PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 12 APR 2020 7:00PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਕੱਲ੍ਹ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਕੋਵਿਡ–19 ਦੇ 909 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ
  • ਸਰਕਾਰ ਸਮਰਪਿਤ ਹਸਪਤਾਲਾਂ, ਆਈਸੋਲੇਸ਼ਨ ਬਿਸਤਰਿਆਂ, ਆਈਸੀਯੂ ਬਿਸਤਰਿਆਂ ਤੇ ਕੁਆਰੰਟੀਨ ਸੁਵਿਧਾਵਾਂ ਵਾਲੇ ਮੁਢਲੇ ਮੈਡੀਕਲ ਬੁਨਿਆਦੀ ਢਾਂਚੇ ਦੀ ਸਮਰੱਥਾ ਵਿੱਚ ਵਾਧਾ ਕਰਨ ਉੱਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ।
  • ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਰਿਲੀਫ਼ ਸ਼ੈਲਟਰਾਂ/ਕੈਂਪਾਂ ਵਿੱਚ ਠਹਿਰਾਏ ਗਏ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਯਕੀਨੀ ਬਣਾਉਣ ਨੂੰ ਲਿਖਿਆ
  • ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ–19 ਨਾਲ ਜੂਝਦੇ ਡਾਕਟਰਾਂ ਤੇ ਮੈਡੀਕਲ ਸਟਾਫ਼ ਨੂੰ ਲੋੜੀਂਦੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੀ ਹਿਦਾਇਤ ਦਿੱਤੀ।
  • ਪਿਛਲੇ 11 ਦਿਨਾਂ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਲਗਭਗ 85 ਲੱਖ ਲਾਭਾਰਥੀਆਂ ਨੂੰ ਐੱਲਪੀਜੀ ਸਿਲੰਡਰ ਮਿਲੇ; ਦੇਸ਼ ਭਰ ਵਿੱਚ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਐੱਲਪੀਜੀ ਸਿਲੰਡਰਾਂ ਦੀ ਡਿਲਿਵਰੀ ਦੀ ਸਪਲਾਈ ਚੇਨ ਦੇ ਕਰਮੀ ਅਣਥੱਕ ਤੌਰ ਤੇ ਕਾਰਜ ਕਰ ਰਹੇ ਹਨ

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਕੱਲ੍ਹ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਕੋਵਿਡ–19 ਦੇ 909 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ 716 ਵਿਅਕਤੀ ਠੀਕ ਹੋ ਚੁੱਕੇ ਹਨ/ਠੀਕ ਹੋਣ ਤੋਂ ਬਾਅਦ ਡਿਸਚਾਰਜ ਹੋ ਚੁੱਕੇ ਹਨ ਤੇ ਅੱਜ ਤੱਕ 273 ਮੌਤਾਂ ਹੋ ਚੁੱਕੀਆਂ ਹਨ। ਸਰਕਾਰ ਸਮਰਪਿਤ ਹਸਪਤਾਲਾਂ, ਆਈਸੋਲੇਸ਼ਨ ਬਿਸਤਰਿਆਂ, ਆਈਸੀਯੂ ਬਿਸਤਰਿਆਂ ਤੇ ਕੁਆਰੰਟੀਨ ਸੁਵਿਧਾਵਾਂ ਵਾਲੇ ਮੁਢਲੇ ਮੈਡੀਕਲ ਬੁਨਿਆਦੀ ਢਾਂਚੇ ਦੀ ਸਮਰੱਥਾ ਵਿੱਚ ਵਾਧਾ ਕਰਨ ਉੱਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ। ਕੋਵਿਡ–19 ਮਰੀਜ਼ਾਂ ਦੇ ਇਲਾਜ ਲਈ ਸਮਰਪਿਤ ਹਸਪਤਾਲ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਸਥਾਪਿਤ ਕੀਤੇ ਜਾ ਰਹੇ ਹਨ। ਸਰਕਾਰੀ ਹਸਪਤਾਲਾਂ ਦੇ ਨਾਲ ਵੱਖੋਵੱਖਰੇ ਨਿਜੀ ਖੇਤਰ ਦੇ ਹਸਪਤਾਲਾਂ, ਜਨਤਕ ਖੇਤਰ ਦੀਆਂ ਇਕਾਈਆਂ, ਫ਼ੌਜੀ ਹਸਪਤਾਲਾਂ, ਭਾਰਤੀ ਰੇਲਵੇਜ਼ ਵੱਲੋਂ ਇਨ੍ਹਾਂ ਜਤਨਾਂ ਚ ਯੋਗਦਾਨ ਪਾਇਆ ਜਾ ਰਿਹਾ ਹੈ।

https://pib.gov.in/PressReleseDetail.aspx?PRID=1613669

 

ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਰਿਲੀਫ਼ ਸ਼ੈਲਟਰਾਂ/ਕੈਂਪਾਂ ਵਿੱਚ ਠਹਿਰਾਏ ਗਏ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਯਕੀਨੀ ਬਣਾਉਣ ਨੂੰ ਲਿਖਿਆ

 

ਕੋਵਿਡ-19 ਕਾਰਨ ਲਗਾਏ ਗਏ ਲੌਕਡਾਊਨ ਦੇ ਉਪਾਵਾਂ ਨੂੰ ਲਾਗੂ ਕਰਦੇ ਹੋਏ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਰਿਲੀਫ਼ ਸ਼ੈਲਟਰਾਂ/ਕੈਂਪਾਂ ਵਿੱਚ ਠਹਿਰਾਏ ਗਏ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਸਬੰਧੀ ਦੇਸ਼ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਇਨ੍ਹਾਂ ਨਿਰਦੇਸ਼ਾਂ ਦੇ ਪਾਲਣ ਲਈ ਜ਼ਰੂਰੀ ਕਾਰਵਾਈ ਕਰਨ ਲਈ ਲਿਖਿਆ ਹੈ।

https://pib.gov.in/PressReleseDetail.aspx?PRID=1613624

 

ਗ੍ਰਹਿ ਮੰਤਰਾਲੇ ਵੱਲੋਂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ–19 ਨਾਲ ਜੂਝਦੇ ਡਾਕਟਰਾਂ ਤੇ ਮੈਡੀਕਲ ਸਟਾਫ਼ ਨੂੰ ਲੋੜੀਂਦੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੀ ਹਿਦਾਇਤ

 

ਡਾਕਟਰਾਂ ਤੇ ਮੈਡੀਕਲ ਸਟਾਫ਼ ਨੂੰ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਵਾਪਰੇ ਹੋਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਹਿਦਾਇਤ ਜਾਰੀ ਕੀਤੀ ਹੈ ਕਿ ਉਨ੍ਹਾਂ ਨੂੰ ਹਸਪਤਾਲਾਂ ਤੇ ਉਨ੍ਹਾਂ ਸਥਾਨਾਂ ਉੱਤੇ ਲੋੜੀਂਦੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ, ਜਿੱਥੇ ਮਰੀਜ਼ਾਂ ਦਾ ਡਾਇਓਗਨੌਸਿਸ ਕੋਵਿਡ–19 ਪਾਜ਼ਿਟਿਵ ਵਜੋਂ ਹੋਇਆ ਹੈ ਜਾਂ ਜਿੱਥੇ ਸ਼ੱਕੀ ਮਾਮਲੇ ਕੁਆਰੰਟੀਨ ਕੀਤੇ ਜਾਂਦੇ ਹਨ।

https://pib.gov.in/PressReleseDetail.aspx?PRID=1613432

 

ਇਸ ਮਹੀਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਲਗਭਗ 85 ਲੱਖ ਲਾਭਾਰਥੀਆਂ ਨੂੰ ਐੱਲਪੀਜੀ ਸਿਲੰਡਰ ਮਿਲੇ; ਕੋਵਿਡ-19 ਖਿਲਾਫ਼ ਰਾਸ਼ਟਰ ਦੀ ਲੜਾਈ ਦਾ ਸਮਰਥਨ ਕਰਨ ਲਈ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਐੱਲਪੀਜੀ ਸਿਲੰਡਰਾਂ ਦੀ ਡਿਲਿਵਰੀ ਦੀ ਸਪਲਾਈ ਚੇਨ ਦੇ ਕਰਮੀ ਅਣਥੱਕ ਤੌਰ ਤੇ ਕਾਰਜ ਕਰ ਰਹੇ ਹਨ

ਭਾਰਤ ਸਰਕਾਰ ਨੇ ਕੋਵਿਡ-19 ਤਹਿਤ ਆਰਥਿਕ ਰਾਹਤ ਵਜੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਬੇਹੱਦ ਗ਼ਰੀਬਾਂ ਦੀ ਮਦਦ ਦੀਆਂ ਪਹਿਲਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਦਾ ਉਦੇਸ਼ ਕੋਰੋਨਾਵਾਇਰਸ ਨਾਲ ਆਰਥਿਕ ਕਾਰਜਾਂ ਵਿੱਚ ਰੁਕਾਵਟ ਪੈਣ ਕਾਰਨ ਗ਼ਰੀਬਾਂ ਸਾਹਮਣੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਘੱਟ ਕਰਨਾ ਹੈ। ਇਸ ਯੋਜਨਾ ਤਹਿਤ ਅਪ੍ਰੈਲ ਤੋਂ ਜੂਨ 2020 ਤੱਕ 3 ਮਹੀਨੇ ਦੇ ਸਮੇਂ ਵਿੱਚ ਉੱਜਵਲਾ ਲਾਭਾਰਥੀਆਂ ਨੂੰ ਮੁਫ਼ਤ ਐੱਲਪੀਜੀ ਰਿਫਿਲ ਪ੍ਰਦਾਨ ਕੀਤੇ ਗਏ ਹਨ। ਅੱਜ ਤੱਕ ਇਸ ਮਹੀਨੇਲਾਭਾਰਥੀਆਂ ਵੱਲੋਂ 1.26 ਕਰੋੜ ਸਿਲੰਡਰਾਂ ਦੀ ਬੁਕਿੰਗ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਲਗਭਗ 85 ਲੱਖ ਸਿਲੰਡਰ ਲਾਭਾਰਥੀਆਂ ਨੂੰ ਡਿਲਿਵਰ ਹੋ ਚੁੱਕੇ ਹਨ।

https://pib.gov.in/PressReleseDetail.aspx?PRID=1613563

 

ਲੌਕਡਾਊਨ ਦੌਰਾਨ ਖੇਤੀਬਾੜੀ ਤੇ ਸਬੰਧਿਤ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਦੀਆਂ ਪਹਿਲਕਦਮੀਆਂ

 

ਭਾਰਤ ਸਰਕਾਰ ਦਾ ਖੇਤੀਬਾੜੀ ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਲੌਕਡਾਊਨ ਦੇ ਸਮੇਂ ਦੌਰਾਨ ਖੇਤਰੀ ਪੱਧਰ ਤੇ ਕਿਸਾਨਾਂ ਤੇ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਦੀ ਸੁਵਿਧਾ ਲਈ ਕਈ ਕਦਮ ਉਠਾ ਰਿਹਾ ਹੈ।

 

https://pib.gov.in/PressReleseDetail.aspx?PRID=1613393

 

 

ਕੋਵਿਡ-19 ਨਾਲ ਸਬੰਧਿਤ ਸੀਐੱਸਆਰ ਖ਼ਰਚੇ ਦੀ ਯੋਗਤਾ ਤੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

https://pib.gov.in/PressReleseDetail.aspx?PRID=1613404

 

ਕਰੋਨਾ ਵਾਇਰਸ ਖ਼ਿਲਾਫ਼ ਲੜਨ ਲਈ ਭਾਰਤੀ ਵਾਯੂ ਸੈਨਾ ਦੀ ਸਹਾਇਤਾ

 

ਵੱਖ-ਵੱਖ ਰਾਜਾਂ ਦੇ ਨੋਡਲ ਪੁਆਇੰਟਾਂ ਤੱਕ ਜ਼ਰੂਰੀ ਮੈਡੀਕਲ ਸਪਲਾਈ ਅਤੇ ਰਾਸ਼ਨ ਦੀ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਦੇ ਸਾਰੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਰਾਜ ਸਰਕਾਰਾਂ ਅਤੇ ਸਹਾਇਤਾ ਏਜੰਸੀਆਂ ਲਈ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਇਸ ਸੰਕ੍ਰਾਮਕ ਰੋਗ ਦਾ ਮੁਕਾਬਲਾ ਕਰਨ ਲਈ ਸ਼ਾਜੋ-ਸਮਾਨ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

https://pib.gov.in/PressReleseDetail.aspx?PRID=1613372

 

ਭਾਰਤੀ ਜਲ ਸੈਨਾ ਦਾ ਪੋਰਟ ਬਲੇਅਰ ਵਿਖੇ ਕੋਵਿਡ-19 ਖਿਲਾਫ਼ ਲੜਾਈ ਵਿੱਚ ਸਮਰਥਨ

 

ਕੋਵਿਡ-19 ਸੰਕਟ ਦੌਰਾਨ ਜ਼ਰੂਰਤਮੰਦਾਂ ਤੱਕ ਪਹੁੰਚਦੇ ਹੋਏ, ਨੇਵਲ ਏਅਰ ਸਟੇਸ਼ਨ (ਐੱਨਏਐੱਸ) ਉਤਕਰੋਸ਼ ਅਤੇ ਮੈਟੇਰੀਅਲ ਆਰਗੇਨਾਈਜੇਸ਼ਨ (ਪੋਰਟ ਬਲੇਅਰ) ਨੇ ਪੋਰਟ ਬਲੇਅਰ ਵਿੱਚ ਭੋਜਨ ਵੰਡਿਆ।

https://pib.gov.in/PressReleseDetail.aspx?PRID=1613524

 

 

ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ ਦੇ ਲੋਕ ਕੋਰੋਨਾ ਜੋਧਿਆਂ ਵਜੋਂ ਕੰਮ ਕਰ ਰਹੇ ਹਨ ਸ਼੍ਰੀ ਮਾਂਡਵੀਯਾ

 

ਰਸਾਇਣ ਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਹੈ ਕਿ ਇਨ੍ਹਾਂ ਮੌਜੂਦਾ ਔਖੇ ਹਾਲਾਤ ਚ ਵੀ ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ (ਪੀਐੱਮਜੇਕੇ) ਦੇ ਲੋਕ ਕੋਰੋਨਾਜੋਧਿਆਂ ਵਜੋਂ ਕੰਮ ਕਰ ਰਹੇ ਹਨ ਤੇ ਦੇਸ਼ ਦੀ ਸੇਵਾ ਕਰ ਰਹੇ ਹਨ।

https://pib.gov.in/PressReleseDetail.aspx?PRID=1613630

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਨਵੀਂ ਦਿੱਲੀ ਵਿੱਚ ਇੱਕ ਵੈੱਬ-ਪੋਰਟਲ ਯੁਕਤੀ (ਗਿਆਨ,ਟੈਕਨੋਲੋਜੀ ਅਤੇ ਇਨੋਵੇਸ਼ਨ ਨਾਲ ਲੈਸ ਕੋਵਿਡ ਖ਼ਿਲਾਫ਼ ਲੜਦਾ ਯੁਵਾ ਭਾਰਤ) ਲਾਂਚ ਕੀਤਾ

 

ਪੋਰਟਲ ਦਾ ਉਦੇਸ਼ ਕੋਵਿਡ-19 ਦੇ ਮੱਦੇਨਜ਼ਰ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀਆਂ ਕੋਸ਼ਿਸਾਂ ਅਤੇ ਪਹਿਲਕਦਮੀਆਂ ਦੀ ਨਿਗਰਾਨੀ ਕਰਨੀ ਅਤੇ ਰਿਕਾਰਡ ਰੱਖਣਾ ਹੈ ਪੋਰਟਲ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਸੰਸਥਾਵਾਂ ਦਰਮਿਆਨ ਦੁਵੱਲੇ ਸੰਚਾਰ ਚੈਨਲ ਵੀ ਸਥਾਪਿਤ ਕਰੇਗਾ ਤਾਕਿ ਮੰਤਰਾਲਾ ਸੰਸਥਾਵਾਂ ਨੂੰ ਲੋੜੀਂਦੀ ਸਹਾਇਤਾ ਪ੍ਰਣਾਲੀ ਮੁਹੱਈਆ ਕਰਵਾ ਸਕੇ।

https://pib.gov.in/PressReleseDetail.aspx?PRID=1613569

 

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਸਲਾਹ ਅਨੁਸਾਰ, ਕੇਂਦਰੀ ਵਿਦਿਆਲਯ ਸੰਗਠਨ, ਦਿੱਲੀ ਖੇਤਰ ਨੇ ਕੋਵਿਡ-19 ਵਾਲੀ ਸਥਿਤੀ ਵਿੱਚ ਵਿਦਿਆਰਥੀਆਂ ਤੱਕ ਸਿੱਖਿਆ (ਪੜ੍ਹਾਈ) ਪਹੁੰਚਾਉਣ ਲਈ ਕਈ ਉਪਰਾਲੇ ਕੀਤੇ

6ਵੀਂ ਤੋਂ 8ਵੀਂ ਤੱਕ ਦੀਆਂ ਔਨਲਾਈਨ ਲਾਈਵ ਕਲਾਸਾਂ ਸੋਮਵਾਰ ਤੋਂ ਸ਼ੁਰੂ ਹੋਣਗੀਆਂ ਕੇਂਦਰੀ ਵਿਦਿਆਲਯ ਸੰਗਠਨ ਦਿੱਲੀ ਖੇਤਰ ਦੀਆਂ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਫੇਸਬੁੱਕ ਅਤੇ ਯੂ-ਟਿਊਬ ਉੱਤੇ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ

https://pib.gov.in/PressReleseDetail.aspx?PRID=1613382

 

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਦੂਹਰੀ ਤਹਿ ਵਾਲੇ ਖਾਦੀ ਮਾਸਕ ਵਿਕਸਿਤ ਕੀਤੇ

 

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਦੂਹਰੀ ਤਹਿ ਵਾਲਾ ਖਾਦੀ ਦਾ ਮਾਸਕ ਵਿਕਸਿਤ ਕੀਤਾ ਹੈ ਤੇ ਭਾਰੀ ਮਾਤਰਾ ਚ ਇਸ ਦੀ ਸਪਲਾਈ ਲਈ ਆਰਡਰ ਹਾਸਲ ਕਰ ਲਏ ਹਨ। ਇਸ ਨੂੰ ਉਦੋਂ ਹੋਰ ਵੀ ਸਫ਼ਲਤਾ ਮਿਲੀ, ਜਦੋਂ ਪਿੱਛੇ ਜਿਹੇ ਇਕੱਲੀ ਜੰਮੂਕਸ਼ਮੀਰ ਸਰਕਾਰ ਨੂੰ ਖਾਦੀ ਦੇ 7.5 ਲੱਖ ਮਾਸਕ ਸਪਲਾਈ ਕਰਨ ਦਾ ਆਰਡਰ ਮਿਲਿਆ

https://pib.gov.in/PressReleseDetail.aspx?PRID=1613631

 

ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ (ਐੱਨਆਰਐੱਲਐੱਮ) ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਦੇਸ਼ ਵਿੱਚ ਕੋਵਿਡ-19 ਨੂੰ ਫੈਲਣੋਂ ਰੋਕਣ ਲਈ ਕਮਿਊਨਿਟੀ ਵਾਰੀਅਰਸ ਵਜੋਂ ਉੱਭਰੀਆਂ

27 ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਦੇ ਕਰੀਬ 78,000 ਸੈਲਫ ਹੈਲਪ ਗਰੁੱਪ ਮੈਂਬਰਾਂ ਨੇ 2 ਕਰੋੜ ਤੋਂ ਵੱਧ ਮਾਸਕ ਤਿਆਰ ਕੀਤੇ ਵੱਖ-ਵੱਖ ਰਾਜਾਂ ਵਿੱਚ ਸੈਲਫ ਹੈਲਪ ਗਰੁੱਪਾਂ ਦੁਆਰਾ 5,000 ਪੀਪੀਈ ਕਿੱਟਾਂ ਤਿਆਰ ਕੀਤੀਆਂ ਗਈਆਂ, 9 ਰਾਜਾਂ ਵਿੱਚ ਤਕਰੀਬਨ 900 ਸੈਲਫ ਹੈਲਪ ਗਰੁੱਪ ਉੱਦਮਾਂ ਨੇ 1 ਲੱਖ ਲੀਟਰ ਹੈਂਡ ਸੈਨੇਟਾਈਜ਼ਰ ਤਿਆਰ ਕੀਤਾ ਕੁਝ ਸੈਲਫ ਹੈਲਪ ਗਰੁੱਪਾਂ ਨੇ ਹੱਥਾਂ ਦੀ ਸਫਾਈ ਯਕੀਨੀ ਬਣਾਉਣ ਲਈ ਤਰਲ ਸਾਬਣਾਂ ਤਿਆਰ ਕੀਤੀਆਂ

https://pib.gov.in/PressReleseDetail.aspx?PRID=1613589

 

ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ (ਐੱਨਆਰਐੱਲਐੱਮ) ਸੈਲਫ ਹੈਲਪ ਗਰੁੱਪ ਨੈੱਟਵਰਕ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਤੋਂ ਪੈਦਾ ਹੋਈ ਚੁਣੌਤੀ ਨਾਲ ਨਜਿੱਠਣ ਲਈ ਤਿਆਰ

 

 

 

 

ਇਸ ਚਲ ਰਹੇ ਸਮਾਜਿਕ ਸੰਕਟ ਵਿੱਚ ਵੀ ਸੈਲਫ ਹੈਲਪ ਗਰੁੱਪ ਮੈਂਬਰ ਕਮਿਊਨਟੀ ਵਾਰੀਅਰਸ ਵਜੋਂ ਉੱਭਰੇ ਹਨ ਜੋ ਕਿ ਹਰ ਸੰਭਵ ਢੰਗ ਨਾਲ ਕੋਵਿਡ-19 ਨੂੰ ਫੈਲਣੋਂ ਰੋਕਣ ਵਿੱਚ ਮਦਦ ਪ੍ਰਦਾਨ ਕਰ ਰਹੇ ਹਨ। ਗ੍ਰਾਮੀਣ ਵਿਕਾਸ ਮੰਤਰਾਲੇ ਦੀ ਦੀਨਦਿਆਲ ਅੰਤਯੋਦਯ ਯੋਜਨਾ - ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਤਹਿਤ ਕਾਇਮ ਕੀਤੇ ਗਏ ਕਰੀਬ 63 ਲੱਖ ਸੈਲਫ ਹੈਲਪ ਗਰੁੱਪਾਂ ਦੀਆਂ ਦੇਸ਼ ਭਰ ਵਿੱਚ ਤਕਰੀਬਨ 690 ਲੱਖ ਮਹਿਲਾ ਮੈਂਬਰ ਪ੍ਰਤੀਬੱਧ ਤਰੀਕੇ ਨਾਲ ਕੰਮ ਕਰ ਰਹੀਆਂ ਹਨ।

https://pib.gov.in/PressReleseDetail.aspx?PRID=1613605

 

ਸੀਐੱਸਆਈਆਰ - ਸੈਂਟਰ ਫ਼ਾਰ ਸੈਲੂਲਰ ਐਂਡ ਮੋਲਿਕਿਊਲਰ ਬਾਇਓਲੋਜੀ (ਸੀਸੀਐੱਮਬੀ), ਹੈਦਰਾਬਾਦ ਕੋਵਿਡ – 19 ਖ਼ਿਲਾਫ਼ ਕਈ ਮੋਰਚਿਆਂ ਤੇ ਲੜ ਰਿਹਾ ਹੈ

 

ਹੈਦਰਾਬਾਦ ਵਿੱਚ ਸਥਿਤ ਸੀਐੱਸਆਈਆਰ ਦੀ ਸੰਘਟਕ ਅਤੇ ਮੋਹਰੀ ਜੀਵ-ਵਿਗਿਆਨ ਪ੍ਰਯੋਗਸ਼ਾਲਾ ਸੀਸੀਐੱਮਬੀ ਕੋਵਿਡ - 19 ਦੇ ਖ਼ਿਲਾਫ਼ ਦੇਸ਼ ਦੀ ਲੜਾਈ ਵਿੱਚ ਵੱਖ-ਵੱਖ ਉਪਕਰਣਾਂ ਅਤੇ ਦ੍ਰਿਸ਼ਟੀਕੋਣਾਂ ਦੀ ਵਰਤੋਂ ਕਰ ਰਹੀ ਹੈ

https://pib.gov.in/PressReleseDetail.aspx?PRID=1613535

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

•           ਕੇਰਲ: ਕਾਸਰਗੋਡ ਰਾਜ ਵਿੱਚ ਇੱਕ ਹੌਟਸਪੌਟ – 26 ਕੋਵਿਡ ਮਰੀਜ਼ ਠੀਕ ਹੋ ਚੁਕੇ ਹਨ ਤੇ ਉਨ੍ਹਾਂ ਨੂੰ ਅੱਜ ਛੁੱਟੀ ਮਿਲ ਜਾਵੇਗੀ; 60 ਪਹਿਲਾਂ ਹੀ ਠੀਕ ਹੋ ਚੁੱਕੇ ਹਨ ਤੇ ਇਸ ਜ਼ਿਲ੍ਹੇ ਵਿੱਚ 105 ਐਕਟਿਵ ਕੇਸ ਹਨ। ਰਾਜ ਦੇ ਵਿੱਤ ਮੰਤਰੀ ਨੇ ਰਾਜ ਨੂੰ ਵਿੱਤੀ ਸਹਾਇਤਾ ਨਾ ਦਿੱਤੇ ਜਾਣ ਕਾਰਨ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਗ਼ੈਰਕਾਨੂੰਨੀ ਵਾਹਨਾਂ ਦੀ ਆਵਾਜਾਈ ਨੂੰ ਵੇਖਦਿਆਂ ਪੁਲਿਸ ਨੇ ਤਮਿਲ ਨਾਡੂ ਦੀ ਸਰਹੱਦ ਨਾਲ ਲੱਗਦੇ ਸਾਰੇ ਰਾਹ ਸੀਲ ਕਰ ਦਿੱਤੇ ਹਨ।

•           ਤਮਿਲ ਨਾਡੂ: ਰਾਜ ਵਿੱਚ ਹੋਈ 12ਵੀਂ ਮੌਤ; 45 ਸਾਲਾ ਮਹਿਲਾ ਨੂੰ ਚੇਨਈ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਰਾਜ ਵਿੱਚ 8 ਡਾਕਟਰ ਪਾਜ਼ਿਟਿਵ ਪਾਏ ਗਏ ਹਨ। ਹੁਣ ਤੱਕ ਕੁੱਲ 969 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਮੂਲ ਰੂਪ ਚ ਦਿੱਲੀ ਦੇ ਇੱਕ ਕੋਵਿਡਪਾਜ਼ਿਟਿਵ ਨਿਵਾਸੀ ਦੇ ਵਿੱਲੂਪੁਰਮ ਤੋਂ ਗ਼ਾਇਬ ਹੋਣ ਤੋਂ ਬਾਅਦ ਦੇਸ਼ ਭਰ ਚ ਅਲਰਟ ਜਾਰੀ ਕੀਤਾ ਗਿਆ ਹੈ। ਲੌਕਡਾਊਨ ਕਾਰਨ ਰਾਜ ਨੂੰ 10,000 ਕਰੋੜ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

•           ਕਰਨਾਟਕ: ਰਾਜ ਵਿੱਚ ਅੱਜ ਬਾਅਦ ਦੁਪਹਿਰ ਤੱਕ 11 ਨਵੇਂ ਕੇਸ ਸਾਹਮਣੇ ਆਏ ਸਨ, ਇਸ ਨਾਲ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 226 ਹੋ ਗਈ ਹੈ। ਚਾਰ ਕੇਸਾਂ ਦੀ ਬੇਲਾਗਾਵੀ ਚ ਪੁਸ਼ਟੀ ਹੋਈ ਹੈ। ਵਿਜੇਪੁਰਾ ਹੁਣ ਕੋਵਿਡ ਤੋਂ ਪ੍ਰਭਾਵਿਤ ਰਾਜ ਦਾ 19ਵਾਂ ਜ਼ਿਲ੍ਹਾ ਬਣ ਗਿਆ ਹੈ; 60 ਸਾਲਾ ਮਹਿਲਾ ਦਾ ਟੈਸਟ ਪਾਜ਼ਿਟਿਵ ਪਾਇਆ ਹੈ। ਅੱਜ ਤੋਂ ਬੈਂਗਲੁਰੂ ਦੇ ਸ਼ਹਿਰੀ ਜ਼ਿਲ੍ਹੇ ਚੋਂ ਘਰੋਘਰੀਂ ਕੋਵਿਡ ਸਰਵੇਖਣ ਕੀਤਾ ਜਾ ਰਿਹਾ ਹੈ।

•           ਆਂਧਰ ਪ੍ਰਦੇਸ਼: ਅੱਜ 12 ਨਵ਼ ਕੇਸ ਦਰਜ ਹੋਏ ਹਨ; ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ ਵਧ ਕੇ 417 ਹੋ ਗਈ ਹੈ। ਰਾਜ ਨੇ ਜਨਤਕ ਸਥਾਨਾਂ ਉੱਤੇ ਪਾਨ, ਤੰਬਾਕੂ ਜਾਂ ਗ਼ੈਰਤੰਬਾਕੂ ਉਤਪਾਦ ਥੁੱਕਣਾ ਅਤੇ ਬਲਗਮ/ਥੁੱਕਣਾ ਹੁਣ ਸਜ਼ਾਯੋਗ ਜੁਰਮ ਬਣਾ ਦਿੱਤਾ ਹੈ। ਮੁੱਖ ਮੰਤਰੀ ਹਰੇਕ ਵਿਅਕਤੀ ਨੂੰ 3 ਮਾਸਕ ਵੰਡਣ ਦੇ ਹੁਕਮ ਦਿੱਤੇ ਹਨ। ਰਾਜ ਨੇ 1.47 ਕਰੋੜ ਪਰਿਵਾਰਾਂ ਵਿੱਚੋਂ 1.43 ਕਰੋੜ ਪਰਿਵਾਰਾਂ ਦੇ ਸਰਵੇਖਣ ਦਾ ਤੀਜਾ ਗੇੜ ਮੁਕੰਮਲ ਕਰ ਲਿਆ ਹੈ।

•           ਤੇਲੰਗਾਨਾ: ਤੇਲੰਗਾਨਾ ਦੇ ਨਿਰਮਲ ਤੋਂ ਦੋ ਹੋਰ ਪਾਜ਼ਿਟਿਵ ਕੇਸ ਦਰਜ ਹੋਏ ਹਨ। ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧ ਕੇ 505 ਹੋ ਗਈ ਹੈ। ਸਮੁੱਚੇ ਰਾਜ ਵਿੱਚ ਕੋਵਿਡ–19 ਦਾ ਫੈਲਣਾ ਰੋਕਣ ਲਈ ਜਨਤਕ ਖੇਤਰਾਂ ਉੱਤੇ ਡਿਸਇਨਫ਼ੈਕਟੈਂਟਸ (ਕੀਟਾਣੂਨਾਸ਼ਕ) ਦੇ ਛਿੜਕਾਅ ਲਈ ਡ੍ਰੋਨ ਤਾਇਨਾਤ ਕੀਤੇ ਗਏ ਹਨ।

•           ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ , ਪਾਸੀਘਾਟ ਸਥਿਤ ਜੇਐੱਨ ਕਾਲਜ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਕੋਵਿਡ–19 ਖ਼ਿਲਾਫ਼ ਲੜ ਰਹੇ ਮੂਹਰਲੀ ਕਤਾਰ ਦੇ ਜੋਧਿਆਂ, ਜਿਵੇਂ ਪੁਲਿਸ ਤੇ ਸਿਹਤਸੰਭਾਲ ਸਟਾਫ਼ ਨੂੰ ਮਾਸਕ ਵੰਡੇ।

•           ਅਸਾਮ: ਸਿਹਤ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਗੁਵਾਹਾਟੀ ਮੈਡੀਕਲ ਕਾਲਜ ਤੇ ਹਸਪਤਾਲਾਂ (ਜੀਐੱਮਸੀਐੱਚ) ਵਿੱਚ ਕਿਸੇ ਕੋਵਿਡ–19 ਮਰੀਜ਼ ਦਾ ਦੇਹਾਂਤ ਨਹੀਂ ਹੋਇਆ, ਜਿਵੇਂ ਕਿ ਇੱਕ ਸਥਾਨਕ ਰੋਜ਼ਾਨਾ ਅਖ਼ਬਾਰ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ।

•           ਮਣੀਪੁਰ: ਮੁੱਖ ਸਕੱਤਰ ਨੇ ਸਿਹਤ ਵਿਭਾਗ ਨੂੰ ਰਾਜ ਵਿੱਚ ਆਕਸੀਜਨ ਦੀ ਸਪਲਾਈ (ਪਾਈਪ ਜਾਂ ਬੈੱਡ ਲਾਗੇ ਸਿਲੰਡਰ ਰਾਹੀਂ) ਦੀ ਉਪਲਬਧਤਾ ਚੈੱਕ ਕਰਨ ਦੀ ਹਿਦਾਇਤ ਕੀਤੀ।

•           ਮਿਜ਼ੋਰਮ: ਮਿਜ਼ੋਰਮ ਚ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਡਰਾਇਵਰਾਂ ਤੇ ਹੋਰ ਕਾਮਿਆਂ ਦੀ ਸੁਰੱਖਿਆ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਟ੍ਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਵੱਧ ਤੋਂ ਵੱਧ ਖ਼ਿਆਲ ਰੱਖਣ ਦੀ ਹਿਦਾਇਤ ਜਾਰੀ ਕੀਤੀ।

•           ਮੇਘਾਲਿਆ: ਮੇਘਾਲਿਆ ਦੇ ਪੂਰਬੀ ਤੇ ਪੱਛਮੀ ਜੈਂਤੀਆ ਹਿਲਜ਼ ਜ਼ਿਲ੍ਹਿਆਂ ਦੇ ਡੀਸੀਜ਼ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਦੀ ਮਦਦ ਕਰਨ ਦੀਆਂ ਚਾਹਵਾਨ ਸਾਰੀਆਂ ਗ਼ੈਰਸਰਕਾਰੀ ਜੱਥੇਬੰਦੀਆਂ (ਐੱਨਜੀਓਜ਼), ਏਜੰਸੀਆਂ ਤੇ ਰਾਜ ਤੇ ਜ਼ਿਲ੍ਹੇ ਤੋਂ ਬਾਹਰ ਦੇ ਵਿਅਕਤੀਆਂ ਨੂੰ ਸਬੰਧਿਤ ਅਧਿਕਾਰੀਆਂ ਕੋਲ ਆਪਣੇ ਨਾਮ ਰਜਿਸਟਰ ਕਰਵਾਉਣ ਦੀ ਹਿਦਾਇਤ ਜਾਰੀ ਕੀਤੀ ਹੈ।

•           ਨਾਗਾਲੈਂਡ: ਰਾਜ ਸਰਕਾਰ ਨੇ ਕਿਹਾ ਕਿ 363 ਵਿਅਕਤੀਆਂ ਨੂੰ ਆਸਰਾ ਦੇਣ ਵਾਲੇ ਰਾਹਤ ਕੈਂਪ ਦੀਮਾਪੁਰ ਚ ਮੁੜ ਕੰਮ ਕਰ ਰਹੇ ਹਨ, ਜ਼ਿਲ੍ਹਾ ਪ੍ਰਸ਼ਾਸਨ ਤੇ ਗ਼ੈਰਸਰਕਾਰੀ ਜੱਥੇਬੰਦੀਆਂ ਵੱਲੋਂ 2000 ਹੋਰ ਵਿਅਕਤੀਆਂ ਨੂੰ ਅਨਾਜ ਤੇ ਸੁੱਕਾ ਰਾਸ਼ਨ ਮੁਹੱਈਆ ਕਰਵਾ ਜਾ ਰਿਹਾ ਹੈ।

•           ਸਿੱਕਿਮ: ਮੁੱਖ ਮੰਤਰੀ ਨੇ ਸੂਚਿਤ ਕੀਤਾ ਕਿ ਕੈਬਿਨੇਟ ਦੀ ਇੱਕ ਮੀਟਿੰਗ 15 ਅਪ੍ਰੈਲ 2020 ਨੂੰ ਹੋਵੇਗੀ, ਜਿਸ ਵਿੱਚ ਕੋਵਿਡ–19 ਕਾਰਨ ਦਰਪੇਸ਼ ਚੁਣੌਤੀਆਂ ਬਾਰੇ ਅਗਲਾ ਫ਼ੈਸਲਾ ਲਿਆ ਜਾਵੇਗਾ।

•           ਤ੍ਰਿਪੁਰਾ: ਸਰਕਾਰ ਨੇ ਇੱਟਾਂ ਦੇ ਭੱਠਿਆਂ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਲਈ 3.58 ਕਰੋੜ ਰੁਪਏ ਦੀ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਹਰੇਕ ਪ੍ਰਵਾਸੀ ਕਾਮੇ ਨੂੰ 1,000–1000 ਰੁਪਏ ਤੇ 20–20 ਦਿਨਾਂ ਦਾ ਰਾਸ਼ਨ ਮਿਲੇਗਾ।

•           ਮਹਾਰਾਸ਼ਟਰ ਪੁਲਿਸ ਨੇ ਲੌਕਡਾਊਨ ਦੌਰਾਨ ਪਾਬੰਦੀ ਦੇ ਹੁਕਮਾਂ ਤੇ ਕੁਆਰੰਟੀਨ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 35,000 ਅਪਰਾਧ ਦਰਜ ਕੀਤੇ ਹਨ। ਇਸ ਦੌਰਾਨ 134 ਹੋਰਨਾਂ ਦੇ ਟੈਸਟ ਪਾਜ਼ਿਟਿਵ ਆਏ ਹਨ ਤੇ ਇੰਝ ਰਾਜ ਵਿੱਚ ਕੋਰੋਨਾਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧ ਕੇ 1,895 ਹੋ ਗਈ ਹੈ।

•           ਮੱਧ ਪ੍ਰਦੇਸ਼: ਮਹਾਰਾਸ਼ਟਰ ਤੋਂ ਬਾਅਦ, ਭਾਰਤ ਚ ਕੋਵਿਡ–19 ਨਾਲ ਹੋਈਆਂ ਮੌਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਹੁਣ ਤੱਕ ਦੂਜੇ ਨੰਬਰ ਉੱਤੇ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਮਹਾਰਾਸ਼ਟਰ ਵਿੱਚ 127 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦ ਕਿ ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 36 ਮੌਤਾਂ ਹੋ ਚੁੱਕੀਆਂ ਹਨ।

•           ਰਾਜਸਥਾਨ: ਰਾਜਸਥਾਨ ਚ ਕੋਰੋਨਾ ਵਾਇਰਸ ਦੇ 151 ਨਵੇਂ ਕੇਸ ਦਰਜ ਹੋਏ ਹਨ, ਇੰਝ ਕੋਵਿਡ–19 ਦੇ ਕੁੱਲ ਮਾਮਲੇ ਹੁਣ 751 ਹੋ ਗਏ ਹਨ। ਇਸ ਘਾਤਕ ਵਾਇਰਸ ਦੀ ਲਾਗ ਤੋਂ ਗ੍ਰਸਤ ਹੋਏ ਕੁੱਲ ਵਿਅਕਤੀਆਂ ਵਿੱਚੋਂ 21 ਠੀਕ ਹੋ ਚੁੱਕੇ ਹਨ ਤੇ 3 ਦਾ ਦੇਹਾਂਤ ਹੋ ਗਿਆ ਹੈ।

•           ਗੁਜਰਾਤ: ਗੁਜਰਾਤ ਚ ਕੋਰੋਨਾ ਵਾਇਰਸ ਦੇ 67 ਨਵੇਂ ਮਾਮਲੇ ਦਰਜ ਹੋਏ ਹਨ, ਜਿਸ ਨਾਲ ਗੁਜਰਾਤ ਚ ਕੋਵਿਡ–19 ਮਾਮਲਿਆਂ ਦੀ ਕੁੱਲ ਗਿਣਤੀ 308 ਹੋ ਗਈ ਹੈ। ਇਸ ਵਾਇਰਸ ਦੀ ਛੂਤ ਤੋਂ ਗ੍ਰਸਤ ਹੋਏ ਕੁੱਲ ਲੋਕਾਂ ਵਿੱਚੋਂ 31 ਠੀਕ ਹੋ ਚੁੱਕੇ ਹਨ ਤੇ 19 ਦਾ ਦੇਹਾਂਤ ਹੋ ਗਿਆ ਹੈ।

•           ਜੰਮੂ ਅਤੇ ਕਸ਼ਮੀਰ: ਅੱਜ ਜੰਮੂ ਤੇ ਕਸ਼ਮੀਰ ਚ ਕੋਵਿਡ–19 ਦੇ 21 ਨਵ਼ ਮਾਮਲੇ ਦਰਜ ਹੋਏ। ਕਸ਼ਮੀਰ ਡਿਵੀਜ਼ਨ ਤੋਂ 17 ਅਤੇ ਜੰਮੂ ਡਿਵੀਜ਼ਨ ਤੋਂ 4.  ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਹੁਣ 245 ਹੋ ਗਈ ਹੈ।

 

ਕੋਵਿਡ-19 ਬਾਰੇ ਤੱਥਾਂ ਦੀ ਜਾਂਚ #Covid19

 

https://static.pib.gov.in/WriteReadData/userfiles/image/image0043KWW.jpg

https://static.pib.gov.in/WriteReadData/userfiles/image/image005OVDU.jpg

 

https://static.pib.gov.in/WriteReadData/userfiles/image/image006UWL5.jpg

https://pbs.twimg.com/profile_banners/231033118/1584354869/1500x500

 

 

 

******

ਵਾਈਕੇਬੀ
 


(Release ID: 1613797) Visitor Counter : 265