ਰੱਖਿਆ ਮੰਤਰਾਲਾ

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਕੋਵਿਡ-19 ਕੀਟਾਣੂਨਾਸ਼ਕ ਪ੍ਰਕਿਰਿਆ ਨੂੰ ਸਮਰੱਥ ਬਣਾਉਣ ਲਈ ਦੋ ਨਵੇਂ ਉਤਪਾਦ ਸ਼ੁਰੂ ਕੀਤੇ

Posted On: 17 APR 2020 3:07PM by PIB Chandigarh

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਕੋਵਿਡ-19 ਵਿਰੁੱਧ ਲੜਾਈ ਵਿੱਚ ਯੋਗਦਾਨ ਪਾਉਣ ਦੀ ਆਪਣੀ ਨਿਰੰਤਰ ਕੋਸ਼ਿਸ਼ ਵਿੱਚ ਆਪਣੀਆਂ ਮੌਜੂਦਾ ਟੈਕਨੋਲੋਜੀਆਂ ਅਤੇ ਅਨੁਭਵ ਦੇ ਭੰਡਾਰ ਤੋਂ ਕਈ ਸਮਾਧਾਨ ਵਿਕਸਿਤ ਕਰਦਾ  ਰਿਹਾ ਹੈ। ਇਨ੍ਹਾਂ ਵਿੱਚ ਇਨੋਵੇਸ਼ਨਜ਼ ਅਤੇ ਵਰਤਮਾਨ ਲੋੜਾਂ ਅਨੁਸਾਰ ਉਤਪਾਦਾਂ ਨੂੰ ਤੇਜ਼ ਗਤੀ ਨਾਲ ਰੂਪ ਪ੍ਰਦਾਨ ਕਰਨਾ ਸ਼ਾਮਿਲ ਹੈ। ਅੱਜ ਡੀਆਰਡੀਓ ਨੇ ਦੋ ਉਤਪਾਦ ਲਾਂਚ ਕੀਤੇ ਹਨ ਜੋ ਮਹਾਮਾਰੀ ਦੇ ਦੌਰਾਨ ਜਨਤਕ ਥਾਵਾਂ 'ਤੇ ਅਪ੍ਰੇਸ਼ਨਜ਼ ਨੂੰ ਵਧਾ ਸਕਦੇ ਹਨ।

ਆਟੋਮੈਟਿਕ ਮਿਸਟ ਅਧਾਰਿਤ ਸੈਨੀਟਾਈਜ਼ਰ ਡਿਸਪੈਂਸਿੰਗ ਯੂਨਿਟ

ਸੈਂਟਰ ਫਾਰ ਫਾਇਰ ਐਕਸਪਲੋਸਿਵ ਐਂਡ ਇਨਵਾਇਰਨਮੈਂਟ ਸੇਫ਼ਟੀ (ਸੀਐੱਫਈਈਐੱਸ), ਦਿੱਲੀ ਨੇ ਐੱਚਪੀਓ1 ਨਾਲ ਮਿਲ ਕੇ ਅੱਗ ਬੁਝਾਉਣ ਦੇ ਲਈ  ਮਿਸਟ ਟੈਕਨੋਲੋਜੀ ਵਿੱਚ ਆਪਣੀ ਮੁਹਾਰਤ ਦੀ ਵਰਤੋਂ ਕਰਦਿਆਂ, ਆਟੋਮੈਟਿਕ ਮਿਸਟ ਅਧਾਰਿਤ ਸੈਨੇਟਾਈਜ਼ਰ ਡਿਸਪੈਂਸਿੰਗ ਯੂਨਿਟ ਦਾ ਵਿਕਾਸ ਕੀਤਾ ਹੈ। ਇਹ ਇਕ ਸੰਪਰਕ ਰਹਿਤ ਸੈਨੀਟਾਈਜ਼ਰ ਡਿਸਪੈਂਸਰ ਹੈ ਜੋ ਇਮਾਰਤਾਂ / ਦਫ਼ਤਰ ਕੰਪਲੈਕਸਾਂ ਵਿੱਚ ਦਾਖਲ ਹੋਣ ਵੇਲੇ ਹੱਥਾਂ ਦੀ ਸੈਨੀਟਾਈਜ਼ੇਸ਼ਨ ਦੇ  ਲਈ ਅਲਕੋਹਲ ਅਧਾਰਿਤ ਹੈਂਡ ਰਬ ਸੈਨੀਟਾਈਜ਼ਰਸਰ ਘੋਲ ਦਾ ਛਿੜਕਾਅ ਕਰਦਾ ਹੈ। ਇਹ ਵਾਟਰ ਮਿਸਟ ਏਰੇਟਰ ਟੈਕਨੋਲੋਜੀ 'ਤੇ ਅਧਾਰਿਤ ਹੈ, ਜਿਸ ਨੂੰ ਪਾਣੀ ਦੀ ਸਾਂਭ- ਸੰਭਾਲ਼ ਲਈ ਬਣਾਇਆ ਗਿਆ ਸੀ।

