ਕਬਾਇਲੀ ਮਾਮਲੇ ਮੰਤਰਾਲਾ
ਕੋਵਿਡ 19 ਤੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸਰਕਾਰ ਨੇ ਆਦਿਵਾਸੀਆਂ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਅਤੇ ਸੁਰੱਖਿਆ ਲਈ ਤੁਰੰਤ ਕਦਮ ਚੁੱਕੇ
ਦੇਸ਼ ਭਰ ਦੇ ਆਦਿਵਾਸੀ ਕਾਰੀਗਰਾਂ ਤੋਂ 23 ਕਰੋੜ ਰੁਪਏ ਦੇ ਆਦਿਵਾਸੀ ਪਦਾਰਥਾਂ ਦੇ ਮੌਜੂਦਾ ਸਟਾਕ ਦੀ ਖ਼ਰੀਦ ਕਰੇਗੀ ਟ੍ਰਾਈਫੈੱਡ
Posted On:
04 MAY 2020 1:45PM by PIB Chandigarh
ਆਦਿਵਾਸੀ ਕਾਰੀਗਰਾਂ ਦੁਆਰਾ ਅਚਾਨਕ ਤੰਗੀ ਦਾ ਸਾਹਮਣਾ ਕਰਨ ਉਪਰੰਤ, ਸਰਕਾਰ ਆਦਿਵਾਸੀ ਆਬਾਦੀ ਅਤੇ ਆਦਿਵਾਸੀ ਕਾਰੀਗਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕਈ ਉਪਰਾਲੇ ਤੁਰੰਤ ਕਰ ਰਹੀ ਹੈ। ਕਬਾਇਲੀ ਮਾਮਲੇ ਮੰਤਰਾਲੇ ਨੇ ਪਹਿਲਾਂ ਹੀ ‘ਆਦਿਵਾਸੀ ਉਤਪਾਦਾਂ ਦੇ ਵਿਕਾਸ ਅਤੇ ਮੰਡੀਕਰਨ ਲਈ ਸੰਸਥਾਗਤ ਸਹਾਇਤਾ’ ਸਕੀਮ ਤਹਿਤ ਲਘੂ ਵਣ ਉਪਜ ਦੀਆਂ ਵਸਤਾਂ ਦਾ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਵਧਾ ਦਿੱਤਾ ਹੈ। ਇਸ ਸਕੀਮ ਤਹਿਤ, ਕਬਾਇਲੀ ਮਾਮਲੇ ਮੰਤਰਾਲੇ ਦੇ ਟ੍ਰਾਈਫੈੱਡ ਲਗਭਗ 10 ਲੱਖ ਆਦਿਵਾਸੀ ਕਾਰੀਗਰ ਪਰਿਵਾਰਾਂ ਨਾਲ ਜੁੜੇ ਹੋਏ ਹਨ। ਪਿਛਲੇ 30 ਦਿਨਾਂ ਤੋਂ, ਦੇਸ਼ ਵਿਆਪੀ ਲੌਕਡਾਊਨ ਕਾਰਨ, ਆਦਿਵਾਸੀ ਕਾਰੀਗਰਾਂ ਦੀਆਂ ਸਾਰੀਆਂ ਵਪਾਰਕ ਗਤੀਵਿਧੀਆਂ ਠੱਪ ਹੋ ਗਈਆਂ ਹਨ ਅਤੇ ਕਾਰੀਗਰ ਅਨਿਸ਼ਚਿਤਤਾ ਨਾਲ ਦੇਖ ਰਹੇ ਹਨ ਕਿਉਂਕਿ ਉਨ੍ਹਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕੋਲ ਵੱਡੇ ਮੌਜੂਦਾ ਭੰਡਾਰ ਹਨ ਅਤੇ ਬਹੁਤ ਘੱਟ ਜਾਂ ਕੋਈ ਵਿਕਰੀ ਨਹੀਂ ਹੈ। ਕਾਰੀਗਰਾਂ ਕੋਲ ਉਪਲਬਧ ਚੀਜ਼ਾਂ ਦੀਆਂ ਕਈ ਸ਼੍ਰੇਣੀਆਂ ਹਨ – ਜਿਨ੍ਹਾਂ ਵਿੱਚ ਟੈਕਸਟਾਈਲ, ਗਿਫ਼ਟ ਐਂਡ ਅਸੋਰਟਮੈਂਟਸ, ਕੁਦਰਤੀ ਵਣ ਧਨ, ਧਾਤੂ, ਗਹਿਣੇ, ਆਦਿਵਾਸੀ ਚਿੱਤਰਕਾਰੀ, ਬਰਤਨ, ਕੇਨ ਅਤੇ ਬਾਂਸ ਸ਼ਾਮਲ ਹਨ।
ਉਪਰੋਕਤ ਸਭ ਕੁਝ ਦੇਖਦੇ ਹੋਏ, ਆਦਿਵਾਸੀ ਭਾਈਚਾਰੇ ਨੂੰ ਤੁਰੰਤ ਸਹਾਇਤਾ ਦੇਣ ਲਈ ਹੇਠਾਂ ਦਿੱਤਾ ਕੀਤਾ ਗਿਆ ਹੈ:
ਏ) ਅਣ-ਵਿਕੇ ਭੰਡਾਰਾਂ ਦੀ ਖਰੀਦ: ਬਹੁਤੇ ਆਦਿਵਾਸੀ ਕਾਰੀਗਰ ਆਪਣੀ ਰੋਜ਼ੀ ਰੋਟੀ ਲਈ ਆਪਣੇ ਕਬੀਲਿਆਂ ਦੇ ਉਤਪਾਦਾਂ ਦੀ ਵਿਕਰੀ ’ਤੇ ਨਿਰਭਰ ਕਰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਤੁਰੰਤ ਰਾਹਤ ਦੀ ਲੋੜ ਹੈ। ਆਦਿਵਾਸੀ ਪਰਿਵਾਰਾਂ ਨੂੰ ਰਾਹਤ ਦੇਣ ਲਈ, ਆਦਿਵਾਸੀ ਮਾਮਲਿਆਂ ਦੇ ਮੰਤਰਾਲੇ ਨੇ ਮੌਜੂਦਾ ਲੌਕਡਾਊਨ ਵਿੱਚ ਸਭ ਤੋਂ ਪ੍ਰਭਾਵਤ ਹੋਏ ਆਦਿਵਾਸੀ ਕਾਰੀਗਰਾਂ ਕੋਲੋਂ ਮੌਜੂਦਾ ਉਪਲਬਧ ਭੰਡਾਰਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਅਨੁਸਾਰ, ਟ੍ਰਾਈਫੈੱਡ ਨੇ ਦੇਸ਼ ਭਰ ਵਿੱਚ ਆਦਿਵਾਸੀ ਕਾਰੀਗਰਾਂ ਤੋਂ ਲਗਭਗ 23 ਕਰੋੜ ਰੁਪਏ ਮੁੱਲ ਦੇ ਆਦਿਵਾਸੀ ਉਤਪਾਦਾਂ ਦੀ ਖ਼ਰੀਦ ਕਰਨ ਦੀ ਯੋਜਨਾ ਬਣਾਈ ਹੈ।
