ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ’ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀਆਂ ਰਣਨੀਤੀਆਂ ਉੱਤੇ ਚਰਚਾ ਕਰਨ ਲਈ ਅਹਿਮ ਮੀਟਿੰਗ ਕੀਤੀ

Posted On: 30 APR 2020 4:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਵਿੱਚ ਹੋਰ ਜ਼ਿਆਦਾ ਵਿਦੇਸ਼ੀ ਨਿਵੇਸ਼ ਖਿੱਚਣ ਦੇ ਨਾਲਨਾਲ ਘਰੇਲੂ ਨਿਵੇਸ਼ ਨੂੰ ਹੁਲਾਰਾ ਦੇਣ ਲਈ ਵਿਭਿੰਨ ਰਣਨੀਤੀਆਂ ਉੱਤੇ ਚਰਚਾ ਕਰਨ ਵਾਸਤੇ ਇੱਕ ਵਿਆਪਕ ਮੀਟਿੰਗ ਕੀਤੀ, ਤਾਂ ਜੋ ਕੋਵਿਡ–19 ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਦੀ ਅਰਥਵਿਵਸਥਾ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਪ੍ਰਦਾਨ ਕੀਤੀ ਜਾ ਸਕੇ।

ਇਸ ਦੌਰਾਨ ਇਹ ਚਰਚਾ ਕੀਤੀ ਗਈ ਕਿ ਦੇਸ਼ ਚ ਮੌਜੂਦਾ ਉਦਯੋਗਿਕ ਭੂਮੀ / ਪਲਾਟ / ਇਸਟੇਟ ਵਿੱਚ ਕਈ ਹੋਰ ਸਮੁੱਚੀ ਮਨਜ਼ੂਰੀਪ੍ਰਾਪਤ ਤੁਰੰਤ ਲਾਗੂ ਹੋਣ ਵਾਲੇ ਬੁਨਿਆਦੀ ਢਾਂਚੇਨੂੰ ਹੁਲਾਰਾ ਦੇਣ ਤੇ ਜ਼ਰੂਰੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਯੋਜਨਾ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਹਿਦਾਇਤ ਕੀਤੀ ਕਿ ਨਿਵੇਸ਼ਕਾਂ ਦਾ ਮਾਰਗਦਰਸ਼ਨ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਉੱਤੇ ਗ਼ੌਰ ਕਰਨ ਤੇ ਸਮਾਂਬੱਧ ਤਰੀਕੇ ਨਾਲ ਸਾਰੀਆਂ ਜ਼ਰੂਰੀ ਕੇਂਦਰੀ ਅਤੇ ਰਾਜ ਮਨਜ਼ੂਰੀਆਂ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਹੋਰ ਵੀ ਵੱਧ ਸਰਗਰਮ ਦ੍ਰਿਸ਼ਟੀਕੋਣ ਅਪਣਾਉਣ ਹਿਤ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਭਾਰਤ ਚ ਤੇਜ਼ਰਫ਼ਤਾਰ ਤਰੀਕੇ (ਫ਼ਾਸਟਟ੍ਰੈਕ ਮੋਡ) ਨਾਲ ਨਿਵੇਸ਼ ਲਿਆਉਣ ਤੇ ਭਾਰਤ ਦੇ ਘਰੇਲੂ ਖੇਤਰਾਂ ਨੂੰ ਹੁਲਾਰਾ ਦੇਣ ਲਈ ਵਿਭਿੰਨ ਰਣਨੀਤੀਆਂ ਉੱਤੇ ਚਰਚਾ ਕੀਤੀ ਗਈ। ਆਪੋਆਪਣੀਆਂ ਰਣਨੀਤੀਆਂ ਨੂੰ ਵਿਕਸਿਤ ਕਰਨ ਤੇ ਨਿਵੇਸ਼ ਖਿੱਚਣ ਲਈ ਹੋਰ ਵੀ ਵੱਧ ਸਰਗਰਮ ਹੋਣ ਹਿਤ ਰਾਜਾਂ ਦਾ ਮਾਰਗਦਰਸ਼ਨ ਕਰਨ ਬਾਰੇ ਵਿਸਤ੍ਰਿਤ ਵਿਚਾਰਵਟਾਂਦਰੇ ਕੀਤੇ ਗਏ ਹਨ।

ਇਸ ਦੌਰਾਨ ਇਹ ਚਰਚਾ ਵੀ ਕੀਤੀ ਗਈ ਹੈ ਕਿ ਵਿਭਿੰਨ ਮੰਤਰਾਲਿਆਂ ਵੱਲੋਂ ਸੁਧਾਰ ਲਾਗੂ ਕਰਨ ਦੀ ਪਹਿਲ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਅਤੇ ਨਿਵੇਸ਼ ਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਰਾਹ ਵਿੱਚ ਮੌਜੂਦ ਕਿਸੇ ਵੀ ਅੜਿੱਕੇ ਨੂੰ ਦੂਰ ਕਰਨ ਲਈ ਸਮਾਂਬੱਧ ਤਰੀਕੇ ਨਾਲ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਇਸ ਮੀਟਿੰਗ ਵਿੱਚ ਵਿੱਤ ਮੰਤਰੀ, ਗ੍ਰਹਿ ਮੰਤਰੀ, ਵਣਜ ਤੇ ਉਦਯੋਗ ਮੰਤਰੀ, ਰਾਜ ਮੰਤਰੀ (ਵਿੱਤ) ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

 

****

 

ਵੀਆਰਆਰਕੇ/ਕੇਪੀ


(Release ID: 1619687) Visitor Counter : 182