ਇਹ ਯੂਨਿਟ ਬਿਨਾ ਸੰਪਰਕ ਦੇ ਚਲਦਾ ਹੈ ਅਤੇ ਇੱਕ ਅਲਟ੍ਰਾਸੌਨਿਕ ਸੈਂਸਰ ਦੁਆਰਾ ਐਕਟੀਵੇਟ ਕੀਤਾ ਜਾਂਦਾ ਹੈ। ਘੱਟ ਪ੍ਰਵਾਹ ਦਰ ਦੇ ਨਾਲ ਇੱਕ ਸਿੰਗਲ  ਤਰਲ ਨੋਜਲ ਦਾ ਉਪਯੋਗ, ਹੈਂਡ ਰਬ ਸੈਨੇਟਾਈਜ਼ਰ ਨੂੰ ਡਿਸਪੈਂਸ ਕਰਨ ਵਾਸਤੇ ਕੀਤਾ ਜਾਂਦਾ ਹੈ ਤਾਕਿ ਐਰੇਟਡ ਮਿਸਟ ਨੂੰ ਜਨਰੇਟ ਕੀਤਾ ਜਾ ਸਕੇ। ਇਹ ਨਿਊਨਤਮ ਵੇਸਟੇਜ ਨਾਲ ਹੱਥਾਂ ਨੂੰ ਸੈਨੀਟਾਈਜ਼  ਕਰਦਾ ਹੈ। ਐਟੋਮਾਈਸਰ ਦੀ ਵਰਤੋਂ ਕਰਦਿਆਂ, ਇੱਕ ਅਪ੍ਰੇਸ਼ਨ ਵਿੱਚ  12 ਸਕਿੰਟਾਂ ਲਈ ਕੇਵਲ 5-6 ਐੱਮਐੱਲ ਸੈਨੀਟਾਈਜ਼ਰ ਦਾ ਉਪਯੋਗ ਕੀਤਾ ਜਾਂਦਾ ਹੈ ਅਤੇ ਇਹ ਦੋਹਾਂ ਹਥੇਲੀਆਂ 'ਤੇ ਪੂਰਾ ਕੋਨ ਸਪਰੇਅ ਦਿੰਦਾ ਹੈ ਜਿਸ ਨਾਲ ਹੱਥਾਂ ਦਾ ਰੋਗਾਣੂ-ਨਾਸ਼ਕ ਅਪ੍ਰੇਸ਼ਨ ਪੂਰਾ ਹੋ ਜਾਂਦਾ ਹੈ।

ਇਹ ਇਕ ਬਹੁਤ ਹੀ ਕੰਪੈਕਟ ਯੂਨਿਟ ਹੈ ਅਤੇ ਬਲਕ ਫਿੱਲ ਦਾ ਵਿਕਲਪ ਇਸ ਨੂੰ ਕਿਫਾਇਤੀ ਅਤੇ ਲੰਬੇ ਸਮੇਂ ਤਕ ਚਲਣ ਵਾਲਾ ਉਤਪਾਦ ਬਣਾ ਦਿੰਦਾ ਹੈ। ਇਸ  ਸਿਸਟਮ ਨੂੰ ਵਾਲ-ਮਾਉਂਟੇਬਲ ਵਜੋਂ ਜਾਂ  ਕਿਸੇ ਪਲੇਟਫਾਰਮ 'ਤੇ ਸਥਾਪਿਤ ਕਰਨਾ ਅਸਾਨ ਹੈ। ਅਪਰੇਸ਼ਨ ਦੇ ਇੱਕ ਸੰਕੇਤ ਵਜੋਂ ਇੱਕ ਐੱਲਈਡੀ, ਸਪਰੇਅ ਨੂੰ ਪ੍ਰਕਾਸ਼ਤ ਕਰਦੀ ਹੈ।

ਇਸ ਯੂਨਿਟ ਦਾ ਨਿਰਮਾਣ ਮੈਸਰਜ਼ ਰਿਓਟ ਲੈਬਸ ਪ੍ਰਾਈਵੇਟ ਲਿਮਿਟਡ, ਨੋਇਡਾ ਦੀ ਸਹਾਇਤਾ ਨਾਲ ਕੀਤਾ ਗਿਆ ਸੀ ਅਤੇ  ਇੱਕ ਯੂਨਿਟ ਡੀਆਰਡੀਓ ਭਵਨ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਯੂਨਿਟ ਦੀ ਵਰਤੋਂ ਹਸਪਤਾਲਾਂ, ਮਾਲਜ਼, ਦਫ਼ਤਰਾਂ ਦੀਆਂ ਇਮਾਰਤਾਂ, ਰਿਹਾਇਸ਼ੀ ਇਮਾਰਤਾਂ, ਹਵਾਈ ਅੱਡਿਆਂ, ਮੈਟਰੋ ਸਟੇਸ਼ਨਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਮਹੱਤਵਪੂਰਨ ਪ੍ਰਤਿਸ਼ਠਾਨਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵੇਲੇ ਹੱਥਾਂ ਦੀ ਸੈਨੀਟਾਈਜ਼ੇਸ਼ਨ ਲਈ ਕੀਤੀ ਜਾ ਸਕਦੀ ਹੈ।

ਯੂਵੀ (ਅਲਟ੍ਰਾ ਵਾਇਲਟ) ਸੈਨੀਟਾਈਜ਼ੇਸ਼ਨ ਬੌਕਸ ਅਤੇ ਹੈਂਡ ਹੈਲਡ ਯੂਵੀ

ਡਿਫੈਂਸ ਇੰਸਟੀਟਿਊਟ ਆਵ੍ ਫਿਜ਼ੀਓਲੋਜੀ ਐਂਡ ਅਲਾਈਡ ਸਾਇੰਸਜ਼ (ਡੀਆਈਪੀਏਐੱਸ) ਅਤੇ ਇੰਸਟੀਟਿਊਟ ਆਵ੍ ਨਿਊਕਲਰ  ਮੈਡੀਸਨ ਐਂਡ ਅਲਾਈਡ ਸਾਇੰਸਿਜ਼ (ਆਈਐੱਨਐੱਮਏਐੱਸ), ਦਿੱਲੀ ਵਿੱਚ ਡੀਆਰਡੀਓ ਪ੍ਰਯੋਗਸ਼ਾਲਾਵਾਂ ਨੇ ਅਲਟਰਾਵਾਇਲਟ ਸੀ ਲਾਈਟ ਅਧਾਰਿਤ ਸੈਨੀਟਾਈਜ਼ੇਸ਼ਨ ਬੌਕਸ ਅਤੇ ਹੈਂਡ ਹੈਲਡ ਯੂਵੀ-ਸੀ (ਵੇਵ ਲੈਂਥ 254 ਨੈਨੋਮੀਟਰ ਦੇ ਨਾਲ ਅਲਟਰਾਵਾਇਲਟ ਲਾਈਟ) ਡਿਵਾਈਸ ਨੂੰ ਡਿਜ਼ਾਈਨ ਅਤੇ ਵਿਕਸਿਤ ਕੀਤਾ ਹੈ।ਯੂਵੀ-ਸੀ  ਇੱਕ ਛੋਟੀ ਅਤੇ ਪ੍ਰਕਾਸ਼ ਤੋਂ ਵਧੇਰੇ ਊਰਜਾਵਾਨ ਵੇਵਲੈਂਗਥ ਤੋਂ ਬਣੀ ਹੁੰਦੀ ਹੈ। ਇਹ ਕੋਵਿਡ -19 ਵਿੱਚਲੇ ਜੈਨੇਟਿਕ ਪਦਾਰਥਾਂ ਨੂੰ ਖ਼ਤਮ ਕਰਨ ਵਿੱਚ ਵਿਸ਼ੇਸ਼ ਕਰਕੇ ਸਮਰੱਥ ਹੈ। ਰੇਡੀਏਸ਼ਨ  ਸਟ੍ਰਕਚਰ ਆਰਐੱਨਏ  ਨੂੰ ਵਿਗਾੜ ਦਿੰਦਾ ਹੈ   ਜੋ ਵਾਇਰਲ ਕਣਾਂ ਨੂੰ ਆਪਣੀਆਂ ਹੋਰ  ਵਧੇਰੇ ਪ੍ਰਤੀਆਂ ਬਣਾਉਣ ਤੋਂ ਰੋਕਦਾ ਹੈ। ਯੂਵੀ-ਸੀ ਮਾਈਕ੍ਰੋਬਸ ਨੂੰ ਤੇਜ਼ੀ ਨਾਲ ਮਾਰ ਦਿੰਦੀ ਹੈ। ਯੂਵੀ-ਸੀ ਲਾਈਟ ਲਗਾ ਕੇ ਕੀਤੀ ਚੀਜ਼ਾਂ ਦੀ ਸੈਨੀਟਾਈਜ਼ੇਸ਼ਨ, ਕੀਟਾਣੂਆਂ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਰੋਕ ਦਿੰਦੀ ਹੈ। ਇਹ ਵਾਤਾਵਰਣ ਲਈ ਅਨੁਕੂਲ ਹੈ ਅਤੇ ਸੰਪਰਕ ਮੁਕਤ ਪ੍ਰਭਾਵੀ ਸੈਨੀਟਾਈਜ਼ੇਸ਼ਨ ਵਿਧੀ ਹੈ।

