆਰਥਿਕ ਅਸਰ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਕੌਸਟਾ ਦੀ ਸ਼ਲਾਘਾ ਕੀਤੀ। ਦੋਵੇਂ ਆਗੂਆਂ ਨੇ ਨੋਟ ਕੀਤਾ ਕਿ ਰਾਸ਼ਟਰੀ ਪੱਧਰ ’ਤੇ ਸਰਗਰਮੀ ਨਾਲ ਚੁੱਕੇ ਗਏ ਕਦਮ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਸਹਾਈ ਹੋਏ ਹਨ। ਉਨ੍ਹਾਂ ਇਸ ਸਥਿਤੀ ਨਾਲ ਨਿਪਟਣ ਲਈ ਇੱਕ–ਦੂਜੇ ਦੀ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਅਤੇ ਕੋਵਿਡ–19 ਨਾਲ ਲੜਦੇ ਸਮੇਂ ਖੋਜ ਤੇ ਨਵੇਂ ਕਾਰਜਾਂ ਲਈ ਆਪਸ ਵਿੱਚ ਤਾਲਮੇਲ ਰੱਖਣ ਲਈ ਸਹਿਮਤੀ ਪ੍ਰਗਟਾਈ।
https://pib.gov.in/PressReleseDetail.aspx?PRID=1621248
ਗਰੁੜ (GARUD) ਪੋਰਟਲ ਰਾਹੀਂ ਕੋਵਿਡ 19 ਨਾਲ ਸਬੰਧਿਤ ਡਰੋਨ/ਆਰਪੀਏ ਐੱਸ ਕਾਰਜਾਂ ਲਈ ਸਰਕਾਰੀ ਸੰਸਥਾਵਾਂ ਨੂੰ ਸ਼ਰਤਾਂ ਤਹਿਤ ਛੋਟ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਡਾਇਰੈਕਟੋਰੇਟ ਆਵ੍ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਗਰੁੜ ਪੋਰਟਲ ਲਾਂਚ ਕੀਤਾ ਹੈ ਤਾਂ ਜੋ ਕੋਵਿਡ 19 ਨਾਲ ਸਬੰਧਿਤ ਡਰੋਨ/ਆਰਪੀਏਐੱਸ (Remotely Piloted Aircraft System) ਕਾਰਜਾਂ ਲਈ ਫਾਸਟ ਟਰੈਕ ਮਾਧਿਅਮ ਨਾਲ ਸਰਕਾਰੀ ਸੰਸਥਾਵਾਂ ਨੂੰ ਸ਼ਰਤਾਂ ਤਹਿਤ ਛੋਟ ਦਿੱਤੀ ਜਾ ਸਕੇ। ਗਰੁੜ (GARUD) ਤੋਂ ਭਾਵ 'Government Authorisation for Relief Using Drones' ਹੈ। ਗਰੁੜ ਦਰਅਸਲ ‘ਰਾਹਤ ਕਾਰਜਾਂ ਲਈ ਡਰੋਨ ਉਪਯੋਗ ਦਾ ਸਰਕਾਰੀ ਅਧਿਕਾਰ’ ਹੈ ।
https://pib.gov.in/PressReleseDetail.aspx?PRID=1621250
ਸ਼੍ਰੀ ਗਡਕਰੀ ਨੇ ਬੱਸ ਅਤੇ ਕਾਰ ਅਪਰੇਟਰਾਂ ਨੂੰ ਆਰਥਿਕ ਮੰਦੀ ਵਿੱਚੋਂ ਕੱਢਣ ਲਈ ਪੂਰੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ
ਬੱਸ ਅਤੇ ਕਾਰ ਅਪਰੇਟਰਸ ਕਨਫੈਡਰੇਸ਼ਨ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ਟਰਾਂਸਪੋਰਟ ਅਤੇ ਰਾਜਮਾਰਗਾਂ ਨੂੰ ਖੋਲ੍ਹਣ ਨਾਲ ਆਮ ਜਨਤਾ ਵਿੱਚ ਦੀਰਘਕਾਲੀ ਵਿਸ਼ਵਾਸ ਦਾ ਸੰਚਾਰ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਦਿਸ਼ਾ-ਨਿਰਦੇਸ਼ਾਂ ਨਾਲ ਜਲਦੀ ਹੀ ਪਬਲਿਕ ਟਰਾਂਸਪੋਰਟ ਖੋਲ੍ਹਿਆ ਜਾ ਸਕਦਾ ਹੈ। ਮੰਤਰੀ ਨੇ ਸੂਚਿਤ ਕੀਤਾ ਕਿ ਉਨ੍ਹਾਂ ਦਾ ਮੰਤਰਾਲਾ ਪਬਲਿਕ ਟਰਾਂਸਪੋਰਟ ਦੇ ਲੰਡਨ ਮਾਡਲ ਦਾ ਅਨੁਸਰਣ ਕਰ ਰਿਹਾ ਹੈ,ਜਿੱਥੇ ਸਰਕਾਰੀ ਫੰਡਿੰਗ ਘੱਟੋ-ਘੱਟ ਹੈ ਅਤੇ ਪ੍ਰਾਈਵੇਟ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
https://pib.gov.in/PressReleseDetail.aspx?PRID=1621376
ਦੇਸ਼ ਭਰ ਵਿੱਚ ਮਹੱਤਵਪੂਰਨ ਮੈਡੀਕਲ ਸਪਲਾਈ ਦੀ ਡਿਲਿਵਰੀ ਲਈ ਲਾਈਫ਼ਲਾਈਨ ਉਡਾਨ ਤਹਿਤ 465 ਫਲਾਈਟਾਂ ਸੰਚਾਲਿਤ ਕੀਤੀਆਂ ਗਈਆਂ
ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 465 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ। ਅੱਜ ਤੱਕ ਲਗਭਗ 835.94 ਟਨ ਦੀ ਖੇਪ ਵੰਡੀ ਗਈ ਹੈ। ਅੱਜ ਤੱਕ ਲਾਈਫ਼ਲਾਈਨ ਉਡਾਨ ਸੇਵਾ ਦੁਆਰਾ ਕੁੱਲ 4,51,038 ਕਿਲੋਮੀਟਰ ਤੋਂ ਵੱਧ ਦਾ ਹਵਾਈ ਸਫ਼ਰ ਤੈਅ ਕੀਤਾ ਗਿਆ ਹੈ। ਅਹਿਮ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਸ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ। 5 ਮਈ 2020 ਤੱਕ ਪਵਨ ਹੰਸ ਨੇ 7,729 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 2.27 ਟਨ ਸਮੱਗਰੀ ਢੋਈ ਹੈ।
https://pib.gov.in/PressReleseDetail.aspx?PRID=16213409
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਲੌਕਡਾਊਨ ਦੌਰਾਨ ਈਪੀਐੱਫ ਅਨੁਪਾਲਣ ਪ੍ਰਕਿਰਿਆ ਨੂੰ ਸੁਖਾਲ਼ਾ ਬਣਾਉਣ ਲਈ ਈ- ਸਾਈਨ ਹਾਸਲ ਕਰਨ ਲਈ ਈ-ਮੇਲ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਨਿਯੁਕਤੀਕਾਰਾਂ ਨੂੰ ਡਿਜੀਟਲ ਜਾਂ ਆਧਾਰ ਅਧਾਰਿਤ ਈ-ਸਾਈਨ ਦੀ ਵਰਤੋਂ ਕਰਨੀ ਮੁਸ਼ਕਿਲ ਹੋ ਰਹੀ ਸੀ
https://pib.gov.in/PressReleseDetail.aspx?PRID=1621380
ਕੰਪਨੀਆਂ ਨੂੰ ਸਲਾਨਾ ਆਮ ਬੈਠਕਾਂ (ਏਜੀਐੱਮ) ਵੀਡੀਓ ਕਾਨਫਰੰਸਿੰਗ ਜਾਂ ਓਏਵੀਐੱਮ ਜ਼ਰੀਏ ਕਰਨ ਦੀ ਆਗਿਆ ਦਿੱਤੀ
ਜਨਰਲ ਸਰਕੂਲਰ ਨੰਬਰ 20/2020 ਦੇ ਅਨੁਸਾਰ ਇਸ ਉਦੇਸ਼ ਲਈ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੇ ਸਰਕੂਲਰਾਂ ਵਿੱਚ ਮੁਹੱਈਆ ਕੀਤਾ ਫਰੇਮਵਰਕ ਅਸਧਾਰਨ ਆਮ ਬੈਠਕ (ਈਜੀਐੱਮ) ਲਈ ਪਰਿਵਰਤਨਸ਼ੀਲ ਹੋਵੇਗਾ। ਕੰਪਨੀਆਂ ਦੇ ਵਰਗੀਕਰਨ ਦੇ ਅਧਾਰ ‘ਤੇ 2020 ਦੌਰਾਨ ਸਲਾਨਾ ਆਮ ਬੈਠਕਾਂ (ਏਜੀਐੱਮ) ਦੇ ਸੰਚਾਲਨ ਲਈ ਲੋੜੀਂਦੀ ਤਬਦੀਲੀ (mutatis mutandis) ਤਹਿਤ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਕੰਪਨੀਆਂ ਨੂੰ ਇਨ੍ਹਾਂ ਦੀ ਜ਼ਰੂਰਤ ਹੈ।
https://pib.gov.in/PressReleseDetail.aspx?PRID=1621265
ਡਾ. ਹਰਸ਼ ਵਰਧਨ ਨੇ ਦਿੱਲੀ ਵਿੱਚ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਅਤੇ ਕੰਟਰੋਲ ਲਈ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ
ਮੰਤਰੀ ਨੇ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਹਾਲਾਤ ਵਿੱਚ ਆਈ ਤਬਦੀਲੀ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਨਵੀਨ ਜਾਗਰੂਕਤਾ ਮੁਹਿੰਮਾਂ, ਭਾਈਚਾਰਕ ਸ਼ਮੂਲੀਅਤ ਅਤੇ ਸਾਰੇ ਹਿਤਧਾਰਕਾਂ ਵਿੱਚ ਸਹਿਯੋਗ ’ਤੇ ਜ਼ੋਰ ਦਿੱਤਾ।
https://pib.gov.in/PressReleseDetail.aspx?PRID=1621267
ਲੌਕਡਾਊਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 54,292 ਟਨ ਸਮਾਨ ਦੀ ਢੋਆ-ਢੁਆਈ ਕੀਤੀ ਜਾ ਚੁੱਕੀਆਂ ਹੈ ਅਤੇ 19.77 ਕਰੋੜ ਰੁਪਏ ਕਮਾਏ ਹਨ ; ਪਾਰਸਲ ਟ੍ਰੇਨਾਂ ਦੀ ਕੁੱਲ ਗਿਣਤੀ 2,000 ਤੋਂ ਪਾਰ
ਕੋਵਿਡ-19 ਦੇ ਮੱਦੇਨਜ਼ਰ ਲੌਕਡਾਊਨ ਦੌਰਾਨ ਜ਼ਰੂਰੀ ਚੀਜ਼ਾਂ ਜਿਵੇਂ ਕਿ ਮੈਡੀਕਲ ਸਪਲਾਈ, ਮੈਡੀਕਲ ਉਪਕਰਨ, ਭੋਜਨ, ਆਦਿ ਨੂੰ ਛੋਟੇ ਪਾਰਸਲ ਆਕਾਰ ਵਿੱਚ ਲਿਜਾਣਾ ਬਹੁਤ ਮਹੱਤਵਪੂਰਣ ਹੋਣ ਜਾ ਰਹੀਆਂ ਹਨ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ, ਭਾਰਤੀ ਰੇਲਵੇ ਨੇ ਈ-ਕਮਰਸ ਇਕਾਈਆਂ ਤੇ ਰਾਜ ਸਰਕਾਰਾਂ ਸਮੇਤ ਹੋਰਾਂ ਵੱਲੋਂ ਤੁਰੰਤ ਢੋਆ-ਢੁਆਈ ਲਈ ਰੇਲਵੇ ਦੀਆਂ ਪਾਰਸਲ ਵੈਨਾਂ ਉਪਲਬਧ ਕਰਵਾਈਆਂ ਹਨ। ਰੇਲਵੇ ਨੇ ਜ਼ਰੂਰੀ ਚੀਜ਼ਾਂ ਦੀ ਬੇਰੋਕ ਸਪਲਾਈ ਨੂੰ ਯਕੀਨੀ ਬਣਾਉਣ ਲਈ ਚੋਣਵੇਂ ਰੂਟਾਂ 'ਤੇ ਸਮਾਂ-ਤਹਿ ਵਿਸ਼ੇਸ਼ ਪਾਰਸਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਜ਼ੋਨਲ ਰੇਲਵੇ ਨਿਯਮਤ ਤੌਰ 'ਤੇ ਇਨ੍ਹਾਂ ਸਪੈਸ਼ਲ ਪਾਰਸਲ ਟ੍ਰੇਨਾਂ ਲਈ ਰੂਟਾਂ ਨੂੰ ਤੈਅ ਕਰਕੇ ਸੂਚਿਤ ਕਰ ਰਿਹਾ ਹੈ। ਇਸ ਵੇਲੇ ਇਹ ਟ੍ਰੇਨਾਂ 82 ਰੂਟਾਂ 'ਤੇ ਚਲਾਈਆਂ ਜਾ ਰਹੀਆਂ ਹਨ। ਇਸ ਤਹਿਤ ਚੁਣੇ ਗਏ ਰੂਟ ਹਨ।
https://pib.gov.in/PressReleseDetail.aspx?PRID=1621440
