ਗ੍ਰਹਿ ਮੰਤਰਾਲਾ

ਦੇਸ਼ ਭਰ ਵਿੱਚ ਕੀਤੇ ਗਏ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਫੈਸਲਾ ਭਾਰਤ ਅਤੇ ਭਾਰਤਵਾਸੀਆਂ ਦੇ ਜੀਵਨ ਅਤੇ ਉਨ੍ਹਾਂ ਦੀ ਰੱਖਿਆ ਲਈ ਲਿਆ ਗਿਆ : ਸ਼੍ਰੀ ਅਮਿਤ ਸ਼ਾਹ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਜਨਤਾ ਨੇ ਕੋਵਿਡ-19 ਖ਼ਿਲਾਫ਼ ਲੜਨ ਵਿੱਚ ਪੂਰੇ ਵਿਸ਼ਵ ਲਈ ਇੱਕ ਉਦਾਹਰਣ ਪੇਸ਼ ਕੀਤਾ ਹੈ : ਗ੍ਰਹਿ ਮੰਤਰੀ
ਕੋਵਿਡ-19 ਨਾਲ ਲੜਨ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਪ੍ਰਸ਼ੰਸਾਯੋਗ : ਸ਼੍ਰੀ ਅਮਿਤ ਸ਼ਾਹ
ਕੋਵਿਡ-19 ਖ਼ਿਲਾਫ਼ ਲੜ ਰਹੇ ਫਰੰਟਲਾਈਨ ਹੈਲਥਕੇਅਰ ਪ੍ਰੋਫੈਸ਼ਨਲਾਂ ਅਤੇ ਸੁਰੱਖਿਆ ਕਰਮੀਆਂ ਨੂੰ ਨਮਨ : ਗ੍ਰਹਿ ਮੰਤਰੀ
ਦੇਸ਼ ਵਿੱਚ ਅੰਨ, ਦਵਾਈਆਂ ਅਤੇ ਹੋਰ ਰੋਜ਼ਮੱਰਾ ਦੀਆਂ ਚੀਜ਼ਾਂ ਦਾ ਉਚਿਤ ਭੰਡਾਰ, ਕਿਸੇ ਵੀ ਨਾਗਰਿਕ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ : ਸ਼੍ਰੀ ਅਮਿਤ ਸ਼ਾਹ

Posted On: 14 APR 2020 3:10PM by PIB Chandigarh

ਅੱਜ ਭਾਰਤ ਸਰਕਾਰ ਨੇ COVID-19 ਨਾਲ ਲੜਨ ਲਈ ਦੇਸ਼ ਭਰ ਵਿੱਚ ਕੀਤੇ ਗਏ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਲਈ ਪ੍ਰਧਾਨ ਮੰਤਰੀ ਦਾ ਦਿਲੋਂ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੋਵਿਡ-19 ਨੂੰ ਫੈਲਣ ਤੋਂ ਰੋਕਣ ਅਤੇ ਇਸ ਨੂੰ ਸਮਾਪਤ ਕਰਨ ਲਈ ਦੇਸ਼ ਭਰ ਵਿੱਚ ਕੀਤੇ ਗਏ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਫੈਸਲਾ ਭਾਰਤ ਅਤੇ ਭਾਰਤਵਾਸੀਆਂ ਦੇ ਜੀਵਨ ਅਤੇ ਉਨ੍ਹਾਂ ਦੀ ਰੱਖਿਆ ਲਈ ਲਿਆ ਗਿਆ ਫੈਸਲਾ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਆਭਾਰ ਵਿਅਕਤ ਕਰਦਾ ਹਾਂ।

ਕੋਵਿਡ-19 ਨੂੰ ਫੈਲਣ ਤੋਂ ਰੋਕਣ ਅਤੇ ਇਸ ਨੂੰ ਸਮਾਪਤ ਕਰਨ ਲਈ ਭਾਰਤ ਸਰਕਾਰ ਦੁਆਰਾ ਲਏ ਗਏ ਸਾਰੇ ਫੈਸਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ, “ਅੱਜ ਜਿੱਥੇ ਪੂਰਾ ਵਿਸ਼ਵ ਕੋਰੋਨਾ ਵੈਸ਼ਵਿਕ ਮਹਾਮਾਰੀ ਨਾਲ ਜੂਝ ਰਿਹਾ ਹੈ ਉੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਮੇਂ ਤੇ ਲਏ ਗਏ ਸਾਰੇ ਫੈਸਲੇ ਅਤੇ ਜਨਤਾ ਦੀ ਉਸ ਵਿੱਚ ਸਹਿਭਾਗਿਤਾ ਸਪਸ਼ਟ ਹੈ।

ਇਸ ਮਹਾਮਾਰੀ ਨਾਲ ਨਜਿੱਠਣ ਅਤੇ ਨਾਗਰਿਕਾਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਨੂੰ ਮਹੱਤਵਪੂਰਨ ਦੱਸਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੀਆਂ ਪ੍ਰਦੇਸ਼ ਸਰਕਾਰਾਂ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕਾਰਜ ਕਰ ਰਹੀਆਂ ਹਨ ਉਹ ਸੱਚਮੁੱਚ ਪ੍ਰਸ਼ੰਸਾਯੋਗ ਹੈ। ਹੁਣ ਸਾਨੂੰ ਇਸ ਤਾਲਮੇਲ ਨੂੰ ਹੋਰ ਅਧਿਕ ਗਹਿਰਾ ਕਰਨਾ ਹੈ ਜਿਸ ਨਾਲ ਸਾਰੇ ਨਾਗਰਿਕ ਲੌਕਡਾਊਨ ਦਾ ਚੰਗੀ ਤਰ੍ਹਾਂ ਪਾਲਣ ਕਰਨ ਅਤੇ ਕਿਸੇ ਵੀ ਨਾਗਰਿਕ ਨੂੰ ਜ਼ਰੂਰਤ ਦੀਆਂ ਚੀਜ਼ਾਂ ਦੀ ਸਮੱਸਿਆ ਵੀ ਨਾ ਹੋਵੇ।

ਕੋਵਿਡ-19 ਖ਼ਿਲਾਫ਼ ਲੜ ਰਹੇ ਫਰੰਟਲਾਈਨ ਹੈਲਥਕੇਅਰ ਪ੍ਰੋਫੈਸ਼ਨਲਾਂ ਅਤੇ ਸੁਰੱਖਿਆ ਕਰਮੀਆਂ ਨੂੰ ਨਮਨ ਕਰਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ, “ਇਸ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਾਡੇ ਡਾਕਟਰ, ਸਿਹਤ ਕਰਮੀ, ਸਫ਼ਾਈ ਕਰਮਚਾਰੀ, ਪੁਲਿਸ ਬਲ ਅਤੇ ਸਾਰੇ ਸੁਰੱਖਿਆ ਕਰਮੀਆਂ ਦਾ ਯੋਗਦਾਨ ਦਿਲ ਨੂੰ ਛੂ ਲੈਣ ਵਾਲਾ ਹੈ। ਇਸ ਅਜੀਬ ਪਰਿਸਥਿਤੀ ਵਿੱਚ ਤੁਹਾਡਾ ਇਹ ਸਾਹਸ ਅਤੇ ਸਮਝਦਾਰੀ ਹਰ ਭਾਰਤਵਾਸੀ ਨੂੰ ਪ੍ਰੇਰਿਤ ਕਰਦੀ ਹੈ। ਸਾਰੇ ਲੋਕ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਕੇ ਇਨ੍ਹਾਂ ਦਾ ਸਹਿਯੋਗ ਕਰਨ।

ਇਸ ਸੰਕਟ ਦੇ ਸਮੇਂ ਵਿੱਚ ਦੇਸ਼ ਦੇ ਨਾਗਰਿਕਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਅਤੇ ਇੱਕ ਦੂਜੇ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਤੇ ਮੈਂ ਜਨਤਾ ਨੂੰ ਦੁਬਾਰਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਦੇਸ਼ ਵਿੱਚ ਅੰਨ, ਦਵਾਈਆਂ ਅਤੇ ਹੋਰ ਰੋਜ਼ਮੱਰਾ ਦੀਆਂ ਚੀਜ਼ਾਂ ਦਾ ਉਚਿਤ ਭੰਡਾਰ ਹੈ, ਇਸ ਲਈ ਕਿਸੇ ਵੀ ਨਾਗਰਿਕ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਨਾਲ ਹੀ ਸੰਪੰਨ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਅੱਗੇ ਆ ਕੇ ਆਸ-ਪਾਸ ਰਹਿਣ ਵਾਲੇ ਗ਼ਰੀਬਾਂ ਦੀ ਸਹਾਇਤਾ ਕਰੋ।

 

                                                *****

ਵੀਜੀ/ਐੱਸਐੱਨਸੀ/ਵੀਐੱਮ


(Release ID: 1614437) Visitor Counter : 142