ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਗਡਕਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਬਾਰੇ ਸਕੀਮਾਂ ਦੇ ਬੈਂਕ,ਵਿਚਾਰਾਂ, ਨਵੀਨਤਾ (ਇਨੋਵੇਸ਼ਨ) ਅਤੇ ਖੋਜ ਪੋਰਟਲ ਦੀ ਸ਼ੁਰੂਆਤ ਕੀਤੀ

ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਵਿਚਾਰਾਂ ਦੇ ਬੈਂਕ,ਨਵੀਨਤਾ (ਇਨੋਵੇਸ਼ਨ) ਅਤੇ ਖੋਜ ਨਾਲ ਸਬੰਧਿਤ ਪੋਰਟਲ ਮੌਜੂਦਾ ਅਤੇ ਉਤਸ਼ਾਹੀ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਲਈ ਬੇਹੱਦ ਪਰਿਵਰਤਨਕਾਰੀ ਸਾਬਤ ਹੋਵੇਗਾ : ਗਡਕਰੀ

Posted On: 30 APR 2020 3:56PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ,ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਨਾਗਪੁਰ ਤੋਂ ਵੀਡੀਓ ਕਾਨਫਰੰਸ ਰਾਹੀਂ, ਸੂਖਮ,ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਨਾਲ ਡਾ. ਅਰੁਣ ਕੁਮਾਰ ਪਾਂਡਾ ਸਕੱਤਰ ਐੱਮਐੱਸਐੱਮਈ ਅਤੇ ਸ਼੍ਰੀ ਰਾਮ ਮੋਹਨ ਮਿਸ਼ਰਾ ਡੀਸੀ ਐੱਮਐੱਸਐੱਮਈ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਬਾਰੇ ਸਕੀਮਾਂ ਦੇ ਬੈਂਕ, ਵਿਚਾਰ, ਨਵੀਨਤਾ (ਇਨੋਵੇਸ਼ਨ) ਅਤੇ ਖੋਜ ਪੋਰਟਲ (http://ideas.msme.gov.in/) ਦੀ ਸ਼ੁਰੂਆਤ ਕੀਤੀ। ਪੋਰਟਲ ਕੇਂਦਰੀ,ਰਾਜ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀਆਂ ਸਾਰੀਆਂ ਸਕੀਮਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਵਿੱਚ ਇਸ ਸੈਕਟਰ ਦੇ ਵਿਚਾਰਾਂ, ਨਵੀਨਤਾਵਾਂ (ਇਨੋਵੇਸ਼ਨਾਂ) ਅਤੇ ਖੋਜਾਂ ਨੂੰ ਅੱਪਲੋਡ ਕਰਨ ਦਾ ਪ੍ਰਬੰਧ ਹੈ। ਪੋਰਟਲ ਵਿੱਚ ਵਿਚਾਰਾਂ ਦੇ ਜਨ ਸਮੂਹ ਸਰੋਤ ਨੂੰ ਨਾ ਸਿਰਫ ਵਧਾਉਣ ਹੈ, ਬਲਕਿ ਵਿਚਾਰਾਂ ਦਾ ਮੁੱਲਾਂਕਣ ਅਤੇ ਜਨ ਸਮੂਹ ਸਰੋਤ ਦੁਆਰਾ ਵਿਚਾਰਾਂ ਦੀ ਵਿਲੱਖਣ ਵਿਸ਼ੇਸਤਾ ਵੀ ਹੈ।ਇਹ ਉੱਦਮ ਪੂੰਜੀ,ਵਿਦੇਸ਼ੀ ਸਹਿਯੋਗ ਆਦਿ ਦੀ ਆਮਦ ਨੂੰ ਵੀ ਅਸਾਨ ਬਣਾ ਸਕਦਾ ਹੈ।

ਪੋਰਟਲ ਦੇ ਮਹੱਤਵ ਬਾਰੇ ਬੋਲਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਪੋਰਟਲ ਵਿਸ਼ੇਸ਼ ਰੂਪ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਆਮ ਤੌਰ ਤੇ ਅਰਥਵਿਵਸਥਾ ਲਈ ਬਹੁਤ ਪਰਿਵਰਤਨਕਾਰੀ ਸਾਬਿਤ ਹੋਵੇਗਾ।

ਸ਼੍ਰੀ ਗਡਕਰੀ ਨੇ ਕਿਹਾ,ਇਹ ਇੱਕ ਚੰਗੀ ਸ਼ੁਰੂਆਤ ਹੈ। ਉਨ੍ਹਾਂ ਨੇ ਸ਼੍ਰੇਣੀ-ਵਾਰ ਵਰਗੀਕਰਨ ਅਤੇ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਅਤੇ ਉਪਲੱਬਧੀਆਂ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਜਾ ਸਕਦੀਆਂ ਹੈ, ਦਾ ਸੁਝਾਅ ਵੀ ਦਿੱਤਾ ਤਾਕਿ ਹੋਰ ਲੋਕ ਸਫਲ ਅਨੁਭਵਾਂ ਤੋਂ ਸਬਕ ਲੈਣ।

