ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਕਾਰਣ ਆਰਡਨੈਂਸ ਫੈਕਟਰੀ ਬੋਰਡ ਅਤੇ ਰੱਖਿਆ ਪਬਲਿਕ ਸੈਕਟਰ ਦੇ ਅਦਾਰਿਆਂ (ਡੀਪੀਐੱਸਯੂ) ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਅਤੇ ਲੌਕਡਾਊਨ ਤੋਂ ਬਾਅਦ ਦੀਆਂ ਉਨ੍ਹਾਂ ਦੀਆਂ ਅਪ੍ਰੇਸ਼ਨਲ ਯੋਜਨਾਵਾਂ ਦਾ ਜਾਇਜ਼ਾ ਲਿਆ

Posted On: 28 APR 2020 3:17PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਨਾਲ ਜੰਗ ਵਿੱਚ ਰੱਖਿਆ ਪਬਲਿਕ ਸੈਕਟਰ ਦੇ ਅਦਾਰਿਆਂ  (ਡੀਪੀਐੱਸਯੂ) ਅਤੇ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਦੀ ਭੂਮਿਕਾ ਅਤੇ ਉਨ੍ਹਾਂ ਦੀਆਂ ਅਪ੍ਰੇਸ਼ਨਲ ਯੋਜਨਾਵਾਂ ਬਾਰੇ ਵੀਡੀਓ ਕਾਨਫਰੰਸ ਜ਼ਰੀਏ ਚਰਚਾ ਕੀਤੀ

 

ਸ਼੍ਰੀ ਰਾਜਨਾਥ ਸਿੰਘ ਨੇ ਡੀਪੀਐੱਸਯੂ ਦੁਆਰਾ ਕੋਵਿਡ-19 ਨਾਲ ਜੂਝਣ ਲਈ ਨਵੇਂ ਉਤਪਾਦਾਂ ਦੇ ਨਿਰਮਾਣ ਵਿੱਚ ਦਿਖਾਈ ਆਪਣੀ ਇਨੋਵੇਟਿਵ ਮੁਹਾਰਤ  ਦੀ ਪ੍ਰਸ਼ੰਸਾ ਕੀਤੀ ਅਤੇ ਜੋ ਸਹਾਇਤਾ ਇਨ੍ਹਾਂ ਅਦਾਰਿਆਂ ਦੁਆਰਾ ਸਥਾਨਕ ਪ੍ਰਸ਼ਾਸਨ  ਨੂੰ ਪ੍ਰਦਾਨ ਕੀਤੀ ਗਈ ਉਸ ਨੂੰ ਵੀ ਸਲਾਹਿਆ 

 

ਰੱਖਿਆ  ਮੰਤਰੀ ਨੇ ਉਨ੍ਹਾਂ ਨੂੰ ਹਿਦਾਇਤ ਕੀਤੀ ਕਿ ਉਹ ਲੌਕਡਾਊਨ ਦੇ ਖਾਤਮੇ ਤੋਂ ਬਾਅਦ ਅਪ੍ਰੇਸ਼ਨ ਸ਼ੁਰੂ ਕਰਨ ਲਈ ਅਚਨਚੇਤੀ ਯੋਜਨਾਵਾਂ ਤਿਆਰ ਕਰਨ ਤਾਕਿ ਇਸ ਦੌਰਾਨ ਕੰਮਕਾਜੀ ਘੰਟਿਆਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਵੱਧ ਤੋ ਵੱਧ ਪੂਰਤੀ ਹੋ ਸਕੇ

 

ਪ੍ਰਧਾਨ ਮੰਤਰੀ ਦੁਆਰਾ ਲੌਕਡਾਊਨ ਦੇ ਖਾਤਮੇ ਤੋਂ ਬਾਅਦ ਅਰਥਵਿਵਸਥਾ ਨੂੰ ਬਹਾਲ ਕਰਨ ਲਈ ਤਿਆਰ ਕੀਤੀ ਗਈ ਯੋਜਨਾ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਪਬਲਿਕ ਸੈਕਟਰ ਦੇ ਅਦਾਰੇ  (ਡੀਪੀਐੱਸਯੂ) ਅਤੇ ਪ੍ਰਾਈਵੇਟ ਰੱਖਿਆ ਉਦਯੋਗ ਅਰਥਵਿਵਸਥਾ ਦੀ ਬਹਾਲੀ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਸਕਦੇ ਹਨ

 

ਰੱਖਿਆ ਮੰਤਰੀ ਨੇ ਰੱਖਿਆ ਉਤਪਾਦਨ ਵਿਭਾਗ (ਡੀਡੀਪੀ) ਦੁਆਰਾ ਪੀਐੱਮ ਕੇਅਰਸ ਫੰਡ ਵਿੱਚ ਦਿੱਤੇ ਗਏ 77 ਕਰੋੜ ਰੁਪਏ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਇਸ ਤੋਂ ਇਲਾਵਾ ਰੱਖਿਆ ਮੰਤਰਾਲਾ (ਐੱਮਓਡੀ), ਓਐੱਫਬੀ ਅਤੇ ਰੱਖਿਆ ਪਬਲਿਕ ਸੈਕਟਰ ਦੇ ਅਦਾਰਿਆਂ  (ਡੀਪੀਐੱਸਯੂ)  ਦੁਆਰਾ ਵੀ  ਇਸ ਵਿੱਚ ਯੋਗਦਾਨ ਦਿੱਤਾ ਗਿਆ ਹੈ ਉਹ ਵੀ ਸ਼ਲਾਘਾਯੋਗ ਹੈ ਇਹ ਰਕਮ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀਐੱਸਆਰ) ਫੰਡ ਜ਼ਰੀਏ ਅਤੇ  ਇੱਕ ਦਿਨ ਦੀ ਤਨਖ਼ਾਹ ਦੇ ਰੂਪ ਵਿੱਚ ਦਿੱਤੀ ਗਈ ਹੈ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਪੀਐੱਮ ਕੇਅਰਸ ਫੰਡ ਵਿੱਚ ਡੀਪੀਐੱਸਯੂਜ਼ ਦੁਆਰਾ ਹੋਰ ਵੀ ਦਾਨ ਅਪ੍ਰੈਲ 2020 ਵਿੱਚ ਆਵੇਗਾ

 

ਕਾਨਫਰੈਂਸ ਦੌਰਾਨ ਆਰਡਨੈਂਸ ਫੈਕਟਰੀ ਬੋਰਡ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਨਿਰਮਾਣ ਦੇ ਸਾਰੇ 41 ਟਿਕਾਣਿਆਂ ਵਿੱਚ ਕੋਵਿਡ-19 ਦਾ ਕੋਈ ਵੀ ਪਾਜ਼ਿਟਿਵ ਕੇਸ ਨਹੀਂ ਹੈ ਕੋਵਿਡ-19 ਨਾਲ ਮੁਕਾਬਲਾ ਕਰਨ ਵਿੱਚ ਓਐੱਫਬੀ ਦੀ ਦੇਣ ਵਿੱਚ 199 ਵੈਂਟੀਲੇਟਰਾਂ ਦੀ ਮੁਰੰਮਤ, 12800 ਕਵਰਆਲ ਦਾ ਨਿਰਮਾਣ, ਪੀਪੀਈਜ਼ ਦੀ ਟੈਸਟਿੰਗ ਲਈ ਵਿਸ਼ੇਸ਼ ਮਸ਼ੀਨਾਂ ਦਾ ਨਿਰਮਾਣ, ਸਥਾਨਕ ਅਧਿਕਾਰੀਆਂ ਨੂੰ 6.35 ਲੱਖ ਮਾਸਕਾਂ ਦੀ ਸਪਲਾਈ, ਅਰੁਣਾਚਲ ਪ੍ਰਦੇਸ਼ ਨੂੰ ਕੋਵਿਡ-19 ਲਈ 340 ਵਿਸ਼ੇਸ਼ ਟੈਂਟਾ ਦੀ ਸਪਲਾਈ, 1 ਲੱਖ ਲਿਟਰ ਹੈਂਡ ਸੈਨੇਟਾਈਜ਼ਰ ਦੀ ਵੰਡ, ਆਦਿ ਸ਼ਾਮਲ ਹੈ ਓਐੱਫਬੀ ਨੇ 10 ਟਿਕਾਣਿਆਂ ਉੱਤੇ ਸਥਿਤ ਹਸਪਤਾਲਾਂ ਵਿੱਚ 280 ਆਈਸੋਲੇਸ਼ਨ ਬੈੱਡ ਵੀ ਪ੍ਰਦਾਨ ਕੀਤੇ ਹਨ ਇਸ ਤੋਂ ਇਲਾਵਾ ਬੰਗਲੌਰ ਵਿੱਚ 93 ਆਈਸੋਲੇਸ਼ਨ ਬੈਡ ਕੋਵਿਡ-19 ਦੇ ਮੁਕਾਬਲੇ ਲਈ ਦਿੱਤੇ ਗਏ ਹਨ

