ਖੇਤੀਬਾੜੀ ਮੰਤਰਾਲਾ

ਲੌਕਡਾਊਨ ਦੌਰਾਨ ਦੇਸ਼ ਵਿੱਚ ਕਣਕ ਦੀ ਕਟਾਈ ਦਾ ਕੰਮ ਤੇਜ਼ੀ ਨਾਲ ਜਾਰੀ ਰਬੀ 2020-21 ਸੀਜ਼ਨ ਵਿੱਚ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਵੀ ਪ੍ਰਗਤੀ ’ਤੇ

Posted On: 28 APR 2020 1:34PM by PIB Chandigarh

ਲੌਕਡਾਊਨ ਵਿਚਕਾਰ ਦੇਸ਼ ਵਿੱਚ ਕਣਕ ਦੀ ਕਟਾਈ ਤੇਜ਼ੀ ਨਾਲ ਜਾਰੀ ਹੈ। ਖਰੀਫ਼ 2020 ਦੌਰਾਨ ਫਸਲ ਦੀ ਕਟਾਈ ਅਤੇ ਥਰੈਸ਼ਿੰਗ ਨਾਲ ਸਬੰਧਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦਾ ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਪਾਲਣ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਿਹਤ ਦੀ ਸੁਰੱਖਿਆ ਲਈ ਅਤੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਰਾਜਾਂ ਨੂੰ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ)  ਜਾਰੀ ਕੀਤੇ ਹਨ।

 

ਰਾਜਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ, ਮੱਧ ਪ੍ਰਦੇਸ਼ ਵਿੱਚ ਲਗਭਗ 98-99 % ਕਣਕ ਦੀ ਫਸਲ, ਰਾਜਸਥਾਨ ਵਿੱਚ 92-95 %, ਉੱਤਰ ਪ੍ਰਦੇਸ਼ ਵਿੱਚ 85-88 %, ਹਰਿਆਣਾ ਵਿੱਚ 55-60 %, ਪੰਜਾਬ ਵਿੱਚ 60-65 % ਅਤੇ ਬਾਕੀ ਰਾਜਾਂ ਵਿੱਚ 87-88 % ਕਣਕ ਦੀ ਫਸਲ ਕੱਟ ਲਈ ਗਈ ਹੈ

 

ਰਬੀ 2020-21 ਸੀਜ਼ਨ ਵਿੱਚ ਮੁੱਲ ਸਮਰਥਨ ਯੋਜਨਾ (ਪੀਐੱਸਐੱਸ) ਤਹਿਤ ਕਿਸਾਨਾਂ ਤੋਂ ਦਾਲ਼ਾਂ ਅਤੇ ਤੇਲ ਬੀਜਾਂ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਤੇ ਖਰੀਦ ਮੌਜੂਦਾ ਸਮੇਂ ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਚਲ ਰਹੀ ਹੈ। ਲੌਕਡਾਊਨ ਦੌਰਾਨ ਇਨ੍ਹਾਂ ਫਸਲਾਂ ਦੀ ਖਰੀਦ ਦੀ ਸਥਿਤੀ ਨਿਮਨ ਅਨੁਸਾਰ ਹੈ:

 

  • 72,415.82 ਮੀਟ੍ਰਿਕ ਛੋਲੇ (ਚਣੇ) ਪੰਜ ਰਾਜਾਂ ਆਂਧਰ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਖਰੀਦੇ ਗਏ ਹਨ।
  • 1,20,023.29 ਮੀਟ੍ਰਿਕ ਅਰਹਰ ਦੀ ਦਾਲ਼ 7 ਰਾਜਾਂ ਤਮਿਲ ਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਓਡੀਸ਼ਾ ਤੋਂ ਖਰੀਦੀ ਗਈ ਹੈ।
  • 1,83,400.87 ਮੀਟ੍ਰਿਕ ਸਰ੍ਹੋਂ ਦੀ ਖਰੀਦ 3 ਰਾਜਾਂ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਕੀਤੀ ਗਈ ਹੈ।

 

ਇਸੇ ਦੌਰਾਨ ਰਾਸ਼ਟਰੀ ਬਾਗਬਾਨੀ ਬੋਰਡ (ਐੱਨਐੱਚਬੀ) ਨੇ ਦੇਸ਼ ਭਰ ਵਿੱਚ 618 ਐੱਨਐੱਚਬੀ-ਮਾਨਤਾ ਪ੍ਰਾਪਤ ਨਰਸਰੀਆਂ ਤੋਂ ਫ਼ਲਾਂ ਅਤੇ ਸਬਜ਼ੀਆਂ ਦੀ ਉਪਲੱਬਧ ਪਲਾਂਟਿੰਗ ਮਟੀਰੀਅਲਬਾਰੇ ਜਾਣਕਾਰੀ ਇਕੱਤਰ ਕੀਤੀ ਹੈ। ਇਸ ਜਾਣਕਾਰੀ ਨੂੰ ਭਾਰਤੀ ਬਾਗਬਾਨੀ (ਸੀਆਈਐੱਚ), ਜਿਣਸ ਅਧਾਰਿਤ ਉਤਪਾਦਕਾਂ ਦੀਆਂ ਐਸੋਸੀਏਸ਼ਨਾਂ, ਰਾਜ ਬਾਗਬਾਨੀ ਮਿਸ਼ਨਾਂ, ਐੱਨਐੱਚਬੀ ਰਾਜ ਦਫ਼ਤਰਾਂ ਅਤੇ ਸਾਰੇ ਸਬੰਧਿਤ ਹਿਤਧਾਰਕਾਂ ਨੂੰ ਦਿੱਤੀ ਗਈ ਹੈ। ਅਗਾਮੀ ਬਿਜਾਈ ਸੀਜ਼ਨ ਲਈ ਕਿਸਾਨਾਂ ਨੂੰ ਪਸੰਦ ਅਨੁਸਾਰ ਬਿਜਾਈ ਸਮੱਗਰੀ ਖਰੀਦਣ ਦੀ ਸੁਵਿਧਾ ਲਈ ਐੱਨਐੱਚਬੀ ਨੇ ਵੈੱਬਸਾਈਟ ਤੇ ਇਹ ਜਾਣਕਾਰੀ ਅੱਪਲੋਡ ਕੀਤੀ ਹੈ।  (www.nhb.gov.in).  

 

***** 

 

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1618950) Visitor Counter : 98