ਗ੍ਰਹਿ ਮੰਤਰਾਲਾ

ਕੋਵਿਡ-19 ਦੇ ਫੈਲਾਅ ਕਰਕੇ 30 ਅਪ੍ਰੈਲ, 2020 ਤੱਕ ਲੱਗੀਆਂ ਯਾਤਰਾ ਪਾਬੰਦੀਆਂ ਕਾਰਨ ਭਾਰਤ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਕੌਂਸੁਲਰ ਸੇਵਾਵਾਂ ਦੀ ਪ੍ਰਵਾਨਗੀ

Posted On: 13 APR 2020 2:38PM by PIB Chandigarh

ਲੋਕਾਂ ਦੀ ਉਲਝਣ ਨੂੰ ਦੂਰ ਕਰਨ ਲਈ, ਇਹ ਸੂਚਿਤ ਕੀਤਾ ਜਾਂਦਾ ਹੈ ਕਿ ਕੋਵਿਡ-19 ਦੇ ਫੈਲਾਅ ਕਰਕੇ 30 ਅਪ੍ਰੈਲ,2020 ਤੱਕ ਲੱਗੀਆਂ ਪਾਬੰਦੀਆਂ ਕਾਰਨ ਕੇਂਦਰੀ ਗ੍ਰਹਿ ਮੰਤਰਾਲੇ ਨੇ 28.03.2020 ਨੂੰਵਰਤਮਾਨ ਸਮੇਂ ਵਿੱਚ ਭਾਰਤ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਮੁਫ਼ਤ ਕੌਂਸੁਲਰ ਸੇਵਾਵਾਂ ਪ੍ਰਦਾਨ ਕੀਤੀਆਂ ਸਨ (https://pib.gov.in/PressReleaseIframePage.aspx?PRID=1613895)

ਅਜਿਹੇ ਵਿਦੇਸ਼ੀ ਨਾਗਰਿਕ ਜੋ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕੋਵਿਡ -19 ਦੇ ਫੈਲਾਅ ਕਰਕੇ ਅਤੇ ਭਾਰਤੀ ਅਥਾਰਿਟੀਆਂ ਦੁਆਰਾ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਕਾਰਨ ਭਾਰਤ ਵਿੱਚ ਫਸੇ ਹੋਏ ਹਨ ਅਤੇ ਜਿਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਸਮਾਪਤ ਹੋ ਗਈ ਹੈ ਜਾਂ 01.02.2020 (ਅੱਧੀ ਰਾਤ) ਤੋਂ 30.04.2020 (ਅੱਧੀ ਰਾਤ) ਤੱਕ ਦੇ ਦੌਰਾਨ ਸਮਾਪਤ ਹੋ ਰਹੀ ਹੈ, ਉਨ੍ਹਾਂ ਦੇ  ਰੈਗੂਲਰ ਵੀਜ਼ਾ, ਈ-ਵੀਜ਼ਾ ਜਾਂ ਸਟੇਅ ਸਟਿਪੂਲੇਸ਼ਨ ਨੂੰ ਸਬੰਧਿਤ ਵਿਦੇਸ਼ੀ ਨਾਗਰਿਕਾਂ ਦੁਆਰਾ ਔਨਲਾਈਨ ਬੇਨਤੀ ਕਰਨ ਤੋਂ ਬਾਅਦ, ਮੁਫ਼ਤ ਵਿੱਚ 30 ਅਪ੍ਰੈਲ 2020 (ਅੱਧੀ ਰਾਤ) ਤੱਕ ਵਧਾਇਆ ਜਾਵੇਗਾ।

 

*****

 

ਵੀਜੀ/ਐੱਸਐੱਨਸੀ/ਵੀਐੱਮ(Release ID: 1613977) Visitor Counter : 178