ਸ਼੍ਰੀ ਗਡਕਰੀ ਨੇ ਇਹ ਵੀ ਸਲਾਹ ਦਿੱਤੀ ਕਿ ਪੋਰਟਲ ਦਾ ਪ੍ਰਬੰਧਨ ਗੁਣਵੱਤਾ ਵਾਲੇ ਪੇਸ਼ੇਵਰਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਨਿਰੰਤਰ ਅਧਾਰ 'ਤੇ ਅੱਪਡੇਟ ਕੀਤਾ ਜਾ ਸਕੇ।ਉਨ੍ਹਾਂ ਨੇ ਗਿਆਨ ਨੂੰ ਧਨ ਵਿੱਚ ਤਬਦੀਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਗਡਕਰੀ ਨੇ ਇਹ ਵੀ ਕਿਹਾ ਕਿ ਖੋਜ,ਟੈਕਨੋਲੋਜੀ ਅਤੇ ਨਵੀਨਤਾ (ਇਨੋਵੇਸ਼ਨ) ਲਈ ਵਧੇਰੇ ਕੰਮ ਕਰਨ ਦੀ ਜ਼ਰੂਰਤ ਹੈ ਜੋ ਲਾਗਤ ਘਟਾ ਸਕਦੀ ਹੈ ਅਤੇ ਗੁਣਵੱਤਾ ਵਿੱਚ ਸੁਧਾਰ ਕਰ ਸਕਦੀ ਹੈ।

ਸੂਖਮ,ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਕਿਹਾ ਇਹ ਪੋਰਟਲ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਬਾਰੇ ਜਾਣਕਾਰੀ ਸਾਂਝੇ ਕਰਨ ਦੇ ਜ਼ਰੀਏ ਵੱਡੀ ਸਹਾਇਤਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ  ਖੋਜ ਕਾਰਜਾਂ ਵਿੱਚ ਸਹਾਇਤਾ ਮਿਲੇਗੀ ਜਿਵੇਂ ਕਿ ਗ੍ਰਾਮੀਣ ਕਬਾਇਲੀ ਗਿਆਨ ਵਿੱਚ, ਹੁਨਰਾਂ ਨੂੰ ਉਨ੍ਹਾਂ ਦੇ ਗਿਆਨ ਪਸਾਰ ਕਰਨ ਦਾ ਮੌਕਾ ਮਿਲੇਗਾ। ਇਹ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਯੋਜਨਾਬੰਦੀ,ਉਤਪਾਦਨ,ਭੰਡਾਰਨ ਅਤੇ ਮੰਡੀਕਰਨ ਵਿੱਚ ਸਹਾਇਤਾ ਕਰ ਸਕਦੀ ਹੈ।

ਉਹ ਉਪਭੋਗਤਾ ਜਿਨ੍ਹਾਂ ਕੋਲ ਵਿਚਾਰ, ਨਵੀਨਤਾ (ਇਨੋਵੇਸ਼ਨ) ਜਾਂ ਖੋਜ ਹੈ ਉਹ ਇਸ ਨੂੰ ਇਸ ਪਲੈਟਫਾਰਮ 'ਤੇ ਸਾਂਝਾ ਕਰ ਸਕਦੇ ਹਨ ਜਿਸ ਦੀ ਸਬੰਧਿਤ ਅਧਿਕਾਰੀ ਦੁਆਰਾ ਸਮੀਖਿਆ ਕੀਤੀ ਜਾਵੇਗੀ ਅਤੇ ਇਸ ਨੂੰ ਜਨਤਕ ਦ੍ਰਿਸ਼ਟੀਕੋਣ ਲਈ ਪ੍ਰਕਾਸ਼ਿਤ ਕੀਤਾ ਜਾਵੇਗਾ। ਰਜਿਸਟਰਡ ਉਪਭੋਗਤਾ ਇਨ੍ਹਾਂ ਵਿਚਾਰਾਂ (ਜਨ ਸਮੂਹ ਸਰੋਤ) ਨੂੰ ਦਰਸਾ ਸਕਦੇ ਹਨ ਅਤੇ ਉੱਦਮ ਪੂੰਜੀਵਾਦੀ ਉਪਭੋਗਤਾ ਦੇ ਵਿਚਾਰ,ਨਵੀਨਤਾ (ਇਨੋਵੇਸ਼ਨ) ਅਤੇ ਖੋਜ ਨਾਲ ਜੁੜ ਸਕਦੇ ਹਨ।

ਵਿਚਾਰਾਂ,ਨਵੀਨਤਾ (ਇਨੋਵੇਸ਼ਨ) ਅਤੇ ਖੋਜ ਲਈ ਔਨਲਾਈਨ ਫਾਰਮ ਅਸਾਨੀ ਨਾਲ 5-6 ਮਿੰਟਾਂ ਵਿੱਚ ਭਰੇ ਜਾ ਸਕਦੇ ਹਨ । ਵਿਅਕਤੀ ਖੇਤਰਾਂ (ਕ੍ਰੈਡਿਟ/ਵਿੱਤ, ਹਿਊਮਨ ਕੈਪੀਟਲ ਡਿਵੈਲਪਮੈਂਟ,ਟੈਕਨੋਲੋਜੀ,ਬੁਨਿਆਦੀ ਢਾਂਚਾ,ਮਾਰਕਿਟਿੰਗ,ਨੀਤੀ ਆਦਿ) ਦੀ ਚੋਣ ਕਰ ਸਕਦਾ ਹੈ।

ਵਿਅਕਤੀ ਆਪਣੇ ਸੈਕਟਰ (ਰੂਰਲ ਟੈਕਨੋਲੋਜੀ ਇਨੋਵੇਸ਼ਨ,ਵੇਸਟ-ਟੂ ਵੈਲਥ,ਨਿਰਮਾਣ,ਸੇਵਾਵਾਂ,ਖਾਦੀ, ਕੋਇਰ (Coir) ਆਦਿ ) ਦੀ ਪਛਾਣ ਕਰ ਸਕਦਾ ਹੈ।

ਪੋਰਟਲ ਵਿੱਚ ਵਧੇਰੇ ਉਪਭੋਗਤਾ ਨੂੰ ਦੋਸਤਾਨਾ ਬਣਾਉਣ ਲਈ ਵਿਚਾਰ (ਸੰਕਲਪ,ਪ੍ਰੋਟੋਟਾਈਪ ਜਾਂ ਵਪਾਰਕ) ਦੇ ਪੜਾਅ ਦੀ ਪਛਾਣ ਕਰਨ ਦੀ ਸਹੂਲਤ ਹੈ। ਵਿਚਾਰ ਨਾਲ ਸਬੰਧਿਤ ਪੇਪਰ ਤੇ ਫੋਟੋਆਂ ਅਤੇ ਵੀਡੀਓ ਅਤੇ ਸ਼ੋਸਲ ਮੀਡੀਆ ਲਿੰਕ ਅਪਲੋਡ ਕੀਤੇ ਜਾ ਸਕਦੇ ਹਨ।

ਪੋਰਟਲ ਸੰਭਾਵਿਤ ਉੱਦਮੀਆਂ ਨੂੰ  ਵਪਾਰੀਰਨ ਦੇ ਲਈ ਤਿਆਰ ਵਿਚਾਰਾਂ ,ਨਵੀਨਤਾ (ਇਨੋਵੇਸ਼ਨ)ਵਾਂ ਅਤੇ ਖੋਜਾਂ ਦੇ ਇੱਕ ਮੁਕਾਮ ਸੰਗ੍ਰਹਿ ਵਜੋਂ ਲਾਭ ਪਹੁੰਚਾਏਗਾ। ਵਿਚਾਰਾਂ ਦੀ ਯੋਗਤਾ ਨਿਰਧਾਰਣ ਜਨਤਕ ਤੌਰ 'ਤੇ ਵੇਖੀ ਜਾ ਸਕੇਗੀ ਜੋ ਫੈਸਲਾ ਲੈਣ ਵਿੱਚ ਸਹਾਇਤਾ ਕਰੇਗੀ। ਵਿਚਾਰ ਜਾਂ ਨਵੀਨਤਾ (ਇਨੋਵੇਸ਼ਨ) ਪ੍ਰਾਪਤ ਕਰਨ ਵਾਲੇ ਉੱਦਮ ਪੂੰਜੀਪਤੀ, ਵਿਅਕਤੀ ਅਤੇ ਐੱਮਐੱਸਐੱਮਈ ਨਾਲ ਗੱਲਬਾਤ ਕਰ ਸਕਦੇ ਹਨ।ਭਵਿੱਖ ਵਿੱਚ ਬੈਂਕਾਂ,ਸਰਕਾਰੀ ਲੈਬਸ,ਇਨਕਿਊਬੇਟਰਾਂ, ਵਿਦੇਸ਼ੀ ਸਹਿਯੋਗ ਨੂੰ ਜੋੜਨ ਲਈ ਵੀ ਵਿਕਲਪ ਉਪਲੱਬਧ ਹਨ। 

                                                                  ****

ਆਰਸੀਜੇ/ਐੱਮਐੱਸ/ਇਰਸ਼ਾਦ



(Release ID: 1619694) Visitor Counter : 186