PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 13 APR 2020 7:06PM by PIB Chandigarh

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

 

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

 

 (ਪਿਛਲੇ 24  ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

https://static.pib.gov.in/WriteReadData/userfiles/image/image004CTLF.png

 

 ਪ੍ਰਧਾਨ ਮੰਤਰੀ ਕੱਲ੍ਹ ਸਵੇਰੇ 10 ਵਜੇ ਰਾਸ਼ਟਰ  ਦੇ ਨਾਮ  ਸੰਦੇਸ਼ ਦੇਣਗੇ।

ਕੱਲ੍ਹ ਤੋਂ ਹੁਣ ਤੱਕ ਕੋਵਿਡ -19 ਦੇ ਪੁਸ਼ਟੀ ਹੋਏ ਮਾਮਲਿਆਂ ਵਿੱਚ 796 ਦਾ ਵਾਧਾ; ਬਿਮਾਰੀ ਕਾਰਨ ਹੋਈਆਂ ਮੌਤਾਂ ਦੀ ਗਿਣਤੀ 308.

ਕਾਰਜ ਯੋਜਨਾ ਦੇ ਲਾਗੂਕਰਨ ਦੀ ਸ਼ੁਰੂਆਤ ਦੇ ਉਨ੍ਹਾਂ  15 ਰਾਜਾਂ ਦੇ 25 ਜ਼ਿਲ੍ਹਿਆਂ ਦੇ ਤਸੱਲੀਬਖਸ਼ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਮਾਮਲਿਆਂ ਦੀ ਰਿਪੋਰਟ ਕੀਤੀ, ਲੇਕਿਨ ਪਿਛਲੇ 14 ਦਿਨਾਂ ਤੋਂ ਉੱਥੋਂ ਕਿਸੇ ਦੇ ਵੀ ਕੋਵਿਡ ਪਾਜ਼ਿਟਿਵ ਹੋਣ ਦੀ ਖ਼ਬਰ ਨਹੀਂ ਹੈ।

ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅੰਤਰਰਾਜੀ ਅਤੇ ਉਸੇ ਰਾਜ ਵਿੱਚ ਮਾਲ, ਟਰੱਕਾਂ, ਮਜ਼ਦੂਰਾਂ ਦੀ ਸੁਚੱਜੀ ਆਵਾਜਾਈ ਅਤੇ ਗੁਦਾਮਾਂ/ਕੋਲਡ ਸਟੋਰਾਂ ਦਾ ਸੁਚਾਰੂ  ਕੰਮਕਾਜ ਸੁਨਿਸ਼ਚਿਤ ਕਰਨ।

ਮਜ਼ਬੂਤ ​​ਡਿਜੀਟਲ ਭੁਗਤਾਨ ਪ੍ਰਣਾਲੀ ਦੇ ਕਾਰਨ ਨਕਦ ਭੁਗਤਾਨ ਟ੍ਰਾਂਸਫਰ ਤੇਜ਼ੀ ਨਾਲ ਸੰਭ ; ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਪੈਕੇਜ ਅਧੀਨ 32 ਕਰੋੜ ਤੋਂ ਵੱਧ ਲੋਕਾਂ ਨੂੰ 29,352 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਕਲ੍ਹ ਤੋਂ ਲੈ ਕੇ ਹੁਣ ਤੱਕ 796 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਹੁਣ ਤੱਕ ਦੇਸ਼ ਵਿੱਚ ਕੋਵਿਡ-19 ਦੇ 9152 ਤਸਦੀਕਸ਼ੁਦਾ ਕੇਸ ਹੋ ਗਏ ਹਨ। 857 ਵਿਅਕਤੀ ਠੀਕ ਹੋਏ /ਡਿਸਚਾਰਜ ਕੀਤੇ ਗਏ ਹਨ ਅਤੇ ਹੁਣ ਤੱਕ ਕੁੱਲ 308 ਮੌਤਾਂ ਦਾ ਪਤਾ ਲੱਗਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਪੱਧਰਾਂ ਉੱਤੇ ਕਟਿੰਗ ਐੱਜ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਤਾਕਿ ਕੋਵਿਡ-19 ਬਾਰੇ ਸਮੇਂ ਸਿਰ ਹੁੰਗਾਰਾ ਮਿਲ ਸਕੇ। ਕਾਰਜ ਯੋਜਨਾਵਾਂ ਨੂੰ ਲਾਗੂ ਕਰਨ ਦੇ 15 ਰਾਜਾਂ ਦੇ 25 ਜ਼ਿਲ੍ਹਿਆਂ, ਜਿਨ੍ਹਾਂ ਵਿੱਚੋਂ ਮੁਢਲੇ ਕੇਸਾਂ ਦਾ ਪਤਾ ਲੱਗਾ ਸੀ, ਵਿੱਚ ਸ਼ਲਾਘਾਯੋਗ ਨਤੀਜੇ ਸਾਹਮਣੇ ਆ ਰਹੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਤੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਅਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਕਿ ਇਹ ਯਕੀਨੀ ਬਣ ਸਕੇ ਕਿ ਭਵਿੱਖ ਵਿੱਚ ਵੀ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਵੇਗਾ।

https://pib.gov.in/PressReleseDetail.aspx?PRID=1614031

 

ਪ੍ਰਧਾਨ ਮੰਤਰੀ 14 ਅਪ੍ਰੈਲ 2020 ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਯਾਨੀ 14 ਅਪ੍ਰੈਲ 2020 ਨੂੰ ਸਵੇਰੇ 10 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ।

https://pib.gov.in/PressReleseDetail.aspx?PRID=1613919

 

ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਅੰਤਰ ਅਤੇ ਅੰਤਰਰਾਜੀ ਸਾਮਾਨ ਟਰੱਕਾਂਵਰਕਰਾਂ ਅਤੇ ਗੁਦਾਮਾਂ/ਕੋਲਡ ਸਟੋਰੇਜ ਦੀ ਸੁਚਾਰੂ ਆਵਾਜਾਈ ਸੁਨਿਸ਼ਚਿਤ ਕਰਨ ਲਈ ਲੌਕਡਾਊਨ ਦਿਸ਼ਾ ਨਿਰਦੇਸ਼ਾਂ ਨੂੰ ਉਨ੍ਹਾਂ ਦੀ ਮੂਲ ਭਾਵਨਾ ਅਨੁਸਾਰ ਲਾਗੂ ਕਰਨ ਨੂੰ ਨਿਰਦੇਸ਼ਿਤ ਕੀਤਾ

 

ਗ੍ਰਹਿ ਮੰਤਰਾਲਾ  ਨੇ ਰਾਜਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅੰਤਰ ਅਤੇ ਅੰਤਰਰਾਜੀ ਮਾਲ ਟਰੱਕਾਂ ਮਜ਼ਦੂਰਾਂ ਅਤੇ ਗੁਦਾਮ / ਕੋਲਡ ਸਟੋਰੇਜ  ਦੇ ਸੁਚਾਰੂ ਸੰਚਾਲਨ ਨੂੰ ਸੁਨਿਸ਼ਚਿਤ ਕਰਨ ਲਈ ਲੌਕਡਾਊਨ ਦਿਸ਼ਾ ਨਿਰਦੇਸ਼ਾਂ ਨੂੰ ਇਸ ਪੱਤਰ ਅਤੇ ਉਸ ਦੀ ਭਾਵਨਾ  ਅਨੁਸਾਰ ਲਾਗੂ ਕਰਨ ।  ਮੰਤਰਾਲਾ ਦੇ ਸੰਗਿਆਨ ਵਿੱਚ ਆਇਆ ਹੈ ਕਿ ਦੇਸ਼  ਦੇ ਕੁੱਝ ਹਿੱਸਿਆਂ ਵਿੱਚ ਪੂਰਵ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਤੇ ਸਪਸ਼ਟੀਕਰਨਾਂ ਨੂੰ ਅਕਸ਼ਰਸ਼: ਅਤੇ ਮੂਲ ਭਾਵਨਾ  ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਹੈ ।

https://pib.gov.in/PressReleseDetail.aspx?PRID=1613775

 

ਪ੍ਰਧਾਨ ਮੰਤਰੀ ਅਤੇ ਸਮਾਜਵਾਦੀ ਗਣਰਾਜ ਵੀਅਤਨਾਮ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਮਾਜਵਾਦੀ ਗਣਰਾਜ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਗੁਯੇਨ ਜੁਆਨ ਫੁਕ (H.E. Mr. Nguyen Xuan Phuc) ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ-19’ ਮਹਾਮਾਰੀ ਤੋਂ ਉਤਪੰਨ ਸਥਿਤੀ ਅਤੇ ਇਸ ਚੁਣੌਤੀ ਨਾਲ ਨਜਿੱਠਣ ਲਈ ਉਠਾਏ ਜਾ ਰਹੇ ਵਿਭਿੰਨ ਕਦਮਾਂ ਬਾਰੇ ਚਰਚਾ ਕੀਤੀ।

https://pib.gov.in/PressReleseDetail.aspx?PRID=1613914

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਮਜ਼ਬੂਤ ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ ਰਾਹੀਂ ਤੁਰੰਤ ਨਕਦ ਭੁਗਤਾਨ ਟ੍ਰਾਂਸਫ਼ਰ ਸੰਭਵ ਹੋਇਆ

 

ਜਨਧਨ ਖਾਤਿਆਂ ਦੇ ਨਾਲਨਾਲ ਹੋਰ ਖਾਤਿਆਂ ਨੂੰ ਵੀ ਖਾਤਾਧਾਰਕਾਂ ਦੇ ਮੋਬਾਈਲ ਨੰਬਰਾਂ ਤੇ ਆਧਾਰ (ਜਨ ਧਨਆਧਾਰਮੋਬਾਈਲ (ਜੈਮ – JAM) ਨਾਲ ਜੋੜ ਕੇ ਇੱਕ ਡਿਜੀਟਲ ਪਾਈਪਲਾਈਨ ਵਿਛਾਈ ਗਈ ਹੈ। ਇਹ ਬੁਨਿਆਦੀ ਢਾਂਚਾ ਪਾਈਪਲਾਈਨ ਡੀਬੀਟ ਫ਼ਲੋਜ਼, ਸਮਾਜਕ ਸੁਰੱਖਿਆ/ਪੈਨਸ਼ਨ ਯੋਜਨਾਵਾਂ ਆਦਿ ਅਪਨਾਉਣ ਲਈ ਲੋੜੀਂਦੀ ਰੀੜ੍ਹ ਦੀ ਹੱਡੀ ਮੁਹੱਈਆ ਕਰਵਾ ਰਹੀ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਅਗਸਤ 2014ਚ ਤਦ ਤੱਕ ਬੈਂਕਸਹੂਲਤਾਂ ਤੋਂ ਵਾਂਝੇ ਰਹੇ ਵਿਅਕਤੀਆਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਸੀ। 20 ਮਾਰਚ, 2020 ਨੂੰ ਲਗਭਗ 126 ਕਰੋੜ ਅਪਰੇਟਿਵ ਸੀਏਐੱਸਏ ਖਾਤਿਆਂ ਵਿੱਚੋਂ 38 ਕਰੋੜ ਤੋਂ ਵੱਧ ਪੀਐੱਮਜੇਡੀਵਾਈ ਤਹਿਤ ਖੋਲ੍ਹੇ ਗਏ ਹਨ।

https://pib.gov.in/PressReleseDetail.aspx?PRID=1613686

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ: ਹੁਣ ਤੱਕ ਦੀ ਪ੍ਰਗਤੀ


ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ 32 ਕਰੋੜ ਤੋਂ ਵੱਧ ਲੋਕਾਂ ਨੂੰ ਮਿਲੀ 29,352 ਕਰੋੜ ਰੁਪਏ ਦੀ ਵਿੱਤੀ ਮਦਦਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ 5.29 ਕਰੋੜ ਲਾਭਾਰਥੀਆਂ ਚ ਅਨਾਜ ਦਾ ਮੁਫ਼ਤ ਰਾਸ਼ਨ ਵੰਡਿਆ97.8 ਲੱਖ ਮੁਫ਼ਤ ਉੱਜਵਲਾ ਸਿਲੰਡਰ ਡਿਲਿਵਰ ਕੀਤੇਈਪੀਐੱਫ਼ਓ ਦੇ 2.1 ਲੱਖ ਮੈਂਬਰਾਂ ਨੇ 510 ਕਰੋੜ ਰੁਪਏ ਦੀ ਰਕਮ ਈਪੀਐੱਫ਼ਓ ਤੋਂ ਨਾਮੋੜਨਯੋਗ ਅਡਵਾਂਸ ਵਜੋਂ ਔਨਲਾਈਨ ਕਢਵਾ ਕੇ ਲਾਭ ਲਿਆ ਪੀਐੱਮਕਿਸਾਨ ਦੀ ਪਹਿਲੀ ਕਿਸ਼ਤ: 7.47 ਕਰੋੜ ਕਿਸਾਨਾਂ ਨੂੰ 14,946 ਕਰੋੜ ਰੁਪਏ ਟ੍ਰਾਂਸਫ਼ਰ ਕੀਤੇ ਮਹਿਲਾ ਜਨਧਨ ਖਾਤਾਧਾਰਕਾਂ ਨੂੰ 9930 ਕਰੋੜ ਰੁਪਏ ਦੀ ਭਰੌਤੀ ਦਿੱਤੀ ਲਗਭਗ 2.82 ਕਰੋੜ ਬਜ਼ੁਰਗ ਵਿਅਕਤੀਆਂ,ਵਿਧਵਾਵਾਂ ਤੇ ਦਿਵਯਾਂਗਾਂ ਨੂੰ 1400 ਕਰੋੜ ਰੁਪਏ ਭਰੌਤੀ ਦਿੱਤੀ 2.17 ਕਰੋੜ ਇਮਾਰਤੀ ਤੇ ਨਿਰਮਾਣ ਕਾਮਿਆਂ ਨੂੰ ਮਿਲੀ 3071 ਕਰੋੜ ਰੁਪਏ ਦੀ ਵਿੱਤੀ ਮਦਦ