ਇਸ ਤੋਂ ਇਲਾਵਾ, ਟ੍ਰਾਈਫੈੱਡ ਵੀਡਿਓ ਕਾਨਫ਼ਰੰਸ ਵੈਬਿਨਾਰਾਂ ਅਤੇ ਵਿਚਾਰ ਵਟਾਂਦਰੇ ਰਾਹੀਂ ਉਦਯੋਗ ਫੈਡਰੇਸ਼ਨਾਂ, ਮੁੱਖ ਕਾਰਪੋਰੇਟਾਂ ਅਤੇ ਕਾਰੋਬਾਰੀ ਸੰਗਠਨਾਂ ਤੱਕ ਪਹੁੰਚ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਆਦਿਵਾਸੀ ਕਾਰੀਗਰਾਂ ਦੇ ਭੰਡਾਰ ਨੂੰ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਜਿਨ੍ਹਾਂ ਦੀ ਵਰਤੋਂ ਇਸ ਲਈ ਕੀਤੀ ਜਾ ਸਕਦੀ ਹੈ:
• ਪੂਰੀ ਖਰੀਦ ਅਤੇ ਵਿਕਰੀ
• ਤੌਹਫ਼ੇ ਦੀਆਂ ਜ਼ਰੂਰਤਾਂ
• ਕਾਨਫ਼ਰੰਸ / ਸੈਮੀਨਾਰ ਵਾਲੀਆਂ ਚੀਜ਼ਾਂ ਜਿਵੇਂ ਕਿ ਫੋਲਡਰ, ਸਟੇਸ਼ਨਰੀ, ਆਦਿ।
• ਦਫ਼ਤਰਾਂ ਲਈ ਸਜਾਵਟੀ ਵਸਤਾਂ ਜਿਵੇਂ ਚਿੱਤਰਕਾਰੀਆਂ/ਪੇਂਟਿੰਗਜ਼, ਡੋਕਰਾ, ਆਦਿ।
• ਫਰੈਂਚਾਈਜ਼ੀ ਮਾਡਲ ਨੂੰ ਐਕਸਪਲੋਰ ਕੀਤਾ ਜਾ ਸਕਦਾ ਹੈ
• ਲੋੜੀਂਦੀਆਂ ਚੀਜ਼ਾਂ (ਕੁਦਰਤੀ ਵਣ ਧਨ) ਦੀ ਬਹੁਤ ਸਾਰੀ ਸਪਲਾਈ ਖ਼ਰੀਦੀ ਜਾ ਸਕਦੀ ਹੈ, ਜਿਵੇਂ ਕਿ ਸ਼ਹਿਦ, ਸੂਪਸ, ਮਸਾਲੇ, ਚਾਵਲ, ਬਾਜਰਾ, ਚਾਹ ਅਤੇ ਕਾਫ਼ੀ ਦੀਆਂ ਕਿਸਮਾਂ, ਅਤੇ ਹੋਰ ਚੀਜ਼ਾਂ ਅਤੇ ਨਿਯਮਤ ਸਪਲਾਈ ਲਈ ਲਗਾਤਾਰ ਜੁੜਾਵ।
• ਵਰਤਮਾਨ ਹਾਲਤ ਵਿੱਚ ਕੁਝ ਆਦਿਵਾਸੀ ਕਾਰੀਗਰਾਂ ਦੁਆਰਾ ਬਣਾਏ ਜਾ ਰਹੇ ਮਾਸਕ ਅਤੇ ਹੈਂਡ ਸੈਨੀਟਾਈਜ਼ਰ, ਜੋ ਕਿ ਸੰਸਾਰ ਸਿਹਤ ਸੰਗਠਨ, ਯੂਨੀਸੈਫ਼, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਣਾਏ ਗਏ ਹਨ।
(ਮਣੀਪੁਰ ਸਥਿਤ ਵਣ ਧਨ ਕੇਂਦਰਾਂ, ਚੂਰਾ ਚੰਦਪੁਰ, ਵਣ ਧਨ ਉਤਪਾਦਾਂ ਦੀ ਮੋਬਾਈਲ ਵਿਕਰੀ ਦੀ ਦੁਕਾਨ ਦਾ ਉਦਘਾਟਨ)
ਬੀ) ਟ੍ਰਾਈਬਸ ਇੰਡੀਆ ਆਰਟੀਸਨਜ਼ ਨੂੰ ਮਹੀਨਾਵਾਰ ਰਾਸ਼ਨ ਦੀ ਵਿਵਸਥਾ
