ਰੱਖਿਆ ਮੰਤਰਾਲਾ

ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) 1.10 ਲੱਖ ਆਈਐੱਸਓ ਕਲਾਸ 3 ਕਵਰਆਲ ਤਿਆਰ ਕਰੇਗਾ

Posted On: 14 APR 2020 2:41PM by PIB Chandigarh

ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਆਈਐੱਸਓ ਕਲਾਸ 3 ਐਕਸਪੋਜਰ ਮਾਨਦੰਡਾਂ ਦੇ ਅਨੁਸਾਰ ਕਵਰਆਲ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਐੱਚਐੱਲਐੱਲ ਲਾਈਫਕੇਅਰ ਲਿਮਿਟਿਡ ਦੇ 1.10 ਲੱਖ ਦੇ ਸ਼ੁਰੂਆਤੀ ਆਰਡਰ ਦਾ ਨਿਰਮਾਣ ਜ਼ੋਰਾਂ 'ਤੇ ਹੈ।ਇਹ ਆਰਡਰ 40 ਦਿਨਾਂ ਵਿੱਚ ਪੂਰਾ ਹੋ ਜਾਵੇਗਾ।

ਫੈਕਟਰੀਜ਼ ਬੋਰਡ ਨੇ ਵਿਸ਼ੇਸ 2-ਮੀਟਰ ਟੈਂਟ ਵੀ ਬਣਾਏ ਹਨ ਜੋ ਮੈਡੀਕਲ ਐਮਰਜੈਂਸੀ,ਸਕਰੀਨਿੰਗ, ਹਸਪਤਾਲ ਟ੍ਰਾਈਏਜ਼ (hospital triage) ਅਤੇ ਇਕਾਂਤਵਾਸ ਉਦੇਸ਼ਾਂ ਲਈ ਵਰਤੇ ਜਾ ਸਕਦੇ ਹਨ। ਇਹ ਵਾਟਰਪਰੂਫ ਫੈਬਰਿਕ, ਹਲਕੇ ਸਟੀਲ ਅਤੇ ਐਲੂਮੀਨੀਅਮ ਅਲਾਏ ਤੋਂ ਬਣੇ ਹੁੰਦੇ ਹਨ। ਇਨ੍ਹਾਂ ਦੀ ਸਪਲਾਈ ਪਹਿਲਾਂ ਹੀ ਚਾਲੂ ਹੋ ਚੁੱਕੀ ਹੈ।

ਹੈਂਡ ਸੈਨੇਟਾਈਜ਼ਰ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ ਹੈ ਅਤੇ 70,000 ਲੀਟਰ ਤੋਂ ਵੱਧ ਦੀ ਪਹਿਲਾਂ ਹੀ ਵੱਖ-ਵੱਖ ਏਜੰਸੀਆਂ ਨੂੰ ਸਪਲਾਈ ਕੀਤੀ ਜਾ ਚੁੱਕੀ ਹੈ।

ਬਲੱਡ ਪੈਨਿਟ੍ਰੇਸ਼ਨ ਟੈਸਟ ਦੀਆਂ ਦੋ ਟੈਸਟਿੰਗ ਸੁਵਿਧਾਵਾਂ, ਇੱਕ ਚੇਨਈ  ਅਤੇ ਦੂਜੀ ਕਾਨਪੁਰ ਵਿਖੇ ਸਥਾਪਿਤ ਕੀਤੀਆਂ ਗਈਆਂ ਹਨ।

10 ਹਸਪਤਾਲਾਂ ਵਿੱਚ ਲਗਭਗ 280 ਬਿਸਤਰੇ ਇਕਾਂਤ ਲਈ ਰੱਖੇ ਗਏ ਹਨ।ਇਹ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਜ਼ਰੂਰਤ ਅਨੁਸਾਰ ਕੀਤਾ ਗਿਆ ਹੈ। ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ), ਐੱਚਐੱਲਐੱਲ ਦੁਆਰਾ ਦਿੱਤੇ ਗਏ ਪਾਇਲਟ ਆਰਡਰ ਮਾਤਰਾ ਦੇ ਅਨੁਸਾਰ ਫੇਸ ਮਾਸਕ ਦਾ ਉਤਪਾਦਨ ਕਰਨ ਦੀ ਵੀ ਕੋਸ਼ਿਸ ਕੀਤੀ ਜਾ ਰਹੀ ਹੈ। 90,000 ਤੋਂ ਵੱਧ ਨਾਨ-ਮੈਡੀਕਲ ਮਾਸਕ ਬਣਾਏ ਅਤੇ ਵੰਡੇ ਗਏ ਹਨ। ਮੈਡੀਕਲ ਮਾਸਕ ਲਈ ਟੈਸਟਿੰਗ ਸੁਵਿਧਾਵਾਂ ਵੀ ਇਸ ਹਫਤੇ ਦੇ ਦੌਰਾਨ ਸ਼ੁਰੂ ਹੋ ਜਾਣਗੀਆਂ।

                                      ***

ਏਬੀਬੀ/ਐੱਸਐੱਸ/ਨੈਂਪੀ/ਡੀਕੇ/ਸਾਵੇ



(Release ID: 1614451) Visitor Counter : 102