 

ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਈਐੱਲ) ਨੇ ਮਈ ਮਹੀਨੇ ਵਿੱਚ 12000 ਵੈਂਟੀਲੇਟਰ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਜੂਨ 2020 ਵਿੱਚ 18000 ਹੋਰ ਵੈਂਟੀਲੇਟਰ ਤਿਆਰ ਕੀਤੇ ਜਾਣਗੇ ਇਨ੍ਹਾਂ ਵੈਂਟੀਲੇਟਰਾਂ ਨੂ ਚਲਾਉਣ ਦੀ ਟ੍ਰੇਨਿੰਗ ਵਿੱਚ ਕਰੀਬ 3000 ਇੰਜੀਨੀਅਰ ਵੀ ਸ਼ਾਮਲ ਹੋਣਗੇ

 

ਹਿੰਦੁਸਤਾਨ ਐਰੋਨਾਟਿਕਸ ਲਿਮਿਟਿਡ (ਐੱਚਏਐੱਲ) ਨੇ 300 ਏਅਰੋਸੋਲ ਕੈਬਨਿਟਾਂ ਵੱਖ-ਵੱਖ ਹਸਪਤਾਲਾਂ ਲਈ ਤਿਆਰ ਕਰਵਾਕੇ ਵੱਖ ਵੱਖ ਹਸਪਤਾਲਾਂ ਵਿੱਚ ਭੇਜੀਆਂ ਹਨ ਇਸ ਨੇ 56000 ਮਾਸਕ ਵੰਡਣ ਤੋਂ  ਇਲਾਵਾ ਪ੍ਰਵਾਸੀ ਮਜ਼ਦੂਰਾਂ ਨੂੰ ਮਦਦ ਵੀ ਪ੍ਰਦਾਨ ਕੀਤੀ ਹੈਇਸ ਤੋਂ ਇਲਾਵਾ ਹਿੰਦੁਸਤਾਨ ਐਰੋਨਾਟਿਕਸ ਲਿਮਿਟਿਡ (ਐੱਚਏਐੱਲ) ਨੇ ਬੰਗਲੌਰ ਵਿੱਚ 93 ਆਈਸੋਲੇਸ਼ਨ ਬੈੱਡ ਕੋਵਿਡ-19 ਦੇ ਮਰੀਜ਼ਾਂ ਲਈ ਪ੍ਰਦਾਨ ਕੀਤੇ ਹਨ  ਐੱਚਏਐੱਲ ਕਰਮਚਾਰੀਆਂ ਵਿੱਚ ਅਜੇ ਕੋਵਿਡ-19 ਦਾ ਕੋਈ ਪਾਜ਼ਿਟਿਵ ਕੇਸ ਨਹੀਂ ਮਿਲਿਆ

 

ਭਾਰਤ ਡਾਇਨਾਮਿਕਸ ਲਿਮਿਟਿਡ (ਬੀਡੀਐੱਲ)  ਉੱਘੇ ਵਿਗਿਆਨੀਆਂ ਨਾਲ ਮਿਲ ਕੇ ਵੈਂਟੀਲੇਟਰਾਂ ਦੇ ਡਿਜ਼ਾਈਨ ਨੂੰ ਫਾਈਨਲ ਕਰ ਰਿਹਾ ਹੈ ਅਤੇ ਇਸ ਦਾ ਪ੍ਰੋਟੋਟਾਈਪ ਵੀ ਤਿਆਰ ਕੀਤਾ ਜਾਵੇਗਾ

 

ਮਾਜ਼ਾਗਾਓਂ ਡੌਕ ਸ਼ਿਪਬਿਲਡਰਸ ਲਿਮਿਟਿਡ (ਐੱਮਡੀਐੱਲ) ਨੇ 5 ਲੱਖ ਰੁਪਏ ਦੇ ਪੀਪੀਈ ਅਤੇ ਦਵਾਈਆਂ ਨੇਵਲ ਕੁਆਰੰਟੀਨ ਸੈਂਟਰ, ਮੁੰਬਈ ਨੂੰ ਪ੍ਰਦਾਨ ਕੀਤੀਆਂ ਹਨ ਅਤੇ 4000 ਲਿਟਰ ਸੈਨੇਟਾਈਜ਼ਰ ਵੰਡਿਆ ਹੈ

 

ਓਐੱਫਬੀ ਅਤੇ ਡੀਪੀਐੱਸਯੂ ਦੇ ਕਈ ਯੂਨਿਟਸ, ਜੋ ਕਿ ਗੈਰ ਰੈੱਡ ਜ਼ੋਨਾਂ ਵਿੱਚ ਸਥਿਤ ਹਨ, ਨੇ ਆਪਣਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਸਾਰੇ ਰੱਖਿਆ ਪਬਲਿਕ ਸੈਕਟਰ ਦੇ ਅਦਾਰਿਆਂ  (ਡੀਪੀਐੱਸਯੂ)  ਨੇ ਲੌਕਡਾਊਨ ਖੁਲ੍ਹਣ ਤੋਂ ਬਾਅਦ ਆਪਣਾ ਉਤਪਾਦਨ ਵਧਾਉਣ ਲਈ ਅਚਨਚੇਤੀ ਯੋਜਨਾਵਾਂ ਤਿਆਰ ਕਰ ਲਈਆਂ ਹਨ ਇਨ੍ਹਾਂ ਵਿੱਚ ਤਿੰਨ ਸ਼ਿਫਟਾਂ ਵਿੱਚ ਕੰਮ ਕਰਨ ਤੋਂ ਇਲਾਵਾ ਕੰਮ ਦੀਆਂ ਦਿਹਾੜੀਆਂ ਹਫਤੇ ਵਿੱਚ 5 ਤੋਂ 6 ਦਿਨ ਕਰ ਦਿੱਤੀਆਂ ਜਾਣਗੀਆਂ ਇਹ ਕੰਮ ਸਮਾਜਿਕ ਦੂਰੀ ਅਤੇ ਸਿਹਤ ਸਬੰਧੀ ਹੋਰ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ

 

ਸਕੱਤਰ (ਰੱਖਿਆ ਉਤਪਾਦਨ ਵਿਭਾਗ) ਸ਼੍ਰੀ ਰਾਜ ਕੁਮਾਰ, ਰੱਖਿਆ ਉਤਪਾਦਨ ਵਿਭਾਗ ਦੇ ਸੀਨੀਅਰ ਅਧਿਕਾਰੀ, ਐੱਮਓਡੀ, ਓਐੱਫਬੀ, ਬੀਈਐੱਲ, ਐੱਚਏਐੱਲ, ਐੱਮਡੀਐੱਲ, ਭਾਰਤ ਅਰਥ ਮੂਵਰਜ਼ ਲਿਮਿਟਿਡ (ਬੀਈਐੱਮਐੱਲ), ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ ਲਿਮਿਟਿਡ (ਜੀਆਰਐੱਸਈ), ਬੀਡੀਐੱਲ, ਹਿੰਦੁਸਤਾਨ ਸ਼ਿਪਯਾਰਡ ਲਿਮਿਟਿਡ (ਐੱਚਐੱਸਐੱਲ), ਮਿਧਾਨੀ ਮਿਸ਼ਰਧਾਤੂ ਨਿਗਮ ਲਿਮਿਟਿਡ (ਮਿਧਾਨੀ) ਅਤੇ ਗੋਆ ਸ਼ਿਪਯਾਰਡ ਲਿਮਿਟਿਡ ਦੇ ਨੁਮਾਇੰਦਿਆਂ ਨੇ ਇਸ ਵੀਡੀਓ ਕਾਨਫਰੰਸ ਵਿੱਚ ਹਿੱਸਾ ਲਿਆ

 

****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1619028) Visitor Counter : 141