ਆਦਿਵਾਸੀ ਕਾਰੀਗਰਾਂ ਨੂੰ ਕੁਝ ਰਾਹਤ ਦੇਣ ਲਈ, ਟ੍ਰਾਈਫੈੱਡ ਨੇ ਆਰਟ ਆਫ਼ ਲਿਵਿੰਗ ਫਾਉਂਡੇਸ਼ਨ ਨਾਲ ਵੀ ਸਮਝੌਤਾ ਕੀਤਾ ਹੈ ਤਾਂ ਜੋ ਉਨ੍ਹਾਂ ਦੀ #ਆਈ ਸਟੈਂਡ ਵਿਦ ਹਿਊਮੈਨਟੀ ਮੁਹਿੰਮ ਨਾਲ ਜੁੜਿਆ ਜਾ ਸਕੇ ਅਤੇ ਆਦਿਵਾਸੀ ਪਰਿਵਾਰਕ ਹਿੱਸਿਆਂ ਨਾਲ ਇੱਕ ਸਟੈਂਡ ਲਿਆ ਜਾ ਸਕੇ। ਇਸ ਵਿੱਚ ਪੂਰੇ ਭਾਰਤ ਦੇ ਆਦਿਵਾਸੀ ਪਰਿਵਾਰਾਂ ਲਈ 1000/ - ਰੁਪਏ ਦੀਆਂ ਰਾਸ਼ਨ ਕਿੱਟਾਂ (ਸਮਾਜਿਕ ਦੂਰੀਆਂ ਦਿਸ਼ਾ ਨਿਰਦੇਸ਼ਾਂ ਨੂੰ ਬਣਾਈ ਰੱਖਦੇ ਹੋਏ) ਦੀ ਖ਼ਰੀਦ ਅਤੇ ਵੰਡ ਸ਼ਾਮਲ ਹੈ। ਹਰ ਰਾਸ਼ਨ ਕਿੱਟ ਵਿੱਚ ਇਹ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ: 5 ਕਿਲੋ ਕਣਕ ਦਾ ਆਟਾ, 2 ਕਿੱਲੋ ਦਾਲ, 3 ਕਿੱਲੋ ਚਾਵਲ, 500 ਮਿਲੀਗ੍ਰਾਮ ਤੇਲ, 100 ਗ੍ਰਾਮ ਹਲਦੀ ਪਾਊਡਰ, 100 ਗ੍ਰਾਮ ਲਾਲ ਮਿਰਚ ਪਾਊਡਰ, 100 ਗ੍ਰਾਮ ਜੀਰਾ, 100 ਗ੍ਰਾਮ ਕਾਲੀ ਸਰ੍ਹੋਂ ਦੇ ਬੀਜ, 100 ਗ੍ਰਾਮ ਕੜ੍ਹੀ ਮਸਾਲਾ, 2 ਸਾਬਣਾਂ।
ਸੀ) ਛੋਟੇ ਕਾਰੀਗਰਾਂ ਨੂੰ ਵਰਕਿੰਗ ਕੈਪੀਟਲ ਦੀ ਵਿਵਸਥਾ
ਟ੍ਰਾਈਫੈੱਡ ਵਿੱਤੀ ਸੰਸਥਾਵਾਂ ਨਾਲ ਵਿਚਾਰ ਵਟਾਂਦਰੇ ਕਰ ਰਹੀ ਹੈ ਤਾਂ ਕਿ ਆਦਿਵਾਸੀ ਕਾਰੀਗਰਾਂ ਨੂੰ ਸੌਫ਼ਟ ਲੋਨ ਲਈ ਅਨੁਕੂਲ ਫੰਡਿੰਗ ਸ਼ਰਤਾਂ ਮੁਹੱਈਆ ਕਰਵਾਈਆਂ ਜਾਣ, ਜਿਵੇਂ ਫੰਡਾਂ ਦੇ ਬਦਲੇ ਉਨ੍ਹਾਂ ਦੇ ਭੰਡਾਰਾਂ ਨੂੰ ਗਿਰਵੀ ਰੱਖਿਆ ਜਾ ਸਕਦਾ ਹੈ। ਆਦਿਵਾਸੀ ਕਾਰੀਗਰਾਂ ਲਈ ਚਲੰਤ ਪੂੰਜੀ ਅਤੇ ਨਕਦੀ ਦੀ ਅਜਿਹੀ ਵਿਵਸਥਾ ਉਨ੍ਹਾਂ ਨੂੰ ਇਸ ਅਨੋਖੀ ਮੁਸ਼ਕਲ ਤੋਂ ਬਚਣ ਦੇ ਯੋਗ ਕਰੇਗੀ।
ਡੀ) ਆਦਿਵਾਸੀ ਖੇਤਰਾਂ ਵਿੱਚ ਮਾਸਕ, ਸਾਬਣਾਂ, ਦਸਤਾਨੇ ਅਤੇ ਪੀਪੀਈ ਦੀ ਵਿਵਸਥਾ
ਕੋਵਿਡ - 19 ਦੇ ਕਾਰਨ ਮੌਜੂਦਾ ਸਥਿਤੀ ਨੇ ਦੇਸ਼ ਦੇ ਸਭ ਤੋਂ ਕਮਜ਼ੋਰ ਲੋਕਾਂ, ਕਬੀਲਿਆਂ ਦੇ ਕਾਰੀਗਰਾਂ ਅਤੇ ਆਦਿਵਾਸੀ ਆਬਾਦੀ ਵਾਲੇ ਗ਼ਰੀਬਾਂ ਅਤੇ ਹਾਸ਼ੀਏ ’ਤੇ ਸੁੱਟੇ ਭਾਈਚਾਰਿਆਂ ਦੀ ਰੋਜ਼ੀ ਰੋਟੀ ਨੂੰ ਗੰਭੀਰ ਝਟਕਾ ਦਿੱਤਾ ਹੈ। ਬਹੁਤ ਸਾਰੇ ਖਿੱਤਿਆਂ ਵਿੱਚ ਜੰਗਲਾਂ ਦੇ ਉਤਪਾਦਨ ਨੂੰ ਇਕੱਠਾ ਕਰਨ ਅਤੇ ਪੱਕੀਆਂ ਹੋਈਆਂ ਫ਼ਸਲਾਂ ਦੀ ਵਾਢੀ ਦਾ ਸਭ ਤੋਂ ਉੱਚਾ ਮੌਸਮ ਹੈ, ਜਿਸ ਨਾਲ ਆਦਿਵਾਸੀ ਆਬਾਦੀ ਕਾਰੋਬਾਰ ਵਿੱਚ ਸ਼ਮੂਲੀਅਤ ਕਰੇਗੀ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਹੋਵੇਗਾ। ਕਬੀਲੇ ਦੇ ਕਾਰੀਗਰਾਂ ਅਤੇ ਬਾਕੀ ਆਬਾਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਟ੍ਰਾਈਫੈੱਡ ਨੇ ਆਦਿਵਾਸੀ ਲਾਭਪਾਤਰੀਆਂ ਨੂੰ ਕ੍ਰਮਵਾਰ 10 ਲੱਖ ਚਿਹਰਾ ਢਕਣ ਵਾਲੇ ਮਾਸਕ, ਸਾਬਣਾਂ, ਦਸਤਾਨੇ ਅਤੇ 20,000 ਪੀਪੀਈ ਕਿੱਟਾਂ ਦੇਣ ਦਾ ਇਰਾਦਾ ਕੀਤਾ ਹੈ।
ਵੈਬੀਨਾਰਸ ਅਤੇ ਕੋਵਿਡ - 19 ਸਲਾਹਾਂ
ਯੂਨੀਸੈਫ਼ ਦੇ ਸਹਿਯੋਗ ਨਾਲ ਟ੍ਰਾਈਫੈੱਡ ਨੇ 09 ਅਪ੍ਰੈਲ 2020 ਨੂੰ ਸਮੂਹ ਰਾਜ ਨੋਡਲ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ, ਸਲਾਹਕਾਰ ਸੰਸਥਾਵਾਂ, ਵਣ ਧਨ ਕੇਂਦਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਇੱਕ ਦੇਸ਼ ਪੱਧਰੀ ਵੈਬੀਨਾਰ ਲਗਾਇਆ ਸੀ। ਇਹ ਵੈਬੀਨਾਰ ਆਦਿਵਾਸੀ ਸੰਗਠਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਲਗਾਇਆ ਗਿਆ ਸੀ ਤਾਂ ਜੋ ਉਹ ਆਪਣੇ ਕੰਮਕਾਜ ਨੂੰ ਕਰਨ ਸਮੇਂ ਸਮਾਜਿਕ ਦੂਰੀਆਂ ਵਾਲੇ ਉਪਾਵਾਂ ਦੀ ਪਾਲਣਾ ਕਰਨ ਅਤੇ ਜ਼ਰੂਰੀ ਸਫਾਈ ਨੂੰ ਕਾਇਮ ਰੱਖਣ।
ਇਸ ਤੋਂ ਇਲਾਵਾ, ਟ੍ਰਾਈਫੈੱਡ ਨੇ ਸਾਰੇ ਰਾਜ ਨੋਡਲ ਵਿਭਾਗਾਂ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ 14 ਅਪ੍ਰੈਲ ਤੋਂ 17 ਅਪ੍ਰੈਲ 2020 ਤੱਕ ਯੂਨੀਸੈਫ਼ ਦੀਆਂ ਖੇਤਰੀ ਇਕਾਈਆਂ ਅਤੇ ਜ਼ਿਲ੍ਹਾ ਏਜੰਸੀਆਂ, ਵਣ ਧਨ ਕੇਂਦਰਾਂ, ਨਿਗਰਾਨੀ ਸੰਸਥਾਵਾਂ ਨੇ ਵਿਅਕਤੀਗਤ ਤੌਰ ’ਤੇ ਰਾਜ ਪੱਧਰੀ ਵੈਬੀਨਾਰ ਕਰਵਾਏ ਸਨ। ਜਾਣਕਾਰੀ ਸਮੱਗਰੀ ਨੂੰ ਯੂਨੀਸੈਫ਼ ਦੁਆਰਾ ਫਲਾਈਅਰਜ਼, ਡਿਜੀਟਲ ਜੇਬ ਬੁੱਕ, ਆਡੀਓ ਸੰਦੇਸ਼ਾਂ, ਪੇਸ਼ਕਾਰੀਆਂ ਆਦਿ ਦੇ ਰੂਪ ਵਿੱਚ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਾਇਆ ਗਿਆ ਸੀ।
ਟ੍ਰਾਈਫੈੱਡ ਨੇ ਐੱਮਐੱਫ਼ਪੀ ਖ਼ਰੀਦ ਅਤੇ ਓਪਰੇਸ਼ਨਾਂ ਦੇ ਕੰਮ ਦੌਰਾਨ ਸਾਵਧਾਨੀਆਂ ਅਤੇ ਸੁਰੱਖਿਆ ਉਪਾਵਾਂ ਲੈਣ ਲਈ ਰਾਜ ਏਜੰਸੀਆਂ, ਨੋਡਲ ਵਿਭਾਗ, ਲਾਗੂ ਕਰਨ ਵਾਲੀਆਂ ਏਜੰਸੀਆਂ, ਵੀਡੀਵੀਕੇ ਮੈਂਬਰਾਂ ਨੂੰ ਕੋਵਿਡ - 19 ਨਾਲ ਸਬੰਧਿਤ ਸਲਾਹ ਵੀ ਜਾਰੀ ਕੀਤੀ ਹੈ।
*****
ਐੱਨਬੀ / ਐੱਸਕੇ / ਯੂਡੀ
(Release ID: 1620960)
Visitor Counter : 195
Read this release in:
English
,
Urdu
,
Marathi
,
Hindi
,
Assamese
,
Bengali
,
Odia
,
Tamil
,
Telugu
,
Kannada
,
Malayalam