ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ : ਪ੍ਰਗਤੀ ਦੀ ਮੌਜੂਦਾ ਸਥਿਤੀ ਲਗਭਗ 39 ਕਰੋੜ ਗ਼ਰੀਬ ਲੋਕਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਤਹਿਤ 34,800 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ

Posted On: 06 MAY 2020 11:41AM by PIB Chandigarh

ਡਿਜੀਟਲ ਭੁਗਤਾਨ ਪ੍ਰਣਾਲੀ ਦਾ ਉਪਯੋਗ ਕਰਦੇ ਹੋਏ ਲਗਭਗ 39 ਕਰੋੜ ਗ਼ਰੀਬ ਲੋਕਾਂ ਨੂੰ 5 ਮਾਰਚ, 2020 ਤੱਕ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਤਹਿਤ 34,800 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ। ਕੋਵਿਡ-19 ਕਾਰਨ ਹੋਏ ਲੌਕਡਾਊਨ ਦੇ ਪ੍ਰਭਾਵ ਨਾਲ ਗਰੀਬਾਂ ਨੂੰ ਬਚਾਉਣ ਲਈ ਸਰਕਾਰ ਦੁਆਰਾ ਇਸ ਵਿੱਤੀ ਸਹਾਇਤਾ ਦਾ ਐਲਾਨ 26 ਮਾਰਚ, 2020 ਨੂੰ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੀਤਾ ਸੀ।

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਤਹਿਤ ਸਰਕਾਰ ਨੇ ਮਹਿਲਾਵਾਂ, ਗ਼ਰੀਬ ਬਜ਼ੁਰਗ ਨਾਗਰਿਕਾਂ ਅਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਅਤੇ ਨਕਦ ਭੁਗਤਾਨ ਦਾ ਐਲਾਨ ਕੀਤਾ ਹੈ। ਪੈਕੇਜ ਤਹਿਤ ਦਿੱਤੀ ਜਾਣ ਵਾਲੀ ਇਸ ਮਦਦ ਨੂੰ ਤੇਜ਼ੀ ਨਾਲ ਪਹੁੰਚਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਇਸ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਵਿੱਤ ਮੰਤਰਾਲਾ, ਸਬੰਧਿਤ ਮੰਤਰਾਲਾ, ਕੈਬਨਿਟ ਸਕੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਇਹ ਯਕੀਨੀ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਕਿ ਰਾਹਤ ਉਪਾਅ ਤੇਜ਼ੀ ਨਾਲ ਜ਼ਰੂਰਤਮੰਦਾਂ ਤੱਕ ਪਹੁੰਚੇ।

 

ਵਿੱਤੀ ਮਦਦ ਦੇ ਲਾਭਾਰਥੀ ਤੱਕ ਤੇਜ ਅਤੇ ਕੁਸ਼ਲ ਟਰਾਂਸਫਰ ਲਈ ਫਿਨਟੇਕ ਅਤੇ ਡਿਜੀਟਲ ਤਕਨੀਕ ਨੂੰ ਨਿਯੋਜਤ ਕੀਤਾ ਗਿਆ ਹੈ। ਪ੍ਰਤੱਖ ਲਾਭ ਟਰਾਂਸਫਰ (ਡੀਬੀਟੀ) ਜ਼ਰੀਏ ਇਹ ਯਕੀਨੀ ਕੀਤਾ ਗਿਆ ਹੈ ਕਿ ਰਾਸ਼ੀ ਸਿੱਧਾ ਲਾਭਾਰਥੀ ਦੇ ਖਾਤੇ ਵਿੱਚ ਜਮਾਂ ਹੋਵੇ, ਇਸ ਵਿੱਚ ਕਿਸੇ ਤਰ੍ਹਾਂ ਦੀ ਗੜਬੜ ਨਾ ਹੋਵੇ ਤੇ ਪੂਰੀ ਕੁਸ਼ਲਤਾ ਨਾਲ ਕੰਮ ਹੋਵੇ। ਇਸ ਨਾਲ ਲਾਭਾਰਥੀ ਨੂੰ ਖੁਦ ਬੈਂਕ ਦੀ ਸ਼ਾਖਾ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਅਜਿਹਾ ਕੀਤੇ ਬਿਨਾਂ ਹੀ ਉਸ ਨੂੰ ਵਿੱਤੀ ਮਦਦ ਮਿਲ ਜਾਂਦੀ ਹੈ।

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦੇ ਵਿਭਿੰਨ ਹਿੱਸਿਆਂ ਤਹਿਤ ਹੁਣ ਤੱਕ ਹਾਸਲ ਕੀਤੀ ਗਈ ਪ੍ਰਗਤੀ ਇਸ ਪ੍ਰਕਾਰ ਹੈ :

 

