ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਮੋਦੀ ਨੇ ਕੋਲਾ ਤੇ ਮਾਈਨਿੰਗ ਖੇਤਰ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਉੱਤੇ ਵਿਚਾਰ ਲਈ ਬੈਠਕ ਕੀਤੀ
Posted On:
30 APR 2020 8:52PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ–19 ਮਹਾਮਾਰੀ ਕਾਰਨ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਮਾਈਨਿੰਗ ਤੇ ਕੋਲਾ ਖੇਤਰਾਂ ਵਿੱਚ ਸੰਭਾਵੀ ਆਰਥਿਕ ਸੁਧਾਰਾਂ ਉੱਤੇ ਵਿਚਾਰ ਕਰਨ ਲਈ ਇੱਕ ਵਿਸਤ੍ਰਿਤ ਬੈਠਕ ਕੀਤੀ। ਇਨ੍ਹਾਂ ਵਿਚਾਰ–ਵਟਾਂਦਰਿਆਂ ਵਿੱਚ ਘਰੇਲੂ ਸਰੋਤਾਂ ਤੋਂ ਖਣਿਜ ਸਰੋਤਾਂ ਦੀ ਅਸਾਨੀ ਤੇ ਬਹੁਤਾਤ ਨਾਲ ਉਪਲਬਧਤਾ ਯਕੀਨੀ ਬਣਾਉਣਾ, ਖੋਜ ਵਿੱਚ ਵਾਧਾ ਕਰਨਾ, ਨਿਵੇਸ਼ ਤੇ ਆਧੁਨਿਕ ਟੈਕਨੋਲੋਜੀ ਨੂੰ ਖਿੱਚਣਾ, ਪਾਰਦਰਸ਼ੀ ਤੇ ਕਾਰਜਕੁਸ਼ਲ ਪ੍ਰਕਿਰਿਆਵਾਂ ਰਾਹੀਂ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸ਼ਾਮਲ ਸਨ।
ਵਾਧੂ ਬਲਾਕਾਂ ਦੀ ਨਿਲਾਮੀ, ਨਿਲਾਮੀਆਂ ਵਿੱਚ ਵਿਆਪਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ, ਖਣਿਜ ਸਰੋਤਾਂ ਦੇ ਉਤਪਾਦਨ ਵਿੱਚ ਵਾਧਾ ਕਰਨਾ, ਖਾਣਾਂ ਦੀ ਪੁਟਾਈ ਦੀ ਲਾਗਤ ਤੇ ਆਵਾਜਾਈ ਦੀ ਲਾਗਤ ਘਟਾਉਣਾ, ਕਾਰੋਬਾਰ ਕਰਨਾ ਸੁਖਾਲ਼ਾ ਬਣਾਉਣ ਵਿੱਚ ਵਾਧਾ ਕਰਨਾ ਅਤੇ ਵਾਤਾਵਰਣਕ ਤੌਰ ਉੱਤੇ ਟਿਕਾਊ ਵਿਕਾਸ ਨਾਲ ਕਾਰਬਨ ਦਾ ਫ਼ੁੱਟਪ੍ਰਿੰਟ ਘਟਾਉਣਾ ਵੀ ਇਨ੍ਹਾਂ ਵਿਚਾਰ–ਵਟਾਂਦਰਿਆਂ ਦਾ ਅਹਿਮ ਹਿੱਸਾ ਸੀ।
ਨਿਲਾਮੀ ਦੇ ਢਾਂਚੇ, ਕਾਰਜਕੁਸ਼ਲ ਸੰਸਥਾਗਤ ਵਿਵਸਥਾਵਾਂ, ਖੋਜ ਤੇ ਮਾਈਨਿੰਗ ਵਿੱਚ ਨਿਜੀ ਖੇਤਰ ਦੀ ਸ਼ਮੂਲੀਅਤ, ਜਨਤਕ ਖੇਤਰ ਨੂੰ ਵਧੇਰੇ ਪ੍ਰਤੀਯੋਗੀ ਬਣਾਉਣ ਦੇ ਨਾਲ–ਨਾਲ ਖਣਿਜ ਵਿਕਾਸ ਫ਼ੰਡ ਰਾਹੀਂ ਸਮਾਜਿਕ ਵਿਕਾਸ ਗਤੀਵਿਧੀਆਂ ਦੇ ਵਿਆਪਕ ਅਧਾਰ ਵਿੱਚ ਸੁਧਾਰਾਂ ਨਾਲ ਸਬੰਧਿਤ ਮੁੱਦਿਆਂ ਵੁੱਤੇ ਵੀ ਵਿਚਾਰ–ਵਟਾਂਦਰਾ ਹੋਇਆ। ਖਣਿਜ ਪਦਾਰਥਾਂ ਲਈ ਇਵੈਕਿਊਏਸ਼ਨ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਤੇ ਸੁਧਾਰ ਵਿੱਚ ਘਰੇਲੂ ਸਪਲਾਈਜ਼ ਲਈ ਸਮੁੰਦਰੀ–ਰੂਟਾਂ ਦੀ ਵਰਤੋਂ ਉੱਤੇ ਵੀ ਚਰਚਾ ਹੋਈ।
ਸੰਭਾਵੀ ਸੁਧਾਰਾਂ ਲਈ ਖਾਣਾਂ ਤੋਂ ਰੇਲਵੇ ਸਲਾਈਡਿੰਗ ਤੱਕ ਕੋਲੇ ਦੀ ਆਵਾਜਾਈ ਲਈ ਪਹਿਲੇ ਮੀਲ ਦੀ ਕਨੈਕਟੀਵਿਟੀ ਨੂੰ ਕਾਰਜਕੁਸ਼ਲ ਤੇ ਵਾਤਾਵਰਣਕ ਪੱਖੋਂ ਵਧਾਉਣ, ਰੇਲ ਵੈਗਨਾਂ ਉੱਤੇ ਆਟੋਮੈਟਿਕ ਲਦਾਈ, ਕੋਲ ਗੈਸੀਫ਼ਿਕੇਸ਼ਨ ਤੇ ਲਿਕੁਈਫ਼ਿਕੇਸ਼ਨ, ਕੋਲ ਬੈੱਡ ਮੀਥੇਨ ਖੋਜ ਨਾਲ ਸਬੰਧਿਤ ਪੱਖਾਂ ਉੱਤੇ ਵੀ ਵਿਚਾਰ–ਵਟਾਂਦਰਾ ਕੀਤਾ ਗਿਆ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਦੇ ਮੌਕੇ ਵਧਾਉਣ ਤੇ ਵਿਕਾਸ ਵਾਧੇ ਵਿੱਚ ਖਾਨਾਂ ਦੇ ਖੇਤਰ ਦੇ ਯੋਗਦਾਨ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਖਣਿਜ ਪਦਾਰਥਾਂ ਦੇ ਉਤਪਾਦਨ ਤੇ ਉਨ੍ਹਾਂ ਦੀ ਦੇਸ਼ ਵਿੱਚ ਹੀ ਪ੍ਰੋਸੈਸਿੰਗ ਵਿੱਚ ਦੇਸ਼ ਦੀ ਸਵੈ–ਨਿਰਭਰਤਾ ਵਿੱਚ ਸੁਧਾਰ ਕਰਨ ਉੱਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਖਣਿਜ ਖੇਤਰ ਨੂੰ ਆਪਣੇ ਅਪਰੇਸ਼ਨਸ ਦਾ ਕੌਮਾਂਤਰੀ ਮਾਪਦੰਡਾਂ ਮੁਤਾਬਕ ਇੱਕ ਮਿਆਰ ਤੈਅ ਕਰ ਲੈਣਾ ਚਾਹੀਦਾ ਹੈ ਤੇ ਉਨ੍ਹਾਂ ਇਸ ਲਈ ਇੱਕ ਕਾਰਜ–ਯੋਜਨਾ ਤਿਆਰ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਾਰਜਕੁਸ਼ਲ ਮਾਈਨਿੰਗ (ਪੁਟਾਈ) ਲਈ ਆਧੁਨਿਕ ਟੈਕਨੋਲੋਜੀਆਂ ਵਰਤਣ ਲਈ ਕਿਹਾ। ਉਨ੍ਹਾਂ ਅਰਥਵਿਵਸਥਾ ਨੂੰ ਹੁਲਾਰਾ ਲਈ ਨਿਜੀ ਨਿਵੇਸ਼ ਵਿੱਚ ਸੁਵਿਧਾ ਲਈ ਰਾਜਾਂ ਨਾਲ ਭਾਈਵਾਲੀ ਕਰਨ ਤੇ ਪ੍ਰਵਾਨਗੀਆਂ ਹਾਸਲ ਕਰਨ ਵਿੱਚ ਹੋਣ ਵਾਲੀਆਂ ਦੇਰੀਆਂ ਘਟਾਉਣ ਦਾ ਇੱਕ ਉਦੇਸ਼ ਤੈਅ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਥਰਮਲ ਕੋਲ ਦੀ ਦਰਾਮਦ ਦੀ ਥਾਂ ਕੋਈ ਹੋਰ ਬਦਲ ਜਾਂ ਵਿਕਲਪ ਲੱਭਣ ਦੀਆਂ ਹਦਾਇਤਾਂ ਦਿੱਤੀਆਂ, ਖਾਸ ਕਰਕੇ ਤਦ ਜਦੋਂ ਇਸ ਵਰ੍ਹੇ ਦੇਸ਼ ਵਿੱਚ ਵਿਸ਼ਾਲ ਕੋਲਾ ਭੰਡਾਰ ਦੀ ਸੂਚੀ ਉਪਲਬਧ ਹੈ।
******
ਵੀਆਰਆਰਕੇ/ਕੇਪੀ
(Release ID: 1619849)
Visitor Counter : 202
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam