ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਨੇ ਕੋਵਿਡ-19 ਲੌਕਡਾਊਨ ਦੌਰਾਨ ਹਵਾਈ ਸੰਚਾਲਨ ਦੇ ਸਮਰਥਨ ਵਿੱਚ ਵਿਸ਼ਾਖਾਪਟਨਮ ਏਅਰਫੀਲਡ ਤੋਂ ਚੌਵੀ ਘੰਟੇ ਸੰਚਾਲਨ ਯਕੀਨੀ ਬਣਾਇਆ

Posted On: 14 APR 2020 12:41PM by PIB Chandigarh

ਚਲ ਰਹੀ ਕੋਵਿਡ-19 ਮਹਾਮਾਰੀ ਦੌਰਾਨ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਰਾਸ਼ਟਰਵਿਆਪੀ ਲੌਕਡਾਊਨ ਨਾਲ ਪੂਰਬੀ ਜਲ ਸੈਨਾ ਕਮਾਨ (ਈਐੱਨਸੀ) ਦੇ ਆਈਐੱਨਐੱਸ ਦੇਗਾ ਨੇ ਵਿਸ਼ਾਖਾਪਟਨਮ ਵਿੱਚ ਸੰਯੁਕਤ ਉਪਯੋਗਕਰਤਾ ਹਵਾਈ ਖੇਤਰ ਚੌਵੀ ਘੰਟੇ ਖੁੱਲ੍ਹਾ ਰਹਿਣਾ ਯਕੀਨੀ ਬਣਾਇਆ ਹੈ। ਏਅਰਫੀਲਡ ਦੀ ਮੈਨਿੰਗ ਨੂੰ ਇਹ ਯਕੀਨੀ ਕਰਨ ਲਈ ਸੋਧਿਆ ਗਿਆ ਹੈ ਕਿ ਸਾਰੀਆਂ ਲਾਜ਼ਮੀ ਸੁਰੱਖਿਆ ਸੇਵਾਵਾਂ ਅਤੇ ਏਅਰਫੀਲਡ ਸੁਵਿਧਾਵਾਂ ਉਪਲੱਬਧ ਰਹਿਣ। ਇਸਨੇ ਯਕੀਨੀ ਬਣਾਇਆ ਹੈ ਕਿ ਸਾਰੀਆਂ ਵਿਸ਼ੇਸ਼ ਉਡਾਨਾਂ ਨਾਲ ਹੀ ਸਪਾਇਸਜੈੱਟ ਦੀਆਂ ਕਾਰਗੋ ਉਡਾਨਾਂ ਵੀ ਆਪਣੇ ਸੰਚਾਲਨ ਨੂੰ ਜਾਰੀ ਰੱਖਣ। ਲੌਕਡਾਊਨ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਕਾਰਗੋ ਉਡਾਨ ਦੇ 15ਗੇੜੇ (sorties)ਲਗਾਏ ਗਏ ਹਨ। ਇਸਦੇ ਇਲਾਵਾ ਭਾਰਤੀ ਜਲ ਸੈਨਾ ਨੇ ਦਿਨ-ਰਾਤ ਨਿਯਮਿਤ ਸਮੁੰਦਰੀ ਨਿਗਰਾਨੀ ਮਿਸ਼ਨਾਂ ਨੂੰ ਅੰਜਾਮ ਦੇਣ ਲਈ ਆਪਣੀ ਸੰਚਾਲਨ ਨਿਗਰਾਨੀ ਰੱਖੀ ਹੋਈ ਹੈ। ਈਐੱਨਸੀ ਦੇ ਡੋਰਨੀਅਰ ਸਕੁਐਡਰਨ (Dornier squadron), ਆਈਐੱਨਏਐੱਸ 311, ਏਅਰ ਸਟੇਸ਼ਨ ਤੋਂ ਸੰਚਾਲਿਤ ਨਿਯਮਿਤ ਸਮੁੰਦਰੀ ਨਿਗਰਾਨੀ ਮਿਸ਼ਨ ਦਾ ਕਾਰਜ ਕਰ ਰਹੇ ਹਨ। ਇਸਦੇ ਇਲਾਵਾ, ਹੋਰ ਸਾਰੇ ਹਵਾਈ ਅਸਾਸਿਆਂ ਨੂੰ ਵੀ ਮਿਸ਼ਨ ਲਈ ਤਿਆਰ ਰੱਖਿਆ ਗਿਆ ਹੈ ਤਾਕਿ ਉਨ੍ਹਾਂ ਨੂੰ ਜ਼ਰੂਰਤ ਪੈਣ ਤੇ ਤੁਰੰਤ ਤੈਨਾਤ ਕੀਤਾ ਜਾ ਸਕੇ

 

********

 

ਵੀਐੱਮ/ਐੱਮਐੱਸ



(Release ID: 1614315) Visitor Counter : 149