  • 8.19 ਕਰੋੜ ਲਾਭਾਰਥੀਆਂ ਨੂੰ 16,394 ਕਰੋੜ ਰੁਪਏ ਦੀ ਪੀਐੱਮ ਕਿਸਾਨ ਦੀ ਪਹਿਲੀ ਕਿਸ਼ਤ ਦੇ ਭੁਗਤਾਨ ਦੀ ਵਿਵਸਥਾ।
  • ਪਹਿਲੀ ਕਿਸ਼ਤ ਦੇ ਰੂਪ ਵਿੱਚ 20.05 ਕਰੋੜ (98.33 %) ਮਹਿਲਾ ਜਨ ਧਨ ਖਾਤਾ ਧਾਰਕਾਂ ਨੂੰ 10,025 ਕਰੋੜ ਰੁਪਏ ਦਿੱਤੇ ਗਏ।
  • ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਖਾਤਾ ਧਾਰਕ ਮਹਿਲਾਵਾਂ ਦੀ ਸੰਖਿਆ ਜਿਨ੍ਹਾਂ ਦੇ ਖਾਤੇ ਵਿੱਚ ਲੈਣ ਦੇਣ ਹੋਇਆ 8.72 ਕਰੋੜ (44 %) ਹੈ। ਦੂਜੀ ਕਿਸ਼ਤ ਤਹਿਤ 5.57 ਕਰੋੜ ਮਹਿਲਾ ਜਨ ਧਨ ਖਾਤਾਧਾਰਕਾਂ ਨੂੰ 5 ਮਈ ਨੂੰ 2,785 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
  • ਲਗਭਗ 2.82 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿੱਵਯਾਂਗ ਵਿਅਕਤੀਆਂ ਨੂੰ 1405 ਕਰੋੜ ਰੁਪਏ ਵੰਡੇ ਗਏ।
  • ਸਾਰੇ 2.812 ਕਰੋੜ ਲਾਭਾਰਥੀਆਂ ਨੂੰ ਵਿੱਤੀ ਮਦਦ ਟਰਾਂਸਫਰ ਕੀਤੀ ਗਈ।
  • ਭਵਨ ਅਤੇ ਨਿਰਮਾਣ ਖੇਤਰ ਵਿੱਚ ਲੱਗੇ 2.20 ਕਰੋੜ ਮਜ਼ਦੂਰਾਂ ਨੂੰ 3492.57 ਕਰੋੜ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ।
  • ਅਪ੍ਰੈਲ ਮਹੀਨੇ ਲਈ 36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਹੁਣ ਤੱਕ 67.65 ਲੱਖ ਟਨ ਅਨਾਜ ਦੀ ਚੁਕਾਈ ਕੀਤੀ ਜਾ ਚੁੱਕੀ ਹੈ। ਅਪ੍ਰੈਲ 2020 ਲਈ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ 60.33 ਕਰੋੜ ਲਾਭਾਰਥੀਆਂ ਨੂੰ 30.16 ਐੱਲਐੱਮਟੀ ਖਾਧ ਅਨਾਜ ਵੰਡਿਆ ਗਿਆ ਹੈ। ਇਸ ਪ੍ਰਕਾਰ ਮਈ ਵਿੱਚ 22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ 12.39 ਕਰੋੜ ਲਾਭਾਰਥੀਆਂ ਨੂੰ 6.19 ਐੱਲਐੱਮਟੀ ਖਾਧ ਅਨਾਜ ਵੰਡਿਆ ਗਿਆ ਹੈ।
  • ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 2.42 ਐੱਲਐੱਮਟੀ ਦਾਲਾਂ ਦੀ ਸਪਲਾਈ ਕੀਤੀ ਗਈ ਹੈ। ਕੁੱਲ 19.4 ਕਰੋੜ ਲਾਭਾਰਥੀਆਂ ਵਿੱਚ 5.21 ਕਰੋੜ ਲਾਭਾਰਥੀਆਂ ਨੂੰ ਦਾਲਾਂ ਵੰਡੀਆਂ ਗਈਆਂ ਹਨ।
  • ਇਸ ਯੋਜਨਾ ਤਹਿਤ ਹੁਣ ਤੱਕ ਕੁੱਲ 5.09 ਕਰੋੜ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਸਿਲੰਡਰ ਬੁੱਕ ਕੀਤੇ ਗਏ ਹਨ ਅਤੇ 4.82 ਕਰੋੜ ਪੀਐੱਮਯੂਵਾਈ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਾਰਥੀਆਂ ਨੂੰ ਵੰਡੇ ਜਾ ਚੁੱਕੇ ਹਨ।
  • ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ 9.6 ਮੈਂਬਰਾਂ ਨੇ ਈਪੀਐੱਫਓ ਖਾਤੇ ਤੋਂ 2985 ਕਰੋੜ ਦੀ ਪੇਸ਼ਗੀ ਰਾਸ਼ੀ ਦੀ ਔਨਲਾਈਨ ਨਿਕਾਸੀ ਦਾ ਲਾਭ ਲਿਆ। ਇਹ ਉਹ ਰਾਸ਼ੀ ਹੈ ਜਿਸ ਨੂੰ ਉਨ੍ਹਾਂ ਨੂੰ ਵਾਪਸ ਨਹੀਂ ਕਰਨਾ ਹੈ।
  • 44.97 ਲੱਖ ਮੈਂਬਰਾਂ ਦੇ ਖਾਤੇ ਵਿੱਚ 24 % ਹਿੱਸੇ ਦੇ ਰੂਪ ਵਿੱਚ 698 ਕਰੋੜ ਰੁਪਏ ਪਾਏ ਗਏ।
  • 01 ਅਪ੍ਰੈਲ 2020 ਤੋਂ ਪ੍ਰਭਾਵੀ ਮਨਰੇਗਾ ਦੀ ਵਧੀ ਹੋਈ ਦਰ ਨੂੰ ਅਧਿਸੂਚਿਤ ਕੀਤਾ ਗਿਆ। ਮੌਜੂਦਾ ਵਿੱਤ ਸਾਲ ਵਿੱਚ ਮਨਰੇਗਾ ਤਹਿਤ 5.97 ਕਰੋੜ ਵਿਅਕਤੀ ਕਾਰਜ ਦਿਵਸ ਦੇ ਮੌਕੇ ਪੈਦੇ ਹੋਏ। ਇਸ ਦੇ ਇਲਾਵਾ ਰਾਜਾਂ ਨੂੰ ਵੇਤਨ ਅਤੇ ਸਮੱਗਰੀ ਦੋਵਾਂ ਦੇ ਲੰਬਿਤ ਬਕਾਏ ਦਾ ਭੁਗਤਾਨ ਕਰਨ ਲਈ 21.032 ਕਰੋੜ ਰੁਪਏ ਜਾਰੀ ਕੀਤੇ ਗਏ। 
  • ਨਿਊ ਇੰਡੀਆ ਇੰਸ਼ੋਰੈਂਸ ਦੁਆਰਾ ਸ਼ੁਰੂ ਕੀਤੀ ਗਈ ਬੀਮਾ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਭਾਲ ਕੇਂਦਰਾਂ ਵਿੱਚ ਕੰਮ ਕਰਨ ਵਾਲੇ 22.12 ਲੱਖ ਸਿਹਤ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ

05/05/2020 ਤੱਕ ਕੁੱਲ ਪ੍ਰਤੱਖ ਲਾਭ ਟਰਾਂਸਫਰ

ਯੋਜਨਾ

ਲਾਭਾਰਥੀਆਂ ਦੀ ਸੰਖਿਆ

ਰਾਸ਼ੀ

ਪੀਐੱਮਜੇਡੀਵਾਈ ਮਹਿਲਾ ਖਾਤਾ ਧਾਰਕਾਂ ਨੂੰ ਸਹਾਇਤਾ

ਪਹਿਲੀ ਕਿਸ਼ਤ 20.05 ਕਰੋੜ (98.3%) ਦੂਜੀ ਕਿਸ਼ਤ 5.57 ਕਰੋੜ

ਪਹਿਲੀ ਕਿਸ਼ਤ-10025

ਦੂਜੀ ਕਿਸ਼ਤ-2785 ਕਰੋੜ

ਐੱਨਐੱਸਏਪੀ (ਬਜ਼ੁਰਗ, ਵਿਧਵਾ, ਦਿੱਵਯਾਂਗ, ਸੀਨੀਅਰ ਨਾਗਰਿਕ) ਨੂੰ ਸਹਾਇਤਾ

2.82 ਕਰੋੜ (100%)

1405 ਕਰੋੜ

ਪੀਐੱਮ ਕਿਸਾਨ ਤਹਿਤ ਕਿਸਾਨਾਂ ਨੂੰ ਭੁਗਤਾਨ

8.19 ਕਰੋੜ

16394 ਕਰੋੜ

ਭਵਨ ਅਤੇ ਹੋਰ ਨਿਰਮਾਣ ਖੇਤਰਾਂ ਦੇ ਮਜ਼ਦੂਰਾਂ ਨੂੰ ਸਹਾਇਤਾ

2.20 ਕਰੋੜ

3493 ਕਰੋੜ

ਈਪੀਐੱਫਓ ਵਿੱਚ 24% ਯੋਗਦਾਨ

.45 ਕਰੋੜ

698 ਕਰੋੜ

 

ਕੁੱਲ

39.28 ਕਰੋੜ

34800 ਕਰੋੜ

 

 

****

 

ਆਰਐੱਮ/ਕੇਐੱਮਐੱਨ
 



(Release ID: 1621485) Visitor Counter : 193