ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 30 APR 2020 5:37PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਗ਼ੈਰਕੋਵਿਡ ਸਿਹਤ ਸੇਵਾਵਾਂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਯਕੀਨੀ ਬਣਾਉਣ ਦੇ ਮੰਤਵ ਨਾਲ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨੂੰ ਚਿੱਠੀ ਲਿਖ ਕੇ ਥੈਲਾਸੀਮੀਆ, ਹੀਮੋਫ਼ੀਲੀਆ ਤੇ ਸਿਕਲ ਸੈੱਲ ਅਨੀਮੀਆ ਜਿਹੇ ਖੂਨ ਦੇ ਵਿਗਾੜਾਂ ਤੋਂ ਪੀੜਤ ਲੋਕਾਂ ਲਈ ਖੂਨ ਦਾਨ ਤੇ ਟ੍ਰਾਂਸਫ਼ਿਊਜ਼ਨ ਸੇਵਾਵਾਂ ਯਕੀਨੀ ਤੇ ਬੇਰੋਕ ਬਣਾਉਣ ਲਈ ਕਿਹਾ ਹੈ। ਰਾਜਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਸਾਰੀਆਂ ਸਿਹਤ ਸੁਵਿਧਾਵਾਂ, ਖਾਸ ਤੌਰ ਉੱਤੇ ਨਿਜੀ ਖੇਤਰ ਦੀਆਂ, ਖੁੱਲ੍ਹੀਆਂ ਹੋਣ ਤੇ ਕੰਮ ਕਰਦੀਆਂ ਹੋਣ ਅਤੇ ਅਹਿਮ ਸੇਵਾਵਾਂ ਮੁਹੱਈਆ ਕਰਵਾਉਂਦੀਆਂ ਹੋਣ, ਤਾਂ ਜੋ ਅਜਿਹੀਆਂ ਅਹਿਮ ਸੇਵਾਵਾਂ ਦੀ ਜ਼ਰੂਰਤ ਵਾਲੇ ਮਰੀਜ਼ਾਂ ਨੂੰ ਕੋਈ ਔਕੜ ਪੇਸ਼ ਨਾ ਆਵੇ। ਰਾਜਾਂ ਨੂੰ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਨਿਜੀ ਖੇਤਰ ਦੇ ਬਹੁਤ ਸਾਰੇ ਹਸਪਤਾਲ ਡਾਇਲਾਇਸਿਸ, ਬਲੱਡ ਟ੍ਰਾਂਸਫ਼ਿਊਜ਼ਨ, ਕੀਮੋਥੈਰਾਪੀ ਜਿਹੀਆਂ ਅਹਿਮ ਸੇਵਾਵਾਂ ਤੇ ਨਿਯਮਿਤ ਰੋਗੀਆਂ ਨੂੰ ਸੰਸਥਾਗਤ ਡਿਲੀਵਰੀਜ਼ ਦੇਣ ਤੋਂ ਟਾਲਾ ਵੱਟਦੇ ਹਨ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ 15 ਅਪ੍ਰੈਲ, 2020 ਨੂੰ ਜਾਰੀ ਦਿਸ਼ਾਨਿਰਦੇਸ਼ਾਂ ਅਨੁਸਾਰ ਸਾਰੀਆਂ ਸਿਹਤ ਸੇਵਾਵਾਂ ਲੌਕਡਾਊਨ ਦੇ ਸਮੇਂ ਦੌਰਾਨ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ। ਸੇਵਾ ਪ੍ਰਦਾਤਿਆਂ, ਖਾਸ ਤੌਰ ਤੇ ਨਿਜੀ ਖੇਤਰ ਚ ਕੰਮ ਕਰਨ ਵਾਲਿਆਂ, ਦੀ ਆਵਾਜਾਈ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 7 ਅਪ੍ਰੈਲ, 2020 ਨੂੰ ਡਾਇਲਾਇਸਿਸ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਨਾਲ ਸਬੰਧਿਤ ਵਿਸਤ੍ਰਿਤ ਦਿਸ਼ਾਨਿਰਦੇਸ਼ ਅਤੇ 9 ਅਪ੍ਰੈਲ, 2020 ਨੂੰ ਖੂਨਦਾਨ ਤੇ ਟ੍ਰਾਂਸਫ਼ਿਊਜ਼ਨ ਬਾਰੇ ਦਿਸ਼ਾਨਿਰਦੇਸ਼ ਜਾਰੀ ਕੀਤੇ ਸਨ, ਜੋ https://www.mohfw.gov.in/ ਉੱਤੇ ਉਪਲਬਧ ਹਨ।

ਕੋਵਿਡ19 ਦੀ ਮਹਾਮਾਰੀ ਦੌਰਾਨ ਜ਼ਰੂਰੀ ਸਿਹਤ ਸੇਵਾਵਾਂ ਦੀ ਡਿਲੀਵਰੀ ਨੂੰ ਯੋਗ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਇੱਕ ਮਾਰਗਦਰਸ਼ਨ ਟਿੱਪਣੀ 20 ਅਪ੍ਰੈਲ, 2020 ਨੂੰ ਜਾਰੀ ਕੀਤੀ ਗਈ ਸੀ। ਇਸ ਵਿੱਚ ਪ੍ਰਜਣਨ ਤੇ ਬਾਲ ਸਿਹਤ (ਆਰਸੀਐੱਚ – RCH) ਲਈ ਜ਼ਰੂਰੀ ਸੇਵਾਵਾਂ, ਟੀਕਾਕਰਣ, ਛੂਤ ਦੇ ਰੋਗਾਂ ਜਿਵੇਂ ਤਪੇਦਿਕ (ਟੀ.ਬੀ.), ਕੁਸ਼ਟ ਰੋਗ ਅਤੇ ਵੈਕਟਰ ਤੋਂ ਹੋਣ ਵਾਲੇ ਰੋਗ ਅਤੇ ਇਸ ਦੇ ਨਾਲ ਗ਼ੈਰਛੂਤਯੋਗ ਰੋਗ ਜਿਵੇਂ ਕੈਂਸਰ ਅਤੇ ਡਾਇਲਾਇਸਿਸ ਮੁਹੱਈਆ ਕਰਵਾਉਣਾ ਸ਼ਾਮਲ ਹਨ।

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 17 ਅਪ੍ਰੈਲ, 2020 ਨੂੰ ਆਈਸੀਐੱਮਆਰ (ICMR) ਵੱਲੋਂ ਜਾਰੀ ਕੋਵਿਡ19 ਟੈਸਟਿੰਗ ਨਾਲ ਸਬੰਧਿਤ ਦਿਸਾਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਸਿਹਤਸੰਭਾਲ਼ ਸੇਵਾ ਪ੍ਰਦਾਤਿਆਂ ਚ ਪ੍ਰੋਟੋਕੋਲ ਦਾ ਪਾਸਾਰ ਵਿਆਪਕ ਤੌਰ ਉੱਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਵਿਡ19 ਲਈ ਟੈਸਟਿੰਗ ਦੌਰਾਨ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ। ਸਿਹਤਸੰਭਾਲ਼ ਸੇਵਾ ਪ੍ਰਦਾਤਿਆਂ ਨੂੰ ਨਿਜੀ ਸੁਰੱਖਿਆ ਲਈ ਅਤੇ 24 ਮਾਰਚ, 2020 ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਤਰਕਪੂਰਨ ਢੰਗ ਨਾਲ ਪੀਪੀਈ (PPE) ਵਰਤਣ ਦੀਆਂ ਜ਼ਰੂਰੀ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੈ। ਛੂਤ ਤੋਂ ਬਚਾਅ ਲਈ ਦਿਸ਼ਾਨਿਰਦੇਸ਼ਾਂ ਦਾ ਪਾਸਾਰ ਜਨਤਕ ਤੇ ਨਿਜੀ ਸਿਹਤਸੰਭਾਲ਼ ਸੰਸਥਾਨਾਂ ਵਿੱਚ ਵੱਡੇ ਪੱਧਰ ਤੇ ਕੀਤਾ ਜਾਣਾ ਚਾਹੀਦਾ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 20 ਅਪ੍ਰੈਲ, 2020 ਨੂੰ ਵੀ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਜੇ ਕਿਸੇ ਗ਼ੈਰਕੋਵਿਡ ਸਿਹਤ ਸੁਵਿਧਾ ਵਿੱਚ ਕੋਵਿਡ19 ਦਾ ਕੋਈ ਸ਼ੱਕੀ ਜਾਂ ਪੁਸ਼ਟੀ ਵਾਲਾ ਕੇਸ ਆ ਜਾਂਦਾ ਹੈ, ਤਾਂ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ।

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਅਹਿਮ ਸੇਵਾਵਾਂ ਦੇਣ ਤੋਂ ਇਨਕਾਰ ਸਬੰਧੀ ਸ਼ਿਕਾਇਤਾਂ ਦਾ ਨਿਬੇੜਾ ਤੁਰੰਤ ਕੀਤਾ ਜਾਵੇ, ਖਾਸ ਤੌਰ ਉੱਤੇ ਟੈਸਟਿੰਗ ਉੱਤੇ ਜ਼ੋਰ ਦੇਣਾ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੇ ਕਦਮ ਸਿਹਤਸੰਭਾਲ਼ ਭਾਈਚਾਰੇ ਦੀ ਸਲਾਹ ਨਾਲ ਹੀ ਲੈਣੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਦੀ ਅਨਿਸ਼ਚਤਤਾ ਘਟ ਜਾਵੇ ਤੇ ਕਲੀਨਿਕਸ ਤੇ ਹਸਪਤਾਲ ਖੁੱਲ੍ਹੇ ਤੇ ਕੰਮ ਕਰਦੇ ਹੋਣੇ ਚਾਹੀਦੇ ਹਨ।

ਹੁਣ ਤੱਕ ਕੁੱਲ 8,324 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਕੁੱਲ ਸਿਹਤਯਾਬੀ ਦਰ 25.19% ਹੋ ਗਈ ਹੈ। ਪੁਸ਼ਟੀ ਹੋਏ ਕੇਸਾਂ ਦੀ ਕੁੱਲ ਗਿਣਤੀ ਹੁਣ 33,050 ਹੈ। ਕੱਲ੍ਹ ਤੋਂ ਕੋਵਿਡ 19 ਦੇ ਪੁਸ਼ਟੀ ਹੋਏ ਨਵੇਂ ਕੇਸਾਂ ਵਿੱਚ 1,718 ਦਾ ਵਾਧਾ ਹੋਇਆ ਹੈ।

ਹੁਣ ਤੱਕ ਦੀਆਂ ਮੌਤਾਂ ਦਾ ਮੁੱਲਾਂਕਣ ਕਰਦਿਆਂ, ਇਹ ਵੇਖਿਆ ਗਿਆ ਹੈ ਕਿ ਕੇਸ ਮੌਤ ਦਰ 3.2% ਹੈ; ਜਿਸ ਵਿੱਚੋਂ 65% ਮਰਦ ਤੇ 35% ਔਰਤਾਂ ਹਨ। ਉਮਰ ਵੰਡ ਵੱਲ ਜੇ ਵੇਖੀਏ, ਤਾਂ 45 ਸਾਲ ਤੋਂ ਘੱਟ ਉਮਰ ਵਾਲੇ ਰੋਗੀਆਂ ਦੀ ਗਿਣਤੀ 14% ਹੈ, 45–60 ਸਾਲ ਵਿਚਕਾਲੇ ਉਮਰ ਵਰਗ ਦੀ ਗਿਣਤੀ 34.8% ਹੈ, 60 ਸਾਲ ਤੋਂ ਵੱਧ ਉਮਰ ਵਰਗ ਦੇ ਕੇਸ 51.2% ਹਨ, ਜਦ ਕਿ 42% ਮਾਮਲੇ 60–75 ਸਾਲ ਨਾਲ ਸਬੰਧਿਤ ਹਨ, ਜਦ ਕਿ 9.2% ਕੇਸ 75 ਸਾਲ ਦੀ ਉਮਰ ਤੋਂ ਵੱਧ ਹਨ ਅਤੇ ਜਿਨ੍ਹਾਂ ਨੂੰ ਪਹਿਲਾਂ ਤੋਂ ਕੁਝ ਰੋਗ ਹਨ, ਉਹ 78% ਹਨ।

ਸਮੁੱਚੇ ਦੇਸ਼ ਵਿੱਚ ਡਬਲਿੰਗ ਦਰ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਵੇਲੇ ਰਾਸ਼ਟਰੀ ਔਸਤ 11 ਦਿਨ ਹੈ, ਜਦ ਕਿ ਲੌਕਡਾਊਨ ਤੋਂ ਪਹਿਲਾਂ ਇਹ 3.4 ਦਿਨ ਸੀ।

ਜਿਹੜੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਡਬਲਿੰਗ ਦਰ, ਰਾਸ਼ਟਰੀ ਔਸਤ ਤੋਂ ਬਿਹਤਰ ਹੈ, ਉਹ ਨਿਮਨਲਿਖਤ ਹਨ:

11 ਦਿਨਾਂ ਤੋਂ 220 ਦਿਨ ਵਿਚਕਾਰ ਦੀ ਡਬਲਿੰਗ ਦਰ ਵਾਲੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਸ਼ਾਮਲ ਹਨ ਦਿੱਲੀ, ਉੱਤਰ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਓੜੀਸ਼ਾ, ਰਾਜਸਥਾਨ, ਤਾਮਿਲ ਨਾਡੂ ਤੇ ਪੰਜਾਬ। 20 ਦਿਨਾਂ ਤੋਂ 40 ਦਿਨਾਂ ਵਿਚਕਾਰ ਦੀ ਡਬਲਿੰਗ ਦਰ ਰਾਜ ਹਨ ਕਰਨਾਟਕ, ਲਦਾਖ, ਹਰਿਆਣਾ, ਉੱਤਰਾਖੰਡ ਤੇ ਕੇਰਲ। ਡਬਲਿੰਗ ਦਰ 40 ਤੋਂ ਵੱਧ ਵਾਲੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਆਸਾਮ, ਤੇਲੰਗਾਨਾ, ਛੱਤੀਸਗੜ੍ਹ ਤੇ ਹਿਮਾਚਲ ਪ੍ਰਦੇਸ਼।

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

ਐੱਮਵੀ/ਐੱਸਜੀ



(Release ID: 1619683) Visitor Counter : 176