ਟੈਕਸਟਾਈਲ ਮੰਤਰਾਲਾ

ਦੇਸ਼ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਕਰਮੀਆਂ ਲਈ ਜ਼ਰੂਰੀ ਕਰਵਰਆਲ ਦੀ ਉਤਪਾਦਨ ਸਮਰੱਥਾ ਪ੍ਰਤੀ ਦਿਨ 1 ਲੱਖ ਤੋਂ ਜ਼ਿਆਦਾ ਹੋਈ, ਹੁਣ ਤੱਕ ਕਵਰਆਲ ਦਾ ਸੰਚਿਤ ਉਤਪਾਦਨ ਲਗਭਗ ਇੱਕ ਮਿਲੀਅਨ ਹੈ
ਕੋਵਿਡ-19 ਖਿਲਾਫ਼ ਲੜਾਈ ਵਿੱਚ ਫਰੰਟਲਾਈਨ ਹੈਲਥਕੇਅਰ ਵਰਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਅਹਿਮ ਹੁਲਾਰਾ

ਪੀਪੀਈ ਕਵਰਆਲ ਉਤਪਾਦਨ ਵਿੱਚ ਬੰਗਲੁਰੂ ਮੋਹਰੀ ਭੂਮਿਕਾ ਨਿਭਾ ਰਿਹਾ ਹੈ, ਤਮਿਲ ਨਾਡੂ ਵਿੱਚ ਚੇਨਈ ਅਤੇ ਤਿਰੂਪੁਰ, ਪੰਜਾਬ ਵਿੱਚ ਫਗਵਾੜਾ ਅਤੇ ਲੁਧਿਆਣਾ, ਐੱਨਸੀਆਰ ਵਿੱਚ ਗੁਰੂਗ੍ਰਾਮ ਅਤੇ ਨੌਇਡਾ ਵੀ ਪੀਪੀਈ ਕਵਰਆਲ ਉਤਪਾਦਨ ਲਈ ਕੇਂਦਰ ਬਣ ਗਏ ਹਨ

ਸਰਕਾਰ ਸਪਲਾਈ ਚੇਨ ਨੂੰ ਸੁਚਾਰੂ ਕਰਨ, ਰੁਕਾਵਟਾਂ ਨੂੰ ਦੂਰ ਕਰਨ ਅਤੇ ਸਥਿਰ ਸਪਲਾਈ ਬਣਾਈ ਰੱਖਣ ਲਈ ਵਿਭਿੰਨ ਉਦਯੋਗਿਕ ਸੰਸਥਾਵਾਂ ਅਤੇ ਨਿਰਮਾਤਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ

Posted On: 26 APR 2020 3:57PM by PIB Chandigarh

ਦੇਸ਼ ਵਿੱਚ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਮੈਡੀਕਲ ਕਰਮੀਆਂ ਲਈ ਜ਼ਰੂਰੀ ਕਵਰਆਲ ਦੀ ਉਤਪਾਦਨ ਸਮਰੱਥਾ ਪ੍ਰਤੀ ਦਿਨ 1 ਲੱਖ ਤੋਂ ਜ਼ਿਆਦਾ ਹੋ ਗਈ ਹੈ। ਕੋਵਿਡ-19 ਖ਼ਿਲਾਫ਼ ਲੜਾਈ ਲਈ ਬੰਗਲੁਰੂ ਦੇਸ਼ ਵਿੱਚ ਪੀਪੀਈ ਕਵਰਆਲ ਉਤਪਾਦਨ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ ਹੈ। ਦੇਸ਼ ਵਿੱਚ ਲਗਭਗ ਪੰਜਾਹ ਪ੍ਰਤੀਸ਼ਤ ਕਵਰਆਲ ਦਾ ਉਤਪਾਦਨ ਬੰਗਲੁਰੂ ਤੋਂ ਹੁੰਦਾ ਹੈ। ਬੌਡੀ ਕਵਰਆਲ (ਪੀਪੀਈ) ਸਿਹਤ ਪੇਸ਼ੇਵਰਾਂ ਲਈ ਉੱਚ ਪੱਧਰੀ ਸੁਰੱਖਿਆ ਲਈ ਇੱਕ ਵਿਸ਼ੇਸ਼ ਸੁਰੱਖਿਆਤਮਕ ਸੂਟ ਹੈ ਜੋ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਖ਼ਤ ਰੂਪ ਵਿੱਚ ਲੋੜੀਂਦੀ ਤਕਨੀਕੀ ਵਸਤੂ ਹੈਮੈਸਰਜ਼ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤਹਿਤ ਹਸਪਤਾਲਾਂ ਅਤੇ ਸਿਹਤ ਸੇਵਾ ਸੰਗਠਨਾਂ ਲਈ ਨਾਮਜ਼ਦ ਸਿੰਗਲ ਵਿੰਡੋ ਖਰੀਦ ਏਜੰਸੀ ਹੈ।

 

ਬੰਗਲੁਰੂ ਤੋਂ ਇਲਾਵਾ ਪੀਪੀਈ ਕਵਰਆਲ ਤਿਰੂਪੁਰ, ਚੇਨਈ ਅਤੇ ਤਮਿਲ ਨਾਡੂ ਵਿੱਚ ਕੋਇੰਬਟੂਰ, ਅਹਿਮਦਾਬਾਦ ਅਤੇ ਗੁਜਰਾਤ ਦੇ ਵਡੋਦਰਾ, ਪੰਜਾਬ ਦੇ ਫਗਵਾੜਾ ਤੇ ਲੁਧਿਆਣਾ, ਮਹਾਰਾਸ਼ਟਰ ਦੇ ਕੁਸੁਮਨਗਰ ਤੇ ਭਿਵੰਡੀ, ਰਾਜਸਥਾਨ ਦੇ ਡੂੰਗਰਪੁਰ, ਕੋਲਕਾਤਾ, ਦਿੱਲੀ, ਨੌਇਡਾ, ਗੁਰੂਗ੍ਰਾਮ ਅਤੇ ਕੁਝ ਹੋਰ ਸਥਾਨ ਹਨ ਜਿੱਥੇ ਇਨ੍ਹਾਂ ਪੀਪੀਈ ਕਵਰਆਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਹੁਣ ਤੱਕ ਸੰਚਿਤ ਉਤਪਾਦਨ ਲਗਭਗ ਇੱਕ ਮਿਲੀਅਨ ਕਵਰਆਲ ਯੂਨਿਟ ਹੈ।

 

ਜਨਵਰੀ 2020 ਦੇ ਆਖਰੀ ਹਫ਼ਤੇ ਦੌਰਾਨ ਕਵਰਆਲ ਲਈ ਤਕਨੀਕੀ ਮਿਆਰ ਆਈਐੱਸਓ 16003 ਜਾਂ ਇਸ ਦੀ ਸਮਰੱਥਾ ਅਨੁਸਾਰ ਡਬਲਿਊਐੱਚਓ ਕਲਾਸ-3 ਐਕਸਪੋਜਰ ਪ੍ਰੈਸ਼ਰ ਅਨੁਸਾਰ ਨਿਰਧਾਰਿਤ ਕੀਤਾ ਗਿਆ ਸੀ। ਅਜਿਹੀਆਂ ਸਮੱਗਰੀਆਂ ਦਾ ਨਿਰਮਾਣ ਕੁਝ ਅੰਤਰਰਾਸ਼ਟਰੀ ਕੰਪਨੀਆਂ ਦੁਆਰਾ ਕੀਤਾ ਜਾ ਰਿਹਾ ਸੀ ਜਿਨ੍ਹਾਂ ਨੇ ਸਰੋਤ ਦੇਸ਼ਾਂ ਦੁਆਰਾ ਸਟਾਕ ਦੀ ਘਾਟ ਹੋਣ ਕਾਰਨ ਸਪਲਾਈ ਪ੍ਰਦਾਨ ਵਿੱਚ ਅਸਮਰੱਥਾ ਪ੍ਰਗਟਾਈ ਸੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਖਰੀਦ ਸੰਗਠਨ ਦੁਆਰਾ ਸਿਰਫ਼ ਇੱਕ ਸੀਮਿਤ ਮਾਤਰਾ ਦੀ ਪੇਸ਼ਕਸ਼ ਅਤੇ ਖਰੀਦ ਕੀਤੀ ਗਈ ਸੀ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਾਰਚ, 2020 ਨੂੰ ਤਕਨੀਕੀ ਜ਼ਰੂਰਤਾਂ ਨੂੰ ਅੰਤਿਮ ਰੂਪ ਦਿੱਤਾ ਜੋ ਕਿ ਸਵਦੇਸ਼ੀ ਉਪਲੱਬਧਤਾ ਦੇ ਅਧਾਰ ਤੇ ਅਤੇ ਉਨ੍ਹਾਂ ਸਿਹਤ ਸੰਭਾਲ ਪੇਸ਼ੇਵਰਾਂ ਦੀ ਉਚਿਤ ਸੁਰੱਖਿਆ ਲਈ ਤਕਨੀਕੀ ਜ਼ਰੂਰਤਾਂ ਤੇ ਅਧਾਰਿਤ ਹੈ ਜਿਹੜੇ ਕੋਵਿਡ-19 ਮਾਮਲਿਆਂ ਨਾਲ ਨਜਿੱਠ ਰਹੇ ਹਨ। ਇਹ ਮੈਡੀਕਲ ਖੇਤਰ ਦੇ ਮਾਹਿਰਾਂ ਦੀ ਸਲਾਹ ਨਾਲ ਤਿਆਰ ਕੀਤੇ ਗਏ ਹਨ। ਇਸ ਸਬੰਧੀ ਦਿਸ਼ਾ ਨਿਰਦੇਸ਼ 5 ਮਾਰਚ, 2020 ਨੂੰ ਐੱਚਐੱਲਐੱਲ ਲਾਈਫਕੇਅਰ ਲਿਮਿਟਿਡ ਦੀ ਅਧਿਕਾਰਿਤ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਨਾਲ ਨਿਰਮਾਤਾਵਾਂ ਨੂੰ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਢੁਕਵੀਂ ਸਮਰੱਥਾ ਪ੍ਰਾਪਤ ਹੋਈ।

 

ਹੁਣ ਤੱਕ ਦੇਸ਼ ਵਿੱਚ ਚਾਰ ਪ੍ਰਯੋਗਸ਼ਾਲਾਵਾਂ ਹਨ ਜਿਨ੍ਹਾਂ ਵਿੱਚ ਸਿੰਥੈਟਿਕ ਬਲੱਡ ਪੈਨੀਟਰੇਸ਼ਨ ਪ੍ਰਤੀਰੋਧ ਜਾਂਚ ਸੁਵਿਧਾਵਾਂ ਹਨ ਅਤੇ ਨਾਲ ਹੀ ਕੋਵਿਡ-19 ਲਈ ਲਾਜ਼ਮੀ ਬੌਡੀ ਕਵਰ (ਪੀਪੀਈ) ਦੀ ਜਾਂਚ ਅਤੇ ਸਰਟੀਫਿਕੇਸ਼ਨ ਲਈ ਲਾਜ਼ਮੀ ਪ੍ਰਵਾਨਗੀਆਂ ਹਨ। ਇਹ ਹਨ-ਸਾਊਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ (ਐੱਸਆਈਟੀਆਰਏ), ਕੋਇੰਮਬਟੂਰ, ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਅਸਟੈਬਲਿਸ਼ਮੈਂਟ (ਡੀਆਰਡੀਈ), ਗਵਾਲੀਅਰ ਅਤੇ ਆਰਡੀਨੈਂਸ ਫੈਕਟਰੀ ਬੋਰਡ ਤਹਿਤ ਦੋ ਪ੍ਰਯੋਗਸ਼ਲਾਵਾਂ-ਹੈਵੀ ਵੈਹੀਕਲ ਫੈਕਟਰੀ, ਅਵਾਦੀ ਅਤੇ ਸਮਾਲ ਆਰਮਜ਼ ਫੈਕਟਰੀ, ਕਾਨਪੁਰ ਹਨ।

 