 

https://pib.gov.in/PressReleseDetail.aspx?PRID=1613949

 

ਕੋਵਿਡ-19 ਦੇ ਫੈਲਾਅ ਕਰਕੇ 30 ਅਪ੍ਰੈਲ, 2020 ਤੱਕ ਲੱਗੀਆਂ ਯਾਤਰਾ ਪਾਬੰਦੀਆਂ ਕਾਰਨ ਭਾਰਤ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਕੌਂਸੁਲਰ ਸੇਵਾਵਾਂ ਦੀ ਪ੍ਰਵਾਨਗੀ

ਅਜਿਹੇ ਵਿਦੇਸ਼ੀ ਨਾਗਰਿਕ ਜੋ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕੋਵਿਡ -19 ਦੇ ਫੈਲਾਅ ਕਰਕੇ ਅਤੇ ਭਾਰਤੀ ਅਥਾਰਿਟੀਆਂ ਦੁਆਰਾ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਕਾਰਨ ਭਾਰਤ ਵਿੱਚ ਫਸੇ ਹੋਏ ਹਨ ਅਤੇ ਜਿਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਸਮਾਪਤ ਹੋ ਗਈ ਹੈ ਜਾਂ 01.02.2020 (ਅੱਧੀ ਰਾਤ) ਤੋਂ 30.04.2020 (ਅੱਧੀ ਰਾਤ) ਤੱਕ ਦੇ ਦੌਰਾਨ ਸਮਾਪਤ ਹੋ ਰਹੀ ਹੈ, ਉਨ੍ਹਾਂ ਦੇ ਰੈਗੂਲਰ ਵੀਜ਼ਾ, ਈ-ਵੀਜ਼ਾ ਜਾਂ ਸਟੇਅ ਸਟਿਪੂਲੇਸ਼ਨ ਨੂੰ ਸਬੰਧਿਤ ਵਿਦੇਸ਼ੀ ਨਾਗਰਿਕਾਂ ਦੁਆਰਾ ਔਨਲਾਈਨ ਬੇਨਤੀ ਕਰਨ ਤੋਂ ਬਾਅਦ, ਮੁਫ਼ਤ ਵਿੱਚ 30 ਅਪ੍ਰੈਲ 2020 (ਅੱਧੀ ਰਾਤ) ਤੱਕ ਵਧਾਇਆ ਜਾਵੇਗਾ।

https://pib.gov.in/PressReleseDetail.aspx?PRID=1613898

 

ਘਾਟਕੋਪਰ ਮੁੰਬਈ ਵਿਖੇ ਨੇਵਲ ਕੁਆਰੰਟੀਨ ਕੈਂਪ ਤੋਂ 44 ਵਿਸਥਾਪਿਤ ਲੋਕ ਵਾਪਸ ਘਰ ਪਰਤੇ

 

ਮੈਟੀਰੀਅਲ ਆਰਗੇਨਾਈਜ਼ੇਸ਼ਨ, ਘਾਟਕੋਪਰ, ਮੁੰਬਈ ਵਿਖੇ ਇੰਡੀਅਨ ਨੇਵੀ ਕੁਆਰੰਟੀਨ ਸੁਵਿਧਾ ਨੇ ਇਰਾਨ ਤੋਂ ਵਿਸਥਾਪਿਤ ਕੀਤੇ ਗਏ 44 ਲੋਕਾਂ (24 ਔਰਤਾਂ ਸਮੇਤ) ਦਾ ਸ਼ਾਂਤੀ ਨਾਲ ਅਤੇ ਸਫ਼ਲਤਾਪੂਰਵਕ ਕੰਮ ਪੂਰਾ ਕੀਤਾ ਹੈ ਕੁੱਲ ਮਿਲਾ ਕੇ, 44 ਵਿਅਕਤੀਆਂ ਨੇ 13 ਮਾਰਚ, 2020 ਤੋਂ ਸੁਵਿਧਾ ਵਿੱਚ 30 ਦਿਨ ਬਿਤਾਏ, ਅਤੇ ਅੰਤ ਨੂੰ 28 ਮਾਰਚ ਨੂੰ ਕੋਵਿਡ - 19 ਲਈ ਕੀਤੇ ਟੈਸਟਾਂ ਵਿੱਚ ਹਰੇਕ ਦਾ ਟੈਸਟ ਨੈਗੇਟਿਵ ਆਇਆ ਹੈ

https://pib.gov.in/PressReleseDetail.aspx?PRID=16138362

 

ਅਪਰੇਸ਼ਨ ਲਾਈਫ਼ਲਾਈਨ ਉਡਾਨ ਤਹਿਤ ਇੱਕੋ ਦਿਨ ਚ ਰਾਸ਼ਟਰ ਲਈ ਮੈਡੀਕਲ ਖੇਪ ਉਡਾਨਾਂ ਰਾਹੀਂ 108 ਟਨ ਦੀ ਜ਼ਰੂਰੀ ਸਪਲਾਈ

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਮਦਦ ਲਈ ਦੇਸ਼ ਦੇ ਦੂਰਦੁਰਾਡੇ ਦੇ ਖੇਤਰਾਂ ਤੱਕ ਜ਼ਰੂਰੀ ਮੈਡੀਕਲ ਸਮਾਨ ਦੀ ਢੋਆਢੁਆਈ ਲਈ 214 ਤੋਂ ਵੱਧ ਲਾਈਫ਼ਲਾਈਨ ਉਡਾਨ ਫ਼ਲਾਈਟਾਂ ਅਪਰੇਟ ਕੀਤੀਆਂ ਗਈਆਂ ਹਨ।

https://pib.gov.in/PressReleseDetail.aspx?PRID=1613689

 

ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਨੂੰ ਲੌਕਡਾਊਨ ਦੌਰਾਨ ਸਿੱਖਿਆ ਸੈਸ਼ਨ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖਣ ਲਈ ਕਿਹਾ

 

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਕਿਹਾ ਕਿ ਉਹ ਲੌਕਡਾਊਨ ਦੇ ਦੌਰਾਨ ਸਿੱਖਿਆ ਸੈਸ਼ਨ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖਣ ਲਈ ਟੈਕਨੋਲੋਜੀ ਦੀ ਭਰਪੂਰ ਵਰਤੋਂ ਕਰੋ, ਵਿਦਿਆਰਥੀਆਂ ਨਾਲ ਸੰਵਾਦ ਕਰਨ ਲਈ, ਸਾਂਝੇ ਅਧਿਐਨ ਅਧਿਆਪਨ ਅਤੇ ਸਵੈ-ਅਧਿਐਨ ਨੂੰ ਹੁਲਾਰਾ ਦੇਣ ਲਈ ਔਨਲਾਈਨ ਟੈਕਨੋਲੋਜੀ ਸਮਰੱਥਾ ਦਾ ਭਰਪੂਰ ਲਾਭ ਉਠਾਓ।ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਦੇ ਡਾਇਰੈਕਟਰ ਅਤੇ ਮਾਖਨਲਾਲ ਚਤੁਰਵੇਦੀ ਯੂਨੀਵਰਸਿਟੀ ਸਮੇਤ ਦਿੱਲੀ, ਪਾਂਡੀਚੇਰੀ, ਹੈਦਰਾਬਾਦ ਅਤੇ ਪੰਜਾਬ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨਾਲ ਵੀਡੀਓ ਕਾਨਫਰੰਸ ਜ਼ਰੀਏ, ਲੌਕਡਾਊਨ ਦੌਰਾਨ ਸਿੱਖਿਆ ਸੈਸ਼ਨ ਅਤੇ ਔਨਲਾਈਨ ਅਧਿਆਪਨ ਦੇ ਵਿਸ਼ੇ ਤੇ ਚਰਚਾ ਕੀਤੀ।

https://pib.gov.in/PressReleseDetail.aspx?PRID=1613872

 

ਭਾਰਤੀ ਰੇਲਵੇ ਵੱਲੋਂ ਕੋਵਿਡ–19 ਲੌਕਡਾਊਨ ਦੌਰਾਨ ਬੁਨਿਆਦੀ ਢਾਂਚੇ ਖੇਤਰ ਨੂੰ ਫ਼ੀਡਿੰਗ ਜਾਰੀ ਤੇ ਸਪਲਾਈ ਚੇਨ ਵਧਾਈ

1 ਅਪ੍ਰੈਲ ਤੋਂ ਲੈ ਕੇ 11 ਅਪ੍ਰੈਲ 2020 ਤੱਕ ਪਿਛਲੇ 11 ਦਿਨਾਂ ਦੌਰਾਨ, ਰੇਲਵੇ ਨੇ 192165 ਵੈਗਨਾਂ ਕੋਲਾ ਅਤੇ 13276 ਵੈਗਨਾਂ ਪੈਟਰੋਲੀਅਮ ਉਤਪਾਦਾਂ ਦੀ ਢੋਆਢੁਆਈ ਕੀਤੀ (ਇੱਕ ਵੈਗਨ 5860 ਟਨ ਮਾਲ ਦੀ ਖੇਪ ਹੁੰਦੀ ਹੈ)।

 

https://pib.gov.in/PressReleseDetail.aspx?PRID=1613731

 

 

ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਇੱਕ ਸਾਲ ਦੇ ਲਈ ਭਾਰਤੀ ਚੋਣ ਕਮਿਸ਼ਨ ਤੋਂ ਮਿਲਦੀ ਆਪਣੀ ਮੁੱਢਲੀ ਤਨਖ਼ਾਹ ਦਾ ਤੀਹ ਪ੍ਰਤੀਸ਼ਤ ਸਵੈਇੱਛੁਕ ਕਟੌਤੀ ਦੇ ਰੂਪ ਵਿੱਚ ਕੋਵਿਡ ਫੰਡਿੰਗ ਵਿੱਚ ਯੋਗਦਾਨ ਪਾਉਣਗੇ

https://pib.gov.in/PressReleseDetail.aspx?PRID=1613836

 

ਸੂਰਤ ਨੇ ਐੱਸਬੀਐੱਮ-ਅਰਬਨ ਦੇ ਤਹਿਤ ਤੇਜ਼ ਸੰਕਟ ਪ੍ਰਬੰਧਨ ਯੋਜਨਾ ਦਾ ਵਿਕਾਸ ਕੀਤਾ

ਮਹਾਮਾਰੀ ਵਿਗਿਆਨ ਤ੍ਰੈਮੂਰਤੀ (ਏਜੰਟ-ਪੋਸ਼ਕ-ਪਰਿਵੇਸ਼ ਕਾਰਕ), ਕੋਵਿਡ -19 ਦੇ ਸ਼ੱਕੀ ਕੇਸਾਂ ਦੀ ਛੇਤੀ ਪਛਾਣ  ਕਰਨ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਵੱਧ ਤੋਂ ਵੱਧ ਦੇਖਭਾਲ ਮੁਹੱਈਆ ਕਰਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਇਕ ਮਨੁੱਖ ਤੋਂ ਦੂਜੇ ਵਿੱਚ ਟ੍ਰਾਂਸਮਿਸ਼ਨ ਦੀ ਲੜੀ ਨੂੰ ਘਟਾਉਣ ਦੇ ਸਪਸ਼ਟ ਉਦੇਸ਼ ਨਾਲ ਸਵੈਚਾਲਿਤ ਵੇਰਵੇ ਪੈਦਾ ਕਰਨ ਲਈ, ਸੂਰਤ ਨਗਰਪਾਲਿਕਾ ਨੇ ਕੋਵਿਡ -19 ਖ਼ਿਲਾਫ਼ ਲੜਨ ਲਈ ਤਿੰਨ-ਅਯਾਮੀ ਪਹੁੰਚ ਅਪਣਾਈ ਹੈ, ਜਿਸ ਨੂੰ ਉਹ "3-ਟੀ ਰਣਨੀਤੀ" ਟਰੈਕ (ਤਲਾਸ਼ਣਾ), ਟੈਸਟ (ਚੈੱਕ ਕਰਨਾ)  ਅਤੇ ਟ੍ਰੀਟ (ਇਲਾਜ ਕਰਨਾ) ਕਹਿੰਦੇ ਹਨ

For details: https://pib.gov.in/PressReleseDetail.aspx?PRID=1613926

ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਬੈਂਕਾਂ ਲਈ ਬਿਜ਼ਨਸ ਕੌਰਸਪੌਂਡੈਂਟ (ਬੀਸੀ ਸਖੀਆਂ) ਅਤੇ ਬੈਂਕ ਸਖੀਆਂ ਵਜੋਂ ਕੋਵਿਡ-19 ਲੌਕਡਾਊਨ ਦੌਰਾਨ ਮਹਿਲਾ ਪੀਐੱਮਜੇਡੀਵਾਈ ਖਾਤਿਆਂ ਲਈ ਐਕਸ-ਗ੍ਰੇਸ਼ੀਆ ਦੀ ਪਹਿਲੀ 500 ਰੁਪਏ ਦੀ ਕਿਸ਼ਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ

 

ਲਗਭਗ 8800 ਬੀਸੀ ਸਖੀਆਂ ਅਤੇ 21600 ਬੈਂਕ ਸਖੀਆਂ ਵਿੱਚੋਂ ਤਕਰੀਬਨ 50% ਨੇ ਸਵੈ-ਇੱਛੁਕ ਤੌਰਤੇ ਲੌਕਡਾਊਨ ਦੌਰਾਨ ਦੇਸ਼ ਦੇ ਕਈ ਰਾਜਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਬੈਂਕ ਸਖੀਆਂ ਬੈਂਕ ਬਰਾਂਚ ਮੈਨੇਜਰਾਂ ਦੀ ਡੀਬੀਟੀ ਭੁਗਤਾਨ ਦੌਰਾਨ ਭੀੜ ਨਾਲ ਨਜਿੱਠਣ ਲਈ ਗਾਹਕਾਂ ਵਿੱਚ ਸਮਾਜਿਕ ਦੂਰੀ ਬਣਾਏ ਰੱਖਣ ਬਾਰੇ ਗ੍ਰਾਮੀਣ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਕੇ ਸਹਾਇਤਾ ਕਰ ਰਹੀਆਂ ਹਨ

https://pib.gov.in/PressReleseDetail.aspx?PRID=1613916

ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਦੁਆਰਾ ਚਲਾਈਆਂ ਜਾ ਰਹੀਆਂ ਭਾਈਚਾਰਕ ਰਸੋਈਆਂ ਕੋਵਿਡ-19 ਲੌਕਡਾਊਨ ਦੌਰਾਨ ਗ੍ਰਾਮੀਣ ਖੇਤਰਾਂ ਵਿੱਚ ਸਭ ਤੋਂ ਜ਼ਿਆਦਾ ਗ਼ਰੀਬ ਅਤੇ ਕਮਜ਼ੋਰ ਲੋਕਾਂ ਨੂੰ ਭੋਜਨ ਦੇ ਰਹੀਆਂ ਹਨ

ਦੇਸ਼ ਭਰ ਵਿੱਚ ਸੈਲਫ ਹੈਲਪ ਗਰੁੱਪ ਵੱਖ-ਵੱਖ ਪਹਿਲਕਦਮੀਆਂ ਰਾਹੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਵਿੱਚ ਹਨ ਕਿ ਜ਼ਰੂਰੀ ਵਸਤਾਂ ਤੱਕ ਲੋਕਾਂ ਦੀ ਪਹੁੰਚ ਬਣੀ ਰਹੇ, ਮਹਿਲਾ ਗਰੁੱਪ ਵੀ ਫਰੰਟ ਲਾਈਨ ਸਿਹਤ ਵਰਕਰਾਂ, ਬੱਚਿਆਂ, ਅਲੜ੍ਹਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਜ਼ਰੂਰੀ ਪੌਸ਼ਟਿਕ ਸਮੱਗਰੀ ਮੁਹੱਈਆ ਕਰਵਾਉਣ ਵਿੱਚ ਮਦਦ ਕਰ ਰਹੇ ਹਨ

https://pib.gov.in/PressReleseDetail.aspx?PRID=1613866

 

ਅਸਾਮ ਦੀਆਂ ਗ੍ਰਾਮੀਣ ਔਰਤਾਂ ਨੇ ਕੋਵਿਡ-19 ਦੇ ਟਾਕਰੇ ਲਈ ਸੈਨੇਟਾਈਜ਼ਰ, ਹੋਮਮੇਡ ਮਾਸਕ ਜਿਹੇ ਉਤਪਾਦ ਤਿਆਰ ਕੀਤੇ

ਸੀਐੱਸਆਈਆਰ-ਨੌਰਥ ਈਸਟ ਇੰਸਟੀਟਿਊਟ ਆਵ੍ ਸਾਇੰਸ ਐਂਡ ਟੈਕਨੋਲੋਜੀ, ਜੋਰਹਾਟ, ਐੱਸਈਈਡੀ ਡਿਵੀਜ਼ਨ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਮਰਥਿਤ ਗ੍ਰਾਮੀਣ ਮਹਿਲਾ ਟੈਕਨੋਲੋਜੀ ਪਾਰਕ (ਆਰਡਬਲਿਊਟੀਪੀ) ਨੇ ਗ੍ਰਾਮੀਣ ਔਰਤਾਂ ਨੂੰ ਹੈਂਡ ਸੈਨੇਟਾਈਜ਼ਰ, ਹੋਮਮੇਡ ਮਾਸਕ ਜਿਹੇ ਵੱਖ-ਵੱਖ ਉਤਪਾਦਾਂ ਦੇ ਨਿਰਮਾਣ ਲਈ ਤਿਆਰ ਕੀਤਾ ਹੈ ਤਾਕਿ ਖੇਤਰ ਵਿੱਚ ਕੋਵਿਡ-19 ਦਾ ਟਾਕਰਾ ਕਰਨ ਵਿੱਚ ਮਦਦ ਲਈ ਇਹ ਪਰਿਵਾਰਾਂ ਦੇ ਮੈਂਬਰਾਂ ਅਤੇ ਗ਼ਰੀਬ ਲੋਕਾਂ ਨੂੰ ਵੰਡੇ ਜਾ ਸਕਣ

https://pib.gov.in/PressReleseDetail.aspx?PRID=1613818

 

ਮੁਖਤਾਰ ਅੱਬਾਸ ਨਕਵੀ ਦੁਆਰਾ ਭਾਰਤੀ ਮੁਸਲਮਾਨਾਂ ਨੂੰ ਅਪੀਲ ਕਿ ਉਹ ਕੋਰੋਨਾ ਮਹਾਮਾਰੀ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੌਕਡਾਊਨ ਤੇ ਸਮਾਜਿਕਦੂਰੀ ਦੀਆਂ ਹਿਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ

 

ਘੱਟਗਿਣਤੀਆਂ ਨਾਲ ਸਬੰਧਿਤ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਨੂੰ ਧਿਆਨ ਚ ਰੱਖਦਿਆਂ, ਸੰਭਾਵੀ ਤੌਰ ਤੇ 24 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਭਾਰਤੀ ਮੁਸਲਮਾਨ ਲੌਕਡਾਊਨ ਅਤੇ ਸਮਾਜਿਕਦੂਰੀ ਦੇ ਦਿਸ਼ਾਨਿਰਦੇਸ਼ਾਂ ਦੀ ਪੂਰੀ ਈਮਾਨਦਾਰੀ ਨਾਲ ਪਾਲਣਾ ਕਰਦੇ ਹੋਏ ਆਪੋਆਪਣੇ ਘਰਾਂ ਚ ਹੀ ਇਬਾਦਤ, ਤਰਾਵੀ ਆਦਿ ਕਰਨ।

https://pib.gov.in/PressReleseDetail.aspx?PRID=1614116

 

ਸਿਰਫ਼ 3 ਦਿਨਾਂ ਵਿੱਚ ਭਾਰਤ ਪੜ੍ਹੇ ਔਨਲਾਈਨਮੁਹਿੰਮ ਲਈ 3700 ਤੋਂ ਵੱਧ ਸੁਝਾਅ ਪ੍ਰਾਪਤ ਹੋਏ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ 10 ਅਪ੍ਰੈਲ 2020 ਨੂੰ ਨੂੰ ਨਵੀਂ ਦਿੱਲੀ ਵਿਖੇ ਭਾਰਤ ਦੇ ਔਨਲਾਈਨ ਸਿੱਖਿਆ ਈਕੋਸਿਸਟਮ ਦੇ ਸੁਧਾਰ ਲਈ ਵਿਚਾਰਾਂ ਦੀ ਕ੍ਰਾਊਡ ਸੋਰਸਿੰਗ ਲਈ ਇੱਕ ਹਫ਼ਤੇ ਦੀ ਲੰਬੀ ਭਾਰਤ ਪੜ੍ਹੇ ਔਨਲਾਈਨਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਹ ਮੁਹਿੰਮ ਸੋਸ਼ਲ ਮੀਡੀਆ ਉਪਭੋਗਤਾਵਾਂ ਵਿੱਚ ਪ੍ਰਚਲਤ ਹੋ ਰਹੀ ਹੈ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ ਭਾਰਤ ਪੜ੍ਹੇ ਔਨਲਾਈਨਮੁਹਿੰਮ ਲਈ ਸਿਰਫ਼ 3 ਦਿਨਾਂ ਵਿੱਚ ਹੀ ਟਵਿੱਟਰ ਅਤੇ ਈ-ਮੇਲ ਦੇ ਰਾਹੀਂ 3700 ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ।

https://pib.gov.in/PressReleseDetail.aspx?PRID=1613993

 

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਮੱਦੇਨਜ਼ਰ ਡੀਓਪੀਟੀ, ਡੀਏਆਰਪੀਜੀ ਅਤੇ ਡੀਓਪੀਪੀਡਬਲਿਊ ਦੁਆਰਾ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ

 

ਮਹਾਮਾਰੀ ਨਾਲ ਲੜਨ ਲਈ ਵਿਭਾਗਾਂ ਦੀ ਤਿਆਰੀ ਦੀ ਸਮੀਖਿਆ ਕਰਨ ਤੋਂ ਇਲਾਵਾ, ਮੰਤਰੀ ਨੇ ਅਧਿਕਾਰੀਆਂ ਅਤੇ ਸਟਾਫ ਨੂੰ ਕਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਕੰਮ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। 12 ਅਪ੍ਰੈਲ, 2020 ਤੱਕ, ਸਰਕਾਰ ਨੇ  ਨਿਪਟਾਰੇ ਦੇ ਔਸਤਨ 1.57 ਦਿਨਾਂ ਦੇ ਸਮੇਂ  ਦੇ ਨਾਲ 7000 ਕੋਵਿਡ-19 ਜਨਤਕ ਸ਼ਿਕਾਇਤਾਂ ਦਾ ਨਿਵਾਰਣ ਕੀਤਾ।

https://pib.gov.in/PressReleseDetail.aspx?PRID=1613978

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

           

ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਸੀਆਰਪੀਐੱਫ ਦੀਆਂ 138 ਬਟਾਲੀਅਨ, ਕੋਵਿਡ -19 ਬਾਰੇ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ  ਚਲਾ ਰਹੀ ਹੈ ।

ਅਸਾਮ: ਦੂਜੇ ਰਾਜਾਂ ਵਿੱਚ ਫਸੇ ਅਸਾਮੀ ਲੋਕਾਂ ਦੀ ਮਦਦ ਲਈ, ਅਸਾਮ ਸਰਕਾਰ ਨੇ ਅਸਾਮ ਕੋਵਿਡ ਹੈਲਪਲਾਈਨ ਨੰਬਰ 96-1547-1547 ਦੀ ਸ਼ੁਰੂਆਤ ਕੀਤੀ ਹੈ, ਅਸਾਮ ਦੇ ਸਿਹਤ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇੱਕ ਟਵੀਟ `ਤੇ ਇਹ ਜਾਣਕਾਰੀ ਦਿੱਤੀ।

ਮਣੀਪੁਰ : ਸਿਹਤ ਸੇਵਾਵਾਂ ਡਾਇਰੈਕਟੋਰੇਟ, ਮਣੀਪੁਰ  ਨੇ ਲੋਕਾਂ ਨੂੰ ਕਿਹਾ ਹੈ  ਕਿ ਉਹ ਡਾਕਟਰ ਦੀ ਪਰਚੀ ਦੇ ਬਿਨਾ ਕਾਊਂਟਰ 'ਤੇ ਹਾਈਡ੍ਰੋਕਸੀਕਲੋਰੋਕੁਈਨ ਨਾ ਖਰੀਦਣ।

  • ਮੇਘਾਲਿਆ: ਮੇਘਾਲਿਆ ਦੇ ਦੱਖਣ ਪੱਛਮ ਖਾਸੀ ਹਿਲਸ ਜ਼ਿਲ੍ਹੇ ਦੇ ਸਾਰੇ ਜਨਤਕ ਸਥਾਨਾਂ 'ਤੇ ਫੇਸ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ

 

•           ਮਿਜ਼ੋਰਮ: ਮਿਜ਼ੋਰਮ  ਦੇ ਮੁੱਖ ਮੰਤਰੀ ਨੇ ਕੋਵਿਡ -19 ਮਹਾਮਾਰੀ ਲਈ ਅੱਜ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਚਰਚਾ ਕੀਤੀ, ਗ਼ੈਰ ਸਰਕਾਰੀ ਸੰਗਠਨਾਂ, ਰਾਜਨੀਤਕ ਦਲਾਂ ਦੇ ਨੁਮਾਇੰਦਿਆਂ ਅਤੇ ਮਹੱਤਵਪੂਰਨ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

  • ਨਾਗਾਲੈਂਡ: ਰਾਜ ਸਰਕਾਰ ਦਾ ਕਹਿਣਾ ਹੈ ਕਿ ਰਾਜ ਦਾ ਪਹਿਲਾ ਕੋਵਿਡ -19 ਮਰੀਜ਼ ਏਅਰ ਇੰਡੀਆ ਦੀ ਉਡਾਣ 709 (ਸੀਟ ਨੰਬਰ 5 ਬੀ) ਵਿੱਚ ਕੋਲਕਾਤਾ ਤੋਂ ਦੀਮਾਪੁਰ ਗਿਆ। ਸਾਰੇ ਸਹਿ ਯਾਤਰੀਆਂ ਨਾਲ ਸੰਪਰਕ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਹੈ।
  • ਸਿੱਕਮ: ਡਾਇਰੈਕਟਰ ਜਨਰਲ, ਸਿਹਤ ਹੁਣ ਤੱਕ ਦੇ 70 ਨੈਗੇਟਿਵ ਮਾਮਲਿਆਂ ਨਾਲ ਆਸਵੰਦ ਹਨ, ਸਿੱਕਮ ਖੁਦ ਨੂੰ ਸੁਰੱਖਿਅਤ ਰੂਪ ਨਾਲ ਗ੍ਰੀਨ ਜ਼ੋਨ ਵਿੱਚ ਮੰਨ ਸਕਦਾ ਹੈ

ਤ੍ਰਿਪੁਰਾ: ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਲੌਕਡਾਊਨ ਅਵਧੀ ਦੌਰਾਨ ਜ਼ਰੂਰੀ ਵਸਤਾਂ ਦੀਆਂ ਨਿਰਮਾਣ ਇਕਾਈਆਂ ਕੰਮ ਕਰਦੀਆਂ ਰਹਿਣਗੀਆਂ।

ਕੇਰਲ: ਰਾਜ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਜਾਣਨ ਦੇ ਬਾਅਦ  ਹੀ ਲੌਕਡਾਊਨ ਪਾਬੰਦੀ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਕੇਰਲ ਦੀਆਂ 4 ਨਰਸਾਂ ਵਿੱਚ, ਮੁੰਬਈ ਅਤੇ ਪੁਣੇ ਵਿੱਚ ਕੋਵਿਡ ਪਾਜ਼ਿਟਿਵ ਦੀ ਪੁਸ਼ਟੀ ਹੋਈ ਹੈ। ਕੱਲ੍ਹ ਹੋਣ ਵਾਲੇ ਵਿਸ਼ੂ ਤਿਉਹਾਰ ਦੇ ਕਾਰਨ, ਲੌਕਡਾਊਨ ਲਾਗੂ ਕਰਨ ਵਿੱਚ ਪੁਲਿਸ ਨੂੰ ਸੜਕਾਂ `ਤੇ ਕਠਿਨਾਈ ਆ ਸਕਦੀ ਹੈ। ਇਲਾਜ ਦੇ ਬਾਅਦ 36 ਮਰੀਜ਼ ਠੀਕ ਹੋ ਗਏ ਜਦਕਿ ਕੱਲ੍ਹ 2 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਹੁਣ ਤੱਕ ਕੁੱਲ ਕੇਸ 375 ਹਨ; ਮੌਤ ਦਰ 0.53% ਹੈ ਜੋ ਵਿਸ਼ਵ ਸਤ ਨਾਲੋਂ ਬਿਹਤਰ ਹੈ।  

ਤਮਿਲ ਨਾਡੂ: ਮਾਹਿਰਾਂ ਦੇ ਪੈਨਲ ਨੇ ਵੱਡੇ ਪੱਧਰ 'ਤੇ ਟੈਸਟਿੰਗ ਅਤੇ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਕਰਨ ਦੀ ਸਿਫਾਰਸ਼ ਕੀਤੀ ਹੈ; ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਕੋਇੰਬਟੂਰ ਈਐੱਸਆਈ ਹਸਪਤਾਲ ਦੇ 2 ਪੀਜੀ ਡਾਕਟਰਾਂ ਨੂੰ  ਬਿਮਾਰੀ ਦੇ ਲੱਛਣ ਦਿਖਣ ਦੇ ਬਾਅਦ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਪ੍ਰਾਈਵੇਟ ਲੈਬ ਵਿੱਚ ਕੋਵਿਡ ਦੇ ਟੈਸਟ ਦਾ ਖਰਚਾ ਸਟੇਟ  ਕਰੇਗੀਕੱਲ੍ਹ 106 ਨਵੇਂ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ। ਹੁਣ ਤੱਕ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 1075 ਤੱਕ ਹੋ ਗਈ ਹੈ; 50 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ; 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ ਦੇ ਚੇਨਈ ਵਿੱਚ (181) ਅਤੇ ਕੋਇੰਬਟੂਰ ਵਿੱਚ (97) ਕੇਸ ਹਨ।

ਕਰਨਾਟਕ: ਰਾਜ ਵਿੱਚ ਹੁਣ ਤੱਕ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਬੇਲਗਾਵੀ ਵਿੱਚ 3, ਬਿਦਰ ਵਿੱਚ 2, ਮਾਂਡਯ  ਵਿੱਚ 3, ਧਾਰਵਾੜ ਵਿੱਚ 4 ਅਤੇ ਬਗਲਕੋਟ, ਬੰਗਲੁਰੂ  ਗ੍ਰਾਮੀਣ ਅਤੇ ਬੰਗਲੁਰੂ ਸ਼ਹਿਰੀ ਵਿੱਚ ਇੱਕ-ਇੱਕ ਕੇਸ ਸਾਹਮਣੇ ਆਏ ਹਨ। ਕੁੱਲ ਪੁਸ਼ਟੀ ਕੀਤੇ ਕੇਸ 247 ਹਨ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 59 ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਆਂਧਰ ਪ੍ਰਦੇਸ਼: ਰਾਜ ਨੇ ਟੈਸਟਿੰਗ ਅਤੇ ਨਮੂਨੇ ਇਕੱਤਰ ਕਰਨ ਲਈ ਸ਼੍ਰੀਕਾਕੁਲਮ ਵਿੱਚ ਇੱਕ ਮੋਬਾਈਲ ਵਾਕ-ਇਨ ਸੈਂਪਲ(ਨਮੂਨਾ) ਕਿਓਸਕ (ਡੁਬੁਜ ਆਈਐੱਸਕੇ) ਦੀ ਸਥਾਪਨਾ ਕੀਤੀ ਸਰਕਾਰ ਨੇ ਕੋਵਿਡ ਸਹਾਇਤਾ ਲਈ ਟੋਲ ਫਰੀ ਨੰਬਰ 14410 ਦੇ ਨਾਲ ਡਾ. ਵਾਈਐੱਸਆਰ ਟੈਲੀਮੈਡੀਸਿਨ ਦੀ ਸ਼ੁਰੂਆਤ ਕੀਤੀ। ਰਾਜ ਪੀਸੀਆਰ ਤਕਨੀਕ ਦੀ ਵਰਤੋਂ ਕਰਦਿਆਂ ਨਮੂਨਿਆਂ ਦੀ ਜਾਂਚ ਦਾ ਕੰਮ ਤੇਜ਼ ਕਰੇਗਾ ਅੱਜ 12 ਨਵੇਂ ਕੇਸ ਸਾਹਮਣੇ ਆਏ, ਜਿਸ ਤੋਂ ਬਾਅਦ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਸੰਖਿਆ 432 ਹੋ ਗਈ; 12 ਲੋਕਾਂ ਨੂੰ ਖੋਜ ਅਤੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ; ਹੁਣ ਤੱਕ 7 ਲੋਕਾਂ ਦੀ ਮੌਤ ਹੋਈ ਹੈ। ਗੁੰਟੂਰ ਵਿੱਚ (90) ਅਤੇ ਕੁਰਨੂਲ ਵਿੱਚ (84) ਕੋਵਿਡ ਪਾਜ਼ਿਟਿਵ ਮਾਮਲੇ ਹਨ

 ਤੇਲੰਗਾਨਾ: ਰਾਜ ਵਿੱਚ ਇੱਕ ਹੋਰ ਪਾਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ; ਇਸ ਤੋਂ ਬਾਅਦ, ਕੋਵਿਡ ਦੇ ਹੁਣ ਤੱਕ ਕੁੱਲ 532 ਪਾਜ਼ਿਟਿਵ ਮਾਮਲੇ ਹੋ ਗਏ ਹਨ। ਹੈਦਰਾਬਾਦ ਪੁਲਿਸ ਨੇ ਵਿਦੇਸ਼ੀ ਲੋਕਾਂ ਨੂੰ ਸਥਾਨਕ ਦਫ਼ਤਰ  ਵਿੱਚ ਪਨਾਹ ਦੇਣ ਤੋਂ ਬਾਅਦ ਸਥਾਨਕ ਤਬਲੀਗ਼ੀ ਜਮਾਤ ਦੇ ਨੇਤਾ ਖ਼ਿਲਾਫ਼  ਕੇਸ ਦਰਜ ਕੀਤਾ ਹੈ। ਕਡਾਊਨ 30 ਅਪ੍ਰੈਲ ਤੱਕ ਵਧਾਏ ਜਾਣ ਦੇ ਮੱਦੇਨਜ਼ਰ, ਸਰਕਾਰ ਨੇ ਸਾਰੇ ਆਮ ਦਾਖਲੇ ਟੈਸਟ ਮੁਲਤਵੀ ਕਰ ਦਿੱਤੇ ਹਨ।

ਮਹਾਰਾਸ਼ਟਰ: ਮੁੰਬਈ ਵਿੱਚ, ਹਾਲਾਂਕਿ ਨਗਰਪਾਲਿਕਾ ਅਧਿਕਾਰੀ ਧਾਰਾਵੀ ਵਿੱਚ ਕੋਵਿਡ -19 ਨੂੰ ਕੰਟਰੋਲ ਕਰਨ ਲਈ ਜੱਦੋਜਹਿਦ ਕਰ ਰਹੇ ਹਨ, ਸ਼ਹਿਰ ਦੇ ਹੋਰ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਰਲੀ ਕੋਲੀਵਾੜਾ ਅਤੇ ਗੋਵੰਡੀ ਨਵੇਂ ਸੰਵੇਦਨਸ਼ੀਲ ਖੇਤਰਾਂ ਵਜੋਂ ਸਾਹਮਣੇ ਆਏ ਹਨ ਇਨ੍ਹਾਂ ਸੰਘਣੀ ਆਬਾਦੀ ਵਾਲੇ ਸਮੂਹਾਂ ਵਿੱਚ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ ਕਠਿਨ ਹੈ ਅਤੇ ਸਿਹਤ ਮਾਹਿਰ ਮੰਨਦੇ ਹਨ ਕਿ ਮੁੰਬਈ ਵਿੱਚ ਸਭ ਤੋਂ ਵੱਡੀ ਚੁਣੌਤੀ ਇਨ੍ਹਾਂ ਝੁੱਗੀਆਂ ਵਿੱਚ ਵਾਇਰਸ ਦੇ ਫੈਲਣ ਨੂੰ ਰੋਕਣਾ ਹੈ

ਗੁਜਰਾਤ: ਅੱਜ ਗੁਜਰਾਤ ਵਿੱਚ ਕੋਵਿਡ -19 ਦੇ 22 ਨਵੇਂ ਕੇਸ ਦਰਜ ਕੀਤੇ ਗਏ, ਜਿਸ ਤੋਂ ਬਾਅਦ ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 538 ਹੋ ਗਈ ਹੈ। ਨਵੇਂ ਕੇਸਾਂ ਵਿੱਚ, ਅਹਿਮਦਾਬਾਦ ਤੋਂ 13, ਸੂਰਤ ਦੇ ਪੰਜ, ਦੋ ਬਨਾਸਕਾਂਠਾ ਤੋਂ, ਅਤੇ ਇੱਕ-ਇੱਕ ਆਨੰਦ ਅਤੇ ਵਡੋਦਰਾ ਤੋਂ ਜਾਣਕਾਰੀ ਮਿਲੀ ਹੈ।

 

ਰਾਜਸਥਾਨ: ਰਾਜਸਥਾਨ ਵਿੱਚ ਸੋਮਵਾਰ ਨੂੰ ਕਰੋਨੋਵਾਇਰਸ ਦੇ 11 ਹੋਰ ਮਾਮਲੇ ਸਾਹਮਣੇ ਆਏ, ਰਾਜ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਕੁਲ ਗਿਣਤੀ 815 ਹੋ ਗਈ ਹੈ ਪਾਜ਼ਿਟਿਵ 11 ਵਿੱਚੋਂ 10 ਕੇਸ ਭਰਤਪੁਰ ਦੇ ਹਨ। ਇਸੇ ਦੌਰਾਨ, ਰਾਜ ਸਰਕਾਰ ਨੇ ਯੂਨੀਵਰਸਿਟੀ ਦੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ ਅਤੇ 16 ਅਪ੍ਰੈਲ ਤੋਂ 30 ਮਈ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਵੀ ਕੀਤਾ ਹੈ

 

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

https://static.pib.gov.in/WriteReadData/userfiles/image/image004R62D.jpg

https://static.pib.gov.in/WriteReadData/userfiles/image/image0057MMG.jpg

https://static.pib.gov.in/WriteReadData/userfiles/image/image006Y4AD.jpg

https://static.pib.gov.in/WriteReadData/userfiles/image/image007R25E.jpg

https://pbs.twimg.com/profile_banners/231033118/1584354869/1500x500

 

 

 

 

 

 

 

 

https://pbs.twimg.com/profile_banners/231033118/1584354869/1500x500

 

*****

ਵਾਈਕੇਬੀ
 



(Release ID: 1614196) Visitor Counter : 201