PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 21 APR 2020 6:53PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਦੇਸ਼ ਚ ਕੋਵਿਡ–19 ਦੇ ਕੁੱਲ 18,601 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਕੁੱਲ ਮਾਮਲਿਆਂ ਵਿੱਚੋਂ 3252 ਵਿਅਕਤੀ ਭਾਵ 17.48% ਠੀਕ ਹੋ ਚੁੱਕੇ ਹਨ / ਠੀਕ ਹੋਣ ਪਿੱਛੋਂ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੋਵਿਡ–19 ਕਾਰਨ ਕੁੱਲ 590 ਮੌਤਾਂ ਹੋ ਚੁੱਕੀਆਂ ਹਨ।
  • ਹੁਣ 23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 61 ਹੋਰ ਜ਼ਿਲ੍ਹੇ ਜੁੜ ਗਏ ਹਨ, ਜਿੱਥੇ ਪਿਛਲੇ 14 ਦਿਨਾਂ ਦੌਰਾਨ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ ਹਨ।
  • ਡਾ. ਹਰਸ਼ ਵਰਧਨ ਨੇ  ਕੋਵਿਡ 19 ਵਿੱਚ ਲੋਕਾਂ ਦੀ ਭਾਗੀਦਾਰੀ ਲਈ ਕੋਵਿਡ ਇੰਡੀਆ ਸੇਵਾਦੇ ਇੰਟਰਐਕਟਿਵ ਪਲੈਟਫਾਰਮ ਦੀ ਸ਼ੁਰੂਆਤ ਕੀਤੀ
  • ਪੀਐੱਮ-ਕਿਸਾਨ ਯੋਜਨਾ ਤਹਿਤ ਲੌਕਡਾਊਨ ਦੌਰਾਨ 8.89 ਕਰੋੜ ਕਿਸਾਨ ਪਰਿਵਾਰਾਂ ਲਈ 17,793 ਕਰੋੜ ਪ੍ਰਦਾਨ ਕੀਤੇ ਗਏ
  • ਪ੍ਰਧਾਨ ਮੰਤਰੀ ਨੇ ਕੋਵਿਡ-19 ਨੂੰ ਹਰਾਉਣ ਵਿੱਚ ਭਾਰਤ ਦੀ ਸਫਲਤਾ ਸੁਨਿਸ਼ਚਿਤ ਕਰਨ ਲਈ ਸਿਵਲ ਸੇਵਕਾਂ ਦੇ  ਯਤਨਾਂ  ਦੀ ਸ਼ਲਾਘਾ ਕੀਤੀ। 
  • ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਕੋਵਿਡ-19 ਲੌਕਡਾਊਨ ਕਰਕੇ ਆਰਈ ਪ੍ਰੋਜੈਕਟਾਂ ਵਿੱਚ ਹੋਈ ਦੇਰੀ ਕਾਰਨ ਪ੍ਰੋਜੈਕਟ ਪੂਰੇ ਕਰਨ ਦੀ ਮਿਆਦ 30 ਦਿਨਾਂ ਲਈ ਵਧਾਈ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਦੇਸ਼ ਚ ਕੋਵਿਡ–19 ਦੇ ਕੁੱਲ 18,601 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਕੁੱਲ ਮਾਮਲਿਆਂ ਵਿੱਚੋਂ 3252 ਵਿਅਕਤੀ ਭਾਵ 17.48% ਠੀਕ ਹੋ ਚੁੱਕੇ ਹਨ / ਠੀਕ ਹੋਣ ਪਿੱਛੋਂ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੋਵਿਡ–19 ਕਾਰਨ ਕੁੱਲ 590 ਮੌਤਾਂ ਹੋ ਚੁੱਕੀਆਂ ਹਨ। ਹੁਣ 23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 61 ਹੋਰ ਜ਼ਿਲ੍ਹੇ ਜੁੜ ਗਏ ਹਨ, ਜਿੱਥੇ ਪਿਛਲੇ 14 ਦਿਨਾਂ ਦੌਰਾਨ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ ਹਨ। ਇਸ ਸੂਚੀ ਵਿੱਚ ਚਾਰ ਨਵੇਂ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ: ਮਹਾਰਾਸ਼ਟਰ ਤੋਂ ਲਾਤੂਰ, ਉਸਮਾਨਾਬਾਦ, ਹਿੰਗੋਲੀ ਅਤੇ ਵਾਸ਼ਿਮ ਸ਼ਾਮਲ ਕੀਤੇ ਗਏ ਹਨ। ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ’ (ਕੌਂਸਲ ਆਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ – CSIR) ਗੰਭੀਰ ਰੂਪ ਵਿੱਚ ਬਿਮਾਰ ਕੋਵਿਡ19 ਦੇ ਰੋਗੀਆਂ ਵਿੱਚ ਮੌਤਦਰ ਨੂੰ ਘਟਾਉਣ ਲਈ ਦਵਾਈ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨ ਲਈ ਇੱਕ ਉੱਘੜਦੁੱਘੜਾ, ਬਲਾਈਂਡਡ, ਦੋਬਾਜ਼ੂ, ਸਰਗਰਮੀ ਨਾਲ ਕੰਪੇਅਰੇਟਰਕੰਟਰੋਲਡ ਕਲੀਨਿਕਲ ਪ੍ਰੀਖਣ ਸ਼ੁਰੂ ਕਰ ਰਹੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਬਲੱਡ ਬੈਂਕਾਂ ਚ ਖੂਨ ਦੀ ਉਚਿਤ ਉਪਲਬਧਤਾ ਯਕੀਨੀ ਬਣਾਉਣ ਲਈ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਵਿਭਾਗਾਂ ਨੂੰ ਚਿੱਠੀ ਲਿਖੀ ਹੈ।

https://pib.gov.in/PressReleseDetail.aspx?PRID=1616753

 

ਡਾ. ਹਰਸ਼ ਵਰਧਨ ਨੇ  ਕੋਵਿਡ 19 ਵਿੱਚ ਲੋਕਾਂ ਦੀ ਭਾਗੀਦਾਰੀ ਲਈ ਕੋਵਿਡ ਇੰਡੀਆ ਸੇਵਾਦੇ ਇੰਟਰਐਕਟਿਵ ਪਲੈਟਫਾਰਮ ਦੀ ਸ਼ੁਰੂਆਤ ਕੀਤੀ

 

ਇਸ ਪਹਿਲ ਦਾ ਮਕਸਦ ਨਿਰਧਾਰਿਤ ਸਮੇਂ ਵਿੱਚ ਈ-ਗਵਰਨੈਂਸ ਸੇਵਾਵਾਂ ਅਤੇ ਵਿਸ਼ੇਸ਼ ਤੌਰ ਤੇ ਚਲ ਰਹੀ ਕੋਵਿਡ 19 ਮਹਾਮਾਰੀ ਵਿੱਚ ਸੰਕਟ ਦੀਆਂ ਸਥਿਤੀਆਂ ਤੇ ਤੇਜ਼ੀ ਨਾਲ ਨਾਗਰਿਕਾਂ ਦੇ ਸਵਾਲਾਂ ਦੇ ਜਵਾਬ ਦੇਣਾ ਹੈ। ਇਸ ਦੇ ਜ਼ਰੀਏ ਲੋਕ  @CovidIndiaSeva ‘ਤੇ ਸਵਾਲ ਪੁੱਛ ਸਕਦੇ ਹਨ ਅਤੇ ਉਨ੍ਹਾਂ ਨੂੰ ਲਗਭਗ ਉਸੇ ਸਮੇਂ ਜਵਾਬ ਮਿਲ ਸਕਦੇ ਹਨ।  @CovidIndiaSeva  ਪਿੱਠਭੂਮੀ ਤੇ ਡੈਸ਼ਬੋਰਡ ਵਜੋਂ ਕੰਮ ਕਰਦਾ ਪਲੈਟਫਾਰਮ ਹੈ, ਜਿਹੜਾ ਵੱਡੀ ਗਿਣਤੀ ਵਿੱਚ ਟਵੀਟਸ ਦੀ ਪ੍ਰੋਸੈੱਸਿੰਗ ਕਰਨ ਵਿੱਚ ਮਦਦ ਕਰਦਾ ਹੈ, ਉਨ੍ਹਾਂ ਨੂੰ ਹੱਲ ਦੇ ਯੋਗ ਟਿਕਟਾਂ ਵਿੱਚ ਤਬਦੀਲ ਕਰਦਾ ਹੈ ਅਤੇ ਫਿਰ ਉਨ੍ਹਾਂ ਨੂੰ ਉਸੇ ਵੇਲੇ ਹੱਲ ਲਈ ਸਬੰਧਿਤ ਅਧਿਕਾਰੀ ਨੂੰ ਭੇਜ ਦਿੰਦਾ ਹੈ।

https://pib.gov.in/PressReleseDetail.aspx?PRID=1616667

 

ਕੇਂਦਰ ਸਰਕਾਰ ਨੇ ਪੱਛਮ ਬੰਗਾਲ ਨੂੰ ਕੋਵਿਡ19 ਖ਼ਿਲਾਫ਼ ਲੜਨ ਲਈ ਰਾਜ ਚ ਲੌਕਡਾਊਨ ਉਪਾਅ ਲਾਗੂ ਕਰਨ ਦੀ ਸਮੀਖਿਆ ਤੇ ਮੌਕੇ ਤੇ ਮੁੱਲਾਂਕਣ ਕਰਨ ਸਬੰਧੀ ਕੇਂਦਰੀ ਟੀਮਾਂ ਦੇ ਕੰਮ ਵਿੱਚ ਵਿਘਨ ਨਾ ਪਾਉਣ ਦੀ ਹਿਦਾਇਤ ਕੀਤੀ

ਕੇਂਦਰ ਸਰਕਾਰ ਨੇ ਪੱਛਮ ਬੰਗਾਲ ਦੀ ਸਰਕਾਰ ਨੂੰ ਕੋਵਿਡ–19 ਨਾਲ ਲੜਨ ਲਈ ਰਾਜ ਵਿੱਚ ਲੌਕਡਾਊਨ ਉਪਾਅ ਲਾਗੂ ਕਰਨ ਦੀ ਸਮੀਖਿਆ ਅਤੇ ਮੌਕੇ ਤੇ ਮੁੱਲਾਂਕਣ ਕਰਨ ਸਬੰਧੀ ਕੇਂਦਰੀ ਟੀਮਾਂ ਦੇ ਕੰਮ ਵਿੱਚ ਵਿਘਨ ਨਾ ਪਾਉਣ ਦੀ ਹਿਦਾਇਤ ਕੀਤੀ ਹੈ। ਇਹ ਗ੍ਰਹਿ ਮੰਤਰਾਲੇ ਦੇ ਧਿਆਨ ਗੋਚਰੇ ਲਿਆਂਦਾ ਗਿਆ ਸੀ ਕਿ ਕੋਲਕਾਤਾ ਤੇ ਜਲਪਾਈਗੁੜੀ ਜਿਹੇ ਸਥਾਨਾਂ ਤੇ ਅੰਤਰਮੰਤਰਾਲੇ ਕੇਂਦਰੀ ਟੀਮਾਂ (ਆਈਐੱਮਸੀਟੀ – IMCT) ਨੂੰ ਰਾਜ ਤੇ ਸਥਾਨਿਕ ਅਧਿਕਾਰੀਆਂ ਨੇ ਲੋੜੀਂਦਾ ਸਹਿਯੋਗ ਨਹੀਂ ਦਿੱਤਾ ਹੈ। ਇਹ ਦੱਸਿਆ ਗਿਆ ਹੈ ਕ ਇਨ੍ਹਾਂ ਟੀਮਾਂ ਨੂੰ ਖਾਸ ਤੌਰ ਤੇ ਕੋਈ ਵੀ ਦੌਰਾ ਕਰਨ, ਸਿਹਤ ਪ੍ਰੋਫ਼ੈਸ਼ਨਲਾਂ ਨਾਲ ਗੱਲਬਾਤ ਕਰਨ ਤੇ ਜ਼ਮੀਨੀ ਪੱਧਰ ਦੀ ਹਾਲਤ ਦਾ ਮੁੱਲਾਂਕਣ ਕਰਨ ਤੋਂ ਰੋਕਿਆ ਗਿਆ ਹੈ।

https://pib.gov.in/PressReleseDetail.aspx?PRID=1616755

 

ਪੀਐੱਮ-ਕਿਸਾਨ ਯੋਜਨਾ ਤਹਿਤ ਲੌਕਡਾਊਨ ਦੌਰਾਨ 8.89 ਕਰੋੜ ਕਿਸਾਨ ਪਰਿਵਾਰਾਂ ਲਈ 17,793 ਕਰੋੜ ਪ੍ਰਦਾਨ ਕੀਤੇ ਗਏ

24.3.2020 ਤੋਂ ਹੁਣ ਤੱਕ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ( ਪੀਐੱਮ- ਕਿਸਾ) ਯੋਜਨਾ ਤਹਿਤ , ਲੌਕਡਾਊਨ ਦੌਰਾਨ ਲਗਭਗ 8.89 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਹੁਣ ਤੱਕ 17,793 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ । ਕੋਵਿਡ - 19 ਮਹਾਮਾਰੀ ਕਾਰਨ ਮੌਜੂਦਾ ਸਥਿਤੀ ਦੌਰਾਨ ਭੋਜਨ ਸੁਰੱਖਿਆ ਪ੍ਰਦਾਨ ਕਰਨ ਲਈ, ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ( ਪੀਐੱਮ - ਜੀਕੇਵਾਈ) ਤਹਿਤ ਪਾਤਰ ਪਰਿਵਾਰਾਂ ਨੂੰ ਦਾਲ਼ ਵੰਡਣ ਦਾ ਫ਼ੈਸਲਾ ਲਿਆ ਹੈ। ਇਸ ਅਨੁਸਾਰ ਹੁਣ ਤੱਕ ਲਗਭਗ 107,077.85 ਮੀਟ੍ਰਿਕ ਟਨ ਦਾਲ਼ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜ ਦਿੱਤੀ ਗਈਆਂ ਹਨ।

https://pib.gov.in/PressReleseDetail.aspx?PRID=1616501

 

ਛੂਟ ਪ੍ਰਾਪਤ ਪੀਐੱਫ਼ ਟਰੱਸਟਾਂ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ 481.63 ਕਰੋੜ ਰੁਪਏ 40,826 ਮੈਂਬਰਾਂ ਨੂੰ ਵੰਡੇ ਗਏ

ਕੋਵਿਡ-19 ਮਹਾਮਾਰੀ ਉੱਤੇ ਜਿੱਤ ਪ੍ਰਾਪਤ ਕਰਨ ਲਈ ਈਪੀਐੱਫ਼ਸਕੀਮ ਤੋਂ ਖ਼ਾਸ ਪੈਸੇ ਕਢਵਾਉਣ ਦਾ ਪ੍ਰਬੰਧ ਸਰਕਾਰ ਦੁਆਰਾ ਐਲਾਨੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਵਿਉਂਤ ਦਾ ਹਿੱਸਾ ਹੈ ਪੀਐੱਫ਼ਟਰੱਸਟ ਵੀ ਕੋਵਿਡ-19 ਮਹਾਮਾਰੀ ਦੌਰਾਨਅੱਗੇ ਆਏ ਹਨ17.04.2020ਨੂੰ ਦੁਪਹਿਰ ਤੋਂ ਪਹਿਲਾਂ 481.63 ਕਰੋੜ ਰੁਪਏ (481,63,76,714 ਰੁਪਏ) ਪੀਐੱਫ਼ਟਰੱਸਟਾਂ ਦੁਆਰਾ ਲਈ ਕੋਵਿਡ -19 ਦੇ ਪੈਰ੍ਹਾ 68-ਐੱਲ ਤਹਿਤ ਪੇਸ਼ਗੀ ਦੇ ਤੌਰ ਤੇ 40,826ਪੀਐੱਫ਼ ਮੈਂਬਰਾਂ ਨੂੰ ਵੰਡੇ ਗਏ ਹਨ

https://pib.gov.in/PressReleseDetail.aspx?PRID=1616455

 

 

ਪ੍ਰਧਾਨ ਮੰਤਰੀ ਨੇ ਸਿਵਲ ਸੇਵਾ ਦਿਵਸ ਤੇ ਸਿਵਲ ਸੇਵਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਸਿਵਲ ਸੇਵਾ ਦਿਵਸ ਅਵਸਰ ‘ਤੇ  "ਅੱਜ ਸਿਵਲ ਸੇਵਾ ਦਿਵਸ ਤੇ ਮੈਂ ਸਾਰੇ ਸਿਵਲ ਸੇਵਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਾ ਹਾਂ। ਮੈਂ ਕੋਵਿਡ-19 ਨੂੰ ਹਰਾਉਣ ਵਿੱਚ ਭਾਰਤ ਦੀ ਸਫਲਤਾ ਸੁਨਿਸ਼ਚਿਤ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਉਹ ਚੌਵੀ ਘੰਟੇ ਕੰਮ ਕਰ ਰਹੇ ਹਨ, ਲੋੜਵੰਦ ਲੋਕਾਂ ਦੀ ਸਹਾਇਤਾ ਕਰ ਰਹੇ ਹਨ ਅਤੇ ਸੁਨਿਸ਼ਚਿਤ ਕਰ ਰਹੇ ਹਨ ਕਿ ਹਰ ਕੋਈ ਤੰਦਰੁਸਤ ਹੋਵੇ।

 

https://pib.gov.in/PressReleseDetail.aspx?PRID=1616611

 

ਡਾ. ਜਿਤੇਂਦਰ ਸਿੰਘ ਨੇ ਸਿਵਲ ਸੇਵਾਵਾਂ ਦਿਵਸ ਤੇ ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ਚ ਸਿਵਲ ਸੇਵਕਾਂ ਦੁਆਰਾ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ

ਡਾ. ਜਿਤੇਂਦਰ ਸਿੰਘ ਨੇ ਇਸ ਮੌਕੇ ਕਰੁਣਾ (CARUNA) ਪਲੈਟਫ਼ਾਰਮ ਜਿਹੀ ਸਫ਼ਲ ਉਦਾਹਰਣ ਦਾ ਜ਼ਿਕਰ ਕੀਤਾ, ਜਿਸ ਨਾਲ ਕੁਦਰਤੀ ਆਪਦਾ ਦੀ ਹਾਲਤ ਚ ਮਦਦ ਕਰਨ ਦੇ ਯਤਨ ਵਿੱਚ 29 ਸੇਵਾ ਸੰਗਠਨਾਂ ਨੂੰ ਨਾਲ ਲਿਆਉਣਾ ਸੰਭਵ ਹੋਇਆ। ਡਾ. ਜਿਤੇਂਦਰ ਸਿੰਘ ਨੇ ਵਿਆਪਕ ਨਿਸ਼ਕਾਮ ਇੰਟਰਸਰਵਿਸ ਮੇਲਮਿਲਾਪ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਕੇਅਰਸ ਫ਼ੰਡ ਚ ਇੱਕ ਦਿਨ ਦੀ ਤਨਖ਼ਾਹ ਦੀ ਪੇਸ਼ਕਸ਼ ਦੁਆਰਾ ਸਰਕਾਰ ਦੇ ਕੋਵਿਡ–19 ਰਾਹਤ ਕਾਰਜਾਂ ; ਸਮਰਥਨ ਦੇਣ ਲਈ ਸਿਵਲਸੇਵਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ–19 ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਅਗਵਾਈ ਕੀਤੀ ਜਾ ਰਹੀ ਹੈ ਤੇ ਮਹਾਮਾਰੀ ਤੋਂ ਰੋਕਥਾਮ ਚ ਭਾਰਤ ਦੀਆਂ ਸੰਭਾਵਨਾਵਾਂ ਜਨਸੇਵਕਾਂ ਦੇ ਮਜ਼ਬੂਤ ਮੋਢਿਆਂ ਤੇ ਟਿਕੀਆਂ ਹੋਈਆਂ ਹਨ।

https://pib.gov.in/PressReleseDetail.aspx?PRID=1616694

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਅਫ਼ਗ਼ਾਨਿਸਤਾਨ ਇਕੱਠੇ ਕੋਵਿਡ–19 ਖ਼ਿਲਾਫ਼ ਇਕਜੁੱਟਤਾ ਤੇ ਸਾਂਝੇ ਸੰਕਲਪ ਨਾਲ ਲੜਨਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਅਫ਼ਗ਼ਾਨਿਸਤਾਨ ਕੋਵਿਡ–19 ਖ਼ਿਲਾਫ਼ ਪੂਰੀ ਇੱਕਜੁਟਤਾ ਤੇ ਸਾਂਝੇ ਸੰਕਲਪ ਨਾਲ ਲੜਨਗੇ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਡਾ. ਅਸ਼ਰਫ਼ ਗ਼ਨੀ ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਹਾਈਡ੍ਰੋਕਸੀਕਲੋਰੋਕੁਈਨ, ਪੈਰਾਸੀਟਾਮੋਲ ਜਿਹੀਆਂ ਜ਼ਰੂਰੀ ਦਵਾਈਆਂ ਤੇ ਹੋਰ ਵਸਤਾਂ ਅਫ਼ਗ਼ਾਨਿਸਤਾਨ ਨੂੰ ਮੁਹੱਈਆ ਕਰਵਾਉਣ ਲਈ ਭਾਰਤ ਦਾ ਧੰਨਵਾਦ ਕੀਤਾ ਸੀ

https://pib.gov.in/PressReleseDetail.aspx?PRID=1616486

 

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਨਿਊ ਡਿਵੈਲਪਮੈਂਟ ਬੈਂਕ ਦੇ ਸੰਚਾਲਕ ਮੰਡਲ ਦੀ ਪੰਜਵੀਂ ਸਲਾਨਾ ਬੈਠਕ ਵਿੱਚ ਹਿੱਸਾ ਲਿਆ

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਨਿਊ ਡਿਵੈਲਪਮੈਂਟ ਬੈਂਕ ਦੇ ਸੰਚਾਲਕ ਮੰਡਲ (ਬੋਰਡ ਆਵ੍ ਗਵਰਨਰਸ) ਦੀ ਪੰਜਵੀਂ ਸਲਾਨਾ ਬੈਠਕ ਵਿੱਚ ਹਿੱਸਾ ਲਿਆ। ਕੋਵਿਡ-19 ਦੀ ਚਰਚਾ ਕਰਦੇ ਹੋਏ ਸ਼੍ਰੀਮਤੀ ਸੀਤਾਰਮਣ ਨੇ ਬ੍ਰਿਕਸ ਦੇਸ਼ਾਂ ਨੂੰ ਲਗਭਗ 5 ਅਰਬ ਡਾਲਰ ਦੀ ਵਿੱਤੀ ਸਹਾਇਤਾ ਤੇਜ਼ੀ ਨਾਲ ਉਪਲੱਬਧ ਕਰਵਾਉਣ ਲਈ ਐੱਨਡੀਬੀ ਦੁਆਰਾ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਨੂੰ 1 ਅਰਬ ਡਾਲਰ ਦੀ ਐਮਰਜੈਂਸੀ ਸਹਾਇਤਾ ਦੇਣਾ ਵੀ ਸ਼ਾਮਲ ਹੈ। ਉਨ੍ਹਾਂ ਨੇ ਇਹ ਸੁਝਾਅ ਵੀ ਦਿੱਤਾ ਕਿ ਇਸ ਸੁਵਿਧਾ ਦੇ ਤਹਿਤ ਸਹਾਇਤਾ ਰਾਸ਼ੀ ਨੂੰ ਵਧਾ ਕੇ 10 ਅਰਬ ਡਾਲਰ ਕਰ ਦਿੱਤਾ ਜਾਣਾ ਚਾਹੀਦਾ ਹੈ।

https://pib.gov.in/PressReleseDetail.aspx?PRID=1616547

 

ਐੱਫ਼ਸੀਆਈ ਕੋਲ ਵਾਧੂ ਮਾਤਰਾ ਚ ਉਪਲਬਧ ਚਾਵਲਾਂ ਨੂੰ ਅਲਕੋਹਲਅਧਾਰਿਤ ਹੈਂਡਸੈਨੀਟਾਈਜ਼ਰ ਅਤੇ ਪੈਟਰੋਲ ਚ ਮਿਸ਼ਰਣ ਦੀ ਉਪਯੋਗਤਾ ਲਈ ਈਥਾਨੋਲ ਚ ਤਬਦੀਲ ਕਰਨ ਦੀ ਇਜਾਜ਼ਤ

 

ਐੱਨਬੀਸੀਸੀ ਦੀ ਇੱਕ ਮੀਟਿੰਗ ਅੱਜ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇਹ ਪ੍ਰਵਾਨਗੀ ਦਿੱਤੀ ਗਈ ਕਿ ਅਲਕੋਹਲਅਧਾਰਿਤ ਹੈਂਡਸੈਨੀਟਾਈਜ਼ਰ ਬਣਾਉਣ ਅਤੇ ਈਥਾਨੋਲ ਮਿਸ਼ਰਤ ਪੈਟਰੋਲ (ਈਬੀਪੀ) ਵਿੱਚ ਉਪਯੋਗ ਲਈ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਕੋਲ ਉਪਲਬਧ ਵਾਧੂ ਚਾਵਲਾਂ ਨੂੰ ਈਥਾਨੋਲਚ ਤਬਦੀਲ ਕੀਤਾ ਜਾ ਸਕੇਗਾ।

 

https://pib.gov.in/PressReleseDetail.aspx?PRID=1616437

 

 

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਸੋਲਰ ਪੀਵੀ ਮੌਡਿਊਲਸ ਅਤੇ ਸੋਲਰ ਪੀਵੀ ਸੈੱਲਾਂ ਦੇ ਮਾਡਲਾਂ ਅਤੇ ਨਿਰਮਾਤਾਵਾਂ ਦੀਆਂ ਪ੍ਰਵਾਨਿਤ ਸੂਚੀਆਂ ਦੇ ਲਾਗੂਕਰਨ ਦੀ ਪ੍ਰਭਾਵੀ ਮਿਤੀ 30.09-2020 ਤੱਕ ਛੇ ਮਹੀਨੇ ਲਈ ਵਧਾਈ

ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਹਾਲ ਹੀ ਵਿੱਚ ਇੱਕ ਮੈਮੋਰੰਡਮ ਜਾਰੀ ਕਰਕੇ ਸੋਲਰ ਪੀਵੀ ਮੌਡਿਊਲਸ ਅਤੇ ਸੋਲਰ ਪੀਵੀ ਸੈੱਲਾਂਦੇ ਮਾਡਲਾਂ ਅਤੇ ਨਿਰਮਾਤਾਵਾਂ ਦੀਆਂ ਪ੍ਰਵਾਨਿਤ ਸੂਚੀਆਂ (ਏਐੱਲਐੱਮਐੱਮ) ਦੇ ਲਾਗੂਕਰਨ ਦੀ ਪ੍ਰਭਾਵੀ ਤਰੀਕ 30 ਸਤੰਬਰ 2020 ਤੱਕ ਛੇ ਮਹੀਨੇ ਲਈ ਵਧਾ ਦਿੱਤੀ ਹੈ, ਜੋ ਕਿ ਪਹਿਲਾਂ 31.03.2020 ਸੀ।

https://pib.gov.in/PressReleseDetail.aspx?PRID=1616662

 

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਕੋਵਿਡ-19 ਲੌਕਡਾਊਨ ਕਰਕੇ ਆਰਈ ਪ੍ਰੋਜੈਕਟਾਂ ਵਿੱਚ ਹੋਈ ਦੇਰੀ ਕਾਰਨ ਪ੍ਰੋਜੈਕਟ ਪੂਰੇ ਕਰਨ ਦੀ ਮਿਆਦ 30 ਦਿਨਾਂ ਲਈ ਵਧਾਈ

 

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਕਿਹਾ ਹੈ ਕਿ ਅਖੁੱਟ ਊਰਜਾ ਵਰਤਣ ਵਾਲੀਆਂ ਏਜੰਸੀਆਂ ਦੁਆਰਾ ਕੋਵਿਡ-19 ਲੌਕਡਾਊਨ ਕਾਰਨ ਪ੍ਰੋਜੈਕਟ ਪੂਰੇ ਕਰਨ ਦੇ ਕੰਮ ਵਿੱਚ ਹੋਈ ਦੇਰੀ ਲਈ ਸਥਿਤੀ ਆਮ ਵਰਗੀ ਹੋਣ ਤੋਂ ਬਾਅਦ ਲੌਕਡਾਊਨ ਦੀ ਮਿਆਦ ਤੋਂ ਇਲਾਵਾ 30 ਦਿਨ ਦਾ ਵਾਧੂ ਸਮਾਂ ਦਿੱਤਾ ਜਾਵੇਗਾ

https://pib.gov.in/PressReleseDetail.aspx?PRID=1616670

 

ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਦੇ ਬੈਂਚਾਂ ਦਾ ਕੰਮ 03.05.2020 ਤੱਕ ਮੁਲਤਵੀ ਰਹੇਗਾ

 

https://pib.gov.in/PressReleseDetail.aspx?PRID=1616665

 

ਦੇਸ਼ ਭਰ ਵਿੱਚ 541 ਟਨ ਤੋਂ ਵੱਧ ਮੈਡੀਕਲ ਖੇਪ ਪਹੁੰਚਾ ਕੇ ਲਾਈਫ਼ਲਾਈਨ ਉਡਾਨ ਦੀਆਂ ਉਡਾਨਾਂ ਨੇ ਕੋਵਿਡ - 19 ਖ਼ਿਲਾਫ਼ ਲੜਾਈ ਵਿੱਚ ਮਦਦ ਕੀਤੀ

 

ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ, ਲਗਭਗ 541.33 ਟਨ ਦੀ ਖੇਪ ਪਹੁੰਚਾਈ ਗਈ ਹੈ। ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਤੱਕ ਕੁੱਲ 3,14,965 ਕਿਲੋਮੀਟਰ ਦਾ ਹਵਾਈ ਸਫ਼ਰ ਪੂਰਾ ਕਰ ਲਿਆ ਹੈ ਅਹਿਮ ਮੈਡੀਕਲ ਖੇਪ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕੌਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਟਾਪੂਆਂ ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ 20 ਅਪ੍ਰੈਲ 2020 ਤੱਕ ਪਵਨ ਹੰਸ ਨੇ 6537 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 1.90 ਟਨ ਸਮੱਗਰੀ ਢੋਈ ਹੈ

https://pib.gov.in/PressReleseDetail.aspx?PRID=1616657

 

ਤੇਜ਼ ਰਿਫੰਡ ਦੀ ਸੁਵਿਧਾ ਲਈ ਈ-ਮੇਲ ਕਰਨ ਦੇ ਅਰਥ ਪਰੇਸ਼ਾਨ ਕਰਨਾ ਨਹੀਂ ਸਮਝੇ ਜਾ ਸਕਦੇ: ਸੀਬੀਡੀਟੀ

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਕੀਤੇ ਜਾ ਰਹੇ ਕੁਝ ਵਿਚਾਰਾਂ ਕਿ ਇਨਕਮ ਟੈਕਸ ਵਿਭਾਗ ਕਥਿਤ ਰੂਪ ਨਾਲ ਵਸੂਲੀ ਦੀ ਪ੍ਰਕਿਰਿਆ ਦੀ ਪੈਰਵੀ ਕਰ ਰਿਹਾ ਹੈ ਅਤੇ ਸਟਾਰਟ-ਅੱਪਸ ਦੀਆਂ ਬਕਾਇਆ ਮੰਗਾਂ ਨੂੰ ਅਨੁਕੂਲ ਕਰਨ ਲਈ ਬਾਂਹ ਮਰੋੜਨ ਵਾਲੇ ਢੰਗ ਦੀ ਵਰਤੋਂ ਕਰ ਰਿਹਾ ਹੈ, ਨੂੰ ਗਲਤ ਠਹਿਰਾਉਂਦਿਆਂ ਵਿਭਾਗ ਨੇ ਅੱਜ ਸਪਸ਼ਟ ਕੀਤਾ ਕਿ ਇਹ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਤੱਥਾਂ ਦੀ ਗਲਤ ਵਿਆਖਿਆ ਕੀਤੀ ਗਈ ਹੈ।

https://pib.gov.in/PressReleseDetail.aspx?PRID=1616620

 

ਦੇਸ਼ ਵਿੱਚ ਜ਼ਿਲ੍ਹਾ ਅਤੇ ਗ੍ਰਾਮੀਣ ਪੱਧਰ 'ਤੇ ਸਥਾਨਕ ਪ੍ਰਸ਼ਾਸਨ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਤਾਰ ਕਈ ਉਪਰਾਲੇ ਕਰ ਰਹੇ ਹਨ

ਸਥਾਨਕ ਲੋਕਾਂ ਦੀ ਮੁਢਲੀ ਜਾਂਚ; ਖੇਤਰ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਵਿਅਕਤੀਆਂ ਦੀ ਮੈਡੀਕਲ ਜਾਂਚ ਲਈ ਚੈੱਕਪੋਸਟਾਂ ਬਣਾਉਣਾ; ਜਨਤਕ ਥਾਵਾਂ ਦੀ ਨਿਯਮਿਤ ਸਵੱਛਤਾ ਅਤੇ ਕੁਆਰੰਟੀਨ ਕੇਂਦਰ ਬਣਾਉਣਾ; ਖਰੀਦ ਕੇਂਦਰਾਂ ਦੀ ਨਿਯਮਿਤ ਜਾਂਚ ਕਰਨਾ ਉਪਰਾਲਿਆਂ ਵਿੱਚ ਸ਼ਾਮਲ ਹਨ

https://pib.gov.in/PressReleseDetail.aspx?PRID=1616633

 

ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਨੇ ਲੌਕਡਾਊਨ ਦੌਰਾਨ ਅਨਾਜ ਦੀ ਪੂਰਤੀ ਨੂੰ ਬਰਕਰਾਰ ਰੱਖਣ ਲਈ 2 ਜਹਾਜ਼ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅਤੇ 7 ਛੋਟੇ ਸਮੁੰਦਰੀ ਜਹਾਜ਼ ਲਕਸ਼ਦੀਪ ਟਾਪੂ ਭੇਜੇ

ਅੰਡੇਮਾਨ ਤੇ ਨਿਕੋਬਾਰ ਦੇ ਟਾਪੂਆਂ ਅਤੇ ਲਕਸ਼ਦੀਪ ਦੇ ਟਾਪੂਆਂ ਉੱਤੇ ਅਨਾਜ ਦੀ ਨਿਰੰਤਰ ਪੂਰਤੀ ਨੂੰ ਜਾਰੀ ਰੱਖਣ ਦਾ ਕੰਮ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਦੁਆਰਾ ਪਿਛਲੇ 27 ਦਿਨਾਂ ਤੋਂ ਪੂਰੇ ਜੋਸ਼ ਨਾਲ ਕੀਤਾ ਜਾ ਰਿਹਾ ਹੈ ਪਿਛਲੇ 27 ਦਿਨਾਂ ਵਿੱਚ, ਲਗਭਗ 6500 ਮੀਟ੍ਰਿਕ ਟਨ ਅਨਾਜ ਅੰਡੇਮਾਨ ਅਤੇ ਨਿਕੋਬਾਰ ਵਿੱਚ ਭੇਜਿਆ, ਜੋ ਮਹੀਨਾਵਾਰ ਔਸਤ ਨਾਲੋਂ ਦੁੱਗਣਾ ਹੈ ਅਤੇ 1750 ਮੀਟ੍ਰਿਕ ਟਨ ਲਕਸ਼ਦੀਪ ਭੇਜਿਆ, ਜੋ ਕਿ ਮਹੀਨਾਵਾਰ ਔਸਤ ਨਾਲੋਂ ਲਗਭਗ ਤਿੰਨ ਗੁਣਾ ਹੈ

https://pib.gov.in/PressReleseDetail.aspx?PRID=1616697

 

ਕਬਾਇਲੀ ਮਾਮਲੇ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਸਰਗਰਮ ਕਦਮ ਚੁੱਕੇ

ਕਬਾਇਲੀ ਮਾਮਲੇ ਮੰਤਰਾਲੇ ਨੇ ਕਬਾਇਲੀ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਉਣ ਅਤੇ ਅਰਥਵਿਵਸਥਾ ਦਾ ਵਿਕਾਸ ਬਹਾਲ ਕਰਨ ਲਈ ਕਈ ਕਿਰਿਆਸ਼ੀਲ ਕਦਮ ਚੁੱਕੇ ਹਨ।

 

https://pib.gov.in/PressReleseDetail.aspx?PRID=1616632

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ਸਵਯੰਅਤੇ ਸਵਯੰ ਪ੍ਰਭਾਬਾਰੇ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਰਾਸ਼ਟਰੀ ਔਨਲਾਈਨ ਸਿੱਖਿਆ ਮੰਚ ਸਵਯੰਅਤੇ 32 ਡੀਟੀਐੱਚ (DTH) ਟੈਲੀਵਿਜ਼ਨ ਵਿੱਦਿਅਕ ਚੈਨਲਾਂ ਸਵਯੰ ਪ੍ਰਭਾਦੀ ਇੱਕ ਵਿਸਤ੍ਰਿਤ ਸਮੀਖਿਆ ਕੀਤੀ। ਸਵਯੰ’ ’ਚ ਇਸ ਵੇਲੇ 1902 ਕੋਰਸ ਉਪਲਬਧ ਹਨ, ਜੋ ਇਸ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 1.56 ਕਰੋੜ ਵਿਦਿਆਰਥੀ ਇਹ ਕੋਰਸ ਕਰ ਚੁੱਕੇ ਹਨ।ਸਵਯੰ ਪ੍ਰਭਾ’ 32 ਡੀਟੀਐੱਚ (DTH) ਚੈਨਲਾਂ ਦਾ ਇੱਕ ਸਮੂਹ ਹੈ, ਜੋ ਜੀਸੈਟ–15 (GSAT-15) ਦੀ ਵਰਤੋਂ ਰਾਹੀਂ 24x7 ਉੱਚਮਿਆਰੀ ਵਿੱਦਿਅਕ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਸਮਰਪਿਤ ਹੈ।

https://pib.gov.in/PressReleseDetail.aspx?PRID=1616474

 

ਪੀਆਈਬੀ ਫੈਕਟਚੈੱਕ ਨੇ ਅੱਜ ਸਰਕਾਰੀ ਵਰਜਨ ਨਾਲ 5 ਆਈਟਮਾਂ ਟਵੀਟ ਕੀਤੀਆਂ


ਸੋਸ਼ਲ ਮੀਡੀਆ ਤੇ ਫੇਕ ਨਿਊਜ਼ (ਝੂਠੀਆਂ ਖ਼ਬਰਾਂ) ਦੇ ਪ੍ਰਸਾਰ ਨੂੰ ਰੋਕਣ ਅਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਅਨੁਪਾਲਨ ਲਈ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਵਾਲੀਆਂ ਅਫਵਾਹਾਂ ਨੂੰ ਉਜਾਗਰ ਕਰਨ ਲਈ ਇੱਕ ਸਪੈਸ਼ਲ ਯੂਨਿਟ ਦੀ ਸਥਾਪਨਾ ਕੀਤੀ ਹੈ । ਪੀਆਈਬੀਫੈਕਟਚੈੱਕ ਟਵਿੱਟਰ ਤੇ ਇੱਕ ਤਸਦੀਕਸ਼ੁਦਾ ਹੈਂਡਲ ਹੈ, ਜੋ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਟ੍ਰੈਂਡਿੰਗ ਸੰਦੇਸ਼ਾਂ ਦੀ ਨਿਗਰਾਨੀ ਕਰਦਾ ਹੈ ਅਤੇ ਫਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕਰਨ ਲਈ ਇਨ੍ਹਾਂ ਦੀ ਸਮੱਗਰੀ ਦੀ ਵਿਆਪਕ ਸਮੀਖਿਆ ਕਰਦਾ ਹੈ।

https://pib.gov.in/PressReleseDetail.aspx?PRID=1616527

 

"ਰੋਟੇਰੀਅਨ ਅੱਗੇ ਆ ਕੇ ਕੋਵਿਡ-19 ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਵਧੇਰੇ ਲੋਕਾਂ ਨੂੰ ਸ਼ਾਮਲ ਕਰਵਾਉਣ ਵਿੱਚ ਮਦਦ ਕਰਨ " - ਡਾ.ਹਰਸ਼ ਵਰਧਨ

"ਮੈਂ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਵੱਡਾ ਹਿੱਸਾ ਪਾਉਣ ਲਈ ਰੋਟੇਰੀਅਨ ਦਾ ਧੰਨਵਾਦੀ ਹਾਂ ਅਸਲ ਵਿੱਚ ਉਨ੍ਹਾਂ ਦੁਆਰਾ ਪੀਐੱਮ-ਕੇਅਰਸ, ਹਸਪਤਾਲਾਂ ਲਈ ਉਪਕਰਣਾਂ, ਸੈਨੇਟਾਈਜ਼ਰਾਂ, ਖੁਰਾਕ, ਪੀਪੀਈ ਕਿੱਟਾਂ ਅਤੇ ਐੱਨ-95 ਮਾਸਕਾਂ ਆਦਿ ਵਿੱਚ ਪਾਇਆ ਯੋਗਦਾਨ ਪ੍ਰਸ਼ੰਸਾਯੋਗ ਹੈ" ਕੇਂਦਰੀ ਸਿਹਤ ਮੰਤਰੀ ਨੇ ਇਹ ਸ਼ਬਦ ਦੇਸ਼ ਭਰ ਦੇ ਰੋਟੇਰੀਅਨਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦੇ ਹੋਏ ਕਹੇ ਗੱਲਬਾਤ ਦਾ ਉਦੇਸ਼ ਉਨ੍ਹਾਂ ਨੂੰ ਕੋਵਿਡ-19 ਦੇ ਖ਼ਿਲਾਫ਼ ਜੰਗ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰਨਾ ਸੀ

https://pib.gov.in/PressReleseDetail.aspx?PRID=1616691

 

ਪਹਿਲੀ ਅਪ੍ਰੈਲ ਤੋਂ ਲੈ ਕੇ ਪਿਛਲੇ 20 ਦਿਨਾਂ ਚ ਕੋਵਿਡ–19 ਨਾਲ ਸਬੰਧਿਤ 25,000 ਤੋਂ ਵੱਧ ਪੋਰਟਲ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ: ਡਾ. ਜਿਤੇਂਦਰ ਸਿੰਘ

 

ਸ਼ਿਕਾਇਤ ਪੋਰਟਲ ਚ ਰਾਸ਼ਟਰੀ ਨਿਗਰਾਨੀ ਡੈਸ਼ਬੋਰਡ (https://darpg.gov.in) ਉੱਤੇ ਕੋਵਿਡ ਸਬੰਧੀ ਸ਼ਿਕਾਇਤਾਂ ਲਈ ਇੱਕ ਵਿਸ਼ੇਸ਼ ਵਿੰਡੋ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਸਦਕਾ ਕੋਵਿਡ ਨਾਲ ਸਬੰਧਿਤ ਕੋਈ ਸ਼ਿਕਾਇਤ ਪ੍ਰਤੱਖ ਤੌਰ ਤੇ ਦਰਜ ਹੋ ਜਾਂਦੀ ਹੈ। ਇਸ ਕ੍ਰਮ ਨਾਲ ਸਬੰਧਿਤ ਕਰਮਚਾਰੀਆਂ ਵੱਲੋਂ ਇਨ੍ਹਾਂ ਦਾ ਹੱਲ ਕੀਤਾ ਜਾਂਦਾ ਹੈ।

https://pib.gov.in/PressReleseDetail.aspx?PRID=1616507

 

ਦਿੱਲੀ ਪੁਲਿਸ ਨਾਲ ਖੜ੍ਹੇ ਹੁੰਦਿਆ, ਰੇਲਵੇ ਨੇ ਕੋਵਿਡ ਡਿਊਟੀ 'ਤੇ ਤੈਨਾਤ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਹਰ ਰੋਜ਼ ਪਾਣੀ ਦੀਆਂ 10,000 ਬੋਤਲਾਂ ਮੁਹੱਈਆ ਕਰਨ ਦਾ ਪ੍ਰਬੰਧ ਕੀਤਾ

ਗਰਮੀ ਦੀ ਤਪਸ਼ ਵਧਣ ਦੇ ਨਾਲ ਹੀ, ਰੇਲਵੇ ਨੇ ਆਪਣੇ ਪੀਐੱਸਯੂ ਆਈਆਰਸੀਟੀਸੀ ਦੀ ਸਹਾਇਤਾ ਨਾਲ ਕੋਵਿਡ ਖ਼ਿਲਾਫ਼ ਲੜਾਈ ਲਈ ਸੜਕ ਨਾਕਿਆਂ ਅਤੇ ਹੋਰ ਥਾਵਾਂ 'ਤੇ ਤੈਨਾਤ ਪੁਲਿਸ ਕਰਮੀਆਂ ਨੂੰ ਰੇਲਵੇ ਨੀਰ ਪਾਣੀ ਦੀ ਬੋਤਲਾਂ ਮੁਹੱਈਆ ਕਰਨੀਆਂ ਸ਼ੁਰੂ ਕੀਤੀਆਂਹੁਣ ਤੱਕ 50,000 ਬੋਤਲਾਂ ਵੰਡੀਆ ਜਾ ਚੁੱਕੀਆ ਹਨ; 3 ਮਈ ਤੱਕ ਪ੍ਰਬੰਧ ਜਾਰੀ ਰਹਿਣਗੇ

https://pib.gov.in/PressReleseDetail.aspx?PRID=1616676

 

ਪੁਣੇ ਦੀ ਮੋਬਾਈਲ ਐਪ ਸੰਯਮ’ (SAIYAM) ਰੱਖਦੀ ਹੈ ਕੁਆਰੰਟੀਨ ਕੀਤੇ ਨਾਗਰਿਕਾਂ ਦੀ ਪੂਰੀ ਖ਼ਬਰ

 

ਘਰਾਂ ਚ ਕੁਆਰੰਟੀਨ ਕੀਤੇ ਨਾਗਰਿਕਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੂਰੀ ਖੋਜਖ਼ਬਰ (ਟ੍ਰੈਕ) ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹ ਸੱਚਮੁਚ ਘਰ ਚ ਹੀ ਹਨ, ‘ਸੰਯਮਨਾਮ ਦੀ ਇੱਕ ਮੋਬਾਈਲ ਐਪਲੀਕੇਸ਼ਨ ਪੁਣੇ ਨਗਰ ਨਿਗਮ ਨੇ ਸਮਾਰਟ ਸਿਟੀਜ਼ ਮਿਸ਼ਨ’ (ਐੱਸਸੀਐੱਮ – SCM) ਵੱਲੋਂ ਵਿਕਸਿਤ ਕੀਤੀ ਹੈ।

https://pib.gov.in/PressReleseDetail.aspx?PRID=1616686

 

ਲੌਕਡਾਊਨ ਦੌਰਾਨ ਕੋਵਿਡ-19 ਮਹਾਮਾਰੀ ਤੇ ਰੋਕ ਲਗਾਉਣ ਲਈ ਬਿਜਲੀ ਮੰਤਰਾਲੇ ਦੇ ਕੇਂਦਰੀ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਆਰਈਸੀ ਨੇ ਰਾਹਤ ਕਾਰਜ ਵਧਾਏ

 

ਆਰਈਸੀ ਫਾਊਂਡੇਸ਼ਨ ਅਤੇ ਨਵਰਤਨ ਸੀਪੀਐੱਸਈ ਅਤੇ ਬਿਜਲੀ ਮੰਤਰਾਲੇ ਦੇ ਪ੍ਰਸ਼ਾਸਕੀ ਨਿਯੰਤਰਣ ਤਹਿਤ ਬਿਜਲੀ ਖੇਤਰ ਦੇ ਪ੍ਰੋਜੈਕਟਾਂ ਲਈ ਦੇਸ਼ ਦੇ ਪ੍ਰਮੁੱਖ ਵਿੱਤਦਾਤਾ ਨੇ ਲੌਕਡਾਊਨ ਦੌਰਾਨ ਹੁਣ ਤੱਕ 76,000 ਦਿਹਾੜੀਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੱਕਿਆ ਹੋਇਆ ਭੋਜਨ, ਰਾਸ਼ਨ, ਸੁਵਿਧਾਵਾਂ ਦੇ ਪੈਕਟ, ਮਾਸਕ, ਸੈਨੇਟਾਈਜ਼ਰ ਵੰਡਣ ਦੇ ਨਾਲ ਹੀ ਉਨ੍ਹਾਂ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਹੈ। ਆਰਈਸੀ ਫਾਊਂਡੇਸ਼ਨ ਨੇ ਇਨ੍ਹਾਂ ਗਤੀਵਿਧੀਆਂ ਲਈ ਪਹਿਲਾਂ ਹੀ 7 ਕਰੋੜ ਰੂਪਏ ਦੇ ਫੰਡ ਪ੍ਰਵਾਨ ਕਰ ਦਿੱਤੇ ਸਨ ਅਤੇ ਇਸ ਤਰ੍ਹਾਂ ਹੀ ਹੋਰ ਫੰਡਾਂ ਦਾ ਪ੍ਰਬੰਧ ਕਰਨਾ ਪਹਿਲਾਂ ਤੋਂ ਹੀ ਪਾਈਪਲਾਈਨ ਵਿੱਚ ਹੈ।

https://pib.gov.in/PressReleseDetail.aspx?PRID=1616614

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਚੰਡੀਗੜ੍ਹ - ਚੰਡੀਗੜ੍ਹ ਪ੍ਰਸ਼ਾਸਨ ਨੇ 6670 ਰਜਿਸਟਰਡ ਉਸਾਰੀ ਵਰਕਰਾਂ ਨੂੰ 3000 ਰੁਪਏ ਦੀ ਰਕਮ ਵਿਸ਼ੇਸ਼ ਸਹਾਇਤਾ ਵਜੋਂ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਅਜਿਹਾ ਲੌਕਡਾਊਨ ਸਮੇਂ ਦੌਰਾਨ ਉਨ੍ਹਾਂ ਦੀ ਬੇਰੁਜ਼ਗਾਰੀ ਵਾਲੀ ਸਥਿਤੀ ਕਾਰਨ ਕੀਤਾ ਜਾ ਰਿਹਾ ਹੈ। ਇਹ ਰਕਮ ਪਹਿਲਾਂ ਤੋਂ ਹੀ ਪ੍ਰਵਾਨ 3000 ਰੁਪਏ ਦੀ ਰਕਮ ਤੋਂ ਵਾਧੂ ਹੋਵੇਗੀ ਜੋ ਕਿ ਲੇਬਰ ਵੈਲਫੇਅਰ ਫੰਡ ਵਿੱਚੋਂ ਦਿੱਤੀ ਗਈ ਸੀ। ਇਹ ਰਕਮ ਕਰਮਚਾਰੀਆਂ ਦੇ ਖਾਤਿਆਂ ਵਿੱਚ ਸਿੱਧੀ ਤਬਦੀਲ ਕੀਤੀ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਹਿਦਾਇਤ ਕੀਤੀ ਹੈ ਕਿ ਸਿਰਫ ਮੀਡੀਆ ਵਾਲਿਆਂ ਦੀ ਟੈਸਟਿੰਗ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇ ਤਾਕਿ ਇਨਫੈਕਸ਼ਨ ਦਾ ਕੋਈ ਮੌਕਾ ਨਾ ਰਹੇ।

 

•           ਪੰਜਾਬ - ਲੋਕਾਂ ਨੂੰ ਕੋਵਿਡ-19 ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕਰਨ ਲਈ ਪੰਜਾਬ ਦੇ ਸੂਚਨਾ ਅਤੇ ਜਨ ਸੰਪਰਕ ਵਿਭਾਗ ਨੇ ਵਟਸ ਐਪ ਬੋਟ ਅਤੇ ਚੈਟਬੋਟ ਦੀ ਫੇਸਬੁੱਕ ਉੱਤੇ ਸ਼ੁਰੂਆਤ ਕੀਤੀ ਹੈ। ਅਜਿਹਾ ਰਾਜ ਪੱਧਰ ਦੇ ਕਰਫਿਊ ਵਿੱਚ ਕੋਈ ਢਿੱਲ ਨਾ ਦਿੱਤੇ ਜਾਣ ਕਾਰਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਉਦਯੋਗਿਕ ਯੂਨਿਟਾਂ ਨੂੰ ਨਾਨ-ਕੰਟੇਨਮੈਂਟ ਜ਼ੋਨ ਵਿੱਚ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਪਰ ਉਨ੍ਹਾਂ ਨੂੰ ਰਾਜ ਸਰਕਾਰ ਦੇ ਪਹਿਲਾਂ ਜਾਰੀ ਕੀਤੇ ਹੁਕਮਾਂ ਅਤੇ ਕੇਂਦਰੀ ਗ੍ਰਹਿ ਮੰਤਰਾਲਾ ਦੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਪਵੇਗੀ।

 

•           ਹਰਿਆਣਾ- ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਸਰਕਾਰ ਦਾ ਇਹ ਉਦੇਸ਼ ਹੈ ਕਿ ਸਭ ਯੋਗ ਲਾਭਕਾਰੀਆਂ ਨੂੰ ਸਰਕਾਰ ਦੀਆਂ ਸਾਰੀਆਂ ਭਲਾਈ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਲਾਭ ਮਿਲੇ। 8.693 ਕਿਸਾਨ 163 ਵਸੂਲੀ ਕੇਂਦਰਾਂ ਉੱਤੇ ਸਰ੍ਹੋਂ ਦੀ ਫਸਲ ਵੇਚਣ ਲਈ ਆਏ ਅਤੇ 9,729 ਕਣਕ ਉਗਾਉਣ ਵਾਲੇ ਕਿਸਾਨ ਕਣਕ ਵੇਚਣ ਵਾਲੇ ਕੇਂਦਰਾਂ ਉੱਤੇ ਪੁੱਜੇ।

 

•           ਹਿਮਾਚਲ ਪ੍ਰਦੇਸ਼ - ਰਾਜ ਸਰਕਾਰ ਨੇ ਇੱਕ ਅਨੋਖੀ ਪਹਿਲਕਦਮੀ "ਈ-ਸੰਜੀਵਨੀ ਓਪੀਡੀ"  ਦੀ ਸ਼ੁਰੂਆਤ ਕੀਤੀ ਜਿੱਥੇ ਲੋਕ ਆਪਣੇ ਘਰਾਂ ਵਿੱਚ ਬੈਠ ਕੇ ਹੀ ਸਿਹਤ ਸਬੰਧੀ ਗਾਈਡੈਂਸ ਡਾਕਟਰਾਂ ਤੋਂ ਲੈ ਸਕਣਗੇ। ਪੋਰਟਲ ਦਾ ਯੂਆਰਐਲ “esanjeevaniopd.in”

 

•           ਕੇਰਲ - ਅੱਜ ਤੋਂ ਕੰਨੂਰ (ਰੈੱਡ ਜ਼ੋਨ) ਜ਼ਿਲ੍ਹੇ ਵਿੱਚ ਤੀਹਰਾ ਲੌਕਡਾਊਨ ਸੜਕਾਂ ਉੱਤੇ ਟ੍ਰੈਫਿਕ ਵਧ ਜਾਣ ਕਰਕੇ ਲਾਗੂ ਕੀਤਾ ਗਿਆ। ਦੋ ਗ੍ਰੀਨ ਜ਼ੋਨ ਜ਼ਿਲ੍ਹਿਆਂ - ਕੋਟਾਯਮ ਅਤੇ ਇਡੁੱਕੀ ਵਿੱਚ ਦਿੱਤੀਆਂ ਗਈਆਂ ਕੁਝ ਛੋਟਾਂ ਵਾਪਸ ਲੈ ਗਈਆਂ ਹਨ। ਪਠਾਣਮਠਿੱਟਾ ਜ਼ਿਲ੍ਹੇ ਵਿੱਚ ਇੱਕ 62 ਸਾਲਾ ਔਰਤ 42 ਦਿਨਾਂ ਦੇ ਇਲਾਜ ਤੋਂ ਬਾਅਦ ਵੀ ਠੀਕ ਨਹੀਂ ਹੋ ਸਕੀ। ਅੱਜ ਤੱਕ ਉਸ ਦੇ 19 ਟੈਸਟ ਕੀਤੇ ਗਏ ਹਨ ਅਤੇ ਉਹ ਅਜੇ ਵੀ ਪਾਜ਼ਿਟਿਵ ਆ ਗਈ ਹੈ।

 

•           ਤਮਿਲ ਨਾਡੂ - ਸਥਾਨਕ ਲੋਕਾਂ ਦੁਆਰਾ ਇੱਕ ਡਾਕਟਰ ਜੋ ਕਿ ਚੇਨਈ ਵਿੱਚ ਪਾਜ਼ਿਟਿਵ ਨਿਕਲਿਆ ਸੀ, ਦਾ ਅੰਤਿਮ ਸਸਕਾਰ ਕਰਨ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਸਾਰੇ ਫਰੰਟ ਲਾਈਨ ਸਟਾਫ ਨੂੰ ਕੋਵਿਡ-19 ਵਿਰੁੱਧ ਜੰਗ ਵਿੱਚ ਹਰ ਤਰ੍ਹਾਂ ਦੀ ਸਰਕਾਰੀ ਮਦਦ ਦੇਣ ਦਾ ਭਰੋਸਾ ਦਿਵਾਇਆ। ਤਾਮਿਲ ਟੀਵੀ ਚੈਨਲ ਦੇ ਇੱਕ ਕੋਵਿਡ- ਪਾਜ਼ਿਟਿਵ ਪੱਤਰਕਾਰ ਦੇ 26 ਸਾਥੀਆਂ ਦੇ ਟੈਸਟ ਵੀ ਪਾਜ਼ਿਟਿਵ ਆਏ ਹਨ। ਕੁੱਲ ਕੇਸ 1520, ਮੌਤਾਂ 17 ਡਿਸਚਾਰਜ ਕੀਤੇ 457, ਸਰਗਰਮ ਕੇਸ (1043)ਚੇਨਈ 290 ਅਤੇ ਕੋਇੰਬਟੂਰ 133 ਸਭ ਤੋਂ ਵਧ।

 

•           ਕਰਨਾਟਕ - ਅੱਜ 7 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਵਿਜੈਪੁਰਾ 3, ਕਲਬੁਰਗੀ 3 ਅਤੇ ਦਕਸ਼ਿਨ ਕੰਨੜ (1),  ਕੁੱਲ ਤਸਦੀਕਸ਼ੁਦਾ ਕੇਸ 415, ਮੌਤਾਂ 17, ਠੀਕ ਅਤੇ ਡਿਸਚਾਰਜ (117)

 

•           ਆਂਧਰ ਪ੍ਰਦੇਸ਼ - ਪਿਛਲੇ 24 ਘੰਟਿਆਂ ਵਿੱਚ 35 ਨਵੇਂ ਕੇਸ। ਕੁੱਲ ਕੇਸ 757, ਕੁੱਲ ਮੌਤਾਂ 22, ਠੀਕ ਹੋਏ 96, ਸਰਗਰਮ ਕੇਸ (639).।  ਕੁਰਨੂਰ, ਗੁੰਟੂਰ, ਕ੍ਰਿਸ਼ਨਾ ਅਤੇ ਨੈਲੋਰ ਜ਼ਿਲ੍ਹਿਆਂ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ ਵਧਣ ਨਾਲ ਹਾਈ ਅਲਰਟ ਜਾਰੀ। ਮੁੱਖ ਮੰਤਰੀ ਨੇ ਮੰਦਰਾਂ  ਦੇ ਪੁਜਾਰੀਆਂ, ਇਮਾਮਾਂ ਅਤੇ ਪਾਸਟਰਜ਼ ਨੂੰ 5000 ਰੁਪਏ ਦੀ ਸਹਾਇਤਾ ਦਿੱਤੀ ਗਈ।  ਪਾਜ਼ਿਟਿਵ ਕੇਸਾਂ ਦੇ ਮਾਮਲੇ ਵਿੱਚ ਜੋ ਜ਼ਿਲ੍ਹੇ ਸਭ ਤੋਂ ਅੱਗੇ ਹਨ ਉਨ੍ਹਾਂ ਵਿੱਚ ਕੁਰਨੂਰ (184), ਗੁੰਟੂਰ (158), ਕ੍ਰਿਸ਼ਨਾ (183), ਨੈਲੋਰ (67) ਅਤੇ ਚਿੱਟੂਰ (53)

 

•           ਤੇਲੰਗਾਨਾ - ਤੇਲੰਗਾਨਾ ਦੇ ਦੋ ਰੋਹਿੰਗਯਾ ਸ਼ਰਨਾਰਥੀ,ਜਿਨ੍ਹਾਂ ਨੇ ਟੀਜੇ ਮੀਟਿੰਗ ਵਿੱਚ ਹਿੱਸਾ ਲਿਆ ਸੀ, ਪਾਜ਼ਿਟਿਵ ਪਾਏ ਗਏ। ਕੇਸਾਂ ਦੀ ਕੁੱਲ ਗਿਣਤੀ 874 ਤੇ ਪਹੁੰਚੀ। 3 ਅਧਿਕਾਰੀਆਂ ਨੇ ਉਨ੍ਹਾਂ ਲਾਸ਼ਾਂ ਦੇ ਸੈਂਪਲ ਨਾ ਲੈਣ ਦਾ ਫੈਸਲਾ ਕੀਤਾ ਹੈ ਜੋ ਕਿ ਕੋਵਿਡ-19 ਦੇ ਸ਼੍ਕ ਵਿੱਚ ਮਰੇ। ਐੱਨਆਈਟੀ ਵਾਰੰਗਲ ਅਕੈਡਮਿਕ ਦੇ ਖੋਜ ਪ੍ਰਸਤਾਵ ਅਨੁਸਾਰ ਕੋਰੋਨਾ ਵਾਇਰਸ ਉੱਤੇ ਤਾਪਮਾਨ ਅਤੇ ਸਿਲ੍ਹ ਦੇ ਅਸਰ ਬਾਰੇ ਇੱਕ ਜਨਤਕ ਨਿਜੀ ਯਤਨ ਵਾਈਟ ਹਾਊਸ ਆਫਿਸ ਆਵ੍ ਸਾਇੰਸ ਐਂਡ ਟੈਕਨੋਲੋਜੀ ਪਾਲਿਸੀ (ਓਐੱਸਟੀਪੀ) ਤਹਿਤ ਕੀਤਾ ਗਿਆ ਤਾਕਿ ਵਾਇਰਸ ਨੂੰ ਸਮਝਿਆ ਜਾ ਸਕੇ ਅਤੇ ਟੀਕਾ ਵਿਕਸਿਤ ਕੀਤਾ ਜਾ ਸਕੇI

 

•           ਅਰੁਣਾਚਲ ਪ੍ਰਦੇਸ਼ - ਡੀਸੀ ਈਟਾਨਗਰ ਨੇ ਰੈੱਡ ਅਤੇ ਔਰੈਂਜ ਜ਼ੋਨ ਖੇਤਰਾਂ ਵਿੱਚੋਂ ਸਬਜ਼ੀਆਂ ਲਿਆਉਣ ਅਤੇ ਵੇਚਣ ਉੱਤੇ ਪਾਬੰਦੀ ਲਗਾ ਦਿੱਤੀ ਹੈ।

 

•           ਅਸਾਮ - ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਰਾਜ ਸਰਕਾਰ ਰੈਪਿਡ ਐਂਟੀ ਬਾਡੀ ਟੈਸਟ ਸਪੈਨਿਸ਼ ਗਾਰਡਨ ਤੋਂ 22 ਅਪ੍ਰੈਲ ਤੋਂ ਸ਼ੁਰੂ ਕਰਵਾਏਗੀ।

 

•           ਮਣੀਪੁਰ -  ਸਰਕਾਰ ਨੇ ਅੰਡਰ ਸੈਕਟਰੀ ਤੱਕ ਦੇ ਪੱਧਰ ਦੇ 33 % ਸਟਾਫ ਦੀ ਹਾਜ਼ਰੀ ਦਾ ਹੁਕਮ ਦਿੱਤਾ।

 

•           ਮਿਜ਼ੋਰਮ - ਮਿਜ਼ੋਰਮ ਬਿਲਡਿੰਗ ਅਤੇ ਹੋਰ ਉਸਾਰੀ ਵਰਕਰਸ ਵੈਲਫੇਅਰ ਬੋਰਡ ਦੇ 40,000 ਲਾਭਕਾਰੀਆਂ ਨੇ ਲੌਕਡਾਊਨ ਦੌਰਾਨ ਡੀਬੀਟੀ ਰਾਹੀਂ 3000 ਰੁਪਏ ਪ੍ਰਤੀ ਇਕ  ਦੇ ਹਿਸਾਬ ਨਾਲ ਹਾਸਲ ਕੀਤੇ।

 

•           ਨਾਗਾਲੈਂਡ - ਡੀਐੱਚਈਪੀ ਡੋਯਾਂਗ ਦੇ ਸੀਆਈਐੱਸਐੱਫ ਅਮਲੇ ਨੇ ਵੋਖਾ ਜ਼ਿਲ੍ਹੇ ਦੇ ਡੋਯਾਂਗ ਪਿੰਡ ਵਿੱਚ ਜ਼ਰੂਰਤਮੰਦਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ।

 

•           ਸਿੱਕਮ - ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਿਟਿਡ (ਸਿਮਫੈੱਡ) ਨੇ ਗੰਗਟੋਕ ਵਿੱਚ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਘਰ-ਘਰ ਵਿੱਚ ਵੰਡਣ ਲਈ ਮੋਬਾਈਲ ਰਾਸ਼ਨ ਵੈਨ ਦੀ ਸ਼ੁਰੂਆਤ ਕੀਤੀ।

 

•           ਤ੍ਰਿਪੁਰਾ - ਤ੍ਰਿਪੁਰਾ ਵਿੱਚ 10ਵੀਂ ਅਤੇ 12ਵੀਂ ਕਲਾਸ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਕਾਂ ਦੀ ਜਾਂਚ 24 ਅਪ੍ਰੈਲ ਤੋਂ ਸ਼ੁਰੂ ਹੋਵੇਗੀ।

 

•           ਮਹਾਰਾਸ਼ਟਰ - 472 ਨਵੇਂ ਕੇਸ ਆਉਣ  ਨਾਲ ਕੁੱਲ ਕੇਸ 4,676 ਹੋ ਗਏ। ਦੋ ਅੰਤਰ ਮੰਤਰਾਲਾ ਕੇਂਦਰੀ ਟੀਮਾਂ ਇਸ ਵੇਲੇ ਸਥਿਤੀ ਦਾ ਮੌਕੇ ਤੇ ਜਾਇਜ਼ਾ ਲੈਣ ਅਤੇ ਰਾਜ ਦੇ ਅਧਿਕਾਰੀਆਂ ਨੂੰ ਜ਼ਰੂਰੀ ਹਿਦਾਇਤਾਂ ਜਾਰੀ ਕਰਨ ਲਈ ਰਾਜ ਵਿੱਚ ਆਈਆਂ ਹੋਈਆਂ ਹਨ। ਇਸ ਦੌਰਾਨ 53  ਪੱਤਰਕਾਰ, ਜੋ ਕਿ ਮੁੰਬਈ ਵਿੱਚ ਪਾਜ਼ਿਟਿਵ ਨਿਕਲੇ ਹਨ, ਨੂੰ ਉਪ ਸ਼ਹਿਰੀ ਹੋਟਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

 

•           ਗੁਜਰਾਤ - ਗੁਜਰਾਤ ਵਿੱਚ ਸ਼੍ਰੀ ਵਲੱਬਭਾਈ ਪਟੇਲ ਇੰਸਟੀਟਿਊਟ ਅਹਿਮਦਾਬਾਦ ਨੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਨਾਲ ਇੱਕ ਐੱਮਓਯੂ ਉੱਤੇ ਦਸਖਤ ਕੀਤੇ ਹਨ ਤਾਕਿ ਪਲਾਜ਼ਮਾ ਦੀ ਵਰਤੋਂ ਦੀ ਸੁਰੱਖਿਆ ਬਾਰੇ ਅਧਿਅਨ ਕੀਤਾ ਜਾ ਸਕੇ।

 

•           ਰਾਜਸਥਾਨ - ਰਾਜਸਥਾਨ ਸਰਕਾਰ ਨੇ ਮੇਡ ਇਨ ਚਾਈਨਾ ਰੈਪਿਡ ਟੈਸਟ ਕਿੱਟਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਕਰਨ ਉੱਤੇ ਵਰਤੋਂ ਰੋਕ ਦਿੱਤੀ ਹੈ ਕਿਉਂਕਿ ਇਨ੍ਹਾਂ ਦੇ ਨਤੀਜੇ ਗਲਤ ਆ ਰਹੇ ਸਨ। ਰਾਜ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਕਿੱਟਾਂ ਨੇ ਸਿਰਫ 5.4 % ਸਹੀ ਨਤੀਜੇ ਪ੍ਰਦਾਨ ਕੀਤੇ ਜਦਕਿ 90 % ਸਹੀ ਨਤੀਜਿਆਂ ਦੀ ਆਸ ਕੀਤੀ ਜਾ ਰਹੀ ਸੀ। ਰਾਜਸਥਾਨ ਵਿੱਚ 83 ਨਵੇਂ ਕੋਵਿਡ ਕੇਸਾਂ ਦਾ ਪਤਾ ਲੱਗਾ ਹੈ ਜਿਸ ਨਾਲ ਪਾਜ਼ਿਟਿਵ ਕੇਸਾਂ ਦੀ ਗਿਣਤੀ 1659 ਉੱਤੇ ਪਹੁੰਚ ਗਈ ਹੈ।

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

 

https://static.pib.gov.in/WriteReadData/userfiles/image/image00507FQ.jpg

 

https://static.pib.gov.in/WriteReadData/userfiles/image/image0063V6G.jpg

 

https://static.pib.gov.in/WriteReadData/userfiles/image/image005DGBN.jpg

https://static.pib.gov.in/WriteReadData/userfiles/image/image008CYGP.jpg

https://static.pib.gov.in/WriteReadData/userfiles/image/image009VQ77.jpg

****

ਵਾਈਬੀ
 



(Release ID: 1616934) Visitor Counter : 146