ਸੀਐੱਸਆਈਆਰ ਆਈਜੀਆਈਬੀ ਤੇ ਟਾਟਾ ਸੰਨਜ਼ ਵੱਲੋਂ ਕੋਵਿਡ–19 ਦੇ ਤੇਜ਼–ਰਫ਼ਤਾਰ ਤੇ ਸਹੀ ਡਾਇਓਗਨੋਸਿਸ (ਤਸ਼ਖ਼ੀਸ) ਲਈ ਇੱਕ ਕਿਟ ਦੇ ਵਿਕਾਸ ਨਾਲ ਸਬੰਧਿਤ ‘ਨੋਅ–ਹਾਓ’ (ਤਕਨੀਕੀ ਜਾਣਕਾਰੀ) ਦੇ ਲਾਇਸੈਂਸ ਹਿਤ ਸਹਿਮਤੀ–ਪੱਤਰ ਉੱਤੇ ਹਸਤਾਖਰ
ਇਹ ਪੂਰੀ ਤਰ੍ਹਾਂ ਦੇਸੀ ਵਿਗਿਆਨਕ ਖੋਜ ਹੈ ਅਤੇ ਕੋਵਿਡ–19 ਲਈ ਫੇਲੂਦਾ (FELUDA) ਕੋਵਿਡ–19 ਦੀ ਚੱਲ ਰਹੀ ਸਥਿਤੀ ਨੂੰ ਸ਼ਾਂਤ ਕਰਨ ਤੇ ਸਮੂਹਕ ਟੈਸਟਿੰਗ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਦੇ ਮੁੱਖ ਲਾਭ ਹਨ, ਇਸ ਦੀ ਘੱਟ ਕੀਮਤ, ਵਰਤੋਂ ’ਚ ਮੁਕਾਬਲਤਨ ਸੌਖ ਅਤੇ ਮਹਿੰਗੀਆਂ ਕਿਊ–ਪੀਸੀਆਰ ਮਸ਼ੀਨਾਂ ਉੱਤੇ ਗ਼ੈਰ–ਨਿਰਭਰਤਾ।
https://pib.gov.in/PressReleseDetail.aspx?PRID=1621254
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
• ਚੰਡੀਗੜ੍ਹ - ਚੰਡੀਗੜ੍ਹ ਪ੍ਰਸ਼ਾਸਨ ਨੇ ਹਿਦਾਇਤ ਕੀਤੀ ਹੈ ਕਿ ਇਨਫੈਕਸ਼ਨ ਉੱਤੇ ਕਾਬੂ ਪਾਉਣ ਲਈ ਟੈਸਟਾਂ ਦੀ ਗਿਣਤੀ ਵਧਾਏ ਜਾਣ ਦੀ ਲੋੜ ਹੈ। ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਜ਼ਾਈਮਰ ਵਿੱਚ ਵਾਧੂ ਟੈਸਟਿੰਗ ਕਿੱਟਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਾਰੇ ਟੈਸਟਿੰਗ ਕੇਂਦਰਾਂ ਨੂੰ ਹਿਦਾਇਤ ਕੀਤੀ ਜਾ ਰਹੀ ਹੈ ਕਿ ਸ਼ਹਿਰ ਵਿੱਚ ਟੈਸਟਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ। ਚੰਡੀਗੜ੍ਹ ਵਿੱਚ ਲੋੜਵੰਦ ਲੋਕਾਂ ਨੂੰ ਪੈਕਡ ਖਾਣੇ ਦੇ 1.55 ਲੱਖ ਪੈਕਟ ਵੰਡੇ ਗਏ ਹਨ। 2,42,000 ਵਿਅਕਤੀਆਂ ਨੇ ਹੁਣ ਤੱਕ ਸ਼ਹਿਰ ਵਿੱਚ ਆਰੋਗਯ ਸੇਤੂ ਐਪ ਡਾਊਨਲੋਡ ਕਰ ਲਿਆ ਹੈ।
• ਪੰਜਾਬ - ਸਟਾਫ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਸਰਕਾਰੀ ਦਫਤਰਾਂ ਦੀ ਸੁਰੱਖਿਆ ਲਈ ਵਿਸਤ੍ਰਿਤ ਅਗਵਾਈ ਲੀਹਾਂ ਅਤੇ ਪ੍ਰੋਟੋਕੋਲ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਹਰ ਵਿਭਾਗ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ ਤਾਕਿ ਉਨ੍ਹਾਂ ਦੀ ਸਿਹਤ ਠੀਕ ਰਹਿ ਸਕੇ। ਸਰਕਾਰੀ ਏਜੰਸੀਆਂ ਅਤੇ ਨਿੱਜੀ ਵਪਾਰੀਆਂ ਨੇ ਪੰਜਾਬ ਵਿੱਚ ਖਰੀਦ ਦੇ 20ਵੇਂ ਦਿਨ ਤੱਕ 3,89,470 ਮੀਟ੍ਰਿਕ ਟਨ ਕਣਕ ਖਰੀਦੀ ਹੈ। ਸਰਕਾਰੀ ਏਜੰਸੀਆਂ ਨੇ ਕੁੱਲ 3,87,688 ਮੀਟ੍ਰਿਕ ਟਨ ਕਣਕ ਖਰੀਦੀ ਹੈ ਜਦਕਿ ਆੜ੍ਹਤੀਆਂ ਨੇ 1790 ਐੱਮਟੀ ਕਣਕ ਖਰੀਦੀ ਹੈ।
• ਹਰਿਆਣਾ - ਹਰਿਆਣਾ ਸਰਕਾਰ ਨੇ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ 2 ਡਾਇਲਸਿਜ਼ ਮਸ਼ੀਨਾਂ ਕੋਵਿਡ-19 ਮਰੀਜ਼ਾਂ ਲਈ ਰਾਖਵੀਆਂ ਰੱਖਣ ਦਾ ਫੈਸਲਾ ਕੀਤਾ ਹੈ ਜਿੱਥੇ ਕਿ ਅਜਿਹੀਆਂ ਮਸ਼ੀਨਾਂ ਦੀ ਲੋੜ ਹੈ। ਇਸ ਤੋਂ ਇਲਾਵਾ ਸਾਰੇ 11 ਵਿਸ਼ੇਸ਼ ਕੋਵਿਡ-19 ਹਸਪਤਾਲਾਂ ਵਿੱਚ 100-150 ਬੈੱਡ ਕੋਵਿਡ ਮਰੀਜ਼ਾਂ ਲਈ ਰਾਖਵੇਂ ਰੱਖਣ ਦਾ ਫੈਸਲਾ ਕੀਤਾ ਹੈ। ਬਾਕੀ ਓਪੀਡੀਜ਼ ਅਤੇ ਵਾਰਡਾਂ ਵਿੱਚ ਆਮ ਮਰੀਜ਼ਾਂ ਦਾ ਇਲਾਜ ਇਨ੍ਹਾਂ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ।
• ਹਿਮਾਚਲ ਪ੍ਰਦੇਸ਼ - ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਨਵਾਂ ਪ੍ਰੋਗਰਾਮ 'ਨਿਗਾਹ' ਦੇਸ਼ ਦੇ ਦੂਜੇ ਹਿੱਸਿਆਂ ਤੋਂ ਪਰਤਣ ਵਾਲੇ ਲੋਕਾਂ ਦੇ ਇਲਾਜ ਨਾਲ ਸ਼ੁਰੂ ਹੋਵੇਗਾ ਤਾਕਿ ਸਮਾਜਿਕ ਦੂਰੀ ਨੂੰ ਪ੍ਰਭਾਵੀ ਢੰਗ ਨਾਲ ਕਾਇਮ ਰੱਖਿਆ ਜਾ ਸਕੇ। ਆਸ਼ਾ ਵਰਕਰਾਂ, ਸਿਹਤ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਦੀ ਇੱਕ ਟੀਮ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਬਾਰੇ ਸਿੱਖਿਅਤ ਕਰੇਗੀ ਤਾਕਿ ਉਨ੍ਹਾਂ ਨੂੰ ਕਿਸੇ ਵੀ ਸੰਭਾਵਿਤ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ 'ਹਿਮਾਚਲ ਮਾਡਲ' ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
• ਕੇਰਲ - ਰਾਜ ਸਰਕਾਰ ਨੇ ਵਿਦੇਸ਼ਾਂ ਤੋਂ ਪਰਤਣ ਵਾਲੇ ਕੇਰਲ ਵਾਸੀਆਂ ਦੀ ਕੁਆਰੰਟੀਨ ਦੀ ਮਿਆਦ 7 ਤੋਂ ਵਧਾ ਕੇ 14 ਦਿਨ ਕਰ ਦਿੱਤੀ ਹੈ। ਕੱਲ੍ਹ ਪਹਿਲੀਆਂ ਦੋ ਵਿਸ਼ੇਸ਼ ਉਡਾਨਾਂ ਵੰਦੇ ਭਾਰਤ ਮਿਸ਼ਨ ਤਹਿਤ ਯੂਏਈ ਤੋਂ ਕੇਰਲ ਵਾਸੀਆਂ ਨੂੰ ਲਿਆਉਣਗੀਆਂ। ਪਹਿਲੀ ਉਡਾਨ ਵੀਰਵਾਰ ਨੂੰ ਨੇਦੁਮਬਸੇਰੀ ਹਵਾਈ ਅੱਡੇ ਉੱਤੇ ਵੀਰਵਾਰ ਰਾਤ ਨੂੰ ਪਹੁੰਚੇਗੀ। ਇਨ੍ਹਾਂ ਲੋਕਾਂ ਦੀ ਯੂਏਈ ਤੋਂ ਸਮੁੰਦਰੀ ਜਹਾਜ਼ ਰਾਹੀਂ ਵਾਪਸੀ ਵਿੱਚ ਦੇਰੀ ਹੋ ਗਈ ਹੈ ਕਿਉਂਕਿ ਦਾਖਲੇ ਦੀ ਇਜਾਜ਼ਤ ਨਹੀਂ ਮਿਲ ਸਕੀ। ਰਾਜ ਵਿੱਚ ਸ਼ਰਾਬ ਦੀਆਂ ਦੁਕਾਨਾਂ ਜਲਦੀ ਨਹੀਂ ਖੁਲ੍ਹ ਸਕਣਗੀਆਂ। ਅੱਜ ਰਾਜ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ 3 ਗੱਡੀਆਂ ਦੂਜੇ ਰਾਜਾਂ ਨੂੰ ਜਾਣਗੀਆਂ।
• ਤਮਿਲ ਨਾਡੂ - ਚੇਨਈ ਦੇ ਆਫੀਸਰਜ਼ ਟ੍ਰੇਨਿੰਗ ਅਕੈਡਮੀ ਦੇ ਰਸੋਈ ਵਰਕਰ ਦਾ ਕੋਵਿਡ-19 ਟੈਸਟ ਪਾਜ਼ਿਟਿਵ ਨਿਕਲਿਆ। ਕੋਇਮਬੈਦੂ ਹੋਲਸੇਲ ਮਾਰਕੀਟ ਦੇ ਬੰਦ ਹੋਣ ਨਾਲ ਚੇਨਈ ਨੂੰ ਸਬਜ਼ੀਆਂ ਦੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਚੇਨਈ ਵਿੱਚ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁਲ੍ਹਣਗੀਆਂ। ਤਮਿਲ ਨਾਡੂ ਦੇ 20-25 % ਪ੍ਰਚੂਨ ਵਪਾਰੀ ਲੌਕਡਾਊਨ ਕਾਰਨ ਦੁਕਾਨਾਂ ਨਹੀਂ ਖੋਲ੍ਹ ਰਹੇ। ਕੱਲ੍ਹ ਤੱਕ ਕੁੱਲ ਕੇਸ (4058), ਸਰਗਰਮ ਕੇਸ (2537), ਮੌਤਾਂ (33)।
• ਕਰਨਾਟਕ - ਕਰਨਾਟਕ ਦੇ ਬਗਲਕੋਟ ਵਿੱਚ 13 ਟੈਸਟ ਪਾਜ਼ਿਟਿਵ ਆਉਣ ਨਾਲ ਕੁੱਲ ਮਰੀਜ਼ 692 ਹੋ ਗਏ ਹਨ। ਰਾਜ ਸਰਕਾਰ ਨੇ 1610 ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕੀਤਾ ਹੈ। ਸਰਕਾਰ ਨੇ ਕੋਵਿਡ-19 ਸਹਾਇਤਾ ਵਿੱਚ ਵਾਧਾ ਕਰਨ ਲਈ ਸ਼ਰਾਬ ਉੱਤੇ 17 % ਟੈਕਸ ਲਗਾ ਦਿੱਤਾ ਹੈ। ਕਰਨਾਟਕ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਕ ਲਿਆ ਹੈ ਅਤੇ ਉਨ੍ਹਾਂ ਨੂੰ ਨੌਕਰੀਆਂ ਅਤੇ ਤਨਖਾਹਾਂ ਦੇਣ ਦਾ ਵਾਅਦਾ ਕੀਤਾ ਹੈ। ਰਾਜ ਸਰਕਾਰ ਨੇ 10,823 ਅੰਤਰਰਾਸ਼ਟਰੀ ਯਾਤਰੀਆਂ ਲਈ ਸਹੂਲਤਾਂ ਦਾ ਐਲਾਨ ਕੀਤਾ ਹੈ।
• ਆਂਧਰਾ ਪ੍ਰਦੇਸ਼ - ਰਾਜ ਸਰਕਾਰ 1,09,231 ਮਛੇਰਿਆਂ ਨੂੰ ਉਨ੍ਹਾਂ ਦਾ ਕੰਮ ਰੁਕ ਜਾਣ ਉੱਤੇ 10,000 ਰੁਪਏ ਦੀ ਵਿੱਤੀ ਸਹਾਇਤਾ 3 ਮਹੀਨਿਆਂ ਲਈ ਦੇਵੇਗੀ। 1100 ਪ੍ਰਵਾਸੀ ਵਰਕਰ, ਜੋ ਕਿ ਅਨੰਤਪੁਰ ਨਾਲ ਸਬੰਧਿਤ ਹਨ ਅਤੇ ਲੌਕਡਾਊਨ ਕਾਰਨ ਮੁੰਬਈ ਵਿੱਚ ਫਸੇ ਹੋਏ ਹਨ, ਅੱਜ ਗੁੰਟਕਲ ਪਹੁੰਚ ਜਾਣਗੇ। ਅੱਜ 60 ਕੋਵਿਡ-19 ਕੇਸਾਂ ਦਾ ਪਤਾ ਲੱਗਾ ਹੈ, 140 ਡਿਸਚਾਰਜ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ 2 ਮੌਤਾਂ ਹੋਈਆਂ ਹਨ ਅਤੇ 7782 ਸੈਂਪਲਾਂ ਦੀ ਟੈਸਟਿੰਗ ਹੋਈ ਹੈ। ਕੁੱਲ ਕੇਸ (1777), ਸਰਗਰਮ ਕੇਸ (1012) ਅਤੇ ਮੌਤਾਂ (36)।
• ਤੇਲੰਗਾਨਾ - ਪ੍ਰਵਾਸੀਆਂ ਲਈ ਹੈਦਰਾਬਾਦ ਦੇ ਬਾਹਰ ਸਥਿਤ ਵੱਖ-ਵੱਖ ਸਟੇਸ਼ਨਾਂ ਤੋਂ ਹੋਰ ਗੱਡੀਆਂ ਰਵਾਨਾ ਹੋਣਗੀਆਂ। ਰਾਜ ਵਿੱਚ 42 ਦਿਨਾਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਖੁਲ੍ਹੀਆਂ। 1750 ਤੇਲੰਗਾਨਾ ਵਰਕਰ ਖਾੜੀ ਅਤੇ ਹੋਰ ਦੇਸ਼ਾਂ ਤੋਂ 7 ਦਿਨਾਂ ਵਿੱਚ ਵਾਪਸ ਤੇਲੰਗਾਨਾ ਪਰਤਣ ਵਾਲੇ ਹਨ। ਕੁੱਲ ਕੋਵਿਡ ਕੇਸ (1096), ਸਰਗਰਮ ਕੇਸ (439), ਠੀਕ ਹੋਏ (628) ਅਤੇ ਮੌਤਾਂ (29)।