ਫੈਬਰਿਕ ਅਤੇ ਪੀਪੀਈ ਕਵਰਆਲ ਕੱਪੜੇ ਨਾਲ ਸਬੰਧਿਤ ਕੀਤੀ ਗਈ ਅਜਿਹੀ ਹਰੇਕ ਜਾਂਚ ਲਈ ਸਬੰਧਿਤ ਨਿਰਮਾਤਾਵਾਂ ਦੁਆਰਾ ਪ੍ਰੋਟੋਟਾਈਪ ਨਮੂਨੇ ਭੇਜੇ ਜਾਂਦੇ ਹਨ, ਫਿਰ ਇੱਕ ਯੂਨੀਕ ਸਰਟੀਫਿਕੇਸ਼ਨ ਕੋਡ (ਯੂਸੀਸੀ-ਕੋਵਿਡ19) ਤਿਆਰ ਹੁੰਦਾ ਹੈ। ਇਸ ਕੋਡ ਵਿੱਚ ਫੈਬਰਿਕ ਦਾ ਪ੍ਰਕਾਰ, ਕੱਪੜੇ ਦਾ ਪ੍ਰਕਾਰ, ਜਾਂਚ ਦੀ ਮਿਤੀ, ਜਾਂਚ ਮਿਆਰ ਅਤੇ ਹੋਰ ਸਬੰਧਿਤ ਰਿਕਾਰਡ ਹੁੰਦਾ ਹੈ। ਹਰੇਕ ਪਾਸ ਕੀਤੇ ਨਮੂਨੇ ਲਈ ਜਾਰੀ ਕੀਤਾ ਯੂਸੀਸੀ ਉਤਪਾਦ ਦੇ ਕਿਸੇ ਵੀ ਉਪਭੋਗਕਰਤਾ ਦੁਆਰਾ ਪ੍ਰਮਾਣੀਕਰਨ ਲਈ ਡੀਆਰਡੀਓ, ਓਐੱਫਬੀ ਅਤੇ ਐੱਸਆਈਟੀਆਰਏ ਦੀ ਅਧਿਕਾਰਿਤ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਜਾਂਚ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਅਤੇ ਪੀਪੀਈ ਕਵਰਆਲ ਦੀ ਗੁਣਵੱਤਾ ਨੂੰ ਕਾਇਮ ਰੱਖਣਾ ਯਕੀਨੀ ਬਣਾਉਣ ਦੇ ਮੱਦੇਨਜ਼ਰ ਜਾਂਚ ਪ੍ਰਯੋਗਸ਼ਾਲਾ ਹੁਣ ਸਿਰਫ ਪ੍ਰਵਾਨਿਤ ਪ੍ਰਯੋਗਸ਼ਾਲਾ ਵਿੱਚ ਆਪਣੇ ਪੀਪੀਈ ਕਵਰਆਲ ਨਮੂਨੇ ਦੀ ਜਾਂਚ ਕਰਨ ਲਈ ਇਛੁੱਕ ਸੰਗਠਨ ਦੁਆਰਾ ਨਿਰਧਾਰਤ ਸਵਰੂਪ ਵਿੱਚ ਇੱਕ ਹਲਫਨਾਮਾ ਪੇਸ਼ ਕਰਨ ਤੇ ਹੀ ਜਾਂਚ ਲਈ ਨਮੂਨਾ ਸਵੀਕਾਰ ਕਰੇਗੀ।

 

ਪੀਪੀਈ ਕਿੱਟ ਸਿਹਤ ਮੰਤਰਾਲੇ ਦੁਆਰਾ ਜ਼ਰੂਰਤ ਅਨੁਸਾਰ ਰਾਜਾਂ ਨੂੰ ਭੇਜੇ ਜਾ ਰਹੇ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਫਾਰਮਾਸਿਊਟੀਕਲ ਵਿਭਾਗ ਅਤੇ ਕੱਪੜਾ ਮੰਤਰਾਲਾ 24 ਘੰਟੇ 7 ਦਿਨ ਦੇ ਅਧਾਰ ਤੇ ਵਿਭਿੰਨ ਉਦਯੋਗਿਕ ਸੰਗਠਨਾਂ, ਹਿਤਧਾਰਕਾਂ ਅਤੇ ਨਿਰਮਾਤਾਵਾਂ ਨਾਲ ਲਗਾਤਾਰ ਕੰਮ ਕਰ ਰਹੇ ਹਨ ਤਾਂ ਕਿ ਸਪਲਾਈ ਚੇਨ ਨੂੰ ਕਾਰਗਾਰ ਬਣਾਇਆ ਜਾ ਸਕੇ, ਰੁਕਾਵਟਾਂ ਨੂੰ ਦੂਰ ਕਰਨ ਅਤੇ ਸਿਹਤ ਦੇਖਭਾਲ ਲਈ ਪੇਸ਼ੇਵਰਾਂ ਨੂੰ ਲਾਜ਼ਮੀ ਸਾਰੀਆਂ ਸਮੱਗਰੀਆਂ ਦੀ ਨਿਰੰਤਰ ਸਪਲਾਈ ਕਾਇਮ ਰੱਖੀ ਜਾ ਸਕੇ।

****

ਐੱਸਜੀ/ਐੱਸਬੀ(Release ID: 1618449) Visitor Counter : 17