ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਵੱਲੋਂ ਪ੍ਰੈੱਸ ਬਿਆਨ

Posted On: 11 APR 2020 11:04AM by PIB Chandigarh

ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਅਤੇ ਸਮੁੱਚੇ ਦੇਸ਼ ਵਿੱਚ ਇਸ ਦੀਆਂ ਬ੍ਰਾਂਚਾਂ ਦੀ ਇਹ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਉਨ੍ਹਾਂ ਵਿਅਕਤੀਆਂ ਦੀ ਸੰਤੁਸ਼ਟੀ ਲਈ ਕਾਰਜ ਕਰੇ ਜਿਨ੍ਹਾਂ ਨੇ ਇਸ ਦੇ  ਹੱਲ ਲਈ ਟ੍ਰਿਬਿਊਨਲ ਕੋਲ ਪਹੁੰਚ ਕੀਤੀ ਹੈ। ਤੱਥ ਇਹ ਹਨ ਕਿ ਫਰਵਰੀ 2020 ਤੱਕ ਇਸ ਦੀ ਕੇਸਾਂ ਦੀ ਨਿਪਟਾਰਾ ਦਰ ਬੇਮਿਸਾਲ ਰਹੀ ਹੈ।

 

ਕੋਰੋਨਾਵਾਇਰਸ ਦੇ ਫੈਲਾਅ ਦੇ ਨਾਲ ਵਿਕਲਪ ਸੁਨਿਸ਼ਚਿਤ ਕਰਨ ਲਈ ਮੀਟਿੰਗਾਂ ਦੀ ਵਿਵਸਥਾ ਕੀਤੀ ਗਈ ਤਾਕਿ  ਸਮਾਜਿਕ ਦੂਰੀ ਬਣਾਈ ਰੱਖੀ ਜਾਵੇ। ਹਾਲਾਂਕਿ ਸਰਕਾਰ ਵੱਲੋਂ 22 ਮਾਰਚ ਤੋਂ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਇਹ ਅਸੰਭਵ ਹੋ ਗਿਆ। ਲੌਕਡਾਊਨ ਲਗਾਉਣ ਕਾਰਨ ਬੈਂਚਾਂ ਦਾ ਕੰਮ ਕਰਨਾ ਅਸੰਭਵ ਹੋ ਗਿਆ ਕਿਉਂਕਿ ਨਾ ਤਾਂ ਵਕੀਲ ਅਤੇ ਨਾ ਹੀ ਟ੍ਰਿਬਿਊਨਲ ਦੇ ਕਰਮਚਾਰੀ ਕੰਮ ਤੇ ਜਾਣ ਦੀ ਸਥਿਤੀ ਵਿੱਚ ਹਨ। ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਨ ਦਾ ਵਿਕਲਪ ਪਹਿਲਾਂ ਉਪਲੱਬਧ ਨਹੀਂ ਸੀ ਕਿਉਂਕਿ ਲਾਜ਼ਮੀ ਉਪਕਰਣ ਅਤੇ ਬੁਨਿਆਦੀ ਢਾਂਚਾ ਉਪਲੱਬਧ ਨਹੀਂ ਸੀ ਅਤੇ ਦੂਜਾ ਲੌਕਡਾਊਨ ਦੌਰਾਨ ਇਨ੍ਹਾਂ ਦੀ ਖਰੀਦਦਾਰੀ ਕਰਨੀ ਵੀ ਸੰਭਵ ਨਹੀਂ ਹੈ। ਮੁੱਖ ਬੈਂਚ 2 ਤੋਂ 12 ਅਪ੍ਰੈਲ ਤੱਕ ਘੱਟ ਸਮੇਂ ਦੀਆਂ ਛੁੱਟੀਆਂ ਤੇ ਜਾਣ ਵਾਲਾ ਸੀ।

 

ਅੱਗੇ ਦੀ ਕਾਰਵਾਈ ਸਰਕਾਰ ਵੱਲੋਂ 15.04.2020 ਤੋਂ ਬਾਅਦ ਚੁੱਕੇ ਜਾਣ ਵਾਲੇ ਕਦਮਾਂ ਦੇ ਅਧਾਰ ਤੇ ਤੈਅ ਕੀਤੀ ਜਾਵੇਗੀ। ਜੇਕਰ ਅਦਾਲਤਾਂ ਦੇ ਸੰਚਾਲਨ ਦੀ ਥੋੜ੍ਹੀ ਜਿਹੀ ਵੀ ਸੰਭਾਵਨਾ ਮੌਜੂਦ ਹੁੰਦੀ ਹੈ ਤਾਂ ਉਸ ਦਾ ਲਾਭ ਉਠਾਇਆ ਜਾਵੇਗਾ।

 

*********

 

ਵੀਜੀ/ਐੱਸਐੱਨਸੀ



(Release ID: 1613237) Visitor Counter : 134