• ਅਰੁਣਾਚਲ ਪ੍ਰਦੇਸ਼ - ਈਟਾਨਗਰ ਪ੍ਰਸ਼ਾਸਨ ਨੇ ਉਸਾਰੀ ਦੇ ਸਮਾਨ ਅਤੇ ਹਾਰਡਵੇਅਰ ਵਸਤਾਂ ਦੀ ਢੁਆਈ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਢੁਆਈ ਸਵੇਰੇ 6 ਵਜੇ ਤੋਂ 8 ਵਜੇ ਤੱਕ ਅਤੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋ ਸਕੇਗੀ।
• ਅਸਾਮ - 2 ਹੋਰ ਕੋਵਿਡ-19 ਮਰੀਜ਼ਾਂ ਨੂੰ ਠੀਕ ਹੋਣ ਉੱਤੇ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੁੱਲ ਪਾਜ਼ਿਟਿਵ ਕੇਸ (44)। ਇਹ ਜਾਣਕਾਰੀ ਅਸਾਮ ਦੇ ਸਿਹਤ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇਕ ਟਵੀਟ ਰਾਹੀਂ ਦਿੱਤੀ ਹੈ।
• ਮਣੀਪੁਰ - ਰਾਜ ਦੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ ਉੱਤਰ ਪੂਰਬ ਦੇ ਵੱਖ ਵੱਖ ਹਿੱਸਿਆਂ ਵਿੱਚ ਵਾਪਸ ਆ ਰਹੇ ਲੋਕਾਂ ਦੀ ਯਾਤਰਾ ਦਾ ਖਰਚਾ ਰਾਜ ਸਰਕਾਰ ਕਰੇਗੀ ਅਤੇ ਇੰਫਾਲ ਵਿੱਚ ਵੱਡੀਆਂ ਮਾਰਕੀਟਾਂ ਅਹਿਤਿਆਤ ਵਜੋਂ ਬੰਦ ਰੱਖੀਆਂ ਜਾਣਗੀਆਂ।
• ਮਿਜ਼ੋਰਮ - ਕੋਵਿਡ-19 ਦੇ ਮਰੀਜ਼ਾਂ ਦੀ ਪਛਾਣ ਜਨਤਕ ਕਰਨ ਨੂੰ ਰਾਜ ਵਿੱਚ ਸਜ਼ਾ ਯੋਗ ਅਪਰਾਧ ਮੰਨਿਆ ਜਾਵੇਗਾ ਅਤੇ 3 ਮਹੀਨੇ ਦੀ ਕੈਦ ਜਾਂ 5,000 ਰੁਪਏ ਜੁਰਮਾਨਾ ਭਰਨਾ ਪਵੇਗਾ।
• ਨਾਗਾਲੈਂਡ - ਨਾਗਾਲੈਂਡ ਦੇ ਲੋਂਗਲੇਂਗ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਸੁਸਾਇਟੀ ਸੰਗਠਨਾਂ ਨੇ ਸਾਂਝੇ ਤੌਰ ‘ਤੇ ਐਲਾਨ ਕੀਤਾ ਹੈ ਕਿ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਤਹਿਤ ਸਾਂਝੇ ਤੌਰ ‘ਤੇ ਜਲਾਇਆ ਜਾਵੇਗਾ।
• ਮਹਾਰਾਸ਼ਟਰ - ਰਾਜ ਵਿੱਚ 984 ਨਵੇਂ ਕੋਰੋਨਾ ਵਾਇਰਸ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 15,525 ਹੋ ਗਈ। ਰਾਜ ਵਿੱਚ 34 ਮੌਤਾਂ ਹੋਈਆਂ ਅਤੇ ਜਿਸ ਨਾਲ ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ 617 ਹੋ ਗਈ। ਨਵੇਂ ਸਾਹਮਣੇ ਆਏ ਕੇਸਾਂ ਵਿੱਚੋਂ 635 ਮੁੰਬਈ ਤੋਂ ਸਨ। ਇੱਥੇ ਮੰਗਲਵਾਰ ਨੂੰ 26 ਮੌਤਾਂ ਵੀ ਹੋਈਆਂ। ਮੁੰਬਈ ਵਿੱਚ ਕੁੱਲ ਗਿਣਤੀ 9,758 ਦੱਸੀ ਗਈ। ਇਸ ਦੌਰਾਨ ਰਾਜ ਵਿੱਚ ਕੋਵਿਡ ਕਾਰਨ ਮੌਤਾਂ ਦੀ ਗਿਣਤੀ 4 % ਤੇ ਰਹਿ ਗਈ ਜਦਕਿ ਪਹਿਲਾਂ ਇਹ 7.2 % ਸੀ। ਰਾਸ਼ਟਰੀ ਮੌਤ ਦੀ ਦਰ 3.2 % ਦੁਆਲੇ ਚਲ ਰਹੀ ਹੈ। ਸਰਕਾਰ ਨੇ ਫੌਜ, ਜਲ ਸੈਨਾ, ਰੇਲਵੇ, ਬੰਦਰਗਾਹਾਂ ਅਤੇ ਹੋਰ ਕੇਂਦਰੀ ਸੰਗਠਨਾਂ ਨੂੰ ਕਿਹਾ ਹੈ ਕਿ ਉਹ ਕੋਵਿਡ-19 ਮਰੀਜ਼ਾਂ ਲਈ ਆਈਸੀਯੂ ਬੈੱਡਾਂ ਦਾ ਪ੍ਰਬੰਧ ਕਰਨ। ਇਕ ਹੋਰ ਸਬੰਧਿਤ ਘਟਨਾ ਵਿੱਚ ਮੁੰਬਈ ਮਿਊਂਸਪਲ ਕਮਿਸ਼ਨਰ ਨੇ ਸ਼ਹਿਰ ਦੇ ਸਾਰੇ ਵਾਰਡ ਅਫਸਰਾਂ ਨੂੰ ਕਿਹਾ ਹੈ ਕਿ ਉਹ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਕੋਵਿਡ-19 ਮਰੀਜ਼ਾਂ ਲਈ ਬੈੱਡਾਂ ਅਤੇ ਵਾਰਡਾਂ ਦਾ ਪ੍ਰਬੰਧ ਕਰਨ।
• ਗੁਜਰਾਤ - ਗੁਜਰਾਤ ਵਿੱਚ 441 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸ 6245 ਹੋ ਗਏ ਹਨ। ਰਾਜ ਵਿੱਚ ਇਨਫੈਕਸ਼ਨ ਦਾ ਸ਼ਿਕਾਰ ਹੋਏ 1,381 ਲੋਕਾਂ ਵਿੱਚੋਂ 368 ਦੀ ਮੌਤ ਹੋ ਗਈ ਹੈ।
• ਰਾਜਸਥਾਨ - ਰਾਜ ਵਿੱਚ ਕੋਵਿ਼ਡ-19 ਪ੍ਰਭਾਵਿਤ ਲੋਕਾਂ ਦੀ ਗਿਣਤੀ 3193 ਤੋ ਪਹੁੰਚ ਗਈ ਹੈ ਜਿਨ੍ਹਾਂ ਵਿੱਚੋਂ ਅੱਜ 35 ਨਵੇਂ ਕੇਸ ਆਏ ਹਨ। ਜੈਪੁਰ ਤੋਂ 22 ਨਵੇਂ ਕੇਸ ਆਏ ਹਨ ਜਿਸ ਨਾਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 1069 ਉੱਤੇ ਪਹੁੰਚ ਗਈ ਹੈ।
• ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਵਿੱਚ ਕੋਵਿਡ-19 ਕੇਸ 3,000 ਤੇ ਪਹੁੰਚ ਗਏ ਹਨ। ਅੱਜ 107 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸ 3049 ਹੋ ਗਏ ਹਨ। 1,000 ਦੇ ਕਰੀਬ ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਇੰਦੌਰ, ਭੁਪਾਲ ਅਤੇ ਉਜੈਨ ਵਿੱਚ ਪੂਰੀ ਸਖਤੀ ਵਰਤੀ ਜਾ ਰਹੀ ਹੈ।
• ਛੱਤੀਸਗੜ੍ਹ - ਪੰਜਾਬ ਤੋਂ ਬਾਅਦ ਛੱਤੀਸਗੜ੍ਹ ਦੂਜਾ ਰਾਜ ਬਣ ਗਿਆ ਹੈ ਜਿੱਥੇ ਗ੍ਰੀਨ ਜ਼ੋਨ ਵਿੱਚ ਸ਼ਰਾਬ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ ਤਾਕਿ ਦੁਕਾਨਾਂ ਤੇ ਭੀੜ ਨਾ ਪਵੇ। ਆਨਲਾਈਨ ਆਰਡਰ ਇਕ ਮੋਬਾਈਲ ਐਪ ਰਾਹੀਂ ਪ੍ਰਦਾਨ ਕੀਤੇ ਜਾ ਰਹੇ ਹਨ ਜਿਸ ਵਿੱਚ ਪੂਰੇ ਵੇਰਵੇ, ਜਿਨ੍ਹਾਂ ਵਿੱਚ ਅਧਾਰ ਕਾਰਡ ਨੰਬਰ ਵੀ ਸ਼ਾਮਲ ਹਨ, ਦੇਣੇ ਪੈਣਗੇ।
ਫੈਕਟ ਚੈੱਕ


******
ਵਾਈਬੀ
(Release ID: 1621650)
Visitor Counter : 238
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam