ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 27 APR 2020 6:25PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਵਾਇਰਸ ਫੈਲਣ ਦੀ ਲੜੀ ਟੁੱਟਣੀ ਚਾਹੀਦੀ ਹੈ, ਖਾਸ ਕਰ ਕੇ ਰੈੱਡ ਜ਼ੋਨ ਤੇ ਔਰੇਂਜ ਜ਼ੋਨ ਵਿੱਚ। ਉਨ੍ਹਾਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੌਟਸਪੌਟਸ ਭਾਵ ਰੈੱਡ ਜ਼ੋਨ ਇਲਾਕਿਆਂ ਵਿੱਚ ਦਿਸ਼ਾਨਿਰਦੇਸ਼ ਸਖ਼ਤੀ ਨਾਲ ਲਾਗੂ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੈੱਡ ਜ਼ੋਨਾਂ ਨੂੰ ਔਰੇਂਜ ਤੇ ਫਿਰ ਉਨ੍ਹਾਂ ਨੂੰ ਅੱਗੇ ਹਰੇ ਜ਼ੋਨਾਂ ਵਿੱਚ ਤਬਦੀਲ ਕਰਨ ਵੱਲ ਸੇਧਤ ਹੋਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਰੋਗ ਨਾਲ ਕਿਸੇ ਤਰ੍ਹਾਂ ਦਾ ਕੋਈ ਕਲੰਕ ਨਹੀਂ ਜੋੜਨਾ ਚਾਹੀਦਾ ਅਤੇ ਸਿਹਤ ਸੁਵਿਧਾਵਾਂ ਨੂੰ ਕੋਵਿਡ–19 ਤੋਂ ਇਲਾਵਾ ਹੋਰ ਜ਼ਰੂਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਵਾਇਤੀ ਔਸ਼ਧੀ ਪ੍ਰਣਾਲੀਆਂ ਨੂੰ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ।

ਦੇਸ਼ ਦੇ ਜਿਹੜੇ 16 ਜ਼ਿਲ੍ਹਿਆਂ ਚ ਪਹਿਲਾਂ ਕੋਰੋਨਾਪਾਜ਼ਿਟਿਵ ਕੇਸ ਸਨ, ਉੱਥੇ ਪਿਛਲੇ 28 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ। ਇਸ ਸੂਚੀ ਵਿੱਚ 3 ਨਵੇਂ ਜ਼ਿਲ੍ਹੇ ਸ਼ਾਮਲ ਹੋਏ ਹਨ (24 ਅਪ੍ਰੈਲ):

•          ਗੋਂਡੀਆ (Gondia) ਮਹਾਰਾਸ਼ਟਰ

•          ਦੇਵਨਗੇਰੇ (Devangere) ਕਰਨਾਟਕ

•          ਲੱਖੀ ਸਰਾਏ (Lakhi Sarai) ਬਿਹਾਰ

ਦੋ ਜ਼ਿਲ੍ਹਿਆਂ ਚ ਤਾਜ਼ਾ ਕੇਸ ਦਰਜ ਹੋਏ ਹਨ, ਜਿੱਥੇ ਪਿਛਲੇ 28 ਦਿਨਾਂ ਦੌਰਾਨ ਕੋਈ ਤਾਜ਼ਾ ਮਾਮਲਾ ਸਾਹਮਣੇ ਨਹੀਂ ਆਇਆ ਸੀ ਅਤੇ ਉਹ ਹਨ ਉੱਤਰ ਪ੍ਰਦੇਸ਼ ਚ ਪੀਲੀਭੀਤ ਅਤੇ ਪੰਜਾਬ ਚ ਸ਼ਹੀਦ ਭਗਤ ਸਿੰਘ ਨਗਰ। ਇੰਝ ਪਿਛਲੇ 14 ਦਿਨਾਂ ਤੋਂ ਕੁੱਲ 85 ਜ਼ਿਲ੍ਹਿਆਂ (25 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ) ਵਿੱਚ ਕੋਈ ਨਵੇਂ ਕੇਸ ਦਰਜ ਨਹੀਂ ਹੋਏ।

ਭਾਰਤ ਸਰਕਾਰ ਦੇ ਉੱਚਅਧਿਕਾਰਪ੍ਰਾਪਤ ਸਮੂਹ 5 (ਈਜੀ5 – EG5) ਨੇ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ; ਕੋਵਿਡ–19 ਦੀ ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਕਾਰਨ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦੇਸ਼ ਵਿੱਚ ਜਾਰੀ ਰੱਖੀ ਗਈ ਸਪਲਾਈਲੜੀ ਅਤੇ ਲੌਜਿਸਟੀਕਲ ਪ੍ਰਬੰਧਾਂ ਦੇ ਨਾਲਨਾਲ ਦੇਸ਼ ਵਿੱਚ ਇਸ ਵਾਇਰਸ ਦਾ ਫੈਲਣਾ ਰੋਕਣ ਲਈ ਕੀਤੇ ਉਪਾਵਾਂ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ।

ਮੀਡੀਆ ਨੂੰ ਸੰਬੋਧਨ ਕਰਦਿਆਂ ਪੇਅਜਲ ਤੇ ਸਵੱਛਤਾ ਵਿਭਾਗ ਦੇ ਸਕੱਤਰ ਅਤੇ ਈਜੀ5 (EG5) ਦੇ ਕਨਵੀਨਰ ਸ਼੍ਰੀ ਪਰਮੇਸਵਰਨ ਅਈਅਰ ਨੇ ਚਾਰ ਅਹਿਮ ਖੇਤਰਾਂ ਖੇਤੀਬਾੜੀ, ਨਿਰਮਾਣ, ਲੌਜਿਸਟਿਕਸ ਤੇ ਅਸੁਰੱਖਿਅਤ ਤੇ ਕਮਜ਼ੋਰ ਸਮੂਹਾਂ ਨੂੰ ਭੋਜਨ ਦੇਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਨਾਜ ਤੇ ਦਵਾਈਆਂ ਲਿਜਾਣ ਵਾਲੇ ਟਰੱਕਾਂ ਦੀ ਆਵਾਜਾਈ ਦੀ ਜਿਹੜੀ ਦਰ 30 ਮਾਰਚ ਨੂੰ 46% ਸੀ, ਉਹ 25 ਅਪ੍ਰੈਲ, 2020 ਨੂੰ ਵਧ ਕੇ 76% ਹੋ ਗਈ ਹੈ। ਇਸੇ ਸਮੇਂ ਦੌਰਾਨ, ਰੇਲਵੇ ਦੇ ਰੇਕਸ ਦੀ ਦਰ 67% ਤੋਂ ਵਧ ਕੇ 76%, ਬੰਦਰਗਾਹਾਂ ਵੱਲੋਂ ਹੈਂਡਲ ਕੀਤੀ ਜਾਣ ਵਾਲੀ ਆਵਾਜਾਈ ਦੀ ਦਰ 70% ਤੋਂ ਵਧ ਕੇ 87% ਅਤੇ ਇਸ ਵੇਲੇ ਚੱਲ ਰਹੀਆਂ ਵੱਡੀਆਂ ਮੰਡੀਆਂ ਵਿੱਚ ਕਾਰੋਬਾਰ ਦੀ ਦਰ 61% ਤੋਂ ਵਧ ਕੇ 79% ਹੋ ਗਈ। ਰੋਜ਼ਾਨਾ 1.5 ਕਰੋੜ ਤੋਂ ਵੱਧ ਲੋਕਾਂ ਨੂੰ ਸਰਕਾਰੀ ਏਜੰਸੀਆਂ, ਗ਼ੈਰਸਰਕਾਰੀ ਜੱਥੇਬੰਦੀਆਂ (ਐੱਨਜੀਓਜ਼ – NGOs) ਤੇ ਉਦਯੋਗਾਂ ਵੱਲੋਂ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਈਜੀ5 (EG5) ਦੀ ਭੂਮਿਕਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਜ਼ਰੂਰੀ ਵਸਤਾਂ ਦੀਆਂ ਸਪਲਾਈਲੜੀਆਂ ਦੇ ਅੜਿੱਕੇ ਦੂਰ ਕਰਨ ਤੇ ਸਭ ਕੁਝ ਸੁਖਾਲਾ ਕਰਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਬੁਨਿਆਦੀ ਪੱਧਰ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਰਹੀਆਂ ਹਨ ਤੇ ਪ੍ਰਮੁੱਖ ਸੂਚਕਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਵਸਤਾਂ ਸਪਲਾਈ ਕਰਨ ਵਾਲੇ ਜੋਧਿਆਂ ਦੇ ਸਰਬੋਤਮ ਅਭਿਆਸਾਂ ਦਾ ਪਾਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਹ ਵਿਭਾਗਾਂ, ਗ੍ਰਹਿ ਮੰਤਰਾਲੇ ਤੇ ਅਨਾਜ, ਫ਼ਾਰਮਾ, ਟ੍ਰਾਂਸਪੋਰਟਰਾਂ, ਥੋਕਵਪਾਰੀਆਂ, ਪ੍ਰਚੂਨ ਵਪਾਰੀਆਂ ਤੇ ਮੰਡੀਆਂ ਸਮੇਤ ਉਦਯੋਗਾਂ ਦੀਆਂ ਹੋਰ ਸਬੰਧਿਤ ਧਿਰਾਂ ਨਾਲ ਤਾਲਮੇਲ ਬਿਠਾ ਰਹੇ ਹਨ।

ਹੁਣ ਤੱਕ ਸਿਹਤਯਾਬੀ ਦੀ 22.17% ਦਰ ਨਾਲ 6,184 ਵਿਅਕਤੀ ਠੀਕ ਹੋ ਚੁੱਕੇ ਹਨ। ਕੱਲ੍ਹ ਤੋਂ 1396 ਨਵੇਂ ਕੇਸਾਂ ਦਾ ਵਾਧਾ ਹੋਇਆ ਹੈ। ਹੁਣ ਤੱਕ ਭਾਰਤ ਚ ਕੋਵਿਡ–19 ਦੇ ਕੁੱਲ 27,892 ਵਿਅਕਤੀਆਂ ਦੇ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ 48 ਨਵੀਂਆਂ ਮੌਤਾਂ ਹੋਈਆਂ ਹਨ ਤੇ ਇੰਝ ਮੌਤਾਂ ਦੀ ਕੁੱਲ ਗਿਣਤੀ ਵਧ ਕੇ 872 ਹੋ ਗਈ ਹੈ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਜ਼ਰੀਏ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

ਐੱਮਵੀ


(Release ID: 1618745) Visitor Counter : 250