ਗ੍ਰਹਿ ਮੰਤਰਾਲਾ

ਕੋਵਿਡ–19 ਨਾਲ ਜੰਗ ਦੇ ਚਲਦਿਆਂ ਲੌਕਡਾਊਨ ਪਾਬੰਦੀਆਂ ਕਾਰਨ ਦੇਸ਼ ਭਰ ਵਿੱਚ ਫਸੇ ਵਿਅਕਤੀਆਂ ਦੇ ਆਵਾਗਮਨ ਲਈ ਸਪੈਸ਼ਲ ਟ੍ਰੇਨਾਂ ਚਲਣਗੀਆਂ

Posted On: 01 MAY 2020 4:47PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਆਦੇਸ਼ ਜਾਰੀ ਕਰ ਕੇ ਪੂਰੇ ਦੇਸ਼ ਦੇ ਵਿਭਿੰਨ ਸਥਾਨਾਂ ਉੱਤੇ ਫਸੇ ਪ੍ਰਵਾਸੀ ਕਾਮਿਆਂ, ਸ਼ਰਧਾਲੂਆਂ, ਸੈਲਾਨੀਆਂ, ਵਿਦਿਆਰਥੀਆਂ ਤੇ ਹੋਰ ਵਿਅਕਤੀਆਂ ਦੇ ਆਵਾਗਮਨ ਲਈ ਰੇਲਵੇ ਮੰਤਰਾਲੇ  ਨੂੰ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਇਜਾਜ਼ਤ ਦਿੱਤੀ ਹੈ।

ਰੇਲਵੇ ਮੰਤਰਾਲਾ ਉਨ੍ਹਾਂ ਦੇ ਆਵਾਗਮਨ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਤਾਲਮੇਲ ਕਾਇਮ ਕਰਨ ਲਈ ਨੋਡਲ ਅਧਿਕਾਰੀ ਨਾਮਜ਼ਦ ਕਰੇਗਾ। ਉਹ ਟਿਕਟਾਂ ਦੀ ਵਿਕਰੀ; ਸਮਾਜਿਕ–ਦੂਰੀ ਕਾਇਮ ਰੱਖਣ ਤੇ ਰੇਲਵੇ ਸਟੇਸ਼ਨਾਂ, ਰੇਲਵੇ ਪਲੈਟਫ਼ਾਰਮਾਂ ਉੱਤੇ ਤੇ ਟ੍ਰੇਨਾਂ ਵਿੱਚ ਹੋਰ ਸੁਰੱਖਿਆ ਉਪਾਵਾਂ ਦਾ ਖ਼ਿਆਲ ਰੱਖਣ ਲਈ ਵਿਸਤ੍ਰਿਤ ਦਿਸ਼ਾ–ਨਿਰਦੇਸ਼ ਵੀ ਜਾਰੀ ਕਰੇਗਾ।

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀ ਅਧਿਕਾਰਿਤ ਚਿੱਠੀ ਦੇਖਣ ਲਈ ਇੱਥੇ ਕਲਿੱਕ ਕਰੋ

 

*****

ਵੀਜੀ/ਐੱਸਐੱਨਸੀ/ਵੀਐੱਮ(Release ID: 1620116) Visitor Counter : 142