PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 04 MAY 2020 6:44PM by PIB Chandigarh

 

https://static.pib.gov.in/WriteReadData/userfiles/image/image001D7U6.pnghttps://static.pib.gov.in/WriteReadData/userfiles/image/image0021D7C.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਹੁਣ ਤੱਕ ਕੁੱਲ 11,706 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਸਿਹਤਯਾਬੀ ਦੀ ਕੁੱਲ ਦਰ 27.52% ਹੈ।
  • ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 42,553 ਹੈ। ਬੀਤੇ ਕੱਲ੍ਹ ਤੋਂ, ਭਾਰਤ ਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 2,533 ਦਾ ਵਾਧਾ ਹੋਇਆ ਹੈ।
  • ਦੇਸ਼ ਵਿੱਚ ਸਭ ਤੋਂ ਵੱਧ ਕੋਵਿਡ-19 ਮਾਮਲੇ ਸਾਹਮਣੇ ਆਉਣ ਵਾਲੇ ਜ਼ਿਲ੍ਹਿਆਂ ਚ 20 ਸੈਂਟਰਲ ਪਬਲਿਕ ਹੈਲਥ ਟੀਮਾਂ ਭੇਜੀਆਂ ਜਾ ਰਹੀਆਂ ਹਨ
  • ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਭਾਰਤ ਲਿਆਉਣ ਦੀ ਸੁਵਿਧਾ ਨੂੰ ਆਗਿਆ ਦਿੱਤੀ
  • ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ 2020, ਮੁਲਤਵੀ ਕੀਤੀ ਗਈ
  • ਬ੍ਰਾਂਡ ਨਾਮ "ਖਾਦੀ" ਦੀ ਵਰਤੋਂ ਕਰਦਿਆਂ ਨਕਲੀ ਪੀਪੀਈ ਕਿੱਟਾਂ ਵੇਚਣ ਵਾਲੀਆਂ ਫਰਮਾਂ ਵਿਰੁੱਧ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਕਾਨੂੰਨੀ ਕਾਰਵਾਈ ਕਰਨ `ਤੇ  ਵਿਚਾਰ ਕਰ ਰਿਹਾ ਹੈ

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ ਕੁੱਲ 11,706 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਸਿਹਤਯਾਬੀ ਦੀ ਕੁੱਲ ਦਰ 27.52% ਹੈ। ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 42,553 ਹੈ। ਬੀਤੇ ਕੱਲ੍ਹ ਤੋਂ, ਭਾਰਤ ਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 2,533 ਦਾ ਵਾਧਾ ਹੋਇਆ ਹੈ। ਸਾਰੇ ਬੰਦ ਹੋਏ ਮਾਮਲਿਆਂ ਦੇ ਨਤੀਜਾ ਅਨੁਪਾਤ (ਠੀਕ ਹੋਏ ਬਨਾਮ ਮੌਤ) ਦਾ 17 ਅਪ੍ਰੈਲ ਤੋਂ ਵਿਸ਼ਲੇਸ਼ਣ ਹਸਪਤਾਲਾਂ ਵਿੱਚ ਕਲੀਨਿਕਲ ਪ੍ਰਬੰਧਾਂ ਦੀ ਸਥਿਤੀ ਨੂੰ ਦਰਸਾਉਂਦਾ ਹੈ ਅਤੇ ਇਹ ਵੇਖਿਆ ਗਿਆ ਹੈ ਕਿ 17 ਅਪ੍ਰੈਲ, 2020 (ਜਦੋਂ ਨਤੀਜਾ ਅਨੁਪਾਤ 80:20 ਸੀ) ਤੋਂ ਪਹਿਲਾਂ ਦੀ ਸਥਿਤੀ ਦੇ ਮੁਕਾਬਲੇ ਹੁਣ ਦੇਸ਼ ਵਿੱਚ ਸੁਧਾਰ ਪਾਇਆ ਜਾ ਰਿਹਾ ਹੈ ਕਿਉਂਕਿ ਅੱਜ ਇਹ ਅਨੁਪਾਤ 90:10 ਹੈ।

https://pib.gov.in/PressReleseDetail.aspx?PRID=1620962

 

ਸਭ ਤੋਂ ਵੱਧ ਕੋਵਿਡ - 19 ਮਾਮਲਿਆਂ ਵਾਲੇ ਜ਼ਿਲ੍ਹਿਆਂ ਵਿੱਚ ਸੈਂਟਰਲ ਟੀਮਾਂ ਤੈਨਾਤ ਕੀਤੀਆਂ ਜਾ ਰਹੀਆਂ ਹਨ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਤਕਰੀਬਨ 20 ਸੈਂਟਰਲ ਪਬਲਿਕ ਹੈਲਥ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਧ ਕੋਵਿਡ-19 ਮਾਮਲੇ ਸਾਹਮਣੇ ਆਉਣ ਵਾਲੇ 20 ਜ਼ਿਲ੍ਹਿਆਂ ਚ ਭੇਜਿਆ ਜਾ ਰਿਹਾ ਹੈ

 

https://pib.gov.in/PressReleseDetail.aspx?PRID=1620761

 

 

ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਭਾਰਤ ਲਿਆਉਣ ਦੀ ਸੁਵਿਧਾ ਨੂੰ ਆਗਿਆ ਦਿੱਤੀ

ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਪੜਾਅ-ਵਾਰ ਤਰੀਕੇ ਨਾਲ ਵਾਪਸ ਭਾਰਤ ਲਿਆਉਣ ਲਈ ਸੁਵਿਧਾ ਪ੍ਰਦਾਨ ਕਰਨ ਦੀ ਆਗਿਆ ਦੇ ਦਿੱਤੀ ਹੈ। ਯਾਤਰਾ ਦੀ ਵਿਵਸਥਾ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ਾਂ ਦੁਆਰਾ ਕੀਤੀ ਜਾਵੇਗੀ। ਇਸ ਸਬੰਧ ਵਿੱਚ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਤਿਆਰ ਕੀਤੀ ਗਈ ਹੈ ਭਾਰਤੀ ਦੂਤਾਵਾਸ ਅਤੇ ਹਾਈ ਕਮਿਸ਼ਨ ਅਜਿਹੇ ਪਰੇਸ਼ਾਨ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਹੇ ਹਨ। ਇਸ ਸੁਵਿਧਾ ਲਈ ਯਾਤਰੀਆਂ ਨੂੰ ਭੁਗਤਾਨ ਕਰਨਾ ਹੋਵੇਗਾ। ਹਵਾਈ ਯਾਤਰਾ ਲਈ ਗ਼ੈਰ-ਅਨੁਸੂਚਿਤ ਕਮਰਸ਼ੀਅਲ ਉਡਾਨਾਂ ਦਾ ਇੰਤਜ਼ਾਮ ਹੋਵੇਗਾ। ਇਹ ਯਾਤਰਾਵਾਂ 7 ਮਈ ਤੋਂ ਪੜਾਅ-ਵਾਰ ਤਰੀਕੇ ਨਾਲ ਸ਼ੁਰੂ ਹੋਣਗੀਆਂ। ਉਡਾਨ ਭਰਨ ਤੋਂ ਪਹਿਲਾਂ ਯਾਤਰੀਆਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਜਾਵੇਗੀ।

https://pib.gov.in/PressReleseDetail.aspx?PRID=1620953

 

ਖੂਨ ਦਾਨ ਜ਼ਿੰਦਗੀਆਂ ਬਚਾਉਂਦਾ ਹੈ, ਆਓ ਅਸੀਂ ਖੂਨ ਦਾਨ ਬਾਰੇ ਜਾਗਰੂਕਤਾ ਪੈਦਾ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਲੋੜਵੰਦ ਦੀ ਸੁਰੱਖਿਅਤ ਅਤੇ ਕੁਆਲਿਟੀ ਦੇ ਖੂਨ ਤੱਕ ਪਹੁੰਚ ਅਸਾਨ ਹੋ ਸਕੇ "ਆਓ ਸਾਰੇ ਖੂਨ ਦਾਨ ਕਰੀਏ, ਕਿਸੇ ਹੋਰ ਲਈ ਉੱਥੇ ਰਹੀਏ" - ਡਾ. ਹਰਸ਼ ਵਰਧਨ

ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, "ਕੋਵਿਡ-19 ਦੇ ਮੁਸ਼ਕਿਲ ਸਮੇਂ ਦੌਰਾਨ ਅਸੀਂ ਜ਼ਰੂਰਤਮੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕਰਨ ਵਿੱਚ ਸਫਲ ਰਹੇ ਹਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੈੱਡ ਕਰੌਸ ਅਧਿਕਾਰੀਆਂ ਦੀ ਇੱਕ ਮੀਟਿੰਗ ਬੁਲਾਈ ਹੈ ਤਾਕਿ ਸਵੈ-ਇੱਛੁਕ ਖੂਨਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਲਈ 30,000 ਪਾਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਕਿ ਸਵੈ-ਇੱਛੁਕ ਖੂਨਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲ ਸਕੇ"

https://pib.gov.in/PressReleseDetail.aspx?PRID=1620883

ਡਾ.  ਹਰਸ਼ ਵਰਧਨ ਨੇ ਵੀਡੀਓ ਕਨਫਰੰਸਿੰਗ ਰਾਹੀਂ ਮੱਧ ਪ੍ਰਦੇਸ਼ ਵਿੱਚ ਕੋਵਿਡ - 19 ਦੇ ਪ੍ਰਬੰਧਨ ਲਈ ਤਿਆਰੀਆਂ ਅਤੇ ਰੋਕਥਾਮ  ਦੇ ਉਪਾਵਾਂ ਦੀ ਸਮੀਖਿਆ ਕੀਤੀ

ਕੋਵਿਡ-19 ਦੇ ਚਲਦੇ ਰਾਜ ਵਿੱਚ ਉੱਚ ਮੌਤ ਦਰ ਚਿੰਤਾ ‘ਤੇ ਜਾਹਿਰ ਕਰਦੇ ਹੋਏ, ਡਾ. ਹਰਸ਼ ਵਰਧਨ ਨੇ ਕਿਹਾ ,  “ਇਹ ਦੁਖਦ ਹੈ ਕਿ ਕੁਝ ਜ਼ਿਲ੍ਹਿਆਂ ਵਿੱਚ ਮੌਤ ਦਰ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਕਾਫ਼ੀ ਜ਼ਿਆਦਾ ਹੈ। ਡਾ. ਹਰਸ਼ ਵਰਧਨ ਨੇ ਸੱਦਾ ਦਿੱਤਾ ਕਿ ਰਾਜਾਂ ਵੱਲੋਂ ਗ਼ੈਰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਖੋਜ, ਨਿਗਰਾਨੀ ਅਤੇ ਗੰਭੀਰ ਤੇਜ਼ ਸਾਹ ਸੰਕ੍ਰਮਣ  (ਐੱਸਏਆਰਆਈ)/ਇਨਫਲੁਐਂਜਾ ਜਿਹੀ ਬਿਮਾਰੀ  (ਆਈਐੱਲਆਈ)  ਦੇ ਮਾਮਲਿਆਂ ਉੱਤੇ ਧਿਆਨ ਕੇਂਦ੍ਰਿਤ ਕੀਤੇ ਜਾਣ ਦੀ ਜ਼ਰੂਰਤ ਹੈਜਿਸ ਦੇ ਨਾਲ ਦੂਜੇ ਖੇਤਰਾਂ ਵਿੱਚ ਮਾਮਲਿਆਂ  ਦੇ ਪ੍ਰਸਾਰ ਤੋਂ ਬਚਿਆ ਜਾ ਸਕਦਾ ਹੈ  

https://pib.gov.in/PressReleseDetail.aspx?PRID=1620931

 

ਭਾਰਤ ਨੇ ਕੋਰੋਨਾ ਜੋਧਿਆਂ ਨੂੰ ਸਲਾਮੀ ਦਿੱਤੀ ,ਭਾਰਤੀ ਜਲ ਸੈਨਾ ਨੇ ਥਲ, ਵਾਯੂ ਅਤੇ ਖੁੱਲ੍ਹੇ ਸਮੁੰਦਰ ਤੇ ਕੋਰੋਨਾ ਜੋਧਿਆਂ ਨੂੰ ਸਲਾਮੀ ਦਿੱਤੀ

 

ਭਾਰਤੀ ਜਲ ਸੈਨਾ ਆਭਾਰ ਪ੍ਰਗਟਾਉਂਦੇ ਹੋਏ ਐਤਵਾਰ 03 ਮਈ, 20 ਨੂੰ ਕੋਰੋਨਾ ਜੋਧਿਆਂ ਨੂੰ ਸਲਾਮ ਕਰਨ ਲਈ ਪੂਰੇ ਦੇਸ਼ ਨਾਲ ਸ਼ਾਮਲ ਹੋਈ। 03 ਮਈ ਨੂੰ ਕੋਵਿਡ-19 ਖਿਲਾਫ਼ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਮੈਡੀਕਲ ਪੇਸੇਵਰਾਂ, ਸਿਹਤ ਵਰਕਰਾਂ, ਪੁਲਿਸ ਕਰਮੀਆਂ, ਸਰਕਾਰੀ ਕਰਮੀਆਂ ਅਤੇ ਮੀਡੀਆ ਦੇ ਦ੍ਰਿੜ੍ਹ ਅਤੇ ਪ੍ਰਤੀਬੱਧ ਯਤਨਾਂ ਪ੍ਰਤੀ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਨੁਮਾਇੰਦਗੀ ਕਰਦਿਆਂ ਉਨ੍ਹਾਂ ਨੇ ਸਮੁੱਚੀ ਕੌਮ ਦਾ ਧੰਨਵਾਦ ਅਤੇ ਸ਼ਲਾਘਾ ਕਰਦਿਆਂ ਜ਼ਮੀਨ, ਹਵਾ ਅਤੇ ਸਮੁੰਦਰਾਂ ਤੇ ਕਈ ਗਤੀਵਿਧੀਆਂ ਕੀਤੀਆਂ।

https://pib.gov.in/PressReleseDetail.aspx?PRID=1620788

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਦੇ ਕੋਰੋਨਾ ਜੋਧਿਆਂ ਨੂੰ ਸਲਾਮ ਕਰਨ ਦੇਭਾਵ ਦੀ ਸ਼ਲਾਘਾ ਕੀਤੀ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਹਥਿਆਰਬੰਦ ਬਲਾਂ ਦੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੇ ਥਲ, ਜਲ ਅਤੇ ਵਾਯੂ ਵਿੱਚ ਸੈਨਾ ਦੁਆਰਾ ਕੀਤੀਆਂ ਸੈਂਕੜੇ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਇਹ ਗਤੀਵਿਧੀਆਂ ਕੋਰੋਨਾ ਜੋਧਿਆਂ ਨੂੰ ਸਲਾਮ ਕਰਨ ਲਈ ਕੀਤੀਆਂ ਗਈਆਂ ਸਨ ਜਿਹੜੇ ਵਿਸ਼ਾਣੂ ਨੂੰ ਹਥਿਆਰਬੰਦ ਬਲਾਂ ਨੇ ਅੱਜ ਵਿਲੱਖਣ ਫੌਜੀ ਢੰਗ ਨਾਲ ਭਾਰਤ ਦੇ ਕੋਰੋਨਾ ਜੋਧਿਆਂ ਨੂੰ ਅਮੀਰ ਸ਼ਰਧਾਂਜਲੀ ਦਿੱਤੀ ਸ੍ਰੀਨਗਰ ਤੋਂ ਤਿਰੂਵਨੰਤਪੁਰਮ ਤੱਕ ਅਤੇ ਡਿਬਰੂਗੜ ਤੋਂ ਕੱਛ ਤੱਕ, ਸੈਨਾ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪੁਲਿਸ ਯਾਦਗਾਰਾਂ ਤੇ ਫੁੱਲ ਵਰਸਾਏ, ਸਿਹਤ ਪੇਸ਼ੇਵਰਾਂ ਅਤੇ ਆਪਾਤਕਾਲੀਨ ਸਪਲਾਈ ਦੇਣ ਵਾਲੇ ਕਾਮਿਆਂ ਦਾ ਸਨਮਾਨ ਕੀਤਾ ਦੇਸ਼ ਭਰ ਵਿੱਚ ਸਥਾਨਕ ਫੌਜ ਦੀਆਂ ਟੁਕੜੀਆਂ ਦੁਆਰਾ ਸਾਰੇ ਸੂਬਿਆਂ ਵਿੱਚ ਸੈਂਕੜੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਹਸਪਤਾਲਾਂ ਦਾ ਦੌਰਾ ਕੀਤਾ ਗਿਆ ਸੀ ਇਸ ਤੋਂ ਇਲਾਵਾ, ਫ਼ੌਜੀ ਟੀਮਾਂ ਦੁਆਰਾ ਵੱਡੀ ਜਾਂ ਛੋਟੀ ਗਿਣਤੀ ਵਿੱਚ ਫੌਜੀ ਬੈਂਡਾਂ ਨਾਲ ਦੇਸ਼-ਭਗਤੀ ਦੀਆਂ ਧੁਨਾਂ ਨੂੰ ਕੋਰੋਨਾ ਦੇ ਖ਼ਿਲਾਫ਼ ਦੇਸ਼ ਦੇ ਮੋਹਰੀ ਜੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਸੀ ਫੈਲਣ ਤੋਂ ਰੋਕਣ ਲਈ ਦ੍ਰਿੜ੍ਹਤਾ ਨਾਲ ਲੜ ਰਹੇ ਹਨ

https://pib.gov.in/PressReleseDetail.aspx?PRID=1620700

 

 

ਬ੍ਰਾਂਡ ਨਾਮ "ਖਾਦੀ" ਦੀ ਵਰਤੋਂ ਕਰਦਿਆਂ ਨਕਲੀ ਪੀਪੀਈ ਕਿੱਟਾਂ ਵੇਚਣ ਵਾਲੀਆਂ ਫਰਮਾਂ ਵਿਰੁੱਧ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਕਾਨੂੰਨੀ ਕਾਰਵਾਈ ਕਰਨ `ਤੇ  ਵਿਚਾਰ ਕਰ ਰਿਹਾ ਹੈ

ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਧਿਆਨ ਵਿੱਚ  ਆਇਆ ਹੈ ਕਿ ਕੁਝ ਬੇਈਮਾਨ ਕਾਰੋਬਾਰੀ ਫਰਮਾਂ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਦਾ ਖਾਦੀ ਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਦੇ ਹੀ ਇੱਕ ਉਤਪਾਦ ਵਜੋਂ ਨਕਲੀ ਤੌਰ `ਤੇ  ਨਿਰਮਾਣ ਕਰ ਰਹੀਆਂ ਅਤੇ  ਵੇਚ ਰਹੀਆਂ ਹਨ, ਜੋ ਪੂਰੀ ਤਰ੍ਹਾਂ ਨਾਲ ਗਲਤ ਤੇ  ਧੋਖਾ ਦੇਣ ਵਾਲੀ ਕਾਰਵਾਈ ਹੈ। ਇਹ ਕੰਪਨੀਆਂ  ਧੋਖੇ ਨਾਲ  ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਦੇ ਰਜਿਸਟਰਡ ਟ੍ਰੇਡਮਾਰਕ 'ਖਾਦੀ ਇੰਡੀਆ' ਦਾ ਇਸਤੇਮਾਲ ਕਰ ਰਹੀਆਂ ਹਨ।  ਖਾਦੀ ਅਤੇ  ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਸਪਸ਼ਟ ਕੀਤਾ ਹੈ ਕਿ ਇਸ ਨੇ ਹੁਣ ਤੱਕ ਬਜ਼ਾਰ ਵਿੱਚ  ਕੋਈ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟ ਲਾਂਚ ਨਹੀਂ ਕੀਤੀ ਹੈ। 

https://pib.gov.in/PressReleseDetail.aspx?PRID=1620928

 

ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਅਲਟਰਾ ਵਾਇਲਟ ਡਿਸਇਨਫੈਕਸ਼ਨ ਟਾਵਰ ਵਿਕਸਿਤ ਕੀਤਾ    

ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਉੱਚ ਸੰਕਰਮਣ ਵਾਲੇ ਇਲਾਕਿਆਂ ਨੂੰ ਤੇਜ਼ੀ ਨਾਲ ਰਸਾਇਣਕ ਮੁਕਤ / ਰੋਗਾਣੂ ਮੁਕਤ ਕਰਨ ਲਈ ਇੱਕ ਅਲਟਰਾ ਵਾਇਲਟ (ਯੂਵੀ) ਡਿਸਇਨਫੈਕਸ਼ਨ ਟਾਵਰ ਤਿਆਰ ਕੀਤਾ ਹੈ। ਇਹ ਡਿਵਾਇਸ, ਜਿਸ ਦਾ ਨਾਮ ਅਲਟਰਾ ਵਾਇਲਟ ਬਲਾਸਟਰ ਹੈ, ਇੱਕ ਅਲਟਰਾ ਵਾਇਲਟ ਅਧਾਰਿਤ ਫੀਲਡ ਸੈਨੀਟਾਈਜ਼ਰ ਹੈ, ਜੋ ਡੀਆਰਡੀਓ ਦੀ ਮਕਬੂਲ ਦਿੱਲੀ-ਅਧਾਰਿਤ ਪ੍ਰਯੋਗਸ਼ਾਲਾ ਲੇਜ਼ਰ ਸਾਇੰਸ ਅਤੇ ਟੈਕਨੋਲੋਜੀ ਸੈਂਟਰ (ਲਾਸਟੈਕ) ਨੇ ਮੈਸਰਜ਼ ਨਿਊਏਜ ਇੰਸਟਰੂਮੈਂਟਸ ਐਂਡ ਮਟੀਰੀਅਲਸ ਪ੍ਰਾਈਵੇਟ ਲਿਮਿਟਿਡ, ਗੁਰੂਗ੍ਰਾਮ ਦੀ ਸਹਾਇਤਾ ਨਾਲ ਤਿਆਰ ਕੀਤਾ ਹੈ। 

For details: https://pib.gov.in/PressReleseDetail.aspx?PRID=1620919

 

ਕੇਂਦਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਗਵਰਨਮੈਂਟ ਈ-ਮਾਰਕਿਟਪਲੇਸ (GeM-ਜੈੱਮ) ਪੋਰਟਲ ਤੇ "ਦ ਸਾਰਸ ਕਲੈਕਸ਼ਨ" ਲਾਂਚ ਕੀਤਾ

ਕੇਂਦਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਦਿੱਲੀ ਦੇ ਕ੍ਰਿਸ਼ੀ ਭਵਨ ਵਿਖੇ ਗਵਰਨਮੈਂਟ ਈ ਮਾਰਕਿਟਪਲੇਸ (GeM-ਜੈੱਮ) ਤੇ "ਦ ਸਾਰਸ ਕਲੈਕਸ਼ਨ" ਲਾਂਚ ਕੀਤਾ। ਜੈੱਮ ਅਤੇ ਦੀਨ ਦਿਆਲ ਅੰਤੋਦਯ ਯੋਜਨਾ-ਨੈਸ਼ਨਲ ਰੂਰਲ ਲਾਇਵਲੀਹੁੱਡ ਮਿਸ਼ਨ (ਡੀਏਵਾਈ-ਐੱਨਆਰ ਐੱਲਐੱਮ), ਗ੍ਰਾਮੀਣ ਵਿਕਾਸ ਮੰਤਰਾਲੇ ਦੀ ਇੱਕ ਵਿਲੱਖਣ ਪਹਿਲ ਹੈ ਜਿਸ ਰਾਹੀਂ ਗ੍ਰਾਮੀਣ ਸਵੈ ਸਹਾਇਤਾ ਸਮੂਹਾਂ ਵੱਲੋਂ ਬਣਾਏ ਰੋਜ਼ਾਨਾ ਵਰਤੋਂ ਦੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਇਸ ਦਾ ਉਦੇਸ਼ ਗ੍ਰਾਮੀਣ ਖੇਤਰਾਂ ਦੇ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ)  ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੇ ਖਰੀਦਦਾਰਾਂ ਤੱਕ ਪਹੁੰਚ ਬਣਾਉਣ ਲਈ ਬਜ਼ਾਰ ਉਪਲੱਬਧ ਕਰਵਾਉਣਾ ਹੈ।

https://pib.gov.in/PressReleseDetail.aspx?PRID=1620881

 

ਕੋਵਿਡ 19 ਤੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸਰਕਾਰ ਨੇ ਆਦਿਵਾਸੀਆਂ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਅਤੇ ਸੁਰੱਖਿਆ ਲਈ ਤੁਰੰਤ ਕਦਮ ਚੁੱਕੇ

 

ਆਦਿਵਾਸੀ ਕਾਰੀਗਰਾਂ ਦੁਆਰਾ ਅਚਾਨਕ ਤੰਗੀ ਦਾ ਸਾਹਮਣਾ ਕਰਨ ਉਪਰੰਤ, ਸਰਕਾਰ ਆਦਿਵਾਸੀ ਆਬਾਦੀ ਅਤੇ ਆਦਿਵਾਸੀ ਕਾਰੀਗਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕਈ ਉਪਰਾਲੇ ਤੁਰੰਤ ਕਰ ਰਹੀ ਹੈ

 

https://pib.gov.in/PressReleseDetail.aspx?PRID=1620856

 

 

31 ਮਈ ਨੂੰ ਹੋਣ ਵਾਲੀ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ 2020, ਮੁਲਤਵੀ ਕੀਤੀ ਗਈ

ਵਧਾਈਆਂ ਗਈਆਂ ਪਾਬੰਦੀਆਂ ਤੇ ਵਿਚਾਰ ਕਰਨ ਤੋਂ ਬਾਅਦ, ਕਮਿਸ਼ਨ ਨੇ ਇਹ ਫ਼ੈਸਲਾ ਕੀਤਾ ਕਿ ਮੌਜੂਦਾ ਸਮੇਂ ਵਿੱਚ ਪ੍ਰੀਖਿਆਵਾਂ ਅਤੇ ਇੰਟਰਵਿਊ ਸ਼ੁਰੂ ਕਰਨੀਆਂ ਸੰਭਵ ਨਹੀਂ ਹੋਣਗੀਆਂ ਇਸ ਲਈ 31 ਮਈ 2020 ਨੂੰ ਨਿਰਧਾਰਿਤ ਸਿਵਲ ਸੇਵਾਵਾਂ (ਮੁੱਢਲੀ) ਪ੍ਰੀਖਿਆ 2020 ਮੁਲਤਵੀ ਕਰ ਦਿੱਤੀ ਗਈ ਹੈ

https://pib.gov.in/PressReleseDetail.aspx?PRID=1620893

ਡਾ. ਹਰਸ਼ ਵਰਧਨ ਕੋਵਿਡ–10 ਦੀਆਂ ਤਿਆਰੀਆਂ ਦੇ ਮੁੱਦੇ ਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨਾਲ ਜੁੜੇ

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ 50ਵੇਂ ਸਥਾਪਨਾ ਦਿਵਸ ਮੌਕੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਾਰੇ ਖੁਦਮੁਖਤਿਆਰ ਸੰਸਥਾਨਾਂ (ਏਆਈਜ਼ – AIs) ਅਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਦਫ਼ਤਰਾਂ ਦੇ ਮੁਖੀਆਂ ਨਾਲ, ਖਾਸ ਤੌਰ ਉੱਤੇ ਕੋਵਿਡ–19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦੇ ਜਤਨਾਂ ਨਾਲ ਸਬੰਧਿਤ ਐੱਸਐਂਡਟੀ ਪਹਿਲਕਦਮੀਆਂ ਬਾਰੇ ਗੱਲਬਾਤ ਕੀਤੀ। ਮੰਤਰੀ ਨੇ ਇਸ ਮੌਕੇ ਕੋਵਿਡ–19 ਬਾਰੇ ਇੱਕ ਮਲਟੀਮੀਡੀਆ ਗਾਈਡ ਕੋਵਿਡ ਕਥਾਵੀ ਲਾਂਚ ਕੀਤੀ। ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੂੰ ਕਿਉਂਕਿ ਵਿਗਿਆਨ ਤੇ ਟੈਕਨੋਲੋਜੀ ਰਾਹੀਂ ਸੇਵਾ ਕਰਦਿਆਂ ਉਹ 50ਵੇਂ ਵਰ੍ਹੇ ਚ ਦਾਖ਼ਲ ਹੋ ਗਿਆ ਹੈ, ਇਸੇ ਲਈ ਗੋਲਡਨ ਜੁਬਲੀ ਜਸ਼ਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਤੇ ਇੰਝ ਹੁਣ ਦੇਸ਼ ਦੇ ਵੱਖੋਵੱਖਰੇ ਹਿੱਸਿਆਂ ਵਿੱਚ ਸਾਰਾ ਸਾਲ ਹੀ ਸਬੰਧਿਤ ਅਣਗਿਣਤ ਗਤੀਵਿਧੀਆਂ ਚੱਲਦੀਆਂ ਰਹਿਣਗੀਆਂ।

https://pib.gov.in/PressReleseDetail.aspx?PRID=1620755

 

 

ਮਹਾਰਾਸ਼ਟਰ ਵਿੱਚ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਉੱਤੇ 34 ਸੈਂਟਰਾਂ ਉੱਤੇ ਕਪਾਹ ਦੀ ਖਰੀਦ ਜਾਰੀ, ਕੁੱਲ 36500 ਕੁਇੰਟਲ ਕਪਾਹ, ਜੋ ਕਿ 6900 ਗੰਢਾਂ ਦੇ ਬਰਾਬਰ ਬਣਦੀ ਹੈ, ਲੌਕਡਾਊਨ ਦੌਰਾਨ ਖਰੀਦੀ ਗਈ ਗਈ

ਮਹਾਰਾਸ਼ਟਰ ਵਿੱਚ ਪੈਦਾ ਹੋਈ ਕਪਾਹ ਵਿੱਚੋਂ 77.40 % ਮੰਡੀਆਂ ਵਿੱਚ ਆ ਕੇ 25 ਮਾਰਚ 2020 ਤੱਕ ਖਰੀਦੀ ਜਾ ਚੁੱਕੀ ਹੈ, ਕਾਟਨ ਕਾਰਪੋਰੇਸ਼ਨ ਆਵ੍ ਇੰਡੀਆ (ਸੀਸੀਆਈ) ਨੇ 91.90 ਲੱਖ ਕੁਇੰਟਲ ਕਪਾਹ, ਜੋ ਕਿ 18.66 ਲੱਖ ਗੰਢਾਂ ਦੇ ਬਰਾਬਰ ਬਣਦੀ ਹੈ, ਅਤੇ ਜਿਸ ਦੀ ਕੁੱਲ ਕੀਮਤ 4995 ਕਰੋੜ ਰੁਪਏ ਬਣਦੀ ਹੈ, ਕਿਸਾਨਾਂ ਤੋਂ ਖਰੀਦੀਕਿਸਾਨਾਂ ਨੂੰ ਪਹਿਲਾਂ ਖਰੀਦੀ ਗਈ ਕਪਾਹ ਦੇ ਬਕਾਇਆਂ ਦੇ ਭੁਗਤਾਨ ਲਈ ਕਦਮ ਚੁੱਕੇ ਗਏ ਹਨ, ਕੁੱਲ ਬਕਾਇਆ ਰਕਮ ਵਿੱਚੋਂ 4995 ਕਰੋੜ ਰੁਪਏ ਪਹਿਲਾਂ ਹੀ ਕਿਸਾਨਾਂ ਕੋਲ ਪੁੱਜ ਗਏ ਹਨ

https://pib.gov.in/PressReleseDetail.aspx?PRID=1620835

 

