ਗ੍ਰਹਿ ਮੰਤਰਾਲਾ

ਦੇਸ਼ ’ਚ ਕੋਵਿਡ–19 ਮਹਾਮਾਰੀ ਨੂੰ ਰੋਕਣ ਲਈ ਲੌਕਡਾਊਨ ਉਪਾਅ 3 ਮਈ, 2020 ਤੱਕ ਜਾਰੀ ਰਹਿਣਗੇ

Posted On: 14 APR 2020 7:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ’ਚ ਐਲਾਨ ਕੀਤਾ ਹੈ ਕਿ ਭਾਰਤ ’ਚ ਕੋਵਿਡ–19 ਮਹਾਮਾਰੀ ਦਾ ਫੈਲਣਾ ਰੋਕਣ ਲਈ ਲਾਗੂ ਕੀਤੇ ਗਏ ਲੌਕਡਾਊਨ ਦੇ ਉਪਾਅ 3 ਮਈ, 2020 ਤੱਕ ਅੱਗੇ ਵਧਾਏ ਜਾਣਗੇ।

ਇਸ ਐਲਾਨ ਅਨੁਸਾਰ, ਭਾਰਤ ਸਰਕਾਰ ਨੇ ਭਾਰਤ ਸਰਕਾਰ, ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਤੇ ਅਥਾਰਿਟੀਆਂ ਦੇ ਸਾਰੇ ਮੰਤਰਾਲਿਆਂ / ਵਿਭਾਗਾਂ ਨੂੰ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ ਕਿ ਦੇਸ਼ ਵਿੱਚ ਕੋਵਿਡ–19 ਨੂੰ ਰੋਕਣ ਲਈ ਗ੍ਰਹਿ ਮੰਤਰਾਲੇ ਦੇ ਸੰਯੁਕਤ ਦਿਸ਼ਾ–ਨਿਰਦੇਸ਼ਾਂ ਵਿੱਚ ਵਰਣਿਤ ਲੌਕਡਾਊਨ ਦੇ ਉਪਾਅ 3 ਮਈ, 2020 ਤੱਕ ਜਾਰੀ ਰਹਿਣਗੇ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਅਨੁਸਾਰ, ਲੌਕਡਾਊਨ ਅੱਗੇ ਵਧਾਉਣ ਨਾਲ, ਵਿਭਿੰਨ ਖੇਤਰਾਂ ਤੇ ਵੱਖੋ–ਵੱਖਰੀਆਂ ਗਤੀਵਿਧੀਆਂ ’ਤੇ ਲਾਗੂ ਕੀਤੀਆਂ ਸਾਰੀਆਂ ਪਾਬੰਦੀਆਂ ਜਾਰੀ ਰਹਿਣਗੀਆਂ। ਇਹ ਪਾਬੰਦੀਆਂ, ਜੋ ਗ੍ਰਹਿ ਮੰਤਰਾਲੇ ਦੇ ਸੰਚਿਤ ਦਿਸ਼ਾ–ਨਿਰਦੇਸ਼ਾਂ ਵਿੱਚ ਦਰਜ ਕੀਤੀਆਂ ਗਈਆਂ ਹਨ, ਭਾਰਤ ਸਰਕਾਰ ਅਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸਾਰੇ ਮੰਤਰਾਲਿਆਂ / ਵਿਭਾਗਾਂ ਤੇ ਅਥਾਰਿਟੀਆਂ ਦੁਆਰਾ ਸਖ਼ਤੀ ਨਾਲ ਲਾਗੂ ਕੀਤੀਆਂ ਜਾਣਗੀਆਂ।

ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਸੰਦੇਸ਼ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਆਪਦਾ ਪ੍ਰਬੰਧਨ ਐਕਟ, 2005 ਤਹਿਤ ਜਾਰੀ ਆਦੇਸ਼ਾਂ ਅਨੁਸਾਰ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਰਾਹੀਂ ਲਾਗੂ ਪਾਬੰਦੀਆਂ ਨੂੰ ਕਮਜ਼ੋਰ ਨਹੀਂ ਕਰ ਸਕਦੇ।

 

 

ਲੌਕਡਾਊਨ ਉਪਾਅ ਦੀ ਮਿਆਦ ਵਧਾਉਣ ਸਬੰਧੀ ਆਦੇਸ਼ ਵੇਖਣ ਲਈ ਇੱਥੇ ਕਲਿੱਕ ਕਰੋ

 

*****

ਵੀਜੀ/ਐੱਸਐੱਨਸੀ/ਵੀਐੱਮ(Release ID: 1614594) Visitor Counter : 208