ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ 2.0’ ਦੀ 11ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ ਲੋਕਾਂ ਦੁਆਰਾ ਸੰਚਾਲਿਤ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਥੁੱਕਣ ਦੀ ਆਦਤ ਤਿਆਗਣ ਦਾ ਸੱਦਾ ਦਿੱਤਾ

Posted On: 26 APR 2020 4:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ 2.0’ ਦੇ 11ਵੇਂ ਭਾਗ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਰਤ ਦੀ ਕੋਰੋਨਾਖ਼ਿਲਾਫ਼ ਜੰਗ ਲੋਕਾਂ ਦੁਆਰਾ ਸੰਚਾਲਿਤ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਇਸ ਵੇਲੇ ਜਨਤਾ ਦੇ ਨਾਲ ਹੀ ਇਸ ਆਲਮੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਦੇਸ਼ ਦਾ ਹਰੇਕ ਨਾਗਰਿਕ ਇੱਕ ਫ਼ੌਜੀ ਹੈ ਅਤੇ ਉਹ ਜੰਗ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਜਨਤਾ ਦੇ ਸੰਕਲਪ ਦੀ ਸ਼ਲਾਘਾ ਕੀਤੀ, ਜਿਵੇਂ ਹਰ ਸਥਾਨ ਤੇ ਲੋਕ ਇੱਕਦੂਜੇ ਦੀ ਮਦਦ ਲਈ ਅੱਗੇ ਆ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜਵੰਦਾਂ ਲਈ ਭੋਜਨ ਦਾ ਇੰਤਜ਼ਾਮ ਕਰਨ ਤੋਂ ਲੈ ਕੇ ਰਾਸ਼ਨ ਦੀ ਸਪਲਾਈ, ਲੌਕਡਾਊਨ ਦੀ ਪਾਲਣਾ, ਹਸਪਤਾਲਾਂ ਚ ਇੰਤਜ਼ਾਮਾਂ ਤੋਂ ਲੈ ਕੇ ਦੇਸ਼ ਵਿੱਚ ਹੀ ਮੈਡੀਕਲ ਉਪਕਰਣਾਂ ਦਾ ਨਿਰਮਾਣ ਤੱਕ; ਸਮੁੱਚਾ ਰਾਸ਼ਟਰ ਮਿਲ ਕੇ ਅੱਗੇ ਵਧ ਰਿਹਾ ਹੈ। ਉਨ੍ਹਾਂ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਕਿਤੇ ਹੱਦੋਂ ਵੱਧ ਆਤਮਵਿਸ਼ਵਾਸ ਦੇ ਸ਼ਿਕੰਜੇ ਚ ਨਾ ਫਸ ਜਾਣ ਤੇ ਅਜਿਹੀ ਧਾਰਨਾ ਮਨ ਚ ਨਾ ਬਿਠਾ ਲੈਣ ਕਿ ਜੇ ਕੋਰੋਨਾ ਹੁਣ ਤੱਕ ਉਨ੍ਹਾਂ ਦੇ ਸ਼ਹਿਰ, ਪਿੰਡ, ਗਲੀ ਜਾਂ ਦਫ਼ਤਰ ਚ ਨਹੀਂ ਆਇਆ, ਤਾਂ ਹੁਣ ਉਹ ਨਹੀਂ ਆਵੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਦੋ ਗਜ਼ ਦੂਰੀ ਹੈ ਜ਼ਰੂਰੀਸਾਡਾ ਮੰਤਰ ਹੋਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਇੱਕਦੂਜੇ ਤੋਂ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਹੱਦੋਂ ਵੱਧ ਉਤਸ਼ਾਹ ਕਾਰਨ ਸਥਾਨਕ ਪੱਧਰ ਉੱਤੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲਮੱਠ ਨਹੀਂ ਵਰਤੀ ਜਾਣੀ ਚਾਹੀਦੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੀਆਂ ਹਾਂਪੱਖੀ ਤਬਦੀਲੀਆਂ ਜੈਵਿਕਅਮਲ ਰਾਹੀਂ ਲੋਕਾਂ ਦੇ ਕਾਰਜਸੱਭਿਆਚਾਰ, ਜੀਵਨਸ਼ੈਲੀ ਤੇ ਰੋਜ਼ਮੱਰਾ ਦੀਆਂ ਆਦਤਾਂ ਵਿੱਚ ਰਚਦੀਆਂਮਿਚਦੀਆਂ ਜਾ ਰਹੀਆਂ ਹਨ। ਆਲੇਦੁਆਲੇ ਸਭ ਤੋਂ ਵੱਧ ਅਸਰ ਇਹ ਦਿਸ ਰਿਹਾ ਹੈ ਕਿ ਮਾਸਕ ਪਹਿਨੇ ਜਾ ਰਹੇ ਹਨ ਤੇ ਚਿਹਰੇ ਢਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਬਦਲਦੇ ਪ੍ਰਤੀਮਾਨ ਚ ਮਾਸਕ ਲੋਕਾਂ ਦੇ ਜੀਵਨ ਦਾ ਅੰਗ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਸਕ ਹੁਣ ਸੱਭਿਅਕ ਸਮਾਜ ਦਾ ਪ੍ਰਤੀਕ ਬਣ ਜਾਣਗੇ। ਜੇ ਲੋਕਾਂ ਨੇ ਖੁਦ ਨੂੰ ਤੇ ਹੋਰਨਾਂ ਨੂੰ ਰੋਗ ਤੋਂ ਬਚਾਉਣਾ ਹੈ, ਤਾਂ ਉਨ੍ਹਾਂ ਨੂੰ ਇੱਕ ਮਾਸਕ ਪਹਿਨਣਾ ਹੀ ਪਵੇਗਾ। ਉਨ੍ਹਾਂ ਲੋਕਾਂ ਨੂੰ ਆਪਣਾ ਚਿਹਰਾ ਇੱਕ ਪਰਨੇ ਜਾਂ ਇੱਕ ਹਲਕੇ ਤੌਲੀਏ ਨਾਲ ਢਕਣ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਹੋਰ ਜਾਗਰੂਕਤਾ ਜਿਹੜੀ ਸਮਾਜ ਚ ਆਈ ਹੈ, ਉਹ ਇਹ ਹੈ ਕਿ ਲੋਕ ਹੁਣ ਇਹ ਸਮਝਦੇ ਹਨ ਕਿ ਜਨਤਕ ਸਥਾਨਾਂ ਤੇ ਥੁੱਕਣ ਕਾਰਨ ਕਿੰਨਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾੜੀਆਂ ਆਦਤਾਂ ਦਾ ਹਿੱਸਾ ਸੀ ਕਿ ਲੋਕ ਕਿਤੇ ਵੀ ਥੁੱਕ ਛੱਡਦੇ ਸਨ ਤੇ ਇਸ ਨਾਲ ਸਫ਼ਾਈ ਤੇ ਸਿਹਤ ਦੋਵਾਂ ਲਈ ਗੰਭੀਰ ਚੁਣੌਤੀ ਖੜ੍ਹੀ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਥੁੱਕਣ ਦੀ ਆਦਤ ਖ਼ਤਮ ਕਰ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਨਾ ਕੇਵਲ ਸਾਫ਼ਸਫ਼ਾਈ ਦੇ ਬੁਨਿਆਦੀ ਪੱਧਰ ਉਚੇਰੇ ਹੋਣਗੇ, ਸਗੋਂ ਕੋਰੋਨਾ ਦੀ ਛੂਤ ਫੈਲਣ ਤੋਂ ਰੋਕਥਾਮ ਵਿੱਚ ਵੀ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ਵਾਸੀਆਂ ਦੇ ਦ੍ਰਿੜ੍ਹ ਇਰਾਦੇ ਨੇ ਇਹ ਦਰਸਾ ਦਿੱਤਾ ਹੈ ਕਿ ਸੰਕਟ ਨੇ ਭਾਰਤ ਚ ਇੱਕ ਨਵੇਂ ਪਰਿਵਰਤਨ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਾਰੋਬਾਰੀ ਅਦਾਰੇ, ਦਫ਼ਤਰ, ਵਿਦਿਅਕ ਸੰਸਥਾਨ ਤੇ ਮੈਡੀਕਲ ਖੇਤਰ ਤੇਜ਼ੀ ਨਾਲ ਅਪਰੇਸ਼ਨਲ (ਵਿਵਹਾਰਕ) ਤਬਦੀਲੀਆਂ ਵੱਲ ਵਧਦੇ ਜਾ ਰਹੇ ਹਨ। ਤਕਨਾਲੋਜੀ ਦੇ ਮੋਰਚੇ ਤੇ, ਦੇਸ਼ ਦਾ ਹਰੇਕ ਖੋਜੀ ਰੁਚੀ ਵਾਲਾ ਵਿਅਕਤੀ ਤੇਜ਼ੀ ਨਾਲ ਬਦਲਦੀਆਂ ਸਥਿਤੀਆਂ ਵਿੱਚ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ, ਰਾਜ ਸਰਕਾਰਾਂ, ਹਰੇਕ ਵਿਭਾਗ ਅਤੇ ਸੰਸਥਾਨ ਇਸ ਵੇਲੇ ਪੂਰੀ ਰਫ਼ਤਾਰ ਨਾਲ ਰਾਹਤ ਕਾਰਜਾਂ ਵਿੱਚ ਇਕਜੁੱਟਤਾ ਨਾਲ ਯੋਗਦਾਨ ਪਾ ਰਿਹਾ ਹੈ। ਹਵਾਬਾਜ਼ੀ ਖੇਤਰ ਚ ਕੰਮ ਕਰਦੇ ਲੋਕ, ਰੇਲਵੇ ਕਰਮਚਾਰੀ ਦੇਸ਼ਵਾਸੀਆਂ ਦੀਆਂ ਔਕੜਾਂ ਨੂੰ ਘਟਾਉਣ ਲਈ ਦਿਨਰਾਤ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਲਾਈਫ਼ਲਾਈਨ ਉਡਾਨਨਾਮ ਦੀ ਵਿਸ਼ੇਸ਼ ਮੁਹਿੰਮ ਨੇ ਬਹੁਤ ਘੱਟ ਸਮੇਂ ਚ ਦੇਸ਼ ਦੇ ਹਰੇਕ ਕੋਣੇ ਤੱਕ ਦਵਾਈਆਂ ਦੀ ਸਪਲਾਈ ਯਕੀਨੀ ਬਣਾਈ ਹੈ। ਲਾਈਫ਼ਲਾਈਨ ਉਡਾਨਨੇ ਹੁਣ ਤੱਕ ਤਿੰਨ ਲੱਖ ਕਿਲੋਮੀਟਰ ਦੀ ਦੂਰੀ ਤਹਿ ਕਰ ਕੇ ਦੇਸ਼ ਦੇ ਦੂਰਦੁਰਾਡੇ ਦੇ ਕੋਣਿਆਂ ਤੱਕ ਲੋਕਾਂ ਤੱਕ 5,000 ਟਨ ਮੈਡੀਕਲ ਸਪਲਾਈਜ਼ ਪਹੁੰਚਾਈਆਂ ਹਨ।

 

ਪ੍ਰਧਾਨ ਮੰਤਰੀ ਨੇ ਇਹ ਵੀ ਉਜਾਗਰ ਕੀਤਾ ਕਿ ਰੇਲਵੇ ਕਿਵੇਂ ਲੌਕਡਾਊਨ ਦੌਰਾਨ ਅਣਥੱਕ ਤਰੀਕੇ ਕੰਮ ਕਰ ਰਿਹਾ ਹੈ, ਤਾਂ ਜੋ ਦੇਸ਼ ਵਿੱਚ ਕਿਤੇ ਵੀ ਆਮ ਵਿਅਕਤੀ ਨੂੰ ਜ਼ਰੂਰੀ ਵਸਤਾਂ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਭਾਰਤੀ ਰੇਲਵੇ 60 ਦੇ ਲਗਭਗ ਰੂਟਾਂ ਤੇ 100 ਤੋਂ ਵੱਧ ਪਾਰਸਲ ਰੇਲਗੱਡਾਆਂ ਚਲਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਡਾਕ ਵਿਭਾਗ ਦੇ ਕਰਮਚਾਰੀ ਮੈਡੀਕਲ ਸਪਲਾਈਜ਼ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਹੀ ਸੱਚਮੁਚ ਕੋਰੋਨਾਜੋਧੇ ਹਨ। ਲੋੜਵੰਦਾਂ ਤੇ ਗ਼ਰੀਬਾਂ ਲਈ ਸਰਕਾਰ ਦੀ ਪ੍ਰਤੀਬੱਧਤਾ ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜਅਧੀਨ ਧਨ ਸਿੱਧਾ ਗ਼ਰੀਬਾਂ ਦੇ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤਾ ਜਾ ਰਿਹਾ ਹੈ। ਗ਼ਰੀਬਾਂ ਨੂੰ ਮੁਫ਼ਤ ਗੈਸ ਸਿਲੰਡਰ ਅਤੇ ਤਿੰਨ ਮਹੀਨਿਆਂ ਲਈ ਰਾਸ਼ਨ ਜਿਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਵਿਭਿੰਨ ਸਰਕਾਰੀ ਵਿਭਾਗਾਂ ਤੇ ਬੈਂਕਿੰਗ ਖੇਤਰ ਦੇ ਅਮਲਿਆਂ ਦੁਆਰਾ ਇੱਕ ਟੀਮ ਵਜੋਂ ਇਕਜੁੱਟਤਾ ਨਾਲ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਰਾਜ ਸਰਕਾਰਾਂ ਦੁਆਰਾ ਨਿਭਾਈ ਬੇਹੱਦ ਸਰਗਰਮ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਜੰਗ ਵਿੱਚ ਸਥਾਨਕ ਪ੍ਰਸ਼ਾਸਨਾਂ ਤੇ ਰਾਜ ਸਰਕਾਰਾਂ ਦੁਆਰਾ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਸ਼ਲਾਘਾਯੋਗ ਹੈ। ਉਨ੍ਹਾਂ ਸਮੁੱਚੇ ਦੇਸ਼ ਵਿੱਚ ਮੈਡੀਕਲ ਸੇਵਾਵਾਂ ਦੇ ਕਰਮਚਾਰੀਆਂ ਲਈ ਬੇਹੱਦ ਆਦਰਸਤਿਕਾਰ ਪ੍ਰਗਟਾਉਦਿਆਂ ਕਿਹਾ ਕਿ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼, ਕਮਿਊਨਿਟੀ ਹੈਲਥ ਵਰਕਰਸ ਅਤੇ ਅਜਿਹੇ ਸਾਰੇ ਕਰਮਚਾਰੀ ਚੌਵੀ ਘੰਟੇ ਕੋਰੋਨਾਮੁਕਤ ਭਾਰਤ ਯਕੀਨੀ ਬਣਾਉਣ ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਅਤੇ ਇਸ ਦਿਸ਼ਾ ਵਿੱਚ ਬੀਤੇ ਦਿਨੀਂ ਕਦਮ ਚੁੱਕਦਿਆਂ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ ਹੈ। ਇਸ ਆਰਡੀਨੈਂਸ ਚ ਕੋਰੋਨਾਜੋਧਿਆਂ ਨੂੰ ਤੰਗ, ਜ਼ਖ਼ਮੀ ਕਰਨ ਵਾਲਿਆਂ ਜਾਂ ਉਨ੍ਹਾਂ ਖ਼ਿਲਾਫ਼ ਹਿੰਸਾ ਵਿੱਚ ਸ਼ਾਮਲ ਵਿਅਕਤੀਆਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੈ।

ਘਰਾਂ ਚ ਕੰਮ ਕਰਦੇ ਸਹਾਇਕਾਂ, ਸਾਡੀਆਂ ਵਿਭਿੰਨ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਆਮ ਕਾਮਿਆਂ ਜਾਂ ਲਾਗਲੀਆਂ ਦੁਕਾਨਾਂ ਵਿੱਚ ਕੰਮ ਕਰਦੇ ਕਾਮਿਆਂ, ਜ਼ਰੂਰੀ ਵਸਤਾਂ ਡਿਲਿਵਰ ਕਰਨ ਵਾਲੇ ਕਰਮਚਾਰੀਆਂ, ਬਜ਼ਾਰਾਂ ਵਿੱਚ ਕੰਮ ਕਰਦੇ ਮਜ਼ਦੂਰਾਂ, ਗਲੀਆਂਮੁਹੱਲਿਆਂ ਵਿੱਚ ਚੱਲਦੇ ਆਟੋਰਿਕਸ਼ਾ ਡਰਾਇਵਰਾਂ ਦੀ ਉਦਾਹਰਣ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਲੋਕਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਉਨ੍ਹਾਂ ਬਿਨਾ ਉਨ੍ਹਾਂ ਦੇ ਜੀਵਨ ਕਿੰਨੇ ਔਖੇ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਆਪਣੇ ਇਨ੍ਹਾਂ ਸਹਿਯੋਗੀਆਂ ਨੂੰ ਨਾ ਸਿਰਫ਼ ਚੇਤੇ ਕਰ ਰਹੇ ਹਨ, ਸਗੋਂ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਉਨ੍ਹਾਂ ਦੀ ਮਦਦ ਵੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰ, ਸਫ਼ਾਈ ਕਰਨ ਵਾਲੇ ਕਰਮਚਾਰੀ ਤੇ ਅਜਿਹੀਆਂ ਹੋਰ ਸੇਵਾਵਾਂ ਚ ਲੱਗੇ ਕਰਮਚਾਰੀ ਤੇ ਪੁਲਿਸ ਸੰਗਠਨਾਂ ਨੂੰ ਵੀ ਹੁਣ ਆਮ ਲੋਕ ਇੱਕ ਨਵੇਂ ਨਜ਼ਰੀਏ ਤੋਂ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੁਲਿਸ ਕਰਮਚਾਰੀ ਗ਼ਰੀਬਾਂ ਤੇ ਲੋੜਵੰਦਾਂ ਤੱਕ ਭੋਜਨ ਤੇ ਦਵਾਈਆਂ ਪਹੁੰਚਾਉਣਾ ਯਕੀਨੀ ਬਣਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਹ ਵੇਲਾ ਹੈ ਜਦੋਂ ਆਮ ਲੋਕ ਪੁਲਿਸ ਨਾਲ ਭਾਵਨਾਤਮਕ ਪੱਧਰ ਉੱਤੇ ਜੁਡ ਰਹੇ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਇੱਕ ਡਿਜੀਟਲ ਪਲੈਟਫ਼ਾਰਮ covidwarriors.gov.in ਲਿਆਈ ਹੈ। ਸਮਾਜਿਕ ਸੰਗਠਨਾਂ ਦੇ ਵਲੰਟੀਅਰ, ਸ਼ਹਿਰੀ ਸਮਾਜ ਦੇ ਨੁਮਾਇੰਦੇ ਤੇ ਸਥਾਨਕ ਪ੍ਰਸ਼ਾਸਨ ਇਸ ਪਲੈਟਫ਼ਾਰਮ ਰਾਹੀਂ ਆਪਸ ਵਿੱਚ ਜੁੜ ਗਏ ਹਨ। ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਬਹੁਤ ਘੱਟ ਸਮੇਂ ਚ ਡਾਕਟਰਾਂ, ਨਰਸਾਂ, ਆਸ਼ਾਏਐੱਨਐੱਮ ਵਰਕਰਾਂ, ਐੱਨਸੀਸੀ ਤੇ ਐੱਨਐੱਸਐੱਸ ਕੈਡਿਟਾਂ, ਵੱਖੋਵੱਖਰੇ ਖੇਤਰਾਂ ਦੇ ਪ੍ਰੋਫ਼ੈਸ਼ਨਲਜ਼ ਸਮੇਤ 1.25 ਕਰੋੜ ਲੋਕ  ਇਸ ਪੋਰਟਲ ਦਾ ਹਿੱਸਾ ਬਣ ਗਏ ਹਨ। ਇਹ ਕੋਵਿਡਜੋਧੇ ਸੰਕਟਪ੍ਰਬੰਧ ਯੋਜਨਾਵਾਂ ਤਿਆਰ ਕਰਨ ਵਿੱਚ ਸਥਾਨਕ ਪੱਧਰ ਤੇ ਵੱਡੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਲਾਗੂ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ covidwarriors.gov.in ਵਿੱਚ ਸ਼ਾਮਲ ਹੋ ਕੇ ਕੋਵਿਡਜੋਧੇ ਬਣਨ ਤੇ ਦੇਸ਼ ਦੀ ਸੇਵਾ ਕਰਨ।

ਪ੍ਰਧਾਨ ਮੰਤਰੀ ਨੇ ਇਹ ਨੁਕਤਾ ਵੀ ਉਜਾਗਰ ਕੀਤਾ ਕਿ ਸੰਕਟ ਦੌਰਾਨ ਭਾਰਤ ਨੇ ਇਨਸਾਨੀਅਤ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਭਾਰਤ ਨੇ ਦੁਨੀਆ ਚ ਜ਼ਰੂਰਤਮੰਦਾਂ ਨੂੰ ਮੈਡੀਕਲ ਸਪਲਾਈਜ਼ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਵਿਸ਼ਵ ਦੇ ਲੋਕ ਹੁਣ ਭਾਰਤ ਦੇ ਆਯੁਰਵੇਦ ਤੇ ਯੋਗਾ ਅਤੇ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਚ ਇਸ ਦੀ ਭੂਮਿਕਾ ਦੇ ਮਹੱਤਵ ਉੱਤੇ ਖਾਸ ਧਿਆਨ ਦੇਣ ਲੱਗ ਪਏ ਹਨ। ਸ਼੍ਰੀ ਮੋਦੀ ਨੇ ਲੋਕਾਂ ਨੂੰ ਆਯੁਸ਼ ਮੰਤਰਾਲੇ ਦੁਆਰਾ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਲਈ ਕੋਰੋਨਾ ਨਾਲ ਸਬੰਧਿਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਡੀ ਬਦਕਿਸਮਤੀ ਰਹੀ ਹੈ ਕਿ ਅਸੀਂ ਸਦਾ ਆਪਣੀਆਂ ਖੁਦ ਦੀਆਂ ਸ਼ਕਤੀਆਂ ਤੇ ਸ਼ਾਨਦਾਰ ਰਵਾਇਤਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੇ ਹਾਂ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਪ੍ਰਮਾਣ ਅਧਾਰਿਤ ਖੋਜ ਕਰਨ ਅਤੇ ਸਾਡੇ ਰਵਾਇਤੀ ਸਿਧਾਂਤਾਂ ਦਾ ਵਿਗਿਆਨਕ ਭਾਸ਼ਾ ਵਿੱਚ ਪ੍ਰਚਾਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਵੇਂ ਸਮੁੱਚੇ ਵਿਸ਼ਵ ਨੇ ਖੁਸ਼ੀਖੁਸ਼ੀ ਯੋਗ ਨੂੰ ਪ੍ਰਵਾਨ ਕਰ ਲਿਆ ਹੈ, ਇੰਝ ਹੀ ਸਾਰੀ ਦੁਨੀਆਂ ਯਕੀਨੀ ਤੌਰ ਤੇ ਜੁੱਗਾਂ ਪੁਰਾਣੇ ਆਯੁਰਵੇਦਿਕ ਸਿਧਾਂਤਾਂ ਨੂੰ ਪ੍ਰਵਾਨ ਕਰੇਗੀ।

ਪ੍ਰਧਾਨ ਮੰਤਰੀ ਨੇ ਅਕਸ਼ੇਤ੍ਰਿਤੀਯਾ ਦੇ ਪਵਿੱਤਰ ਦਿਵਸ ਮੌਕੇ ਆਮ ਨਾਗਰਿਕਾਂ ਨੂੰ ਵਾਤਾਵਰਣ, ਵਣਾਂ, ਦਰਿਆਵਾਂ ਤੇ ਸਮੁੱਚੀ ਵਾਤਾਵਰਣ ਪ੍ਰਣਾਲੀ ਦੀ ਰਾਖੀ ਕਰਨ ਬਾਰੇ ਵਿਚਾਰ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੇ ਲੋਕ ਚਾਹੁੰਦੇ ਹਨ ਕਿ ਅਖੁੱਟ ਸਰੋਤ ਉਨ੍ਹਾਂ ਕੋਲ ਸਦਾ ਕਾਇਮ ਰਹਿਣ, ਤਾਂ ਉਨ੍ਹਾਂ ਨੂੰ ਜ਼ਰੂਰ ਹੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਹ ਧਰਤੀ ਸਦਾ ਹੀ ਇੰਝ ਹੀ ਕੁਦਰਤੀ ਸਰੋਤਾਂ ਨਾਲ ਭਰਪੂਰ ਬਣੀ ਰਹੇ। ਸ਼੍ਰੀ ਮੋਦੀ ਨੇ ਕਿਹਾ ਕਿ ਅਕਸ਼ੇਤ੍ਰਿਤੀਯਾਦਾ ਤਿਉਹਾਰ ਦਾਨਪੁੰਨ ਦੀ ਤਾਕਤ, ਸੰਕਟ ਦੌਰਾਨ ਦੂਜੇ ਨੂੰ ਦਾਨ ਕਰਨ ਦੀ ਤਾਕਤ ਦਾ ਅਹਿਸਾਸ ਕਰਵਾਉਣ ਦਾ ਮੌਕਾ ਵੀ ਪ੍ਰਦਾਨ ਕਰਵਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਹਾੜਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਪਹਿਲੇ ਤੀਰਥੰਕਰ ਭਗਵਾਨ ਰਿਸ਼ਭਦੇਵ ਦੇ ਜੀਵਨ ਅਤੇ ਅੱਜ ਹੀ ਭਗਵਾਨ ਬਸਵੇਸ਼ਵਰਾ ਦੀ ਜਨਮ ਵਰ੍ਹੇਗੰਢ ਨੂੰ ਚੇਤੇ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਲੋਕਾਂ ਨੇ ਪਹਿਲਾਂ ਦੇ ਮੁਕਾਬਲੇ ਵਧੇਰੇ ਦੁਆ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਤਾਂ ਜੋ ਈਦ ਤੋਂ ਪਹਿਲਾਂ ਇਹ ਵਿਸ਼ਵ ਕੋਰੋਨਾ ਤੋਂ ਮੁਕਤ ਹੋ ਸਕੇ ਅਤੇ ਲੋਕ ਉਤਸ਼ਾਹ ਨਾਲ ਈਦ ਦੇ ਜਸ਼ਨ ਮਨਾ ਸਕਣ।

ਸ਼੍ਰੀ ਮੋਦੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਰਮਜ਼ਾਨ ਦੌਰਾਨ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਕਿਉਂਕਿ ਗਲੀਆਂ, ਬਜ਼ਾਰਾਂ ਤੇ ਮੁਹੱਲਿਆਂ ਜਾਂ ਕਾਲੋਨੀਆਂ ਵਿੱਚ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਬਹੁਤ ਅਹਿਮ ਹੈ। ਉਨ੍ਹਾਂ ਉਨ੍ਹਾਂ ਸਮਾਜਿਕ ਆਗੂਆਂ ਦਾ ਸ਼ੁਕਰੀਆ ਅਦਾ ਕੀਤਾ, ਜਿਹੜੇ ਲੋਕਾਂ ਨੂੰ ਦੋ ਗਜ਼ ਦੀ ਦੂਰੀ ਬਾਰੇ ਅਤੇ ਘਰਾਂ ਚੋਂ ਬਾਹਰ ਨਿਕਲਣ ਬਾਰੇ ਚੇਤੰਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਨੇ ਭਾਰਤ ਸਮੇਤ ਸਮੁੱਚੇ ਵਿਸ਼ਵ ਵਿੱਚ ਤਿਉਹਾਰਾਂ ਦੇ ਜਸ਼ਨ ਮਨਾਉਣ ਦੇ ਤੌਰਤਰੀਕੇ ਬਦਲ ਦਿੱਤੇ ਹਨ ਤੇ ਇਸ ਨੇ ਸਬੰਧਿਤ ਰੀਤਾਂ ਦੀ ਪਾਲਣਾ ਦੇ ਢੰਗ ਵੀ ਤਬਦੀਲ ਕਰ ਦਿੱਤੇ ਹਨ।

***

ਵੀਆਰਆਰਕੇ/ਏਕੇ



(Release ID: 1618459) Visitor Counter : 169