 

ਕੋਵਿਡ 19 ਕਾਰਨ ਪੈਦਾ ਹੋਈ ਸਥਿਤੀ ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਲਈ ਪਹਿਲਾਂ ਕੀਤੀਆਂ ਹਨ

ਵਿਭਿੰਨ ਪਹਿਲਾਂ ਵਿੱਚ, ਫਸੇ ਲੋਕਾਂ ਲਈ ਕੰਟਰੋਲ ਰੂਮ ਸਥਾਪਿਤ ਕਰਨਾ, ਯਾਤਰਾ ਲਈ ਰਸਤਿਆਂ ਦੀ ਭਾਲ ਅਤੇ ਕੁਆਰੰਟੀਨ ਦਰਮਿਆਨ ਲੋਕਾਂ ਨਾਲ ਸੰਪਰਕ ਅਤੇ ਲਾਰੀ ਡਰਾਈਵਰਾਂ ਸਮੇਤ ਸਰਹੱਦ ਪਾਰ ਕਰਨ ਵਾਲੇ ਲੋਕਾਂ ਦੇ ਸ਼ੱਕ ਦੂਰ ਕਰਨੇ ਸ਼ਾਮਲ ਹਨ; ਬਾਇਓ ਮੈਡੀਕਲ ਵੇਸਟ ਨੂੰ ਸੰਭਾਲਣ,ਉਪਚਾਰ ਅਤੇ ਨਸ਼ਟ ਕਰਨ ਦੀ ਨਿਰਧਾਰਿਤ ਵਿਧੀ,ਅਤੇ ਖੇਤੀ ਉਪਜਾਂ ਦੀ ਖ਼ਰੀਦ ਅਤੇ ਵੇਚਣ ਦਾ ਪ੍ਰਬੰਧ ਕਰਨਾ

https://pib.gov.in/PressReleseDetail.aspx?PRID=1620741

 

 

 ‘ਸਰਦਾਰ ਪਟੇਲ ਰਾਸ਼ਟਰੀ ਏਕਤਾ ਪੁਰਸਕਾਰਲਈ ਨਾਮਜ਼ਦਗੀਆਂ ਭਰਨ ਦੀ ਅੰਤਿਮ ਮਿਤੀ 30 ਜੂਨ, 2020 ਤੱਕ ਵਧਾਈ ਗਈ

ਭਾਰਤ ਸਰਕਾਰ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੁਲਾਰਾ ਦੇਣ ਵਿੱਚ ਜ਼ਿਕਰਯੋਗ ਯੋਗਦਾਨ ਦੇ ਲਈ ਸਰਦਾਰ ਵੱਲਭਭਾਈ ਪਟੇਲ ਦੇ ਨਾਮ ਤੇ ਸਰਬਉੱਚ ਨਾਗਰਿਕ ਪੁਰਸਕਾਰ ਦੇ ਰੂਪ ਵਿੱਚ ਸਰਦਾਰ ਪਟੇਲ ਰਾਸ਼ਟਰੀ ਏਕਤਾ ਪੁਰਸਕਾਰਦੀ ਸ਼ੁਰੂਆਤ ਕੀਤੀ ਹੈ। ਇਸ ਪੁਰਸਕਾਰ ਦੇ ਜ਼ਰੀਏ ਇਸ ਖੇਤਰ ਵਿੱਚ ਵਿਭਿੰਨ ਵਿਅਕਤੀਆਂ ਜਾਂ ਸੰਸਥਾਨਾਂ ਜਾਂ ਸੰਗਠਨਾਂ ਦੁਆਰਾ ਕੀਤੇ ਗਏ ਜ਼ਿਕਰਯੋਗ ਅਤੇ ਪ੍ਰੇਰਕ ਯੋਗਦਾਨ ਨੂੰ ਸਰਾਹਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਪੁਰਸਕਾਰ ਮਜ਼ਬੂਤ ਅਤੇ ਸੰਯੁਕਤ ਭਾਰਤ ਦੇ ਮੁੱਲ(ਕੀਮਤ) ਤੇ ਵਿਸ਼ੇਸ਼ ਬਲ ਦਿੰਦਾ ਹੈ।

https://pib.gov.in/PressReleseDetail.aspx?PRID=1620810

 

ਟੂਰਿਜ਼ਮ ਮੰਤਰਾਲੇ ਨੇ 'ਦੇਖੋ ਅਪਨਾ ਦੇਸ਼' ਵੈਬੀਨਾਰ ਸੀਰੀਜ਼ ਦੇ ਤਹਿਤ ਦਾਰਜਲਿੰਗ ਦੀ ਅਮੀਰ ਵਿਰਾਸਤ ਨੂੰ ਰੇਖਾਂਕਿਤ ਕਰਦੇ ਹੋਏ 'ਹਿਮਾਲਿਆ ਦੇ ਨੇੜੇ ਬੰਗਾਲ' ਵਿਸ਼ੇ 'ਤੇ 14ਵੇਂ ਵੈਬੀਨਾਰ ਦਾ ਆਯੋਜਨ ਕੀਤਾ

https://pib.gov.in/PressReleseDetail.aspx?PRID=1620843

 

ਲੌਕਡਾਊਨ ਦੌਰਾਨ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਆਪਣੇ ਭੰਡਾਰ ਵਿੱਚੋਂ ਬਹੁਤ ਹੀ ਘੱਟ ਦੇਖੇ ਅਤੇ ਅਣਦੇਖੇ ਆਰਟਵਰਕ ਵਰਚੁਅਲ ਪ੍ਰੋਗਰਾਮ ਨਗਮਾ ਕੇ ਸੰਗਰਾਹ ਸੇਨੂੰ ਪੇਸ਼ ਕਰਦੀ ਹੈ

https://pib.gov.in/PressReleseDetail.aspx?PRID=1620925

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਕੇਰਲ - ਰਾਜ ਨੇ ਵਧੇ ਹੋਏ ਲੌਕਡਾਊਨ ਲਈ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਦੇਸ਼ ਦੇ ਹੋਰ ਹਿੱਸਿਆਂ ਤੋਂ ਕੇਰਲ ਵਾਸੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਗੱਡੀਆਂ ਦੀ ਇਜਾਜ਼ਤ ਦਿੱਤੀ ਜਾਵੇ। ਹੋਰ ਰਾਜਾਂ ਤੋਂ 30,000 ਮਲਿਆਲੀਆਂ ਨੂੰ ਵਾਪਸ ਲਿਆਉਣ ਦੀ ਈ-ਪਾਸ ਸਿਸਟਮ ਰਾਹੀਂ ਇਜਾਜ਼ਤ ਦੇ ਦਿੱਤੀ ਗਈ ਹੈ।ਪ੍ਰਵਾਸੀ ਮਜ਼ਦੂਰਾਂ ਨੂੰ ਪਟਨਾ ਲੈ ਕੇ ਜਾਣ ਵਾਲੀਆਂ 5 ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਬਿਹਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਪੱਛਮੀ ਬੰਗਾਲ ਨੇ ਕੇਰਲ ਤੋਂ 2 ਗੱਡੀਆਂ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਕੁੱਲ ਤਸਦੀਕਸ਼ੁਦਾ ਕੇਸ (499), ਸਰਗਰਮ ਕੇਸ (95)।

 

•           ਤਮਿਲ ਨਾਡੂ - ਰਾਜ ਸਰਕਾਰ ਪੈਟਰੋਲ ਦੀ ਕੀਮਤ ਵਿੱਚ 3.25 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 2.50 ਰੁਪਏ ਦਾ ਵਾਧਾ ਕਰੇਗੀ। ਚੇਨਈ ਦੇ ਹਸਪਤਾਲਾਂ ਨੇ  ਕੋਵਿਡ-19 ਦੇ ਸਥਿਰ ਹੋਏ ਮਰੀਜ਼ਾਂ ਨੂੰ ਕੁਆਰੰਟੀਨ ਸੈਂਟਰਾਂ ਵਿੱਚ ਤਬਦੀਲ ਕਰ ਦਿੱਤਾ ਹੈ ਕਿਉਂਕਿ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੋਇਮਬੇਦੂ ਤੋਂ ਕੋਵਿਡ-19 ਦੇ 114 ਕੇਸ ਕੁੱਡਲੂਰ ਅਤੇ ਵਿਲੂਪੁਰਮ ਤੋਂ 39 ਕੇਸ ਤਬਦੀਲ ਕੀਤੇ ਗਏ। ਕੱਲ੍ਹ ਤੱਕ ਕੁੱਲ ਕੇਸ (3023), ਸਰਗਰਮ ਕੇਸ (1611), ਮੌਤਾਂ (30), ਡਿਸਚਾਰਜ (1379)। ਸਭ ਤੋਂ ਵੱਧ ਕੇਸ ਚੇਨਈ ਵਿੱਚ (1458) ਸਾਹਮਣੇ ਆਏ।

 

•           ਕਰਨਾਟਕ - ਰਾਜ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਲਈ 2 ਹੋਰ ਦਿਨਾਂ ਲਈ ਮੁਫਤ ਬੱਸ ਸੇਵਾ ਚਲਾਉਣ ਦਾ ਫੈਸਲਾ ਕੀਤਾ। ਅੱਜ 28 ਨਵੇਂ ਕੇਸ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਦੇਵਨਾਗਰੀ (21), ਕੁੱਲਬੁਰਗੀ ਅਤੇ ਮਾਂਡਿਆ ਵਿੱਚ 2-2 ਅਤੇ ਚਿੱਕਾਬਾਲਾਪੁਰ ਹਵੇਰੀ ਅਤੇ ਵਿਜੇਪੁਰਾ (1-1)। ਕਲਬੁਰਗੀ ਵਿੱਚ ਅੱਜ 56 ਸਾਲਾ ਵਿਅਕਤੀ ਦੀ ਮੌਤ ਹੋਈ। ਕੁੱਲ ਕੇਸ (642), ਮੌਤਾਂ (26), ਡਿਸਚਾਰਜ ਹੋਏ (304)।

 

•           ਆਂਧਰ ਪ੍ਰਦੇਸ਼ - ਰਾਜ ਨੇ 108 ਐਂਬੂਲੈਂਸਾਂ ਨੂੰ ਅਡਵਾਂਸਡ ਲਾਈਫ ਸਪੋਰਟ (ਏਐੱਲਐੱਸ) ਐਂਬੂਲੈਂਸਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ। ਰਾਜ ਨੇ 19854 ਸਫਾਈ ਕਰਮਚਾਰੀਆਂ ਨੂੰ ਵਿਸ਼ੇਸ਼ ਕਿੱਟਾਂ ਦੇਣ ਲਈ 3.84 ਕਰੋੜ ਰੁਪਏ ਜਾਰੀ ਕੀਤੇ। 67 ਨਵੇਂ ਕੋਵਿਡ ਕੇਸ ਸਾਹਮਣੇ ਆਏ, 36 ਡਿਸਚਾਰਜ ਕੀਤੇ ਗਏ। ਕੋਈ ਹੋਰ ਮੌਤ ਸਾਹਮਣੇ ਨਹੀਂ ਆਈ। ਕੁੱਲ ਕੇਸ (1650)ਸਰਗਰਮ ਕੇਸ (1062), ਠੀਕ ਹੋਏ (524), ਮੌਤਾਂ (33)ਪਾਜ਼ਿਟਿਵ ਕੇਸਾਂ ਵਿੱਚ ਅੱਗੇ ਚਲ ਰਹੇ ਕੁਰਨੂਲ (491), ਗੁੰਟੂਰ (338), ਕ੍ਰਿਸ਼ਨਾ (278)।

 

•           ਤੇਲੰਗਾਨਾ - ਰਾਜ ਸਰਕਾਰ ਉਨ੍ਹਾਂ ਕੁਝ ਮਾਮਲਿਆਂ ਬਾਰੇ ਕੱਲ੍ਹ ਵਿਚਾਰ ਕਰੇਗੀ ਜਿਨ੍ਹਾਂ ਵਿੱਚ ਕੁਝ ਖੇਤਰਾਂ ਲਈ ਕੋਵਿ਼ਡ-19 ਲੌਕਡਾਊਨ ਵਿੱਚ ਰਾਹਤ ਦੇਣ ਦਾ ਮਾਮਲਾ ਸ਼ਾਮਿਲ ਹੈ। ਫਸੇ ਹੋਏ ਪ੍ਰਵਾਸੀ ਮਜ਼ਦੂਰ ਹੈਦਰਾਬਾਦ ਦੀਆਂ ਗਲੀਆਂ ਵਿੱਚ ਘੁੰਮ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇ। 2 ਵਿਅਕਤੀਆਂ ਨੂੰ ਪ੍ਰਵਾਸੀ ਮਜ਼ਦੂਰਾਂ ਵਲੋਂ ਰੋਸ ਫੈਲਾਉਣ ਬਾਰੇ ਗਲਤ ਖਬਰ ਫੈਲਾਉਣ ਕਾਰਣ ਗ੍ਰਿਫਤਾਰ ਕੀਤਾ ਗਿਆ ਹੈ। ਕੁੱਲ ਕੋਵਿਡ ਕੇਸ (1082), ਸਰਗਰਮ (508), ਠੀਕ ਹੋਏ (545), ਮੌਤਾਂ (29)।

 

•           ਚੰਡੀਗੜ੍ਹ - ਯੂਟੀ ਚੰਡੀਗੜ੍ਹ ਵਿੱਚ ਐਲਾਨੇ ਕੰਟੇਨਮੈਂਟ ਏਰੀਏ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾ ਰਿਹਾ ਹੈ। ਫਲਾਂ ਅਤੇ ਸਬਜ਼ੀਆਂ ਵੇਚਣ ਵਾਲਿਆਂ ਦੀ ਆਵਾਜਾਈ ਹੀ ਜਾਰੀ ਰਹਿਣ ਦਿੱਤੀ ਜਾਵੇਗੀ ਅਤੇ ਦਵਾਈਆਂ ਲਿਆਣ- ਲਿਜਾਣ ਦੀ ਇਜਾਜ਼ਤ ਹੋਵੇਗੀ। ਲੋਕਾਂ ਅਤੇ ਮੋਟਰ ਗੱਡੀਆਂ ਨੂੰ ਬਿਨਾ ਚੈਕਿੰਗ ਦੇ ਨਹੀਂ ਜਾਣ ਦਿੱਤਾ ਜਾਵੇਗਾ। ਕੰਟੇਨਮੈਂਟ ਇਲਾਕੇ ਤੋਂ ਆਉਣ ਅਤੇ ਜਾਣ ਵਾਲਿਆਂ ਦੀ ਰਿਕਾਰਡਿੰਗ ਕੀਤੀ ਜਾਵੇਗੀ। ਕੰਟੇਨਮੈਂਟ ਖੇਤਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀ ਵਿਸਤ੍ਰਿਤ ਸਕ੍ਰੀਨਿੰਗ ਹੋਵੇਗੀ। ਸਾਰੇ ਸ਼ੱਕੀ ਮਾਮਲਿਆਂ ਵਿੱਚ ਟੈਸਟਿੰਗ ਹੋਵੇਗੀ। ਕੋਈ ਦੁਕਾਨਾਂ, ਦਫ਼ਤਰ, ਫੈਕਟਰੀਆਂ, ਡਿਸਪੈਂਸਰੀਆਂ ਨਹੀਂ ਖੁਲ੍ਹ ਸਕਣਗੀਆਂ।

 

•           ਪੰਜਾਬ - ਪੰਜਾਬ ਸਰਕਾਰ ਨੇ ਕੋਵਿਡ-19 ਵਿਰੁੱਧ ਜੰਗ ਵਿੱਚ ਇੱਕ ਮੀਲ ਦਾ ਪੱਥਰ ਪੂਰਾ ਕੀਤਾ ਹੈ ਅਤੇ ਇੱਥੇ ਆਰਟੀ-ਪੀਸੀਆਰ ਟੈਸਟਾਂ ਦੀ ਗਿਣਤੀ 20,000 ਤੋਂ ਵਧ ਗਈ ਹੈ। ਰਾਜ ਨੇ ਇਨੋਵੇਟਿਵ ਟੈਸਟਿੰਗ ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਹੈ ਜਿਵੇਂ ਕਿ ਮੋਬਾਈਲ ਸੈਂਪਲ ਕਲੈਕਟਿੰਗ ਖੋਖੇ, ਪੂਲ ਟੈਸਟਿੰਗ ਆਦਿ। ਪੂਲ ਟੈਸਟਿੰਗ ਰਾਜ ਵਿੱਚ ਇਸ ਦੀ ਸਮਰੱਥਾ ਵਧਾਉਣ ਲਈ ਸ਼ੁਰੂ ਕੀਤੀ ਜਾ ਰਹੀ ਹੈ। 5788 ਪੂਲ ਸੈਂਪਲ30 ਅਪ੍ਰੈਲ, 2020 ਨੂੰ ਟੈਸਟ ਕੀਤੇ ਗਏ। ਪੰਜਾਬ ਨੇ ਰਾਜ ਅੰਦਰ ਰਹਿ ਰਹੇ ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ ਵਿੱਚ ਪਹਿਲਾ ਨੰਬਰ ਹਾਸਿਲ ਕੀਤਾ ਹੈ। ਇਸ ਉਦੇਸ਼ ਲਈ ਇੱਕ ਵਿਸ਼ੇਸ਼ ਆਨਲਾਈਨ ਪੋਰਟਲ ਬਣਾਇਆ ਗਿਆ ਹੈ। ਰਾਜ ਨੇ 6.44 ਲੱਖ ਪ੍ਰਵਾਸੀਆਂ ਦੇ ਨਾਂ ਰਜਿਸਟਰਡ ਕਰ ਲਏ ਹਨ ਜੋ ਕਿ ਘਰਾਂ ਨੂੰ ਪਰਤਣਾ ਚਾਹੁੰਦੇ ਹਨ।

 

•           ਹਰਿਆਣਾ - ਹਰਿਆਣਾ ਸਰਕਾਰ ਇਸ ਗੱਲ ਲਈ ਪ੍ਰਤੀਬੱਧ ਹੈ ਕਿ ਉੱਥੋਂ ਦੇ ਸਾਰੇ ਖੇਤੀ ਅਤੇ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਵਾਪਸ ਭੇਜ ਦਿੱਤੇ ਜਾਣ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲਗਦੇ ਖੇਤਰਾਂ ਦੇ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ ਅਤੇ ਬਿਹਾਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਮਜ਼ਦੂਰਾਂ ਨੂੰ ਵਿਸ਼ੇਸ਼ ਸ਼੍ਰਮਿਕ ਗੱਡੀਆਂ ਰਾਹੀਂ ਵਾਪਸ ਭੇਜਿਆ ਜਾਵੇਗਾ। ਬਾਕੀ ਰਾਜਾਂ ਦੇ ਪ੍ਰਵਾਸੀ ਮਜ਼ਦੂਰਾਂ ਲਈ ਯਕੀਨੀ ਬਣਾਇਆ ਜਾਵੇਗਾ ਕਿ ਉਹ ਨਵੀਂ ਦਿੱਲੀ ਤੋਂ ਵਿਸ਼ੇਸ਼ ਗੱਡੀਆਂ ਰਾਹੀਂ ਆਪਣੇ ਰਾਜਾਂ ਨੂੰ ਪਰਤਣ।

 

•           ਹਿਮਾਚਲ ਪ੍ਰਦੇਸ਼ - ਮੁੱਖ ਮੰਤਰੀ ਨੇ ਕਿਹਾ ਹੈ ਕਿ ਰਾਜ ਸਰਕਾਰ ਦੇ ਸਾਂਝੇ ਯਤਨਾਂ ਅਤੇ ਇੱਥੋਂ ਦੀ ਜਨਤਾ ਦੇ ਸਰਗਰਮ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਜਲਦੀ ਹੀ ਕੋਰੋਨਾ ਮੁਕਤ ਰਾਜ ਬਣ ਜਾਵੇਗਾਉਨ੍ਹਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਰਾਜ ਵਿੱਚ ਆਉਣ ਵਾਲੇ ਹਰ ਵਿਅਕਤੀ ਉੱਤੇ ਤਿੱਖੀ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਰਾਜ ਵਿੱਚ ਆਉਣ ਵਾਲੇ  ਲੋਕਾਂ ਲਈ ਆਰੋਗਯ ਸੇਤੂ ਐਪ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਲੋਕਲ ਸੰਸਥਾਵਾਂ  ਦੇ ਚੁਣੇ ਹੋਏ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਹੈ ਕਿ ਪਿੰਡਾਂ ਵਿੱਚ ਜੋ ਵੀ ਵਿਅਕਤੀ ਆਵੇ ਉਹ ਕੁਆਰੰਟੀਨ ਦੀ ਪਾਲਣਾ ਕਰਕੇ ਆਵੇ।

 

•           ਅਰੁਣਾਚਲ ਪ੍ਰਦੇਸ਼ - ਰਾਜ ਸਰਕਾਰ ਜਨਤਕ ਥਾਵਾਂ ਅਤੇ ਕੰਮ ਵਾਲੀਆਂ ਥਾਵਾਂ ਲਈ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਮੁੱਖ ਮੰਤਰੀ ਨੇ ਸ਼ਹਿਰੀਆਂ ਨੂੰ ਸੱਦਾ ਦਿੱਤਾ ਕਿ ਜਦ ਤੱਕ ਕੋਵਿਡ-19 ਦਾ ਟੀਕਾ ਨਹੀਂ ਮਿਲਦਾ ਉਹ ਇਹਤਿਹਾਤੀ ਕਦਮ ਚੁੱਕਣ।

 

•           ਅਸਾਮ - ਰਾਜ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਬੋਂਗੇਗਾਓਂ ਜ਼ਿਲ੍ਹੇ ਦੇ ਕੰਟੇਨਮੈਂਟ ਖੇਤਰਾਂ, ਕੁਆਰੰਟੀਨ ਖੇਤਰਾਂ ਦਾ ਦੌਰਾ ਕੀਤਾ ਤਾਕਿ ਕੋਵਿਡ-19 ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ।

 

•           ਮੇਘਾਲਿਆ - ਮੁੱਖ ਮੰਤਰੀ ਨੇ ਸ਼ਿਲਾਂਗ ਵਿਖੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਜਾਇਜ਼ਾ ਮੀਟਿੰਗ ਕੀਤੀ ਤਾਕਿ ਜ਼ਰੂਰੀ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਸਕੇ ਕਿਉਂਕਿ 5 ਮਈ ਤੋਂ ਹੋਰ ਰਾਜਾਂ ਤੋ ਲੋਕ ਘਰਾਂ ਨੂੰ ਪਰਤ ਰਹੇ ਹਨ।

 

