ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰੀ ਪੂਲ ਦੇ ਤਹਿਤ ਕਣਕ ਦੀ ਖਰੀਦ ਤੇਜ਼ ਹੋਈ
ਚਾਲੂ ਸੀਜ਼ਨ ਲਈ 400 ਐੱਲਐੱਮਟੀ ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ
ਐੱਫਸੀਆਈ ਨੇ ਲੌਕਡਾਊਨ ਦੌਰਾਨ ਭੇਜੀ ਗਈ ਟ੍ਰੇਨ ਲੋਡ ਦੇ 2000 ਅੰਕ ਨੂੰ ਪਾਰ ਕਰ ਲਿਆ
ਦੇਸ਼ ਭਰ ਵਿੱਚ ਲਗਭਗ 58.44 ਲੱਖ ਮੀਟ੍ਰਿਕ ਟਨ ਅਨਾਜ ਨਾਲ ਭਰੀਆਂ 2,087 ਰੇਲ ਗੱਡੀਆਂ ਰਵਾਨਾ
Posted On:
27 APR 2020 7:36PM by PIB Chandigarh
ਦੇਸ਼ ਦੇ ਸਾਰੇ ਖਰੀਦ ਪ੍ਰਮੁੱਖ ਰਾਜਾਂ ਵਿੱਚ ਕਣਕ ਦੀ ਖਰੀਦ ਤੇਜ਼ੀ ਨਾਲ ਚਲ ਰਹੀ ਹੈ। ਕੇਂਦਰੀ ਪੂਲ ਲਈ 26.04.2020 ਤੱਕ 88.61 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਕਣਕ ਦੀ ਪਹਿਲਾਂ ਹੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦਾ 48.27 ਲੱਖ ਮੀਟ੍ਰਿਕ ਟਨ ਦਾ ਹੈ, ਜਦਕਿ ਫਿਰ ਹਰਿਆਣਾ ਨੇ 19.07 ਲੱਖ ਮੀਟ੍ਰਿਕ ਟਨ ਦਾ ਹੈ। ਖਰੀਦ ਦੀ ਮੌਜੂਦਾ ਰਫਤਾਰ ਨੂੰ ਦੇਖਦੇ ਹੋਏ ਸੀਜ਼ਨ ਲਈ ਰੱਖੇ 400 ਲੱਖ ਮੀਟ੍ਰਿਕ ਟਨ ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ ਹੈ। ਕੋਵਿਡ-19 ਵਾਇਰਸ ਦੇ ਫੈਲਣ ਦੇ ਭਾਰੀ ਖਤਰੇ ਨੂੰ ਦੇਖਦੇ ਹੋਏ ਮੰਡੀਆਂ ਵਿੱਚ ਪਹਿਲਾਂ ਤੋਂ ਸਾਵਧਾਨੀ ਵਰਤਣ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾ ਕੇ ਹੀ ਖਰੀਦ ਕੀਤੀ ਜਾ ਰਹੀ ਹੈ। ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਸਰਪਲੱਸ ਤੋਂ ਖਪਤ ਵਾਲੇ ਖੇਤਰਾਂ ਵਿੱਚ ਅਨਾਜ ਭੇਜਣ ਦੀ ਚੰਗੀ ਰਫ਼ਤਾਰ ਨੂੰ ਜਾਰੀ ਰੱਖਦਿਆਂ, ਫੂਡ ਕਾਰਪੋਰੇਸ਼ਨ ਆਵ੍ ਇੰਡੀਆ (ਐੱਫਸੀਆਈ) ਨੇ ਲੌਕਡਾਊਨ ਦੀ ਮਿਆਦ ਦੌਰਾਨ 2000 ਤੋਂ ਵੱਧ ਰੇਲਾਂ ਭੇਜੀਆਂ। ਮਿਤੀ 27.04.20 ਤੱਕ, ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਅਨਾਜ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ 58.44 ਲੱਖ ਮੀਟ੍ਰਿਕ ਟਨ ਵਾਲੇ ਕੁੱਲ 2087 ਰੇਲਾਂ ਭੇਜੀਆਂ ਜਾ ਚੁੱਕੀਆਂ ਹਨ। ਇਸ ਸਮੇਂ ਦੌਰਾਨ ਖਪਤ ਵਾਲੇ ਰਾਜਾਂ ਦੇ ਬਹੁਤ ਸਾਰੇ ਪ੍ਰਮੁੱਖ ਅਨਲੋਡਿੰਗ ਸੈਂਟਰਾਂ ਦੇ ਹੌਟਸਪੌਟਸ ਅਤੇ ਕੰਟੇਨਮੈਂਟ ਜ਼ੋਨ ਵਜੋਂ ਐਲਾਨੇ ਜਾਣ ਕਾਰਨ ਆਈਆਂ ਭਾਰੀ ਰੁਕਾਵਟਾਂ ਦੇ ਬਾਵਜੂਦ 53.47 ਲੱਖ ਮੀਟ੍ਰਿਕ ਟਨ ਸਟਾਕਾਂ ਵਾਲੀਆਂ 1909 ਰੇਕਾਂ ਦੀ ਅਨਲੋਡਿੰਗ ਵੀ ਕੀਤੀ ਗਈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਪਾਬੰਦੀਆਂ ਵਿੱਚ ਹੌਲੀ-ਹੌਲੀ ਢਿੱਲ ਦੇਣ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਅਨਲੋਡਿੰਗ ਦੀ ਗਤੀ ਹੋਰ ਵਧਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਆਈ) ਤਹਿਤ 3 ਮਹੀਨਿਆਂ (ਅਪ੍ਰੈਲ ਤੋਂ ਮਈ 2020) ਲਈ ਵੰਡੇ ਜਾਣ ਵਾਲੇ ਮੁਫਤ ਅਨਾਜ ਦੀ ਲਿਫਟਿੰਗ ਲੱਦਾਖ ਅਤੇ ਲਕਸ਼ਦੀਪ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ 3 ਮਹੀਨਿਆਂ ਲਈ ਪੂਰਾ ਕੋਟਾ ਚੁੱਕਣ ਦੇ ਕੰਮ ਵਿੱਚ ਚੰਗੀ ਤਰੱਕੀ ਹੋ ਰਹੀ ਹੈ। ਹੋਰ 7 ਰਾਜ ਜੂਨ ਮਹੀਨੇ ਦੇ ਕੋਟੇ ਨੂੰ ਚੁੱਕ ਰਹੇ ਹਨ ਜਦਕਿ 20 ਰਾਜ ਇਸ ਸਮੇਂ ਮਈ ਮਹੀਨੇ ਦਾ ਕੋਟਾ ਚੁਕਵਾ ਰਹੇ ਹਨ। 8 ਰਾਜ ਅਪ੍ਰੈਲ ਮਹੀਨੇ ਦੇ ਕੋਟੇ ਨੂੰ ਚੁਕਵਾ ਰਹੇ ਹਨ, ਜੋ ਕਿ ਮਹੀਨੇ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਐੱਫਸੀਆਈ ਨੇ ਲੋੜਾਂ ਪੂਰੀਆਂ ਕਰਨ ਲਈ ਸਾਰੇ ਰਾਜਾਂ ਵਿੱਚ ਲੋੜੀਂਦੇ ਸਟਾਕ ਪਹੁੰਚਦੇ ਕਰਨ ਦੇ ਪ੍ਰਬੰਧ ਕੀਤੇ ਹਨ। ਪੱਛਮ ਬੰਗਾਲ ਦੇ ਮਾਮਲੇ ਵਿੱਚ ਤਿੰਨ ਮਹੀਨਿਆਂ ਲਈ ਲੋੜੀਂਦੀ ਲਗਭਗ 9 ਲੱਖ ਮੀਟ੍ਰਿਕ ਟਨ ਅਲਾਟਮੈਂਟ ਦੀ ਯੋਜਨਾ ਪਹਿਲਾਂ ਤੋਂ ਹੀ ਤਿਆਰ ਹੈ, ਜਿਸ ਤਹਿਤ ਪੱਛਮੀ ਬੰਗਾਲ ਵਿੱਚ ਇੰਨੇ ਘੱਟ ਸਮੇਂ ਅੰਦਰ ਅਨਾਜ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 4 ਰਾਜ ਤੇਲੰਗਾਨਾ, ਆਂਧਰ ਪ੍ਰਦੇਸ਼, ਛੱਤੀਸਗੜ੍ਹ ਅਤੇ ਓਡੀਸ਼ਾ ਤੋਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਚਾਵਲ ਨਾਲ ਭਰੀਆਂ ਲਗਭਗ 227 ਟ੍ਰੇਨਾਂ ਭੇਜੀਆਂ ਜਾਣਗੀਆਂ।
****
ਏਪੀਐੱਸ/ਪੀਕੇ/ਐੱਮਐੱਸ
(Release ID: 1618853)
Visitor Counter : 103
Read this release in:
Gujarati
,
English
,
Urdu
,
Marathi
,
Hindi
,
Bengali
,
Assamese
,
Manipuri
,
Odia
,
Tamil
,
Telugu
,
Kannada