ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ ਹੁਣ ਤੱਕ 12,726 ਵਿਅਕਤੀ ਠੀਕ ਹੋ ਚੁੱਕੇ ਹਨ

Posted On: 05 MAY 2020 5:44PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਮੰਤਰੀਆਂ ਦੇ ਸਮੂਹ (ਜੀਓਐੱਮ – GoM) ਦੀ 14ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿੱਥੇ ਉਨ੍ਹਾਂ ਕੋਵਿਡ–19 ਦੀ ਮਹਾਮਾਰੀ ਰੋਕਣ ਤੇ ਉਸ ਨਾਲ ਸਬੰਧਿਤ ਇੰਤਜ਼ਾਮ ਕਰਨ ਅਤੇ ਕੇਂਦਰ ਸਰਕਾਰ ਤੇ ਵਿਭਿੰਨ ਰਾਜਾਂ ਵੱਲੋਂ ਚੁੱਕੇ ਕਦਮਾਂ ਬਾਰੇ ਗਹਿਨਗੰਭੀਰ ਵਿਚਾਰਵਟਾਂਦਰਾ ਹੋਇਆ। ਮੰਤਰੀਆਂ ਦੇ ਸਮੂਹ ਨੇ ਪੀਪੀਈਜ਼, ਮਾਸਕਸ, ਵੈਂਟੀਲੇਟਰਜ਼, ਦਵਾਈਆਂ ਤੇ ਹੋਰ ਜ਼ਰੂਰੀ ਉਪਕਰਣਾਂ ਦੀ ਮੰਗ ਮੁਤਾਬਕ ਉਚਿਤਤਾ ਅਤੇ ਉਪਲਬਧਤਾ ਬਾਰੇ ਸਮੀਖਿਆ ਕੀਤੀ। ਆਰੋਗਯਸੇਤੂ ਐਪ ਦੀ ਕਾਰਗੁਜ਼ਾਰੀ, ਅਸਰ ਤੇ ਪ੍ਰਭਾਵਕਤਾ ਬਾਰੇ ਰਿਪੋਰਟ ਵੀ ਮੰਤਰੀਆਂ ਦੇ ਸਮੂਹ ਸਾਹਮਣੇ ਪੇਸ਼ ਕੀਤੀ ਗਈ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਗ਼ੈਰਕੋਵਿਡ ਹਸਪਤਾਲਾਂ ਅਤੇ ਕੋਵਿਡ ਬਲਾਕਸ ਵਾਲੇ ਹਸਪਤਾਲਾਂ ਵਿੱਚ ਗ਼ੈਰਕੋਵਿਡ ਇਲਾਜ ਖੇਤਰਾਂ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਤੇ ਹੋਰਨਾਂ ਲਈ ਪੀਪੀਈ (PPE) ਦੀ ਤਰਕਪੂਰਨ ਵਰਤੋਂ ਲਈ ਵਧੀਕ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਇਹ 24 ਮਾਰਚ, 2020 ਨੂੰ ਪੀਪੀਈ (PPE) ਦੀ ਤਰਕਪੂਰਨ ਵਰਤੋਂ ਬਾਰੇ ਪਹਿਲਾਂ ਜਾਰੀ ਦਿਸ਼ਾਨਿਰਦੇਸ਼ਾਂ ਦੀ ਨਿਰੰਤਰਤਾ ਵਿੱਚ ਹਨ।

ਨਿਜੀ ਸੁਰੱਖਿਆਤਮਕ ਉਪਕਰਣਾਂ (ਪੀਪੀਈਜ਼ – PPEs – ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ) ਦੇ ਵਿਭਿੰਨ ਪੱਧਰ ਹਸਪਤਾਲ ਦੇ ਵਿਭਿੰਨ ਖੇਤਰਾਂ ਜਿਵੇਂ ਓਪੀਡੀ, ਡਾਕਟਰਾਂ ਦੇ ਚੈਂਬਰਜ਼, ਪ੍ਰੀਅਨੈਸਥੈਟਿਕ ਚੈੱਕਅਪ ਕਲੀਨਿਕ, ਆਈਪੀਡੀ ਵਾਰਡ / ਆਈਸੀਯੂ, ਲੇਬਰ ਰੂਮ, ਆਪਰੇਸ਼ਨ ਥੀਏਟਰ ਆਦਿ ਲਈ ਨਿਰਧਾਰਤ ਕੀਤੇ ਗਏ ਹਨ। ਵਿਸਤ੍ਰਿਤ ਦਿਸ਼ਾਨਿਰਦੇਸ਼ https://www.mohfw.gov.in/pdf/AdditionalguidelinesonrationaluseofPersonalProtectiveEquipmentsettingapproachforHealthfunctionariesworkinginnonCOVIDareas.pdf  ਉੱਤੇ ਉਪਲਬਧ ਹਨ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 14 ਅਪ੍ਰੈਲ, 2020 ਨੂੰ ਗ਼ੈਰਜ਼ਰੂਰੀ ਸਿਹਤ ਸੇਵਾਵਾਂ ਦੀ ਡਿਲੀਵਰੀ ਲਈ ਦਿਸ਼ਾਨਿਰਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਸਨ। ਇਨ੍ਹਾਂ ਦਿਸ਼ਾਨਿਰਦੇਸ਼ਾਂ ਅਨੁਸਾਰ, ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਾਕਰਣ, ਜ਼ੱਚਾਬੱਚਾ ਸਿਹਤ ਸੇਵਾਵਾਂ, ਗੰਭੀਰ ਰੂਪ ਵਿੱਚ ਬਿਮਾਰ ਰੋਗੀਆਂ ਲਈ ਸੇਵਾਵਾਂ ਜਿਵੇਂ ਡਾਇਲਾਇਸਿਸ, ਕੈਂਸਰ, ਸ਼ੂਗਰ ਰੋਗ, ਤਪੇਦਿਕ (ਟੀਬੀ – TB) ਤੇ ਖੂਨਦਾਨ ਸੇਵਾਵਾਂ ਜਿਹੀਆਂ ਸੇਵਾਵਾਂ ਯਕੀਨੀ ਤੌਰ ਉੱਤੇ ਵਿਭਿੰਨ ਜ਼ੋਨਾਂ ਵਿੱਚ ਦਿੱਤੀਆਂ ਰਿਆਇਤਾਂ ਅਨੁਸਾਰ ਸਰਕਾਰੀ ਅਤੇ ਨਿਜੀ ਗ਼ੈਰਕੋਵਿਡ ਸੁਵਿਧਾਵਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਹੁਣ ਤੱਕ 12,726 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਸਿਹਤਯਾਬੀ ਦੀ ਕੁੱਲ ਦਰ 27.41% ਹੋ ਗਈ ਹੈ। ਹੁਣ ਤੱਕ ਪੁਸ਼ਟੀ ਹੋਏ ਕੁੱਲ ਮਾਮਲਿਆਂ ਦੀ ਗਿਣਤੀ 46,433 ਹੈ। ਕੱਲ੍ਹ ਤੋਂ ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 3,900 ਦਾ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤੱਕ 1,373 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 72 ਮੌਤਾਂ ਕੱਲ੍ਹ ਤੋਂ ਹੀ ਹੋਈਆਂ ਹਨ।

ਪਿਛਲੇ 24 ਘੰਟਿਆਂ ਦੌਰਾਨ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਤੇ ਪਿਛਲੇ 24 ਘੰਟਿਆਂ ਦੌਰਾਨ ਮੌਤਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੋਇਆ ਹੈ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ, ਸਰਗਰਮ ਕੇਸ ਦੀ ਭਾਲ ਤੇ ਕੇਸਾਂ ਦੇ ਕਲੀਨਿਕਲ ਪ੍ਰਬੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

 

*****

ਐੱਮਵੀ



(Release ID: 1621279) Visitor Counter : 154