ਰਸਾਇਣ ਤੇ ਖਾਦ ਮੰਤਰਾਲਾ
ਕੋਵਿਡ-19 ਲੌਕਡਾਊਨ ਦੇ ਦੌਰਾਨ ਜਨਔਸ਼ਧੀ ਕੇਂਦਰਾਂ ਨੇ ਅਪ੍ਰੈਲ,2020 ਵਿੱਚ ਰਿਕਾਰਡ 52 ਕਰੋੜ ਰੁਪਏ ਦਾ ਵਿਕਰੀ ਟਰਨਓਵਰ ਪ੍ਰਾਪਤ ਕੀਤਾ
Posted On:
03 MAY 2020 1:48PM by PIB Chandigarh
ਕੋਵਿਡ -19 ਲੌਕਡਾਊਨ ਕਾਰਨ ਖ਼ਰੀਦ ਅਤੇ ਲੌਜਿਸਟਿਕਸ ਵਿੱਚ ਮੁਸ਼ਕਿਲਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ- ਪੀਐੱਮਬੀਜੇਕੇਏ ਨੇ ਅਪ੍ਰੈਲ,2020 ਵਿੱਚ 52 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਕੀਤੀ, ਜੋ ਕਿ ਮਾਰਚ 2020 ਵਿੱਚ 42 ਕਰੋੜ ਰੁਪਏ ਸੀ। ਅਪ੍ਰੈਲ,2019 ਵਿੱਚ ਇਹ 17 ਕਰੋੜ ਰੁਪਏ ਸੀ।
ਕਿਉਂਕਿ ਕੋਵਿਡ -19 ਮਹਾਮਾਰੀ ਕਾਰਨ ਪੂਰਾ ਦੇਸ਼ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਜਨਔਸ਼ਧੀ ਕੇਂਦਰਾਂ ਨੇ ਅਪ੍ਰੈਲ,2020 ਦੇ ਦੌਰਾਨ 52 ਕਰੋੜ ਰੁਪਏ ਮੁੱਲ ਦੀਆਂ ਕਿਫਾਇਤੀ ਅਤੇ ਮਿਆਰੀ ਦਵਾਈਆਂ ਜਨਤਾ ਨੂੰ ਡਿਲਿਵਰ ਕੀਤੀਆਂ। ਇਸ ਨਾਲ ਆਮ ਨਾਗਰਿਕਾਂ ਦੀ ਤਕਰੀਬਨ 300 ਕਰੋੜ ਰੁਪਏ ਦੀ ਬਚਤ ਹੋਈ ਕਿਉਂਕਿ ਜਨ ਔਸ਼ਧੀ ਕੇਂਦਰਾਂ ਦੀਆਂ ਦਵਾਈਆਂ ਔਸਤਨ ਬਜ਼ਾਰ ਦੀ ਕੀਮਤ ਤੋਂ 50 ਤੋਂ 90 ਪ੍ਰਤੀਸ਼ਤ ਸਸਤੀਆਂ ਹਨ।
https://twitter.com/DVSadanandGowda/status/1256200560950337537?ref_src=twsrc%5Etfw%7Ctwcamp%5Etweetembed%7Ctwterm%5E1256200560950337537&ref_url=https%3A%2F%2Fpib.gov.in%2FPressReleasePage.aspx%3FPRID%3D1620586
https://twitter.com/mansukhmandviya/status/1256780520358178816
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀਵੀ ਸਦਾਨੰਦ ਗੌੜਾ ਅਤੇ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਰਿਕਾਰਡ ਸੇਲਜ਼ ਟਰਨਓਵਰ ਪ੍ਰਾਪਤ ਕਰਨ ਅਤੇ ਦੇਸ਼ ਦੀ ਜ਼ਰੂਰਤ ਦੇ ਸਮੇਂ, ਵਿਪਰੀਤ ਪਰਿਸਥਿਤੀਆਂ ਵਿੱਚ ਵੀ ਬਿਨਾ ਰੁਕੇ ਅਤੇ ਬਿਨਾ ਥੱਕੇ ਕੰਮ ਕਰਨ ਲਈ ਜਨਔਸ਼ਧੀ ਸਟੋਰ ਓਪਰੇਟਰਾਂ ਨੂੰ ਵਧਾਈ ਦਿੱਤੀ ਹੈ।
ਸ਼੍ਰੀ ਗੌੜਾ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਰਾਹੀਂ ਉਨ੍ਹਾਂ ਦਾ ਮੰਤਰਾਲਾ ਦੇਸ਼ ਦੇ ਲੋਕਾਂ ਨੂੰ ਕਿਫਾਇਤੀ ਦਵਾਈਆਂ ਦੀ ਨਿਰਵਿਘਨ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ।
ਕੋਵਿਡ -19 ਵਿਰੁੱਧ ਆਪਣੀ ਲੜਾਈ ਵਿੱਚ, ਭਾਰਤ ਸਰਕਾਰ ਪੀਐੱਮਬੀਜੇਪੀ ਵਰਗੀਆਂ ਮਹੱਤਵਪੂਰਨ ਯੋਜਨਾਵਾਂ ਰਾਹੀਂ ਸਿਹਤ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ ਜੋ ਦੇਸ਼ ਦੇ ਹਰੇਕ ਨਾਗਰਿਕ ਨੂੰ ਕਿਫਾਇਤੀ ਕੀਮਤਾਂ 'ਤੇ 900 ਤੋਂ ਵੱਧ ਗੁਣਵੱਤਾ ਭਰਪੂਰ ਜੈਨਰਿਕਦਵਾਈਆਂ ਅਤੇ 154 ਸਰਜੀਕਲ ਉਪਕਰਨ ਤੇ ਕੰਜ਼ਿਊਮੇਬਲਜ਼ਉਪਲੱਬਧ ਕਰਾ ਰਹੀਆਂ ਹਨ।
ਬਿਊਰੋ ਆਵ ਫਰਮਾ ਪੀਐੱਸਯੂ ਆਵ੍ ਇੰਡੀਆ (ਬੀਪੀਪੀਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਚਿਨ ਕੁਮਾਰ ਸਿੰਘ ਨੇ ਕਿਹਾ ਹੈ ਕਿ ਬੀਪੀਪੀਐੱਲ ਨੇ ਲੋਕਾਂ ਨੂੰ ਉਨ੍ਹਾਂ ਦੇ ਨਜ਼ਦੀਕੀ ਜਨ ਔਸ਼ਧੀ ਕੇਂਦਰ ਦਾ ਪਤਾ ਲਗਾਉਣ ਅਤੇ ਕਿਫਾਇਤੀ ਜੈਨਰਿਕ ਦਵਾਈ ਦੀ ਉਪਲੱਬਧਤਾ ਅਤੇ ਇਸਦੀ ਕੀਮਤ ਜਾਣਨ ਵਿੱਚ ਮਦਦ ਕਰਨ ਲਈ ‘ਜਨ ਔਸ਼ਧੀ ਸੁਗਮ ਮੋਬਾਈਲ ਐਪ’ ਵਿਕਸਿਤ ਕੀਤਾ ਹੈ। ਇਸ ਐਪ ਦਾ 325000 ਤੋਂ ਵੱਧ ਲੋਕ ਉਪਯੋਗ ਕਰ ਰਹੇ ਹਨ। ਉਹ ਬਹੁਤ ਸਾਰੇ ਉਪਭੋਗਤਾ-ਅਨੁਕੂਲ ਵਿਕਲਪਾਂ ਦਾ ਲਾਭ ਲੈ ਸਕਦੇ ਹਨ ਜਿਵੇਂ ਕਿ ਜਨ ਔਸ਼ਧੀ ਕੇਂਦਰ ਦੀ ਸਥਿਤੀ ਲਈ ਗੂਗਲ ਮੈਪ ਤੋਂ ਦਿਸ਼ਾ-ਨਿਰਦੇਸ਼ ਲੈਣਾ, ਜੈਨਰਿਕ ਦਵਾਈਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ, ਐੱਮਆਰਪੀ ਅਤੇ ਸਮੁੱਚੀ ਬਚਤ ਦੇ ਰੂਪ ਵਿੱਚ ਜੈਨਰਿਕ ਅਤੇ ਬ੍ਰਾਂਡਿਡ ਦਵਾਈ ਦੀ ਉਤਪਾਦ ਤੁਲਨਾ ਦਾ ਵਿਸ਼ਲੇਸ਼ਣ, ਆਦਿ। ਇਹ ਐਪ ਦੋਹਾਂ ਐਂਡਰਾਇਡ ਅਤੇ ਆਈ-ਫੋਨ ਪਲੇਟਫਾਰਮਾਂ 'ਤੇ ਉਪਲੱਬਧ ਹੈ।
ਇਸ ਸਮੇਂ ਦੇਸ਼ ਭਰ ਦੇ 726 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ 6300 ਤੋਂ ਅਧਿਕ ਪੀਐੱਮਜੇਏਕੇਜ਼ ਕੰਮ ਕਰ ਰਹੇ ਹਨ। ਲੌਕਡਾਊਨ ਪੀਰੀਅਡ ਵਿੱਚ ਪੀਐੱਮਬੀਜੇਪੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂʼਤੇ ਸੂਚਨਾਤਮਿਕ ਪੋਸਟ ਦੁਆਰਾ ਜਾਗਰੂਕਤਾ ਪੈਦਾ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ।
****
ਆਰਸੀਜੇ / ਆਰਕੇਐੱਮ
(Release ID: 1620713)
Visitor Counter : 178
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam