ਰਸਾਇਣ ਤੇ ਖਾਦ ਮੰਤਰਾਲਾ

ਲੌਕਡਾਊਨ ਮਿਆਦ ਦੇ ਦੌਰਾਨ ਖਾਦਾਂ ਦੀ ਰਿਕਾਰਡ ਵਿਕਰੀ

Posted On: 28 APR 2020 5:08PM by PIB Chandigarh

ਕੋਵਿਡ-19 ਦੇ ਕਾਰਨ ਰਾਸ਼ਟਰੀ ਪੱਧਰ ਦੇ ਲੌਕਡਾਊਨ ਦੇ ਬਾਵਜੂਦ ਖਾਦ ਵਿਭਾਗ,ਰਸਾਇਣ ਤੇ ਖਾਦ ਮੰਤਰਾਲੇ ਨੇ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਰਿਕਾਰਡ ਵਿਕਰੀ ਕੀਤੀ ਹੈ।

1 ਤੋਂ 22 ਅਪ੍ਰੈਲ 2020 ਦੇ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਪੀਓਐੱਸ (POS) ਵਿਕਰੀ 10.63 ਲੱਖ ਮੀਟ੍ਰਿਕ ਟਨ ਕੀਤੀ ਗਈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ 8.02 ਲੱਖ ਮੀਟ੍ਰਿਕ ਟਨ ਦੀ ਵਿਕਰੀ ਦੀ ਤੁਲਨਾ ਵਿੱਚ 32 ਪ੍ਰਤੀਸ਼ਤ ਜ਼ਿਆਦਾ ਹੈ।

1 ਤੋਂ 22 ਅਪ੍ਰੈਲ ਦੇ ਦੌਰਾਨ ਡੀਲਰਾਂ ਨੇ 15.77 ਲੱਖ ਮੀਟ੍ਰਿਕ ਟਨ ਖਾਦ ਖਰੀਦਿਆ ਜੋ ਕਿ ਪਿਛਲੇ ਸਾਲ ਦੀ ਇਸੀ ਮਿਆਦ ਦੇ 10.79 ਲੱਖ ਮੀਟ੍ਰਿਕ ਟਨ ਦੇ ਖਰੀਦੇ ਗਏ ਦੀ ਤੁਲਨਾ ਵਿੱਚ 46 ਪ੍ਰਤੀਸ਼ਤ ਜ਼ਿਆਦਾ ਹੈ।

ਕੋਵਿਡ-19 ਦੇ ਕਾਰਨ ਰਾਸ਼ਟਰ ਵਿਆਪੀ ਲੌਕਡਾਊਨ ਦੇ ਕਾਰਨ ਆਵਾਗਮਨ 'ਤੇ ਬਹੁਤ ਸਾਰੀਆਂ ਰੋਕਾਂ ਦੇ ਬਾਵਜੂਦ, ਖਾਦ ਵਿਭਾਗ,ਰੇਲਵੇ,ਰਾਜਾਂ ਅਤੇ ਬੰਦਰਗਾਹਾਂ ਦੇ ਠੋਸ ਯਤਨਾਂ ਦੇ ਨਾਲ,ਦੇਸ਼ ਵਿੱਚ ਕਿਸਾਨਾਂ ਦੀਆ ਮੰਗਾਂ ਨੂੰ ਪੂਰਾ ਕਰਨ ਦੇ ਲਈ ਖਾਦਾਂ ਦਾ ਉਤਪਾਦਨ ਅਤੇ ਸਪਲਾਈ ਬਿਨਾ ਕਿਸੇ ਰੁਕਾਵਟ ਦੇ ਚਲ ਰਹੀ ਹੈ।

ਇਹ ਰਸਾਇਣ ਅਤੇ ਖਾਦ ਮੰਤਰਾਲੇ ਦੁਆਰਾ ਆਗਾਮੀ ਖਰੀਫ ਸੀਜ਼ਨ ਦੇ ਲਈ ਕਿਸਾਨਾਂ ਨੂੰ ਖਾਦਾਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਲਈ ਕੀਤੀ ਗਈ ਪ੍ਰਤੀਬੱਧਤਾ ਦੇ ਅਨੁਰੂਪ ਹੈ।

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਕਿਹਾ ਹੈ, ਖਾਦਾਂ ਦੀ ਕੋਈ ਸਮੱਸਿਆ ਨਹੀਂ ਹੈ।ਰਾਜ ਸਰਕਾਰ ਦੇ ਪਾਸ ਖਾਦਾਂ ਦਾ ਉਚਿਤ ਭੰਡਾਰ ਹੈ। ਉਨ੍ਹਾ ਕਿਹਾ ਕਿ ਅਸੀਂ ਰਾਜ ਦੇ ਖੇਤੀ ਮੰਤਰੀਆਂ ਦੇ ਸੰਪਰਕ ਵਿੱਚ ਹਾਂ। ਸ਼੍ਰੀ ਗੌੜਾ ਨੇ ਕਿਹਾ ਉਨ੍ਹਾਂ ਦਾ ਮੰਤਰਾਲਾ ਬਿਜਾਈ ਤੋਂ ਪਹਿਲਾ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਪ੍ਰਤੀਬੱਧ ਹੈ।

17 ਅਪ੍ਰੈਲ ਨੂੰ ਪਲਾਂਟਾਂ ਅਤੇ ਬੰਦਰਗਾਹਾਂ ਤੋਂ ਖਾਦਾਂ ਦੇ 41 ਰੇਕ (Rakes) ਭੇਜੇ ਗਏ। ਜੋ ਲੌਕਡਾਊਨ ਦੀ ਮਿਆਦ ਦੌਰਾਨ, ਇਹ ਇੱਕ ਦਿਨ ਵਿੱਚ ਖਾਦਾਂ ਦੀ ਸਭ ਤੋਂ ਜ਼ਿਆਦਾ ਖੇਪ ਹੈ। ਇੱਕ ਰੇਕ ਅਰਥਾਤ ਇੱਕ ਪੂਰੀ ਰੇਲ ਗੱਡੀ ਇੱਕ ਵਾਰ ਵਿੱਚ 3000 ਮੀਟ੍ਰਿਕ ਟਨ ਭਾਰ ਲੈ ਜਾਦੀ ਹੈ। ਖਾਦ ਕੰਪਨੀਆਂ ਵਿੱਚ ਉਤਪਾਦਨ ਪੂਰੀ ਸਮਰੱਥਾ ਨਾਲ ਚਲ ਰਿਹਾ ਹੈ।

ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਅਧਿਨਿਯਮ ਦੇ ਤਹਿਤ ਦੇਸ਼ ਵਿੱਚ ਖਾਦ ਪਲਾਂਟਾਂ ਦੇ ਸੰਚਾਲਨ ਦੀ ਮਨਜ਼ੂਰੀ ਦਿੱਤੀ ਹੈ ਤਾਕਿ ਖੇਤੀਬਾੜੀ ਖੇਤਰ ਪ੍ਰਭਾਵਿਤ ਨਾ ਹੋ ਸਕੇ।

ਖਾਦ ਪਲਾਂਟਾਂ,ਰੇਲਵੇ ਸਟੇਸ਼ਨਾਂ ਅਤੇ ਬੰਦਰਗਾਹਾਂ 'ਤੇ ਖਾਦਾਂ ਦੀ ਲਦਾਈ ਅਤੇ ਲੁਹਾਈ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਇਸ ਲਈ ਇਸ ਦੌਰਾਨ ਕੋਵਿਡ-19 ਸੰਕ੍ਰਮਣ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆ ਹਨ। ਮਜ਼ਦੂਰਾਂ ਅਤੇ ਹੋਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਾਸਕ ਅਤੇ ਹੋਰ ਸਾਰੇ ਰੋਕਥਾਮ ਉਪਕਰਣ ਮੁਹੱਈਆ ਕੀਤੇ ਜਾਂਦੇ ਹਨ।

                                               ***

ਆਰਸੀਜੇ/ਆਰਕੇਐੱਮ



(Release ID: 1619092) Visitor Counter : 133