ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਲੌਕਡਾਉਨ ਦੌਰਾਨ, ਐੱਸਸੀਟੀਆਈਐੱਮਐੱਸਟੀ ਕੋਵਿਡ - 19 ਮਹਾਮਾਰੀ ਨਾਲ ਨਜਿੱਠਣ ਲਈ ਖੋਜ ਤੇ ਵਿਕਾਸ (ਆਰ ਐਂਡ ਡੀ), ਟੈਕਨੋਲੋਜੀਆਂ ਅਤੇ ਉਤਪਾਦਾਂ ਨਾਲ ਪੂਰੀ ਤਰ੍ਹਾਂ ਤਿਆਰ

Posted On: 29 APR 2020 12:30PM by PIB Chandigarh

ਸ੍ਰੀ ਚਿਤ੍ਰ ਤਿਰੂਨਲ ਇੰਸਟੀਟਿਊਟ ਫ਼ਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐੱਸਟੀ) ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਰਾਸ਼ਟਰੀ ਮਹੱਤਤਾ ਦੀ ਇੱਕ ਸੰਸਥਾ ਹੈ ਜੋ ਕੋਵਿਡ - 19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮੇਂ ਦੀ ਲੋੜ ਨੂੰ ਪੂਰਾ ਕਰਨ ਲਈ ਆਪਣੀ ਖੋਜ, ਟੈਕਨੋਲੋਜੀ ਅਤੇ ਨਵੀਨਤਾਵਾਂ ਨਾਲ ਤਿਆਰ ਖੜਾ ਹੈ

ਹਾਲਾਂਕਿ, ਜਦੋਂ ਦੇਸ਼ ਵਿੱਚ ਲੌਕਡਾਉਨ ਹੋਣ ਤੋਂ ਬਹੁਤ ਸਮਾਂ ਪਹਿਲਾਂ ਜਦੋਂ ਬਾਹਰਲੇ ਦੇਸ਼ ਤੋਂ ਵਾਪਸ ਆਏ ਇੱਕ ਡਾਕਟਰ ਵਿੱਚ ਕੋਵਿਡ - 19 ਦਾ ਪਤਾ ਲੱਗਿਆ ਸੀ, ਤਾਂ ਸੰਸਥਾ ਨੂੰ ਆਪਣੇ ਬਹੁਤ ਸਾਰੇ ਸਟਾਫ਼ ਨੂੰ ਅਲੱਗ ਰੱਖਣਾ ਪੈ ਪਿਆ ਸੀ ਐੱਸਸੀਟੀਆਈਐੱਮਐੱਸਟੀ ਅਜਿਹੇ ਮੌਕੇ ਤੇ ਕਈ ਤਕਨੀਕਾਂ ਅਤੇ ਉਤਪਾਦ ਲਿਆਈ ਹੈ ਜੋ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਣ ਹੋ ਸਕਦੇ ਹਨ ਕੋਵੀਡ - 19 ਲਈ ਤਿੰਨ ਹਫ਼ਤਿਆਂ ਵਿੱਚ ਵਿਕਸਤ ਕੀਤੀ ਗਈ ਇਹ ਇੱਕ ਕਦਮ ਦੀ ਬਿਮਾਰੀ ਦੇ ਲੱਛਣਾਂ ਦੀ ਪੁਸ਼ਟੀਕਰਣ ਵਾਲੀ ਕਿੱਟ ਹੈ, ਜੋ ਭਾਰਤ ਦੀ ਤੇਜ਼ੀ ਨਾਲ ਟੈਸਟ ਕਰਨ ਦੀ ਲਾਜ਼ਮੀ ਲੋੜ ਨੂੰ ਹੱਲ ਕਰ ਸਕਦੀ ਹੈ ਦੂਸਰੇ ਖੋਜ ਦੇ ਕੰਮ ਵਿੱਚ ਇੱਕ ਯੂਵੀ ਅਧਾਰਿਤ ਫੇਸਮਾਸਕ ਡਿਸਪੋਜ਼ਲ ਬਿਨ ਸ਼ਾਮਲ ਹੈ ਜਿਸਨੂੰ ਸਿਹਤ ਕਰਮਚਾਰੀਆਂ ਦੁਆਰਾ ਹਸਪਤਾਲਾਂ ਵਿੱਚ ਅਤੇ ਜਨਤਕ ਥਾਵਾਂ ਤੇ ਵਰਤਿਆ ਜਾ ਸਕਦਾ ਹੈ ਜਿਸ ਵਿੱਚ ਵਰਤੇ ਗਏ ਚਿਹਰੇ ਦੇ ਮਾਸਕ, ਸਿਰ ਨੂੰ ਢਕਣ ਵਾਲੇ ਕਵਰ ਅਤੇ ਚਿਹਰੇ ਦੀਆਂ ਸ਼ੀਲਡਾਂ ਰੋਗਾਣੂ ਰਹਿਤ ਕਰਨ ਲਈ ਸੁੱਟਿਆ ਜਾ ਸਕਦਾ ਹੈ, ਤਾਂ ਜੋ ਸਾਂਹ ਰਾਹੀਂ ਆਉਣ ਵਾਲੇ ਤਰਲ ਅਤੇ ਸਰੀਰ ਦੇ ਹੋਰ ਤਰਲ ਪਦਾਰਥਾਂ ਦੇ ਨਾਸ਼ ਅਤੇ ਲਾਗ ਦੇ ਸੁਰੱਖਿਅਤ ਪ੍ਰਬੰਧਨ ਲਈ ਰੋਗਾਣੂ-ਮੁਕਤ ਕਰਨ ਅਤੇ ਕੋਵਿਡ - 19 ਮਰੀਜ਼ਾਂ ਦੀ ਜਾਂਚ ਕਰਨ ਲਈ ਇੱਕ ਰੋਗਾਣੂ-ਮੁਕਤ ਪ੍ਰੀਖਿਆ ਬੂਥ ਬਣਾਇਆ ਜਾ ਸਕੇ

ਪੁਸ਼ਟੀਕਰਣ ਨਿਦਾਨ ਜਾਂਚ ਜੋ 10 ਮਿੰਟਾਂ ਵਿੱਚ ਕੋਵਿਡ 19 ਦਾ ਪਤਾ ਲਗਾ ਸਕਦੀ ਹੈ ਅਤੇ ਜਿਸ ਵਿੱਚ ਨਮੂਨੇ ਦਾ ਨਤੀਜਾ (ਜਿਸ ਵਿੱਚ ਆਰਐੱਨਏ ਕੱਢਣ ਤੋਂ ਲੈ ਕੇ ਆਰਟੀ-ਲੈਂਪ ਖੋਜ ਸਮੇਂ ਤੱਕ) 2 ਘੰਟਿਆਂ ਤੋਂ ਘੱਟ ਸਮੇਂ ਵਿੱਚ ਆਉਂਦਾ ਹੈ ਇਹ ਦੁਨੀਆ ਦੇ ਪਹਿਲੇ ਕੁਝ ਵਿੱਚੋਂ ਇੱਕ ਹੋਵੇਗੀ ਇੱਕ ਮਸ਼ੀਨ ਵਿੱਚ ਇੱਕ ਬੈਚ ਵਿੱਚ ਕੁੱਲ 30 ਨਮੂਨਿਆਂ ਦੀ ਟੈਸਟਿੰਗ ਕੀਤੀ ਜਾ ਸਕਦੀ ਹੈ, ਇਸ ਤਰ੍ਹਾਂ ਘੱਟ ਖ਼ਰਚੇ ਤੇ ਨਮੂਨਿਆਂ ਦੀ ਤੇਜ਼ੀ ਨਾਲ ਟੈਸਟਿੰਗ ਕੀਤੀ ਜਾ ਸਕਦੀ ਹੈ

Description: SCTIMST Buildings

 

ਚਿਤ੍ਰ ਯੂਵੀ ਅਧਾਰਿਤ ਫੇਸ ਮਾਸਕ ਡਿਸਪੋਜ਼ਲ ਬਿਨ ਵਰਤੇ ਗਏ ਫੇਸਮਾਸਕ ਜਿਹੀਆਂ ਵਰਤੀਆਂ ਜਾਂਦੀਆਂ ਸਮੱਗਰੀਆਂ ਰੋਗਾਣਮੁਕਤ ਕਰ ਸਕਦੀ ਹੈ ਅਤੇ ਖ਼ਾਸ ਕਰਕੇ ਹਸਪਤਾਲਾਂ ਵਿੱਚ ਲਾਗ ਦੀ ਲੜੀ ਨੂੰ ਤੋੜਨ ਵਿੱਚ ਸਹਾਇਤਾ ਕਰ ਸਕਦੀ ਹੈ ਤਕਨੀਕ ਨੂੰ ਐੱਚਐੱਮਟੀ ਮਸ਼ੀਨ ਟੂਲਸ, ਏਰਨਾਕੁਲਮ, ਕੇਰਲ ਵਿੱਚ ਦੇ ਦਿੱਤਾ ਗਿਆ ਹੈ ਸਮਰੱਥਾਤਮਕ ਮੈਤੀਰੀਅਲ ਚਿਤ੍ਰ ਐਕਰੀਲੋਸੋਰਬ ਸਿਕਰੀਸ਼ਨ ਸੋਲਿਡੀਫ਼ੀਕੇਸ਼ਨ ਸਿਸਟਮਹਸਪਤਾਲ ਦੇ ਸਟਾਫ਼ ਲਈ ਜੋਖ਼ਮ ਘਟਾਉਂਦੀ ਹੈ, ਸਟਾਫ਼ ਲਈ ਰੋਗਾਣੂ-ਮੁਕਤ ਹੋਣ ਦੀ ਲੋੜ ਅਤੇ ਬੋਤਲਾਂ ਅਤੇ ਡੱਬਿਆਂ ਦੀ ਸਫਾਈ ਅਤੇ ਉਹਨਾਂ ਨੂੰ ਮੁੜ ਵਰਤੋਂ ਕਰਨ ਲਈ ਅਤੇ ਡਿਸਪੋਜ਼ਲ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਦਿੰਦੀ ਹੈ ਕੀਟਾਣੂ-ਰਹਿਤ ਪ੍ਰੀਖਿਆ ਬੂਥ ਇੱਕ ਬੰਦ ਟੈਲੀਫੋਨ ਬੂਥ ਵਾਂਗ ਹੁੰਦਾ ਹੈ ਜਿਸ ਨਾਲ ਮਰੀਜ਼ ਦੀ ਜਾਂਚ ਬਿਨਾ ਕਿਸੇ ਸਿੱਧੇ ਸੰਪਰਕ ਦੇ, ਲਾਗ ਦੇ ਕਿਸੇ ਵੀ ਸੰਚਾਰ ਨੂੰ ਰੋਕਣ ਲਈ ਕੀਤੀ ਜਾ ਸਕਦੀ ਹੈ

ਦੇਸ਼ ਦੇ ਕੋਵਿਡ - 19 ਦੇ ਜਵਾਬ ਵਿੱਚ ਆਪਣੇ ਯੋਗਦਾਨ ਨੂੰ ਤੇਜ਼ ਕਰਨ ਲਈ, ਐੱਸਸੀਟੀਆਈਐੱਮਐੱਸਟੀ ਨੇ ਨਿਰਮਾਤਾਵਾਂ / ਸਟਾਰਟਅੱਪਸ / ਸਮਾਜਿਕ ਸਮੂਹਾਂ ਦੀ ਦਿਲਚਸਪੀ ਦੀ ਭਾਵਨਾ ਨੂੰ ਸੱਦਾ ਦਿੱਤਾ ਹੈ ਜੋ ਏਐੱਮਬੀਯੂ ਬੈਗ ਅਧਾਰਤ ਵੈਂਟੀਲੇਟਰ ਦੇ ਵਿਕਾਸ ਲਈ ਇੱਕ ਫਾਸਟ ਟਰੈਕ ਮੋਡ ਤੇ ਡਾਕਟਰੀ ਉਪਕਰਣਾਂ ਦੇ ਸਹਿ-ਵਿਕਾਸ ਅਤੇ ਨਿਰਮਾਣ ਵਿੱਚ ਦਿਲਚਸਪੀ ਰੱਖਦੇ ਹਨ ਵੈਂਟੀਲੇਟਰ ਸ਼ੇਅਰਿੰਗ ਕਿੱਟ, ਬੈਟਰੀ ਸੰਚਾਲਿਤ ਸਹਾਇਕ ਸਾਹ ਲੈਣ ਵਾਲੀ ਇਕਾਈ, ਆਈਸੋਲੇਸ਼ਨ ਪੋਡਜ਼, ਡਿਸਪੋਸੇਬਲ ਸੇਫਟੀ ਫੇਸ ਸ਼ੀਲਡ ਅਤੇ ਡਿਪਲੋਏਬਲ ਫੀਲਡ ਇਕਾਈਆਂ ਦਾ ਨਿਰਮਾਣ ਕਰਕੇ ਕੋਵਿਡ – 19 ਮਹਾਮਾਰੀ ਦੁਆਰਾ ਕੀਤੀ ਗਈ ਪ੍ਰੇਸ਼ਾਨੀ ਵਾਲੀ ਸਥਿਤੀ ਦਾ ਸਾਹਮਣਾ ਕੀਤਾ ਜਾ ਸਕੇ ਐੱਸਸੀਟੀਆਈਐੱਮਐੱਸਟੀ ਨੇ ਵਿਪਰੋ 3 ਡੀ, ਬੰਗਲੁਰੂ, ਨਾਲ ਸਾਂਝੇ ਤੌਰ ਤੇ ਐੱਸਸੀਟੀਆਈਐੱਮਐੱਸਟੀ ਦੁਆਰਾ ਵਿਕਸਤ ਕੀਤੇ ਗਏ ਆਰਟੀਫਿਸ਼ੀਅਲ ਮੈਨੂਅਲ ਸਾਹ ਲੈਣ ਵਾਲੇ ਯੂਨਿਟ (ਏਐੱਮਬੀਯੂ) ਦੇ ਆਧਾਰ ਤੇ ਐਮਰਜੈਂਸੀ ਵੈਂਟੀਲੇਟਰ ਸਿਸਟਮ ਦੇ ਪ੍ਰੋਟੋਟਾਈਪ  ਤੇ ਸਾਂਝੇ ਤੌਰ ਤੇ ਸਹਿਮਤੀ ਬਣਾਈ ਹੈ, ਜਿਸਤੋਂ ਬਾਅਦ ਇਸਦਾ ਕਲੀਨਿਕਲ ਟ੍ਰਾਇਲ ਅਤੇ ਨਿਰਮਾਣ ਕਰਨਾ ਹੈ

ਇੰਸਟੀਟਿਊਟ ਤਿੰਨ ਵਿੰਗਾਂ ਨਾਲ ਲੈਸ ਹੈ: ਇੱਕ ਤੀਜੇ ਦਰਜੇ ਦਾ ਰੈਫ਼ਰਲ ਸੁਪਰ ਸਪੈਸ਼ਲਿਟੀ ਹਸਪਤਾਲ ਕੰਪਲੈਕਸ, ਇੱਕ ਬਾਇਓਮੈਡੀਕਲ ਟੈਕਨੋਲੋਜੀ ਵਿੰਗ ਅਤੇ ਪਬਲਿਕ ਸਿਹਤ ਦੀ ਖੋਜ ਲਈ ਇੱਕ ਅਕਾਦਮਿਕ ਕੇਂਦਰ (ਸਿਹਤ ਸਾਇੰਸ ਸਟੱਡੀਜ਼ ਲਈ ਅੱਚੂਥਾ ਮੈਨਨ ਕੇਂਦਰ), ਅਤੇ ਬਾਇਓਮੈਡੀਕਲ ਡਿਵਾਈਸਿਸ ਲਈ ਇੱਕ ਤਕਨੀਕੀ ਖੋਜ ਕੇਂਦਰ ਇਹ ਉੱਚ ਪੱਧਰੀ, ਕਾਰਡੀਐਕ ਅਤੇ ਤੰਤੂ ਵਿਗਿਆਨ ਸੰਬੰਧੀ ਵਿਗਾੜਾਂ ਦਾ ਉੱਨਤ ਇਲਾਜ, ਬਾਇਓਮੈਡੀਕਲ ਉਪਕਰਣਾਂ ਅਤੇ ਮੈਟੀਰੀਅਲਜ਼ ਲਈ ਟੈਕਨੋਲੋਜੀ ਦਾ ਦੇਸੀ ਵਿਕਾਸ, ਅਤੇ ਜਨਤਕ ਸਿਹਤ ਸਿਖਲਾਈ ਅਤੇ ਖੋਜ ਤੇ ਕੇਂਦਰਿਤ ਹੈ ਐੱਸਸੀਟੀਆਈਐੱਮਐੱਸਟੀ ਕੋਲ ਇੱਕ ਯੂਨੀਵਰਸਿਟੀ ਦਾ ਦਰਜਾ ਪ੍ਰਾਪਤ ਹੈ ਅਤੇ ਇਹ ਸ਼ਾਨਦਾਰ ਖੋਜ ਅਤੇ ਸਿਖਲਾਈ ਸਹੂਲਤਾਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਕੋਲ ਖੇਤਰ ਵਿੱਚ ਪੇਸ਼ੇਵਰਾਂ ਦੀਆਂ ਕੁਝ ਵਧੀਆ ਟੀਮਾਂ ਹਨ ਇਸ ਨੇ ਆਪਣੀ ਕੁਸ਼ਲਤਾ ਨਾਲ ਆਪਣੀ ਹਿੰਮਤ ਨੂੰ ਸਾਬਤ ਕੀਤਾ ਹੈ ਜਿਸ ਨਾਲ ਇਸਨੇ ਦੇਸ਼ ਦੇ ਸਾਹਮਣੇ ਆਈਆਂ ਰੁਕਾਵਟਾਂ ਦੇ ਬਾਵਜੂਦ ਸੰਕਟ ਦੀ ਹਾਲਤ ਪ੍ਰਤੀ ਪ੍ਰਤੀਕ੍ਰਿਆ ਦਿੱਤੀ ਹੈ

[ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ: ਸ੍ਰੀਮਤੀ ਸਵਪਨਾ ਵਾਮਾਦੇਵਨ, ਪੀਆਰਓ, ਐੱਸਸੀਟੀਆਈਐੱਮਐੱਸਟੀ, ਮੋਬਾਈਲ: 9656815943, ਈ-ਮੇਲ: pro@sctimst.ac.in ]

****

ਕੇਜੀਐੱਸ / (ਡੀਐੱਸਟੀ)



(Release ID: 1619419) Visitor Counter : 159