ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਨੇ ਡਾਕਟਰਾਂ ਤੇ ਆਈਐੱਮਏ ਦੇ ਸੀਨੀਅਰ ਪ੍ਰਤੀਨਿਧੀਆਂਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੋਵਿਡ-19ਖ਼ਿਲਾਫ਼ ਲੜਾਈ ਵਿੱਚ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ
ਹੈਲਥ ਪ੍ਰੋਫੈਸ਼ਨਲਾਂ'ਤੇ ਹਮਲਾ ਨਿੰਦਣਯੋਗ; ਮੋਦੀ ਸਰਕਾਰ ਉਨ੍ਹਾਂ ਦੀ ਭਲਾਈ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ: ਸ਼੍ਰੀ ਅਮਿਤ ਸ਼ਾਹ

Posted On: 22 APR 2020 12:12PM by PIB Chandigarh

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ਵਰਧਨ ਨੇ ਅੱਜ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਡਾਕਟਰਾਂ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਸੀਨੀਅਰ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।

 

Description: 22.04.2020 HM interacts with Doctors and IMA.JPG

 

 

ਗ੍ਰਹਿ ਮੰਤਰੀ ਨੇ ਡਾਕਟਰਾਂ ਦੀ ਅਹਿਮ ਭੂਮਿਕਾ,ਵਿਸ਼ੇਸ਼ ਤੌਰ 'ਤੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ, ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਸਾਰੇ ਡਾਕਟਰ ਇਸ ਲੜਾਈ ਵਿੱਚ ਸਮਰਪਿਤ ਹੋ ਕੇ ਕੰਮ ਕਰਨਾ ਜਾਰੀ ਰੱਖਣਗੇ, ਜਿਹੋ ਜਿਹਾ ਉਹ ਹੁਣ ਤੱਕ ਕਰਦੇ ਆ ਰਹੇ ਹਨ। ਉਨ੍ਹਾਂ ਨੇ ਡਾਕਟਰਾਂ ਦੁਆਰਾ ਕੋਵਿਡ-19ਜਿਹੀਆਂਘਾਤਕ ਬਿਮਾਰੀਆਂ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਸਮਰਪਣ ਅਤੇ ਬਲੀਦਾਨ ਨੂੰ ਨਮਨ ਕੀਤਾ

 

ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਉਨ੍ਹਾਂ ਦੀ ਸੁਰੱਖਿਆ ਸਬੰਧੀ ਡਾਕਟਰੀ ਅਮਲੇ ਨੂੰ ਹਰ ਕਿਸਮ ਦੀ ਚਿੰਤਾ ਤੋਂ ਮੁਕਤ ਹੋਣ ਦਾ ਭਰੋਸਾ ਦਿਵਾਉਂਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਉਨ੍ਹਾਂ ਦੀ ਭਲਾਈ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ।

 

ਸ਼੍ਰੀ ਸ਼ਾਹ ਨੇ ਹੈਲਥ ਪ੍ਰੋਫੈਸ਼ਨਲਾਂਤੇ ਤਾਜ਼ਾ ਹਮਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਡਾਕਟਰਾਂ ਦੇ ਸਾਰੇ ਮੁੱਦਿਆਂ ਅਤੇ ਚਿੰਤਾਵਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੁਆਰਾ ਪ੍ਰਸਤਾਵਿਤ ਪ੍ਰਤੀਕਾਤਮਕ ਵਿਰੋਧ ਪ੍ਰਦਰਸ਼ਨ ਵੀ ਨਾ ਕਰਨ, ਕਿਉਂਕਿ ਇਹ ਰਾਸ਼ਟਰੀ ਜਾਂ ਵਿਸ਼ਵਵਿਆਪੀ ਹਿਤ ਵਿੱਚ ਨਹੀਂ ਹੈ।

 

ਕੇਂਦਰ ਸਰਕਾਰ ਦੁਆਰਾ ਤੁਰੰਤ ਮਜ਼ਬੂਤ ਹੁੰਗਾਰੇ ਅਤੇ ਕੇਂਦਰੀ ਗ੍ਰਹਿ ਤੇ ਸਿਹਤ ਮੰਤਰੀਆਂ ਦੁਆਰਾ ਦਿੱਤੇ ਭਰੋਸੇ ਨੂੰ ਦੇਖਦਿਆਂ ਆਈਐੱਮਏ ਨੇ ਕੋਵਿਡ-19ਖ਼ਿਲਾਫ਼ ਲੜਾਈ ਨਿਰਵਿਘਨ ਢੰਗ ਨਾਲ ਬਣਾਈ ਰੱਖਣ ਲਈ ਪ੍ਰਸਤਾਵਿਤ ਵਿਰੋਧ ਵਾਪਸ ਲੈ ਲਿਆ ਹੈ।

 

ਇਸ ਅਵਸਰ ਤੇ ਕੇਂਦਰੀ ਸਿਹਤ ਸਕੱਤਰ, ਗ੍ਰਹਿ ਸਕੱਤਰ, ਸੀਨੀਅਰ ਡਾਕਟਰ ਅਤੇ ਨੀਤੀ ਆਯੋਗ ਦੇ ਪ੍ਰਤੀਨਿਧੀ ਵੀ ਮੌਜੂਦ ਸਨ।

 

 

*****

 

ਵੀਜੀ/ਐੱਸਐੱਨਸੀ/ਵੀਐੱਮ(Release ID: 1617054) Visitor Counter : 89