ਪ੍ਰਧਾਨ ਮੰਤਰੀ ਦਫਤਰ
                
                
                
                
                
                
                    
                    
                         ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਈਥੋਪੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਅਬੀ ਅਹਿਮਦ ਅਲੀ ਦਰਮਿਆਨ ਫੋਨ ’ਤੇ ਗੱਲਬਾਤ ਹੋਈ
                    
                    
                        
                    
                
                
                    Posted On:
                06 MAY 2020 7:05PM by PIB Chandigarh
                
                
                
                
                
                
                ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਈਥੋਪੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਅਬੀ ਅਹਿਮਦ ਅਲੀ (Dr. Abiy Ahmed Ali) ਨਾਲ ਫੋਨ ’ਤੇ ਗੱਲਬਾਤ ਕੀਤੀ।
 
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਈਥੋਪੀਆ ਦਰਮਿਆਨ ਗਹਿਰੇ ਸਬੰਧਾਂ ਅਤੇ ਦੋਹਾਂ ਰਾਸ਼ਟਰਾਂ ਵਿਚਕਾਰ ਉੱਤਮ ਵਿਕਾਸ ਭਾਈਵਾਲੀ ਨੂੰ ਯਾਦ ਕੀਤਾ।
 
ਦੋਵੇਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਘਰੇਲੂ, ਖੇਤਰੀ ਅਤੇ ਆਲਮੀ ਚੁਣੌਤੀਆਂ ’ਤੇ ਚਰਚਾ ਕੀਤੀ ਅਤੇ ਸਿਹਤ ਸੰਕਟ ਦੌਰਾਨ ਇੱਕ ਦੂਜੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
 
ਪ੍ਰਧਾਨ ਮੰਤਰੀ ਨੇ ਡਾ. ਅਬੀ ਅਹਿਮਦ ਅਲੀ ਨੂੰ ਲਾਜ਼ਮੀ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਅਤੇ ਮਹਾਮਾਰੀ ਦੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਲਈ ਈਥੋਪੀਆ ਨੂੰ ਭਾਰਤੀ ਸਹਾਇਤਾ ਦਾ ਭਰੋਸਾ ਦਿੱਤਾ।
 
ਪ੍ਰਧਾਨ ਮੰਤਰੀ ਨੇ ਭਾਰਤ ਦੇ ਲੋਕਾਂ ਅਤੇ ਆਪਣੇ ਵੱਲੋਂ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਈਥੋਪੀਆ ਦੇ ਲੋਕਾਂ ਦੀ ਸਫਲਤਾ ਦੀ ਕਾਮਨਾ ਕੀਤੀ।
 
******
 
ਵੀਆਰਆਰਕੇ/ਐੱਸਐੱਚ
                
                
                
                
                
                (Release ID: 1621598)
                Visitor Counter : 163
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Manipuri 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam