ਸਿੱਖਿਆ ਮੰਤਰਾਲਾ
ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦੇ ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲਿੰਗ (ਐੱਨਆਈਓਐੱਸ) ਨੇ ਹੁਣ ਤੱਕ ਸਿੱਖਿਆ ਤੋਂ ਵੰਚਿਤਾਂ ਦੇ ਸਿੱਧੇ ਦਰਾਂ ਤੱਕ ਰਸਾਈ ਕਰਕੇ ਪ੍ਰਭਾਵੀ ਸਕੂਲਿੰਗ ਯਕੀਨੀ ਬਣਾਉਣ ਵਾਲੇ ਇੱਕ ਅਨੋਖੇ ਢੰਗ ਦੀ ਸ਼ੁਰੂਆਤ ਕੀਤੀ
ਕੋਵਿਡ -19 ਦੇ ਮੱਦੇਨਜ਼ਰ ਸਵਯੰ ਪ੍ਰਭਾ ਡੀਟੀਐੱਚ ਚੈਨਲਾਂ ਜ਼ਰੀਏ ਕੇਵੀਐੱਸ, ਐੱਨਵੀਐੱਸ, ਸੀਬੀਐੱਸਈ ਅਤੇ ਐੱਨਸੀਈਆਰਟੀ ਦੇ ਸਹਿਯੋਗ ਨਾਲ ਸਕਾਈਪ ਜ਼ਰੀਏ ਲਾਈਵ ਸੈਸ਼ਨਾਂ ਦੇ ਪ੍ਰਸਾਰਣ ਲਈ ਐੱਨਆਈਓਐੱਸ ਦੀਆਂ ਇਨੋਵੇਸ਼ਨਾਂ
ਸਵਯੰ ਪ੍ਰਭਾ ਉਨ੍ਹਾਂ ਲਈ ਸਿੱਖਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ ਜਿਨ੍ਹਾਂ ਦੇ ਘਰ ਇੰਟਰਨੈੱਟ ਦੀ ਪਹੁੰਚ ਨਹੀਂ ਹੈ- ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ
ਵਿਦਿਆਰਥੀਆਂ ਨੂੰ ਇਸ ਪਹਿਲ ਜ਼ਰੀਏ ਘਰ ਬੈਠੇ ਜੇਈਈ / ਨੀਟ (JEE/NEET) ਪ੍ਰੀਖਿਆਵਾਂ ਦੀ ਤਿਆਰੀ ਕਰਨ ਦੀ ਸੁਵਿਧਾ ਮਿਲੇਗੀ
Posted On:
14 APR 2020 3:06PM by PIB Chandigarh
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕਈ ਤੇਜ਼, ਨਵੀਆਂ ਅਤੇ ਅਨੋਖੀਆਂ ਪਹਿਲਾਂ ਇਹ ਯਕੀਨੀ ਬਣਾਉਣ ਲਈ ਕੀਤੀਆਂ ਹਨ ਕਿ ਕੋਵਿਡ-19 ਜ਼ਰੀਏ ਪੈਦਾ ਹੋਈਆਂ ਚੁਣੌਤੀ ਭਰੀਆਂ ਸਥਿਤੀਆਂ ਨਾਲ ਵਿਦਿਆਰਥੀਆਂ ਦੀ ਸਿੱਖਿਆ ਪ੍ਰਭਾਵਿਤ ਨਾ ਹੋਵੇ।
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀਆਂ ਹਿਦਾਇਤਾਂ ਉੱਤੇ ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲਿੰਗ (ਐੱਨਆਈਓਐੱਸ) ਨੇ ਹੁਣ ਤੱਕ ਸਿੱਖਿਆ ਤੋਂ ਵੰਚਿਤਾਂ ਦੇ ਸਿੱਧੇ ਦਰਾਂ ਤੱਕ ਰਸਾਈ ਕਰਕੇ ਪ੍ਰਭਾਵੀ ਸਕੂਲਿੰਗ ਯਕੀਨੀ ਬਣਾਉਣ ਵਾਲੇ ਇੱਕ ਅਨੋਖੇ ਢੰਗ ਦੀ ਸ਼ੁਰੂਆਤ ਕੀਤੀ। ਮਿਆਰੀ ਸਿੱਖਿਆ ਦਾ ਟੀਚਾ ਪੂਰਾ ਕਰਨ ਲਈ ਸਮੱਗਰੀ 'ਸਵਯੰ' ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਐੱਮਓਓਸੀ ਪਲੈਟਫਾਰਮ ਜ਼ਰੀਏ 9ਵੀਂ ਤੋਂ 12ਵੀਂ ਕਲਾਸਾਂ ਲਈ ਔਨਲਾਈਨ ਮੁਹੱਈਆ ਕਰਵਾਈ ਜਾ ਰਹੀ ਹੈ। ਸਵੈ-ਸਿੱਖਿਆ ਦੀ ਸਮੱਗਰੀ ਦੇ ਨਾਲ ਨਾਲ 'ਸਵਯੰ' ਪੋਰਟਲ ਵੀਡੀਓ ਲੈਕਚਰ ਅਤੇ ਸਵੈ-ਜਾਇਜ਼ੇ ਦੀ ਸਹੂਲਤ ਮੁਹੱਈਆ ਕਰਵਾਉਂਦਾ ਹੈ। ਵਿਦਿਆਰਥੀਆਂ ਦੇ ਸਵਾਲਾਂ ਅਤੇ ਪ੍ਰਸ਼ਨਾਵਲੀਆਂ ਦਾ ਹੱਲ ਵਿਚਾਰ-ਵਟਾਂਦਰਾ ਫਾਰਮ ਉੱਤੇ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ, ਜਿਨ੍ਹਾਂ ਦੀ ਇੰਟਰਨੈੱਟ ਤੱਕ ਪਹੁੰਚ ਨਹੀਂ ਹੁੰਦੀ, ਉਨ੍ਹਾਂ ਲਈ ਅਧਿਆਪਕਾਂ ਅਤੇ ਵਿਸ਼ਾ ਮਾਹਿਰਾਂ ਦੇ ਵੀਡੀਓ ਲੈਕਚਰ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਸਵਯੰਪ੍ਰਭਾ ਟੀਵੀ ਚੈਨਲਾਂ ਉੱਤੇ ਟੈਲੀਕਾਸਟ ਕੀਤੇ ਜਾਂਦੇ ਹਨ ਅਤੇ ਨਾਲ ਹੀ ਅਧਿਆਪਕਾਂ ਨਾਲ ਲਾਈਵ ਸੈਸ਼ਨ ਚਰਚਾਵਾਂ ਵੀ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ।
ਉਹ ਵਿਦਿਆਰਥੀ ਜੋ ਕਿ ਜੇਈਈ, ਨੀਟ ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਨੂੰ ਇਸ ਪਹਿਲ ਜ਼ਰੀਏ ਘਰ ਵਿੱਚ ਬੈਠੇ ਹੀ ਲਾਭ ਹਾਸਲ ਹੋ ਜਾਂਦਾ ਹੈ।
ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਐੱਨਆਈਓਜ਼ ਨੇ ਸਕਾਈਪ ਜ਼ਰੀਏ ਲਾਈਵ ਸੈਸ਼ਨਾਂ ਦੇ ਪ੍ਰਸਾਰਣ ਦੇ ਪ੍ਰਬੰਧ ਕੀਤੇ ਹਨ ਜੋ ਕਿ ਕੇਵੀਐੱਸ, ਐੱਨਵੀਐੱਸ ਅਤੇ ਸੀਬੀਐੱਸਈ ਅਤੇ ਐੱਨਸੀਈਆਰਟੀ ਨਾਲ ਸਹਿਯੋਗ ਕਰਕੇ ਐੱਨਆਈਓਐੱਸ ਦੇ ਸਵਯੰ ਪ੍ਰਭਾ ਡੀਟੀਐੱਚ ਚੈਨਲ ਪਾਣਿਨੀ (#27), ਚੈਨਲ ਸ਼ਾਰਦਾ (#28) ਅਤੇ ਚੈਨਲ ਕਿਸ਼ੋਰ ਮੰਚ (#31) ਉੱਤੇ ਕੀਤੇ ਜਾਂਦੇ ਹਨ। ਹੁਣ ਵਿਸ਼ਾ ਮਾਹਿਰ ਸਵਯੰਪ੍ਰਭਾ ਦੇ ਲਾਈਵ ਟੈਲੀਕਾਸਟ ਲਈ ਆਪਣੇ ਘਰਾਂ ਤੋਂ ਸਕਾਈਪ ਜ਼ਰੀਏ ਸੰਪਰਕ ਕਰਨ ਵਿੱਚ ਸਫਲ ਹੋ ਰਹੇ ਹਨ.।
ਵਿਦਿਆਰਥੀ ਅਧਿਆਇ ਅਧਾਰਿਤ ਵਿੱਦਿਅਕ ਪ੍ਰੋਗਰਾਮ ਇਨ੍ਹਾਂ ਡੀਟੀਐੱਚ ਚੈਨਲਾਂ ਅਤੇ ਐੱਨਆਈਓਜ਼ ਯੂ-ਟਿਊਬ ਚੈਨਲ ਉੱਤੇ 6 ਘੰਟੇ ਦਾ ਰਿਕਾਰਡ ਕੀਤਾ ਪ੍ਰਸਾਰਣ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਵੇਖ ਸਕਦੇ ਹਨ ਅਤੇ ਉਸ ਤੋਂ ਬਾਅਦ 6 ਘੰਟੇ ਦਾ ਲਾਈਵ ਸੈਸ਼ਨ ਦੁਪਹਿਰ 1 ਤੋਂ ਸ਼ਾਮ 7 ਵਜੇ ਤੱਕ ਚਲਦਾ ਹੈ, ਜਿਸ ਵਿੱਚ ਚਾਰ ਵੱਖ-ਵੱਖ ਦਿਸ਼ਾ ਮਾਹਿਰ ਡੇਢ ਘੰਟੇ ਦਾ ਸੈਸ਼ਨ ਲਗਾਂਦੇ ਹਨ। ਵਿਦਿਆਰਥੀ ਵਿਸ਼ਾ ਮਾਹਿਰਾਂ ਨਾਲ ਉਨ੍ਹਾਂ ਦੇ ਘਰਾਂ ਵਿੱਚ ਹੀ ਫੋਨ ਤੇ ਸੰਪਰਕ ਕਰਕੇ ਸਿੱਧੇ ਸਵਾਲ ਪੁੱਛ ਸਕਦੇ ਹਨ। ਇਹ ਕੰਮ ਐੱਨਆਈਓਜ਼ ਵੈਬਸਾਈਟ ਦੇ 'ਸਟੂਡੈਂਟ ਪੋਰਟਲ' ਉੱਤੇ ਸਿੱਧੇ ਪ੍ਰਸਾਰਣ ਜ਼ਰੀਏ ਹੁੰਦਾ ਹੈ।
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਦੀ ਬੇਨਤੀ ਉੱਤੇ ਟਾਟਾ ਸਕਾਈ ਅਤੇ ਏਅਰਟੈਲ ਡੀਟੀਐੱਚ ਆਪ੍ਰੇਟਰ ਇਸ ਗੱਲ ਲਈ ਸਹਿਮਤ ਹੋ ਗਏ ਹਨ ਕਿ ਉਹ ਆਪਣੇ ਡੀਟੀਐੱਚ ਪਲੈਟਫਾਰਮ ਉੱਤੇ ਤਿੰਨ ਸਵਯੰਪ੍ਰਭਾ ਡੀਟੀਐੱਚ ਚੈਨਲਾਂ ਦਾ ਪ੍ਰਸਾਰਣ ਕਰਨਗੇ। ਹੁਣ ਇਹ ਤਿੰਨ ਸਵਯੰਪ੍ਰਭਾ ਡੀਟੀਐੱਚ ਚੈਨਲ ਸਾਰੇ ਡੀਟੀਐੱਚ ਸੇਵਾ ਪ੍ਰਦਾਤਿਆਂ ਤੋਂ ਇਲਾਵਾ ਡੀਡੀ-ਡੀਟੀਐੱਚ ਅਤੇ ਜੀਓ ਟੀਵੀ ਐਪ ਉੱਤੇ ਮੁਹੱਈਆ ਹੁੰਦੇ ਹਨ। ਲੋਕ ਡੀਟੀਐੱਚ 'ਸੇਵਾ ਪ੍ਰਦਾਤਾਵਾਂ' ਨੂੰ ਬੇਨਤੀ ਕਰ ਸਕਦੇ ਹਨ ਕਿ ਉਹ ਇਹ ਚੈਨਲ ਉਨ੍ਹਾਂ ਨੂੰ ਕੋਈ ਵਾਧੂ ਖਰਚਾ ਲਏ ਬਿਨਾਂ ਪ੍ਰਦਾਨ ਕਰਨ। ਵਿਦਿਆਰਥੀ ਕੋਵਿਡ-19 ਕਾਰਨ ਪੈਦਾ ਹੋਈ ਇਸ ਕਠਿਨ ਸਥਿਤੀ ਵਿੱਚ ਆਪਣੀ ਵਿੱਦਿਆ ਘਰ ਬੈਠ ਕੇ ਹੀ ਇਨ੍ਹਾਂ ਚੈਨਲਾਂ ਜ਼ਰੀਏ ਹਾਸਲ ਕਰ ਸਕਦੇ ਹਨ।
ਵੱਖ-ਵੱਖ ਡੀਟੀਐੱਚ ਸੇਵਾ ਪ੍ਰਦਾਤਿਆਂ ਦੇ ਚੈਨਲ ਨੰਬਰ ਹੇਠ ਲਿਖੇ ਅਨੁਸਾਰ ਹਨ- -
ਏਅਰਟੈਲ ਟੀਵੀ ਉੱਤੇ - ਚੈਨਲ # 437, ਚੈਨਲ #438 ਅਤੇ ਚੈਨਲ # 439
ਵੀਐੱਮ ਵੀਡੀਓਕਾਨ - ਚੈਨਲ # 475, ਚੈਨਲ # 476, ਚੈਨਲ # 477
ਟਾਟਾ ਸਕਾਈ ਉੱਤੇ - ਚੈਨਲ # 756 ਜੋ ਕਿ ਸਵਯੰਪ੍ਰਭਾ ਡੀਟੀਐੱਚ ਚੈਨਲਾਂ ਲਈ ਪਾਪਸ -ਅੱਪ ਕਰਦਾ ਹੈ
ਡਿਸ਼ ਟੀਵੀ ਉੱਤੇ - ਚੈਨਲ # 946, ਚੈਨਲ # 947, ਚੈਨਲ # 949 ਅਤੇ ਚੈਨਲ # 950
ਸਵਯੰਪ੍ਰਭਾ ਉਨ੍ਹਾਂ ਲਈ ਵਿੱਦਿਆ ਦਾ ਇੱਕ ਪ੍ਰਭਾਵੀ ਯੰਤਰ ਹੈ ਜਿਨ੍ਹਾਂ ਦੇ ਘਰਾਂ ਵਿੱਚ ਇੰਟਰਨੈੱਟ ਨਹੀਂ ਹੈ। ਸਵਯੰਪ੍ਰਭਾ 32 ਡੀਟੀਐੱਚ ਚੈਨਲਾਂ ਦਾ ਇਕ ਗਰੁੱਪ ਹੈ ਜੋ ਕਿ ਉੱਚ ਮਿਆਰ ਦੇ ਵਿੱਦਿਅਕ ਪ੍ਰੋਗਰਾਮ 24 ਘੰਟੇ ਜੀਐੱਸਏਟੀ-15 ਉਪਗ੍ਰਿਹ ਜ਼ਰੀਏ ਪ੍ਰਸਾਰਿਤ ਕਰਦਾ ਹੈ। ਰੋਜ਼ਾਨਾ ਘੱਟੋ ਘੱਟ 4 ਘੰਟੇ ਦੀ ਨਵੀਂ ਸਮੱਗਰੀ ਹੁੰਦੀ ਹੈ ਜਿਸ ਨੂੰ ਕਿ ਇੱਕ ਦਿਨ ਵਿੱਚ 5 ਹੋਰ ਵਾਰੀ ਦੁਹਰਾਇਆ ਜਾਂਦਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਪਸੰਦ ਦੇ ਸਮੇਂ ਉੱਤੇ ਇਸ ਨੂੰ ਵੇਖਣ ਦਾ ਮੌਕਾ ਮਿਲਦਾ ਹੈ। ਇਹ ਚੈਨਲ ਬਿਸਾਗ, ਗਾਂਧੀਨਗਰ ਤੋਂ ਅੱਪਲਿੰਕ ਹੁੰਦੇ ਹਨ। ਪ੍ਰਸਾਰਿਤ ਕੀਤੀ ਸਮੱਗਰੀ ਐੱਨਪੀਟੀਈਐਲ, ਆਈਆਈਟੀਜ਼, ਯੂਜੀਸੀ, ਸੀਈਸੀ, ਇਗਨੂ, ਐੱਨਸੀਈਆਰਟੀ ਅਤੇ ਐੱਨਆਈਓਐੱਸ ਦੁਆਰਾ ਮੁਹੱਈਆ ਕਰਵਾਈ ਜਾਂਦੀ ਹੈ। ਇਨਫਲਿਬਨੈੱਟ ਕੇਂਦਰ ਵੈਬ ਪੋਰਟਲ ਦਾ ਰੱਖ-ਰਖਾਅ ਕਰਦਾ ਹੈ। ਸਾਰੇ 32 ਚੈਨਲ ਡੀਡੀ, ਡੀਟੀਐੱਚ ਅਤੇ ਜੀਓ ਟੀਵੀ ਮੋਬਾਈਲ ਐਪ ਉੱਤੇ ਮੁਹੱਈਆ ਹੁੰਦੇ ਹਨ।
ਡੀਟੀਐੱਚ ਚੈਨਲ ਹੇਠ ਲਿਖਿਆਂ ਨੂੰ ਕਵਰ ਕਰਦਾ ਹੈ
(ਓ) ਉੱਚ ਸਿੱਖਿਆ- ਸਿਲੇਬਸ ਅਧਾਰਿਤ ਕੋਰਸ ਸਮੱਗਰੀ ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਪੱਧਰ ਉੱਤੇ ਮੁਹੱਈਆ ਹੁੰਦੀ ਹੈ ਜਿਸ ਵਿੱਚ ਵੱਖ-ਵੱਖ ਖੇਤਰ , ਜਿਵੇਂ ਕਿ ਆਰਟਸ, ਸਾਇੰਸ, ਕਾਮਰਸ, ਪ੍ਰਫਾਰਮਿੰਗ ਆਰਟਸ, ਸੋਸ਼ਲ ਸਾਇੰਸਿਜ਼ ਅਤੇ ਹਿਊਮੈਨਟੀਜ਼, ਇੰਜੀਨੀਅਰਿੰਗ, ਟੈਕਨੋਲੋਜੀ, ਕਾਨੂੰਨ, ਮੈਡੀਸਨ, ਐਗਰੀਕਲਚਰ ਆਦਿ। ਸਾਰੇ ਕੋਰਸਾਂ ਲਈ ਸਵਯੰ, ਜੋ ਕਿ ਐੱਮਓਓਸੀਜ਼ ਕੋਰਸਾਂ ਲਈ ਇੱਕ ਪਲੈਟਫਾਰਮ ਹੈ, ਦੁਆਰਾ ਸਰਟੀਫਿਕੇਟ ਦਿੱਤੇ ਜਾਂਦੇ ਹਨ।
(ਅ) ਸਕੂਲ ਵਿੱਦਿਆ (9-12 ਲੈਵਲ) - ਅਧਿਆਪਕਾਂ ਦੀ ਟ੍ਰੇਨਿੰਗ ਅਤੇ ਵਿਦਿਆਰਥੀਆਂ ਅਤੇ ਬੱਚਿਆਂ ਦੀ ਪਡ਼੍ਹਾਈ ਲਈ ਮਾਡਿਊਲਜ਼ ਵਿਸ਼ੇ ਨੂੰ ਸਮਝਣ ਵਿੱਚ ਸਹਾਈ ਹੁੰਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨ ਅਤੇ ਪੇਸ਼ੇਵਰ ਡਿਗਰੀ ਪ੍ਰੋਗਰਾਮਾਂ ਵਿੱਚ ਦਾਖਲੇ ਦੀ ਤਿਆਰੀ ਵਿੱਚ ਸਹਾਈ ਸਿੱਧ ਹੁੰਦੇ ਹਨ।
