ਸਿੱਖਿਆ ਮੰਤਰਾਲਾ

ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ ) ਨੇ ਵੱਖ-ਵੱਖ ਪ੍ਰੀਖਿਆਵਾਂ ਲਈ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਨ ਦੀਆਂ ਮਿਤੀਆਂ ਵਧਾਈਆਂ/ ਸੋਧੀਆਂ

Posted On: 30 APR 2020 7:42PM by PIB Chandigarh

ਕੋਵਿਡ -19 ਦੀ ਮਹਾਮਾਰੀ ਕਾਰਨ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ ) ਨੂੰ ਵੱਖ-ਵੱਖ ਪ੍ਰੀਖਿਆਵਾਂ ਲਈ ਔਨਲਾਈਨ ਬਿਨੈ ਪੱਤਰ ਫਾਰਮ ਜਮ੍ਹਾਂ ਕਰਨ ਦੀਆਂ ਮਿਤੀਆਂ ਵਧਾਉਣ / ਸੋਧਣ ਦੀ ਸਲਾਹ ਦਿਤੀ ਸੀ।   ਜਿਸਤੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਵੱਖ-ਵੱਖ ਪ੍ਰੀਖਿਆਵਾਂ ਲਈ ਔਨਲਾਈਨ ਬਿਨੈ ਪੱਤਰ ਫਾਰਮਾਂ ਨੂੰ ਜਮ੍ਹਾਂ ਕਰਨ ਦੀਆਂ ਮਿਤੀਆਂ ਨੂੰ ਅੱਗੇ ਵਧਾ/ਸੋਧ ਦਿੱਤਾ ਹੈ।

 

ਵਧਾਈਆਂ/ਸੋਧੀਆਂ ਗਈਆਂ ਮਿਤੀਆਂ ਹੇਠ ਲਿਖੇ ਅਨੁਸਾਰ ਹੋਣਗੀਆਂ

 

ਕ੍ਰਮ

ਸੰਖਿਆ

ਪ੍ਰੀਖਿਆ

ਮੌਜੂਦਾ ਤਾਰੀਖ

ਸੋਧੀ /ਵਧਾਈ ਗਈ ਤਾਰੀਖ

ਤੋਂ

ਤਕ

ਤੋਂ

ਤਕ

 

01

ਨੈਸ਼ਨਲ ਕੌਂਸਲ ਫਾਰ ਹੋਟਲ ਮੈਨੇਜਮੈਂਟ (ਐੱਨ ਸੀਐੱਚਐੱਮ ) ਜੇ ਈ ਈ - 2020

01.01.2020

30.04.2020

01.03.2020

15.05.2020

 

02

ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ)

ਪੀ ਐੱਚ ਡੀ ਅਤੇ ਓਪਨਮੈਟ

(ਐੱਮਬੀਏ) ਲਈ ਦਾਖ਼ਲਾ ਟੈਸਟ 2020

28.02.2020

30.04.2020

01.03.2020

15.05.2020

 

03

ਭਾਰਤੀ ਖੇਤੀ ਖ਼ੋਜ ਪ੍ਰੀਸ਼ਦ (ਆਈ ਸੀ ਏ ਆਰ)-2020

01.03.2020

30.04.2020

01.03.2020

15.05.2020

 

 

04

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ (ਜੇ ਐੱਨ  ਯੂ ਈ ਈ) -2020

02.03.2020

30.04.2020

02.03.2020

15.05.2020

 

05

ਆਲ ਇੰਡੀਆ ਆਯੂਸ਼ ਪੋਸਟ ਗ੍ਰੈਜੁਏਟ ਦਾਖਲਾ ਪ੍ਰੀਖਿਆ (ਏ ਆਈ ਏ ਪੀ ਜੀ ਈ ਟੀ )-2020

01.05.2020

31.05.2020

06.05.2020

05.06.2020

 

 

*ਔਨਲਾਈਨ ਬਿਨੈ ਪੱਤਰ ਫਾਰਮ ਬਾਅਦ ਦੁਪਹਿਰ 04.00 ਬਜੇ ਤਕ ਸਵੀਕਾਰ ਕੀਤੇ ਜਾਣਗੇ ਅਤੇ ਰਾਤ 11.50 ਤਕ ਫੀਸ ਜਮ੍ਹਾਂ ਕਾਰਵਾਈ ਜਾ ਸਕਦੀ ਹੈ। 

 

ਲੋੜੀਂਦੀ ਫੀਸ ਦਾ ਭੁਗਤਾਨ ਕ੍ਰੈਡਿਟ /ਡੈਬਿਟ ਕਾਰਡ / ਨੈੱਟ ਬੈਕਿੰਗ/ਯੂਪੀਆਈ ਅਤੇ ਪੇਟੀਐੱਮ ਰਾਹੀਂ ਕੀਤਾ ਜਾ ਸਕਦਾ ਹੈ। ਦਾਖਲਾ ਕਾਰਡਾਂ ਅਤੇ  ਪ੍ਰੀਖਿਆ ਨੂੰ ਡਾਊਨਲੋਡ ਕਰਨ ਦੀਆਂ ਸੋਧੀਆਂ ਹੋਈਆਂ ਮਿਤੀਆਂ ਦਾ ਵੇਰਵਾ ਵੱਖ ਵੱਖ ਪ੍ਰੀਖਿਆਵਾਂ ਦੀਆਂ ਵੈੱਬਸਾਈਟਾਂ ਅਤੇ www.nta.ac.in ਤੇ ਵੱਖਰੇ ਤੌਰ ਤੇ 15.5.2020 ਉਪਰੰਤ ਸਥਿਤੀ ਦਾ ਮੁੱਲਾਂਕਣ ਕਰਨ ਤੋਂ ਬਾਅਦ ਹੀ ਪ੍ਰਦਰਸ਼ਤ ਕੀਤਾ ਜਾਵੇਗਾ।

 

ਐੱਨਟੀਏ ਵਿੱਦਿਅਕ ਕੈਲੰਡਰ ਅਤੇ ਕਾਰਜਕ੍ਰਮ ਦੇ ਮਹੱਤਵ ਨੂੰ ਸਮਝਦੀ ਹੈ ਪਰ ਇਸ ਦੇ ਨਾਲ ਹੀ ਇਹ  ਵਿਦਿਆਰਥੀਆਂ  ਸਮੇਤ ਹਰੇਕ ਨਾਗਰਿਕ ਦੀ ਤੰਦਰੁਸਤੀ ਬਾਰੇ ਵੀ ਬਰਾਬਰ ਚਿੰਤਿਤ ਹੈ। 

 

ਐੱਨਟੀਏ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਇਹ ਆਸ ਕਰਦੀ ਹੈ ਕਿ ਉਹ ਪ੍ਰੀਖਿਆ ਤੋਂ ਚਿੰਤਿਤ ਨਾ ਹੋਣ।

 

ਇਸਤੋਂ ਇਲਾਵਾ, ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨੌਜਵਾਨ ਵਿਦਿਆਰਥੀਆਂ ਦੀ ਇਸ ਗੱਲ ਲਈ ਮਦਦ ਕਰਨ ਕਿ ਉਹ ਇਸ ਸਮੇਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਇਸਤੇਮਾਲ ਕਰਨ ਅਤੇ ਸਿਖਿਆ ਦੇ ਪਾੜੇ ਨੂੰ ਬੰਦ ਕਰਨ ਲਈ ਨਾਜ਼ੁਕ ਸੰਕਲਪਾਂ ਤੇ ਧਿਆਨ ਕੇਂਦ੍ਰਿਤ ਕਰਨ ਜੇਕਰ ਕੋਈ ਹੋਣ ਤਾਂ।  ਐੱਨਟੀਏ ਵਿਦਿਆਰਥੀਆਂ ਨੂੰ ਤਾਜਾ ਘਟਨਾਕ੍ਰਮ ਬਾਰੇ ਅੱਪਡੇਟ ਕਰਦੀ ਰਹੇਗੀ ਅਤੇ ਕਾਫੀ ਸਮਾਂ ਰਹਿੰਦਿਆਂ ਤਬਦੀਲੀਆਂ ਬਾਰੇ ਸੂਚਿਤ ਵੀ ਕਰਦੀ ਰਹੇਗੀ।

 

ਉਮੀਦਵਾਰਾਂ ਤੇ ਉਨਾਂ ਦੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਾਜਾ ਅੱਪਡੇਟਸ ਲਈ ਵੱਖ-ਵੱਖ ਪ੍ਰੀਖਿਆਵਾਂ ਦੀਆਂ ਵੈੱਬਸਾਈਟਾਂ ਅਤੇ  www.nta.ac.in ਨੂੰ ਵੇਖਦੇ ਰਹਿਣ। 

 

ਉਮੀਦਵਾਰ ਹੋਰ ਵਧੇਰੇ ਸਪਸ਼ਟੀਕਰਨ ਲਈ ਜੇਕਰ ਕੋਈ ਹੋਵੇ ਤਾਂ  8287471852, 8178359845, 9650173668, 9599676953, 8882356803 ਟੈਲੀਫੋਨ ਨੰਬਰਾ ਤੇ ਵੀ ਸੰਪਰਕ ਕਰ ਸਕਦੇ ਹਨ।  

 

*****

 

ਐੱਨਬੀ/ਏਕੇਜੇ/ਏਕੇ(Release ID: 1619857) Visitor Counter : 160