ਕਾਨੂੰਨ ਤੇ ਨਿਆਂ ਮੰਤਰਾਲਾ

ਇਨਕਮ ਟੈਕਸ ਟ੍ਰਿਬਿਊਨਲ, ਆਈਟੀਏਟੀ ਦੁਆਰਾ ਪਹਿਲੀ ਵਾਰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੁਣਵਾਈ

Posted On: 24 APR 2020 7:19PM by PIB Chandigarh

ਟ੍ਰਿਬਿਊਨਲ ਦੇ ਪ੍ਰਧਾਨ ਜਸਟਿਸ ਪੀ.ਪੀ. ਭੱਟ ਦੀ ਅਗਵਾਈ ਹੇਠਲੇ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ’ (ਆਈਟੀਏਟੀ) ਦੇ ਇੱਕ ਡਿਵੀਜ਼ਨ ਬੈਂਚ ਨੇ ਵੈੱਬ ਅਧਾਰਿਤ ਵੀਡੀਓ ਕਾਨਫ਼ਰੰਸਿੰਗ ਪਲੇਟਫ਼ਾਰਮ ਜ਼ਰੀਏ ਇੱਕ ਜ਼ਰੂਰੀ ਸਟੇਅ ਪਟੀਸ਼ਨ ਦੀ ਸੁਣਵਾਈ ਕੀਤੀ ਤੇ ਉਸ ਦਾ ਨਿਬੇੜਾ ਕੀਤਾ। ਟ੍ਰਿਬਿਊਨਲ ਦੇ 79 ਸਾਲਾਂ ਦੇ ਇਤਿਹਾਸ ਵਿੱਚ ਅਜਿਹੀ ਸੁਣਵਾਈ ਪਹਿਲੀ ਵਾਰ ਹੋਈ ਹੈ। ਇਸ ਪਟੀਸ਼ਨ ਦੀ ਸੁਣਵਾਈ ਜਸਟਿਸ ਭੱਟ ਤੇ ਮੀਤਪ੍ਰਧਾਨ, ਆਈਟੀਏਟੀ, ਸ਼੍ਰੀ ਪ੍ਰਮੋਦ ਕੁਮਾਰ ਉੱਤੇ ਅਧਾਰਿਤ ਆਈਟੀਏਟੀ ਮੁੰਬਈ ਦੇ ਦੋਮੈਂਬਰੀ ਬੈਂਚ ਦੁਆਰਾ ਕੋਵਿਡ19 ਲੌਕਡਾਊਨ ਕਾਰਨ ਆਈਟੀਏਟੀ ਦੇ ਬੰਦ ਹੋਣ ਕਰਕੇ ਆਪੋਆਪਣੇ ਘਰਾਂ ਅੰਦਰ ਬਣੇ ਦਫ਼ਤਰਾਂ ਚੋਂ ਕੀਤੀ ਗਈ।

ਅਪੀਲੇਟ, ਸੋਲਾਪੁਰ ਅਧਾਰਿਤ ਪੰਧੇਸ ਇੰਫ਼੍ਰਾਕੌਨ ਪ੍ਰਾਈਵੇਟ ਲਿਮਿਟਿਡ ਨੇ ਮੁੱਲਾਂਕਣ ਵਰ੍ਹੇ 201011 ਲਈ ਇਨਕਮ ਟੈਕਸ, ਮੁੰਬਈ ਦੇ ਦਫ਼ਤਰ ਦੁਆਰਾ 2.91 ਕਰੋੜ ਦੇ ਬਕਾਇਆਂ ਦੀ ਉਗਰਾਹੀ ਦੇ ਨੋਟਿਸ ਉੱਤੇ ਰੋਕ ਲਾਉਣ ਨਾਲ ਸਬੰਧਿਤ ਪਟੀਸ਼ਨ ਦੀ ਅਤਿਜ਼ਰੂਰੀ ਸੁਣਵਾਈ ਦੀ ਮੰਗ ਕੀਤੀ ਸੀ। ਇਹ ਕੰਪਨੀ ਪਹਿਲਾਂ ਬੌਂਬੇ ਹਾਈ ਕੋਰਟ ਗਈ ਸੀ ਪਰ ਉੱਥੇ ਉਸ ਨੂੰ ਪਹਿਲਾਂ ਆਈਟੀਏਟੀ ਤੱਕ ਪਹੁੰਚ ਕਰਨ ਦੀ ਹਿਦਾਇਤ ਕੀਤੀ ਸੀ।

ਰੋਕ (ਸਟੇਅ) ਨੂੰ ਮਨਜ਼ੂਰ ਕਰਦਿਆਂ ਆਈਟੀਏਟੀ (ITAT) ਬੈਂਚ ਨੇ ਬੈਂਕਰਾਂ ਅਤੇ ਕੰਪਨੀ ਦੇ ਰਿਣੀਆਂ ਨੂੰ ਮਾਲ ਵਿਭਾਗ ਦੇ ਅਧਿਕਾਰੀਆਂ ਦੁਆਰਾ ਜਾਰੀ ਸਾਰੇ ਨੋਟਿਸ ਮੁਲਤਵੀ ਕਰ ਦਿੱਤੇ। ਵਿਭਾਗੀ ਪ੍ਰਤੀਨਿਧੀ, ਜੋ ਇਸ ਸੁਣਵਾਈ ਦੌਰਾਨ ਮੌਜੂਦ ਸੀ, ਨੂੰ ਮੁੱਲਾਂਕਣਕਰਤਾ ਅਧਿਕਾਰੀ / ਫ਼ੀਲਡ ਅਫਸਰ ਨੂੰ ਰੋਕ ਦੇ ਇਸ ਆਦੇਸ਼ ਬਾਰੇ ਸੂਚਿਤ ਕਰਨ ਦੀ ਹਿਦਾਇਤ ਦਿੱਤੀ ਗਈ। ਇਸ ਦੌਰਾਨ ਬੈਂਚ ਨੇ ਕੰਪਨੀ ਦੀ ਸਬੰਧਿਤ ਅਪੀਲ ਦੀ ਸੁਣਵਾਈ, ਵਾਰੀ ਤੋਂ ਬਾਹਰ ਜਾ ਕੇ 8 ਜੂਨ, 2020 ਨੂੰ ਕਰਨ ਦੀ ਹਿਦਾਇਤ ਕੀਤੀ।

ਆਈਟੀਏਟੀ (ITAT) ਦੇ ਬੈਂਚ 27 ਸਥਾਨਾਂ ਉੱਤੇ ਸਥਿਤ ਹਨ ਤੇ ਉਹ ਜਦੋਂ ਵੀ ਕਦੇ ਹੰਗਾਮੀ ਹਾਲਤ ਵਿੱਚ ਜ਼ਰੂਰੀ ਮਾਮਲਿਆਂ ਉੱਤੇ ਮੁੱਲਾਂਕਣਅਧੀਨ ਧਿਰਾਂ (ਅਸੈੱਸੀਜ਼) ਜਾਂ ਮਾਲ ਵਿਭਾਗ ਦੀਆਂ ਪਟੀਸ਼ਨਾਂ ਉੱਤੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਅਜਿਹੀਆਂ ਸੁਣਵਾਈ ਕਰਨ ਲਈ ਹਰ ਤਰ੍ਹਾਂ ਦੇ ਲੋੜੀਂਦੇ ਉਪਕਰਣਾਂ ਨਾਲ ਲੈਸ ਹਨ।

*****

ਏਪੀਐੱਸ/ਪੀਕੇ



(Release ID: 1618004) Visitor Counter : 139