(ੲ) ਸਿਲੇਬਸ ਅਧਾਰਿਤ ਕੋਰਸ ਜੋ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ।
(ਸ) ਵਿਦਿਆਰਥੀਆਂ ਦੀ ਮਦਦ (11ਵੀਂ ਅਤੇ 12ਵੀਂ ਕਲਾਸ) ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਰਦੇ ਹਨ।
ਚੈਨਲ 1-10 ਦਾ ਪ੍ਰਬੰਧਨ ਸੀਈਸੀ-ਯੂਜੀਸੀ ਦੁਆਰਾ ਕੀਤਾ ਜਾਂਦਾ ਹੈ।
ਚੈਨਲ 11-18 ਦਾ ਪ੍ਰਬੰਧਨ ਐੱਨਪੀਟੀਈਐਲ ਦੁਆਰਾ ਕੀਤਾ ਜਾਂਦਾ ਹੈ।
ਚੈਨਲ 19-22 ਦਾ ਪ੍ਰਬੰਧਨ ਹਾਈ ਸਕੂਲ ਵਿਦਿਆਰਥੀਆਂ ਲਈ ਆਈਆਈਟੀ, ਦਿੱਲੀ ਦੁਆਰਾ ਕੀਤਾ ਜਾਂਦਾ ਹੈ ਅਤੇ ਇਸ ਨੂੰ ਆਈਆਈਟੀ ਪੀਏਐਲ ਕਿਹਾ ਜਾਂਦਾ ਹੈ।
ਚੈਨਲ 23, 24, 25 ਅਤੇ 26 ਦਾ ਪ੍ਰਬੰਧਨ ਇਗਨੂ, ਨਵੀਂ ਦਿੱਲੀ ਦੁਆਰਾ ਕੀਤਾ ਜਾਂਦਾ ਹੈ।
ਚੈਨਲ 27, 28 ਅਤੇ 30 ਦਾ ਪ੍ਰਬੰਧ ਐੱਨਆਈਓਐੱਸ, ਨਵੀਂ ਦਿੱਲੀ ਦੁਆਰਾ ਕੀਤਾ ਜਾਂਦਾ ਹੈ।
ਚੈਨਲ 29 ਦਾ ਪ੍ਰਬੰਧਨ ਯੂਜੀਸੀ ਇਨਫਲਿਬਨੈੱਟ ਦੁਆਰਾ ਕੀਤਾ ਜਾਂਦਾ ਹੈ।
ਚੈਨਲ 31 ਦਾ ਪ੍ਰਬੰਧ ਐੱਨਸੀਈਆਰਟੀ ਦੁਆਰਾ ਕੀਤਾ ਜਾਂਦਾ ਹੈ।
ਚੈਨਲ 32 ਦਾ ਪ੍ਰਬੰਧ ਇਗਨੂ ਅਤੇ ਐੱਨਆਈਓਐੱਸ ਦੁਆਰਾ ਸਾਂਝੇ ਤੌਰ ਤੇ ਕੀਤਾ ਜਾਂਦਾ ਹੈ।
ਸਵਯੰਪ੍ਰਭਾ ਚੈਨਲ ਦੇ ਵਧੇਰੇ ਵੇਰਵਿਆਂ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ -
https://www.swayamprabha.gov.in/index.php/ch_allocation
*******
ਐੱਨਬੀ/ਏਕੇਜੇ/ਏਕੇ
(Release ID: 1614464)
Visitor Counter : 235
Read this release in:
English
,
Urdu
,
Hindi
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam