ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ.ਹਰਸ਼ ਵਰਧਨ ਨੇ ਉਪ ਰਾਜਪਾਲ ਦਿੱਲੀ,ਦਿੱਲੀ ਦੇ ਸਿਹਤ ਮੰਤਰੀ,ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ ਅਤੇ ਕੇਂਦਰ ਸਰਕਾਰ ਅਤੇ ਦਿੱਲੀ ਦੇ ਸਿਹਤ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ
ਹਸਪਤਾਲਾਂ ਨੂੰ ਬਿਮਾਰੀ ਖ਼ਿਲਾਫ਼ ਦ੍ਰਿੜ੍ਹਤਾਪੂਰਬਕ ਲੜਾਈ ਵਿੱਚ ਬਰਾਬਰ ਰਹਿਮਤਾ ਨਾਲ ਨਾਜ਼ੁਕ ਗ਼ੈਰ ਕੋਵਿਡ-19 ਮਰੀਜ਼ਾਂ ਨੂੰ ਅਟੈਂਡ ਕਰਨ ਦੀ ਤਾਕੀਦ ਕੀਤੀ
ਸਵੈਇੱਛੁਕ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਅਤੇ ਇੰਡੀਅਨ ਰੈੱਡ ਕਰੌਸ ਦੀ ਸਹਾਇਤਾ ਨਾਲ ਮੋਬਾਈਲ ਬਲੱਡ ਇਕੱਤਰ ਕਰਨ ਦੀ ਵੈਨਾਂ ਜਿਹੀਆਂ ਸੇਵਾਵਾਂ ਦੀ ਵਰਤੋਂ ਕਰਕੇ ਬਲੱਡ ਦਾ ਲੋੜੀਂਦਾ ਸਟਾਕ ਰੱਖਿਆ ਜਾਵੇ
ਜੇ ਕੋਈ ਮਰੀਜ਼ ਤੁਰੰਤ ਇਲਾਜ ਦੀ ਜ਼ਰੂਰਤ ਪੈਣ 'ਤੇ ਇਲਾਜ ਤੋਂ ਬਿਨਾ ਹਸਪਤਾਲਾਂ ਤੋਂ ਮੁੜੇ ਤਾਂ ਸਿਹਤ ਸੰਭਾਲ਼ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ : ਡਾ. ਹਰਸ਼ ਵਰਧਨ
Posted On:
17 APR 2020 8:54PM by PIB Chandigarh
ਕੇਂਦਰੀ ਮੰਤਰੀ, ਡਾ. ਹਰਸ਼ ਵਰਧਨ ਨੇ ਉਪ ਰਾਜਪਾਲ ਦਿੱਲੀ,ਦਿੱਲੀ ਦੇ ਸਿਹਤ ਮੰਤਰੀ,ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ ਅਤੇ ਕੇਂਦਰ ਸਰਕਾਰ ਅਤੇ ਦਿੱਲੀ ਦੇ ਸਿਹਤ ਅਧਿਕਾਰੀਆਂ ਅਤੇ ਮਿਊਂਸਿਪਲ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਦੌਰਾਨ ਕਿਹਾ ਕਿ "ਮੈ ਤੁਹਾਨੂੰ ਸਾਰਿਆਂ ਨੂੰ ਕੋਵਿਡ-19 ਖ਼ਿਲਾਫ਼ ਸਾਡੀ ਲੜਾਈ ਵਿੱਚ ਸਥਿਤੀ ਦੇ ਪ੍ਰਬੰਧਨ ਅਤੇ ਨਿਯੰਤਰਣ ਰੱਖਣ ਲਈ ਵਧਾਈ ਦਿੰਦਾ ਹਾਂ, ਪਰ ਸਾਨੂੰ ਇਸ ਜਾਂਚ ਸਮੇਂ ਵਿੱਚ ਐਮਰਜੈਂਸੀ ਅਤੇ ਹੋਰ ਮਰੀਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।"
ਡਾ. ਹਰਸ਼ ਵਰਧਨ ਨੇ ਦੱਸਿਆ ਕਿ "ਮੈਨੂੰ ਕੋਵਿਡ-19 ਤੋਂ ਬਿਨਾ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਤੋਂ ਇਨਕਾਰ ਕਰਨ ਸਬੰਧੀ ਕਾਲਾਂ,ਸੋਸ਼ਲ ਮੀਡੀਆ,ਟਵਿੱਟਰ ਅਤੇ ਪ੍ਰਿੰਟ ਮੀਡੀਆ ਰਾਹੀ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਵੇਂ ਕਿ ਮਰੀਜ਼ਾਂ ਨੂੰ ਡਾਇਲਸਿਸ ਦੀ ਜ਼ਰੂਰਤ ਹੈ,ਸਾਹ ਜਾਂ ਦਿਲ ਦੇ ਰੋਗ ਤੋਂ ਪੀੜਤ ਹੈ,ਉਹ ਲੋਕ ਜਿਨਾਂ ਨੂੰ ਖੂਨ ਚੜਾਉਣ ਦੀ ਜ਼ਰੂਰਤ ਹੈ ਅਤੇ ਗਰਭਵਤੀ ਮਹਿਲਾਵਾਂ।" ਉਨ੍ਹਾਂ ਕਿਹਾ, "ਸਾਨੂੰ ਮਰੀਜ਼ਾਂ ਦੇ ਇਲਾਜ ਤੋਂ ਇਨਕਾਰ ਕਰਨ ਖ਼ਿਲਾਫ਼ ਗੰਭੀਰ ਨਜ਼ਰੀਏ ਨਾਲ ਵਿਚਾਰਨ ਦੀ ਜ਼ਰੂਰਤ ਹੈ ਜਿਹੜੇ ਐਮਰਜੈਂਸੀ ਵਿੱਚ ਹਸਪਤਾਲਾਂ ਵਿੱਚ ਆ ਰਹੇ ਹਨ ਅਤੇ ਕਈ ਹਸਪਤਾਲਾਂ ਵਿੱਚ ਜਾਣ ਲਈ ਮਜ਼ਬੂਰ ਕੀਤਾ ਗਿਆ, ਨਤੀਜੇ ਵਜੋਂ ਡਾਕਟਰੀ ਸਹਾਇਤਾ ਤੋਂ ਇਨਕਾਰ ਕੀਤਾ ਗਿਆ ਜਿਸ ਨਾਲ ਜਾਨਾਂ ਦਾ ਨੁਕਸਾਨ ਹੋ ਸਕਦਾ ਹੈ।" ਉਨ੍ਹਾ ਹਸਪਤਾਲਾਂ ਦੇ ਸਮੂਹ ਮੈਡੀਕਲ ਸੁਪਰਡੈਟਾਂ ਨੂੰ ਹਿਦਾਇਤ ਕੀਤੀ ਕਿ ਉਹ ਕੋਵਿਡ-19 ਦੇ ਮਰੀਜ਼ਾਂ ਦੀ ਤਰ੍ਹਾਂ ਗ਼ੈਰ-ਕੋਵਿਡ ਮਰੀਜ਼ਾਂ ਦੀ ਸਹੀ ਦੇਖਭਾਲ ਕਰਨ।ਲੌਕਡਾਊਨ ਵਿੱਚ ਹਰ ਇੱਕ ਇਹ ਟੈਸਟਿੰਗ ਦਾ ਸਮਾਂ ਹੈ; ਉਹ ਮਰੀਜ਼ ਜੋ ਸਚਮੁੱਚ ਬਿਮਾਰ ਹੈ ਅਤੇ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਜ਼ਰੁਰਤ ਹੈ, ਇਸ ਸਥਿਤੀ ਵਿੱਚ ਇਲਾਜ ਲਈ ਹਸਪਤਾਲ ਪਹੁੰਚਣ ਲਈ ਬਹੁਤ ਮੁਸ਼ਕਿਲ ਨਾਲ ਬਾਹਰ ਜੋਖਿਮ ਵਿੱਚ ਹਨ ਸਾਨੂੰ ਉਨ੍ਹਾ ਨੂੰ ਕਿਸੇ ਕਿਸਮ ਦੇ ਤੁੱਛ ਬਹਾਨੇ ਨਹੀਂ ਬਣਾਉਣੇ ਚਾਹੀਦੇ ਜਿਵੇਂ ਕਿ ਕੁਝ ਖਾਸ ਪ੍ਰਕਿਰਿਆਵਾਂ ਖੂਨ ਚੜ੍ਹਾਉਣਾ, ਡਾਇਲਸਿਸ ਆਦਿ ਵਿੱਚ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਅੱਗੇ ਕਿਹਾ, "ਅਸੀਂ ਸ਼ਹਿਰ ਵਿੱਚ ਏਮਸ ਅਤੇ ਸਫਦਰਜੰਗ ਜਿਹੇ ਹਸਪਤਾਲਾਂ ਅਤੇ ਦਿੱਲੀ ਦੇ ਦੋ ਕੋਵਿਡ ਸਮਰਪਿਤ ਹਸਪਤਾਲਾਂ ਐੱਲਐੱਨਜੇਪੀ ਅਤੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਕੋਵਿਡ-19 ਸੁਵਿਧਾਵਾਂ ਸਮਰਪਿਤ ਕੀਤੀਆਂ ਹਨ। ਬਾਕੀ ਦੇ ਹਸਪਤਾਲ ਗ਼ੈਰ ਕੋਵਿਡ ਮਰੀਜ਼ਾਂ ਦੀ ਦੇਖਭਾਲ਼ ਲਈ ਹਨ ਜੋ ਕਿ ਇਲਾਜ ਕਰਵਾਉਣ ਦੀ ਉਮੀਦ ਨਾਲ ਹਸਪਤਾਲਾਂ ਵਿੱਚ ਆ ਰਹੇ ਹਨ।"
ਉਨ੍ਹਾਂ ਕਿਹਾ ਕਿ, "ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਸ ਪ੍ਰਕੋਪ ਦੌਰਾਨ ਸਿਹਤ ਸੰਭਾਲ਼ ਪ੍ਰਣਾਲੀ ਦੀ ਬੇਮਿਸਾਲ ਮੰਗ ਨੂੰ ਪੂਰਾ ਕਰਨ ਲਈ ਜ਼ਰੂਰੀ ਸਿਹਚ ਸੰਭਾਲ਼ ਸੇਵਾਵਾਂ ਦੀ ਡਿਲਿਵਰੀ ਨੂੰ ਸੁਨਿਸ਼ਚਿਤ ਕਰਨ ਬਾਰੇ ਵਿਸਤਾਰ ਨਾਲ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਅਜਿਹੇ ਮਰੀਜ਼ਾਂ ਨੂੰ ਟੈਲੀ-ਸਲਾਹ,ਡਿਜੀਟਲ ਤਜਵੀਜ਼ ਅਤੇ ਦਵਾਈਆਂ ਦੀ ਘਰੇਲੂ ਡਿਲਿਵਰੀ ਨਾਲ ਸਬੰਧਿਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾ ਸਕਦੀਆ ਹਨ।"
ਕੇਂਦਰੀ ਮੰਤਰੀ ਨੇ ਉਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਰੀਜ਼ਾਂ ਨੂੰ ਹਮਦਰਦੀ ਅਤੇ ਦਿਆਲਤਾ ਨਾਲ ਰਿਸਪਾਂਸ ਦੇਣ ਕਿਉਂਕਿ ਕਿ ਉਹ ਪਹਿਲਾਂ ਹੀ ਲੌਕਡਾਊਨ ਦੌਰਾਨ ਭਾਰੀ ਮੁਸ਼ਕਿਲਾਂ ਵਿੱਚੋਂ ਗੁਜਰ ਰਹੇ ਹਨ। ਉਨ੍ਹਾਂ ਕਿਹਾ, "ਸਾਨੂੰ ਕਮਜ਼ੋਰ ਵਰਗਾਂ ਦੇ ਮਰੀਜ਼ਾਂ ਸਮੇਤ ਸਾਰੇ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਨ ਲਈ ਕਾਰਗਰ,ਕਿਰਿਆਸ਼ੀਲ ਅਤੇ ਪ੍ਰਭਾਵਸ਼ਾਲੀ ਉਪਾਅ ਕਰਨ ਦੀ ਜ਼ਰੂਰਤ ਹੈ।"
ਉਨ੍ਹਾਂ ਨੇ ਸਵੈਇੱਛੁਕ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਅਤੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੀ ਸਹਾਇਤਾ ਨਾਲ ਮੋਬਾਈਲ ਖੂਨ ਇਕੱਤਰ ਕਰਨ ਦੀਆਂ ਵੈਨਾਂ ਜਿਹੀਆਂ ਸੇਵਾਵਾਂ ਦੀ ਵਰਤੋਂ ਕਰਕੇ ਖੂਨਦਾਨ ਦਾ ਲੋੜੀਂਦਾ ਭੰਡਾਰ ਰੱਖਣ ਲਈ ਵੀ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਨੂੰ ਅਜਿਹੀਆਂ ਮੋਬਾਈਲ ਇਕੱਠਾ ਕਰਨ ਦੀਆਂ ਵੈਨਾਂ ਨੂੰ ਨਿਯਮਿਤ ਖੂਨਦਾਨੀਆਂ ਦੇ ਵਿਹੜੇ ਵਿੱਚ ਜਾਣ ਲਈ ਕਿਹਾ ਤਾਂ ਜੋ ਖੂਨਦਾਨ ਵਿੱਚ ਅੱਗੇ ਆਉਣ ਵਿੱਚ ਸਹਾਇਤਾ ਕੀਤੀ ਜਾ ਸਕੇ ਜੋ ਇਸ ਸਮੇਂ ਇੱਕ ਉੱਤਮ ਕਾਰਜ ਹੈ।
ਵੀਡੀਓ ਕਾਨਫਰੰਸ ਵਿੱਚ ਵਿਸ਼ੇਸ ਸਕੱਤਰ ਸੰਜੀਵ ਕੁਮਾਰ, ਵਧੀਕ ਸਕੱਤਰ ਵੰਦਨਾ ਗੁਰਨਾਨੀ, ਸੰਯੁਕਤ ਸਕੱਤਰ ਗਾਇਤਰੀ ਮਿਸ਼ਰਾ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ, ਰਾਜੀਵ ਗਰਗ ਅਤੇ ਆਰਐੱਮਐੱਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਹੋਰ ਹਾਜ਼ਰ ਸਨ।
*****
ਐੱਮਵੀ/ਐੱਮਆਰ
(Release ID: 1615590)
Visitor Counter : 193