ਯੂਵੀ-ਸੀ ਬੌਕਸ ਦਾ ਡਿਜ਼ਾਈਨ  ਮੋਬਾਈਲ ਫੋਨ, ਟੇਬਲੇਟਸ, ਪਰਸ, ਕਰੰਸੀ, ਦਫਤਰ ਦੀਆਂ ਫਾਈਲਾਂ ਦੇ ਕਵਰ ਆਦਿ ਵਰਗੇ ਨਿਜੀ ਸਮਾਨ ਦੀ ਸੈਨੀਟਾਈਜ਼ੇਸ਼ਨ ਲਈ ਤਿਆਰ ਕੀਤਾ ਗਿਆ ਹੈ। ਕੋਵਿਡ -19 ਵਾਇਰਸ ਨੂੰ100 ਐੱਮਜੇ / ਸੀਐੱਮ2 ਦੇ ਯੂਵੀਡੋਜ਼ ਦੇ ਨਾਲ ਇੱਕ ਬੌਕਸ ਵਿੱਚ ਮਿੰਟ ਦੇ ਲਈ ਸਮਾਨ ਦੂਰੀ 'ਤੇ ਰੱਖੇ ਗਏ ਯੂਵੀ-ਸੀ ਲੈਂਪਾਂ ਦੇ ਉਪਯੇਗ ਦੇ ਦੁਆਰਾ ਡੀਐਕਟੀਵੇਟ ਕੀਤਾ ਜਾਵੇਗਾ। ਸੈਨੀਟਾਈਜ਼ੇਸ਼ਨ ਬੌਕਸ ਵਿੱਚ ਵਰਤੇ ਜਾਂਦੇ ਯੂਵੀ ਲੈਂਪ 185 ਐੱਨਐੱਮ ਨੂੰ ਵੀ ਉਤਸਰਜਿਤ ਕਰਦੇ ਹਨ ਜੋ ਓਜ਼ੋਨ ਦਾ ਨਿਰਮਾਣ ਕਰਦੇ  ਹਨ ਅਤੇ ਬੌਕਸ ਵਿੱਚ ਰੱਖੀਆਂ ਚੀਜ਼ਾਂ ਦੀ ਸਤ੍ਹਾ 'ਤੇ ਅਨਐਕਸਪੋਜ਼ਡ ਏਰੀਆ ਦੀ ਦੇਖਭਾਲ ਕਰਨ ਦੇ ਸਮਰੱਥ ਹੁੰਦੇ ਹਨ।

ਅੱਠ ਵਾਟ ਦੀ ਯੂਵੀ (ਅਲਟ੍ਰਾ ਵਾਇਲਟ)-ਸੀ ਲੈਂਪ ਵਾਲੇਹੈਂਡ ਹੈਲਡ ਡਿਵਾਈਸ ਕੁਰਸੀਆਂ, ਫਾਈਲਾਂ, ਡਾਕ ਰਾਹੀਂ ਭੇਜੀਆਂ ਜਾਣ ਵਾਲੀਆਂ ਵਸਤਾਂ  ਅਤੇ  ਦੋ ਇੰਚ ਤੋਂ ਵੀ ਘੱਟ ਦੀ ਦੂਰੀ 'ਤੇ ਰੱਖੇ ਗਏ 100 ਐੱਮਜੇ / ਸੀਐੱਮ2 ਇਰਰੇਡੀਐਂਸ 'ਤੇ 45 ਸਕਿੰਟ ਦੇ ਐਕਸਪੋਜ਼ਰ ਨਾਲ ਫੂਡ ਪੈਕਿਟਾਂ ਵਰਗੀਆਂ ਦਫ਼ਤਰੀ ਅਤੇ ਘਰੇਲੂ ਵਸਤਾਂ ਦਾ ਕੀਟਨਾਸ਼ ਕਰ ਦਿੰਦੇ ਹਨ। ਇਹ ਉਪਰਾਲਾ ਦਫ਼ਤਰ ਅਤੇ ਜਨਤਕ ਵਾਤਾਵਰਣ ਜਿੱਥੇ ਕਿ ਹਰ ਹਾਲਤ ਵਿੱਚ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ, ਵਿੱਚ ਕੋਰੋਨਾਵਾਇਰਸ ਦੇ ਸੰਚਾਰ ਨੂੰ ਘੱਟ ਕਰ ਸਕਦਾ ਹੈ।

****

 

ਏਐੱਮ/ਐੱਸਕੇਜੇ


(Release ID: 1615586) Visitor Counter : 288