•           ਮਣੀਪੁਰ - ਮੁੱਖ ਮੰਤਰੀ ਦਾ ਕਹਿਣਾ ਹੈ ਕਿ ਗ੍ਰੀਨ ਜ਼ੋਨ ਦਾ ਫਾਇਦਾ ਉਠਾ ਕੇ ਸਰਕਾਰ ਨੇ ਲੁਆਂਗਸੰਗਬਮ (Luwangsangbam ) ਪਹਾੜੀਆਂ ਉੱਤੇ ਫਲਾਂ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ।

 

•           ਮਿਜ਼ੋਰਮ - ਸਰਕਾਰ ਨੇ ਲਾਜ਼ਮੀ ਤੌਰ ਤੇ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਕਾਇਮ ਰੱਖਣ ਲਈ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ ਹੈ। ਅਜਿਹਾ ਨਾ ਕਰਨਾ ਸਜ਼ਾਯੋਗ ਜੁਰਮ ਹੋਵੇਗਾ।

 

•           ਨਾਗਾਲੈਂਡ - ਮੁੱਖ ਸਕੱਤਰ ਦਾ ਕਹਿਣਾ ਹੈ ਕਿ 16526 ਵਿਅਕਤੀ ਰਾਜ ਤੋਂ ਬਾਹਰ ਫਸੇ ਹੋਏ ਹਨ ਉਨ੍ਹਾਂ ਨੂੰ ਹੁਣ ਤੱਕ 6.47 ਕਰੋੜ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ ਹੈ।

 

•           ਸਿੱਕਮ - ਰਾਜਪਾਲ ਨੇ ਫੇਸ ਮਾਸਕਾਂ ਅਤੇ ਸੈਨੇਟਾਈਜ਼ਰਾਂ ਦੀ ਇੱਕ ਖੇਪ ਪ੍ਰੈੱਸ ਕਲੱਬ ਆਵ੍ ਸਿੱਕਮ ਦੇ ਜਨਰਲ ਸਕੱਤਰ ਨੂੰ ਭੇਂਟ ਕੀਤੀ ਹੈ ਤਾਕਿ  ਫਰੰਟਲਾਈਨ ਤੇ ਕੰਮ ਕਰ ਰਹੇ ਪੱਤਰਕਾਰਾਂ ਨੂੰ ਮੁਹੱਈਆ ਕਰਵਾਈ ਜਾ ਸਕੇ।

 

•           ਤ੍ਰਿਪੁਰਾ - ਰਾਜ ਸਰਕਾਰ ਨੇ 33,000 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਗੱਡੀ ਰਾਹੀਂ ਵਾਪਸ ਭੇਜ ਦਿੱਤਾ ਹੈ।

 

•           ਮਹਾਰਾਸ਼ਟਰ - 678 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਗਿਣਤੀ 12974 ਤੇ ਪਹੁੰਚ ਗਈ ਅਤੇ 548 ਮੌਤਾਂ ਹੋਈਆਂ। ਮੁੰਬਈ ਵਿੱਚ ਇਨਫੈਕਸ਼ਨਾ ਵਿੱਚ ਤੇਜ਼ੀ ਆਈ ਅਤੇ 441 ਨਵੇਂ ਕੇਸ ਅਤੇ 21 ਮੌਤਾਂ ਹੋਈਆਂ। ਇਕੱਲੇ ਮੁੰਬਈ ਵਿੱਚ ਕੁੱਲ ਕੇਸ (8800) ਹੋਏ। 10223 ਪਾਜ਼ਿਟਿਵ ਕੇਸ ਰਹਿ ਗਏ। ਮੁੰਬਈ ਮੈਟਰੋਪਾਲਿਟਨ ਖੇਤਰ ਵਿੱਚ ਰਾਜ ਦੇ ਕੁੱਲ ਕੇਸਾਂ ਵਿੱਚੋਂ 80 % ਹਨ।

 

•           ਗੁਜਰਾਤ - ਗੁਜਰਾਤ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 5428 ਤੇ ਪਹੁੰਚ ਗਈ ਹੈ ਅਤੇ ਮੌਤਾਂ ਦੀ ਗਿਣਤੀ 290 ਹੋ ਗਈ ਹੈ ਜੋ ਕਿ ਮਹਾਰਾਸ਼ਟਰ ਤੋਂ ਬਾਅਦ ਦੂਜੇ ਨੰਬਰ ਤੇ ਹੈ। ਪਰ 1042 ਲੋਕਾਂ ਦਾ ਇਨਫੈਕਸ਼ਨ ਠੀਕ ਹੋ ਗਿਆ ਹੈ।

 

•           ਰਾਜਸਥਾਨ - ਜੈਪੁਰ ਵਿੱਚ ਕੋਵਿਡ-19 ਕੇਸ 1000 ਤੋਂ ਵੱਧ ਗਏ ਹਨ। 12 ਨਵੇਂ ਕੇਸ ਆਉਣ ਨਾਲ ਕੁੱਲ ਗਿਣਤੀ 1005 ਤੇ ਪਹੁੰਚ ਗਈ ਹੈ। ਕੁੱਲ ਮੌਤਾਂ (75) ਦਰਜ ਕੀਤੀਆਂ ਗਈਆਂ ਅਤੇ ਜੈਪੁਰ ਇਕੱਲੇ ਵਿੱਚ ਹੀ 45 ਮੌਤਾਂ ਹੋਈਆਂ।

 

•           ਮੱਧ ਪ੍ਰਦੇਸ਼ - ਉੱਜੈਨ ਕੋਵਿਡ-19 ਦੇ ਇੱਕ ਨਵੇਂ ਹੌਟਸਪੌਟ ਵਜੋਂ ਉਭਰਿਆ ਹੈ। ਮੁੱਖ ਮੰਤਰੀ ਨੇ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਸਥਿਤੀ ਉੱਤੇ ਕਾਬੂ ਪਾਉਣ ਲਈ ਤੁਰੰਤ ਭੇਜਣ ਦਾ ਫੈਸਲਾ ਕੀਤਾ ਹੈ। ਉੱਜੈਨ ਵਿੱਚ 150 ਪਾਜ਼ਿਟਿਵ ਕੇਸ ਹਨ ਅਤੇ ਮੌਤਾਂ ਦੀ ਗਿਣਤੀ ਸਿਰਫ 30 ਹੈ। ਇੰਦੌਰ ਵਿੱਚ ਕੁੱਲ ਕੇਸ (1568) ਅਤੇ ਉਹ ਸਭ ਤੋਂ ਵੱਧ ਪ੍ਰਭਾਵਤ ਸ਼ਹਿਰ ਬਣਿਆ ਹੋਇਆ ਹੈ।

 

•           ਗੋਆ - ਤਕਰੀਬਨ 90 % ਪ੍ਰਵਾਸੀ ਮਜ਼ਦੂਰ ਲੌਕਡਾਊਨ ਤੋਂ ਬਾਅਦ 24 ਮਾਰਚ ਤੋਂ ਗੋਆ ਵਿੱਚ ਫਸੇ ਹੋਏ ਹਨ ਅਤੇ ਉਹ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਇਹ ਗੱਲ ਰਾਜ ਦੀ ਇੱਕ ਐਗ਼ਜ਼ੈਕਟਿਵ ਕਮੇਟੀ ਨੇ ਕਹੀ ਹੈ। ਗਵਾਂਢੀ ਕਰਨਾਟਕ ਰਾਜ ਤੋਂ ਪ੍ਰਵਾਸੀ ਸਭ ਤੋਂ ਵੱਧ ਇੱਥੇ ਆਏ ਹੋਏ ਹਨ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਬਿਹਾਰ ਦਾ ਨੰਬਰ ਹੈ।

ਫੈਕਟਚੈੱਕ

 

https://static.pib.gov.in/WriteReadData/userfiles/image/image004D2DZ.jpg

https://static.pib.gov.in/WriteReadData/userfiles/image/image005OTSD.jpg

https://static.pib.gov.in/WriteReadData/userfiles/image/image00681DX.jpg

 

*******

ਵਾਈਬੀ
 



(Release ID: 1621091) Visitor Counter : 189