ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ਸਿੱਖਿਆ ਖੇਤਰ ’ਤੇ ਚਰਚਾ ਕਰਨ ਲਈ ਸਮੀਖਿਆ ਬੈਠਕ ਕੀਤੀ

Posted On: 01 MAY 2020 9:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਸਮੇਤ ਸਿੱਖਿਆ ਦੇ ਖੇਤਰ ਵਿੱਚ ਜ਼ਰੂਰੀ ਮੁੱਦਿਆਂ ਅਤੇ ਸੁਧਾਰਾਂ ਤੇ ਚਰਚਾ ਕਰਨ ਲਈ ਅੱਜ ਇੱਕ ਬੈਠਕ ਕੀਤੀ। ਸਿੱਖਿਆ ਖੇਤਰ ਵਿੱਚ ਸਮਰਪਿਤ ਸਿੱਖਿਆ ਚੈਨਲਾਂ ਤੇ ਔਨਲਾਈਨ ਕਲਾਸਾਂ, ਸਿੱਖਿਆ ਪੋਰਟਲ ਅਤੇ ਕਲਾਸ ਵਾਈਜ਼ ਪ੍ਰਸਾਰਣ ਜਿਹੀ ਟੈਕਨੋਲੋਜੀ ਦੀ ਵਰਤੋਂ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

 

ਗੁਣਵੱਤਾਪੂਰਨ ਸਿੱਖਿਆ ਤੇ ਸਰਬਵਿਆਪੀ ਪਹੁੰਚ ਪ੍ਰਦਾਨ ਕਰਨ ਵਾਲੀ ਸਿੱਖਿਆ ਵਿੱਚ ਸਮਾਨਤਾ ਲਿਆਉਣ, ਮੁੱਢਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ, ਨਵੇਂ ਰਾਸ਼ਟਰੀ ਪਾਠ¬ਕ੍ਰਮ ਢਾਂਚੇ ਰਾਹੀਂ ਬਹੁ-ਭਾਸ਼ਾਈ, 21ਵੀਂ ਸਦੀ ਦੇ ਹੁਨਰ, ਖੇਡ ਅਤੇ ਕਲਾ ਦਾ ਸੁਮੇਲ, ਵਾਤਾਵਰਣ ਆਦਿ ਦੇ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਸਕੂਲ ਅਤੇ ਉੱਚ ਕਲਾਸਾਂ ਦੀ ਸਿੱਖਿਆ ਲਈ ਵਿਭਿੰਨ ਤਰੀਕਿਆਂ ਵਿੱਚ ਟੈਕਨੋਲੋਜੀ ਦੀ ਵਰਤੋਂ ਅਤੇ ਪ੍ਰਚਾਰ ਤੇ ਵਿਸਤ੍ਰਿਤ ਚਰਚਾ ਕੀਤੀ ਗਈ ਜਿਨ੍ਹਾਂ ਵਿੱਚ ਔਨਲਾਈਨ ਮੋਡ, ਟੀਵੀ ਚੈਨਲ, ਰੇਡੀਓ, ਪੌਡਕਾਸਟ ਆਦਿ ਸ਼ਾਮਲ ਹਨ। ਭਾਰਤੀ ਸਿੱਖਿਆ ਪ੍ਰਣਾਲੀ ਨੂੰ ਉੱਚ ਪੱਧਰੀ ਆਲਮੀ ਮਿਆਰਾਂ ਨਾਲ ਉੱਚ ਸਿੱਖਿਆ ਵਿੱਚ ਸੁਧਾਰ ਕਰਨਾ, ਸਿੱਖਿਆ ਨੂੰ ਪ੍ਰਭਾਵੀ, ਸਮਾਵੇਸ਼ੀ, ਸਮਕਾਲੀ ਬਣਾਉਣ ਦੇ ਨਾਲ ਹੀ ਭਾਰਤੀ ਸੱਭਿਆਚਾਰ ਅਤੇ ਲੋਕਾਚਾਰ ਨਾਲ ਜੋੜਨਾ ਹੈ। ਕੁੱਲ ਮਿਲਾ ਕੇ ਸ਼ੁਰੂਆਤੀ ਬਾਲ ਅਵਸਥਾ ਦੇਖਭਾਲ਼ ਅਤੇ ਸਿੱਖਿਆ, ਬੁਨਿਆਦੀ ਸਾਖਰਤਾ ਅਤੇ ਗਿਣਾਤਮਕਤਾ, ਸਮਕਾਲੀ ਸਿੱਖਿਆ ਸ਼ਾਸਤਰ ਨੂੰ ਅਪਣਾਉਣ, ਭਾਰਤ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਸਿੱਖਿਆ ਨੂੰ ਸ਼ੁਰੂਆਤੀ ਪੱਧਰ ਤੋਂ ਕਿੱਤਾਮੁਖੀ ਕਰਨ ਤੇ ਵਿਸ਼ੇਸ਼ ਧਿਆਨ ਦੇਣ ਤੇ ਜ਼ੋਰ ਦਿੱਤਾ ਗਿਆ।

 

ਸਿੱਖਿਆ ਸੁਧਾਰਾਂ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਗਿਆ ਤਾਕਿ ਸਾਰਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਯਕੀਨੀ ਬਣਾ ਕੇ ਜੀਵੰਤ ਗਿਆਨ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ ਜਿਸ ਨਾਲ ਭਾਰਤ ਆਲਮੀ ਗਿਆਨ ਸੁਪਰ ਪਾਵਰਬਣ ਸਕੇ।

 

ਇਨ੍ਹਾਂ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਅਤੇ ਹੁਨਰ ਸਿੱਖਿਆ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਆਰਟੀਫਿਸ਼ਲ ਇੰਟੈਲੀਜੈਂਸ ਸਮੇਤ ਟੈਕਨੋਲੋਜੀ ਦੀ ਵਿਆਪਕ ਵਰਤੋਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ।

 

****

 

ਵੀਆਰਆਰਕੇ/ਵੀਜੇ



(Release ID: 1620262) Visitor Counter : 106