ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ ਵਰ੍ਹੇ 2020-21 ਲਈ ਫਾਸਫੋਰਸ ਯੁਕ‍ਤ ਅਤੇ ਪੋਟਾਸ਼ਯੁਕ‍ਤ (ਪੀਐਂਡਕੇ) ਖਾਦਾਂ ਲਈ ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਦੇ ਨਿਰਧਾਰਨ ਨੂੰ ਪ੍ਰਵਾਨਗੀ ਦਿੱਤੀ

Posted On: 22 APR 2020 3:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿ‍ਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ)  ਨੇਸਾਲ 2020-21ਲਈ ਫਾਸਫੋਰ ਸਯੁਕ‍ਤ ਅਤੇ ਪੋਟਾਸ਼ ਯੁਕ‍ਤ  (ਪੀਐਂਡਕੇ)ਖਾਦਾਂ ਲਈ ਪੋਸ਼ਕ ਤੱਤ ਅਧਾਰਿਤ ਸਬਸਿਡੀ  (ਐੱਨਬੀਐੱਸ)  ਦਰਾਂ ਦੇ ਨਿਰਧਾਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈਐੱਨਬੀਐੱਸ ਲਈ ਸ‍ਵੀਕ੍ਰਿਤ ਦਰਾਂ ਨਿਮਨ ਅਨੁਸਾਰ ਹਨ :

 

ਪ੍ਰਤੀ ਕਿਲੋਗ੍ਰਾਮ ਸਬਸਿਡੀ ਦਰਾਂ ( ਰੁਪਏ ਵਿੱਚ )

ਐੱਨ

 

ਪੀ

 

ਕੇ

 

ਐੱਸ

 

18.789

 

14.888

 

10.116

 

2.374

 

 

ਸੀਸੀਈਏ ਨੇ ਐੱਨਬੀਐੱਸ ਯੋਜਨਾ ਤਹਿਤ ਅਮੋਨੀਅਮ ਫਾਸਫੇਟ  (ਐੱਨਪੀ 14:28:0:0)  ਨਾਮਕ ਇੱਕ ਜਟਿਲ ਖਾਦ ਨੂੰ ਵੀਸ਼ਾ ਮਲਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ

ਸਾਲ 2020-21 ਦੌਰਾਨ ਪੀਐਂਡਕੇ ਖਾਦਾਂ ‘ਤੇ ਸਬਸਿਡੀ ਦੇਣ ਉੱਤੇ 22,186.55 ਕਰੋੜ ਰੁਪਏ ਦਾ ਅਨੁਮਾਨਿਤ ਖਰਚ ਆਵੇਗਾ

ਖਾਦ ਕੰਪਨੀਆਂ ਨੂੰ ਸੀਸੀਈਏ ਦੁਆਰਾ ਪ੍ਰਵਾਨ ਸਬਸਿਡੀ ਦਰਾਂ‘ਤੇ ਪੀਐਂਡਕੇ‘ਤੇ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।

 

 

******

ਵੀਆਰਆਰਕੇ/ਐੱਸਐੱਚ



(Release ID: 1617256) Visitor Counter : 79