ਰੱਖਿਆ ਮੰਤਰਾਲਾ

ਕਰਵਾਰ ਸਥਿਤਭਾਰਤੀ ਜਲ ਸੈਨਾ ਦਾ ਹਸਪਤਾਲ ਜਹਾਜ਼ (ਆਈਐੱਨਐੱਚਐੱਸ), ਪਤੰਜਲੀ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਸਭ ਤੋਂ ਅੱਗੇ

Posted On: 19 APR 2020 1:23PM by PIB Chandigarh

ਉੱਤਰ ਕੰਨੜ ਦੇ ਜ਼ਿਲ੍ਹੇ ਕਰਵਾਰ ਵਿਖੇ ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ ਰੂਪ ਚ ਬਣਿਆ ਹਸਪਤਾਲ ਪਤੰਜਲੀ  ਮਰੀਜ਼ਾਂ ਦਾ ਇਲਾਜ ਕਰ ਕੇ ਕੋਵਿਡ -19 ਵਿਰੁੱਧ ਲੜਾਈ ਵਿਚ ਸਭ ਤੋਂ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ।

 

25 ਮਾਰਚ 20 ਨੂੰ ਦੇਸ਼ਵਿਆਪੀ ਲੌਕਡਾਊਨਦਾ ਐਲਾਨ ਹੋਣ 'ਤੇ ਕਰਵਰ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਨਤੀ 'ਤੇ ਕਾਰਵਾਈ ਕਰਦਿਆਂ, ਆਈਐੱਨਐੱਚਐੱਸਪਤੰਜਲੀ 24 ਘੰਟਿਆਂ ਦੇ ਅੰਦਰ-ਅੰਦਰ ਹਰ ਪੱਖੋਂ ਤਿਆਰ ਕੀਤਾ ਗਿਆ, ਤਾਂ ਜੋ 28 ਮਾਰਚ 2020 ਨੂੰ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੇ ਪਹਿਲੇ ਪੂਰ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।  ਤਿੰਨ ਡਾਕਟਰ, ਨੌਂ ਮੈਡੀਕਲ ਅਮਲੇ ਅਤੇ ਨੌਂ ਸਹਾਇਕਾਂ  ਨੇ ਹੁਣ ਤੱਕ ਕੋਵਿਡ-19 ਦੇ ਨੌਂ ਮਰੀਜ਼ਾਂ ਦੀ 24 x 7 ਦੇਖਭਾਲ਼ ਨੂੰ ਯਕੀਨੀ ਬਣਾਇਆ ਹੈ।

 

 

ਹਸਪਤਾਲ ਵਿੱਚ ਦਾਖਲ ਨੌਂ ਮਰੀਜ਼ਾਂ ਵਿੱਚੋਂ ਅੱਠ ਹੁਣ ਤੱਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ। ਪਿਛਲੇ ਅੱਠ ਦਿਨਾਂ ਤੋਂ ਇਨ੍ਹਾਂ ਅੱਠ ਮਰੀਜ਼ਾਂ ਦੀ ਛੁੱਟੀ ਦੇ ਨਾਲ, ਹਸਪਤਾਲ ਵਿੱਚ ਹੁਣ 16 ਅਪ੍ਰੈਲ ਨੂੰ ਦਾਖਲ ਇਕੱਲੇ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਸ ਦਾ ਇਲਾਜ ਵੀ ਸਹੀ ਦਿਸ਼ਾ ਵੱਲ ਵਧ ਰਿਹਾ ਹੈ।

 

ਇਸ ਵਾਧੂ ਜ਼ਿੰਮੇਵਾਰੀ ਦੇ ਮੱਦੇਨਜ਼ਰ, ਆਈਐੱਨਐੱਸ ਪਤੰਜਲੀ ਨੇ ਹਸਪਤਾਲ ਤੇ ਬਹੁਗਿਣਤੀ ਵਿੱਚ ਨਿਰਭਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਰੋਜ਼ਾਨਾ ਡਾਕਟਰੀ ਸਹਾਇਤਾ ਦੀ ਪੂਰਤੀ ਲਈ ਬਦਲਵੇਂ ਪ੍ਰਬੰਧ ਕੀਤੇ ਹਨ।

 

*******

 

ਵੀਐੱਮ/ਐੱਮਐੱਸ



(Release ID: 1616152) Visitor Counter : 141