PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
09 APR 2020 7:20PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਹੁਣ ਤੱਕ 5,734 ਪੁਸ਼ਟੀ ਹੋਏ ਮਾਮਲੇ ਤੇ 166 ਮੌਤਾਂ ਦਰਜ ਕੀਤੀਆਂ ਗਈਆਂ ਹਨ। 473 ਵਿਅਕਤੀ ਠੀਕ ਹੋ ਕੇ ਤੰਦਰੁਸਤ/ਡਿਸਚਾਰਜ ਹੋ ਚੁੱਕੇ ਹਨ।
- ਭਾਰਤ ਸਰਕਾਰ ਨੇ ਕੋਵਿਡ-19 ਐਮਰਜੈਂਸੀ ਹੁੰਗਾਰੇ ਅਤੇ ਸਿਹਤ ਸਿਸਟਮ ਤਿਆਰੀ ਪੈਕੇਜ ਲਈ 15,000 ਕਰੋੜ ਰੁਪਏ ਪ੍ਰਵਾਨ ਕੀਤੇ।
- ਮੰਤਰੀਆਂ ਦੇ ਗਰੁੱਪ ਨੇ ਕੋਵਿਡ–19 ਦੀ ਮੌਜੂਦਾ ਸਥਿਤੀ ਤੇ ਉਸ ਦੇ ਪ੍ਰਬੰਧ ਲਈ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ।
- ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ ਹੁਣ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ’
- ਗ਼ੈਰ-ਸਰਕਾਰੀ ਸੰਗਠਨਾਂ ਨੂੰ ਰਾਹਤ ਕਾਰਜਾਂ ਲਈ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਤੋਂ ਸਿੱਧੇ ਅਨਾਜ ਖਰੀਦਣ ਦੀ ਆਗਿਆ।
- ਅਸਾਧਾਰਨ ਜਨਰਲ ਮੀਟਿੰਗਾਂ ਕਰਨ ਲਈ ਕੰਪਨੀਆਂ ਵਾਸਤੇ ਨਿਯਮਾਂ ਵਿੱਚ ਛੂਟ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ
ਹੁਣ ਤੱਕ 5,734 ਪੁਸ਼ਟੀ ਹੋਏ ਮਾਮਲੇ ਤੇ 166 ਮੌਤਾਂ ਦਰਜ ਕੀਤੀਆਂ ਗਈਆਂ ਹਨ। 473 ਵਿਅਕਤੀ ਠੀਕ ਹੋ ਕੇ ਤੰਦਰੁਸਤ/ਡਿਸਚਾਰਜ ਹੋ ਚੁੱਕੇ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਲਸਟਰ ਨਿਯੰਤ੍ਰਣ ਯੋਜਨਾ ਤੇ ਹਸਪਤਾਲ ਦੀ ਤਿਆਰੀ (ਕੋਵਿਡ–19 ਮਰੀਜ਼ਾਂ ਲਈ ਆਈਸੀਯੂ ਤੇ ਵੈਂਟੀਲੇਟਰ ਪ੍ਰਬੰਧ) ਨਾਲ ਸਬੰਧਿਤ ਗਤਵਿਧੀਆਂ ’ਚ ਰਾਜਾਂ ਤੇ ਰਾਜ ਸਿਹਤ ਵਿਭਾਗ ਨੂੰ ਸਹਾਇਤਾ ਦੇਣ ਲਈ ਉੱਚ–ਪੱਧਰੀ ਬਹੁ–ਵਿਸ਼ਿਆਂ ਨਾਲ ਸਬੰਧਿਤ ਟੀਮਾਂ ਤੈਨਾਤ ਕੀਤੀਆਂ ਹਨ।
https://pib.gov.in/PressReleseDetail.aspx?PRID=1612639
ਭਾਰਤ ਸਰਕਾਰ ਨੇ ਕੋਵਿਡ-19 ਐਮਰਜੈਂਸੀ ਹੁੰਗਾਰੇ ਅਤੇ ਸਿਹਤ ਸਿਸਟਮ ਤਿਆਰੀ ਪੈਕੇਜ ਲਈ 15,000 ਕਰੋੜ ਰੁਪਏ ਪ੍ਰਵਾਨ ਕੀਤੇ
ਭਾਰਤ ਸਰਕਾਰ ਨੇ 'ਇੰਡੀਆ ਕੋਵਿਡ-19 ਐਮਰਜੈਂਸੀ ਹੁੰਗਾਰੇ ਅਤੇ ਸਿਹਤ ਸਿਸਟਮ ਤਿਆਰੀ ਪੈਕੇਜ' ਲਈ 15,000 ਕਰੋੜ ਰੁਪਏ ਦੇ ਅਹਿਮ ਨਿਵੇਸ਼ ਨੂੰ ਪ੍ਰਵਾਨਗੀ ਦਿੱਤੀ ਹੈ। ਪ੍ਰਵਾਨ ਹੋਈ ਇਹ ਰਕਮ ਕੋਵਿਡ-19 ਐਮਰਜੈਂਸੀ ਹੁੰਗਾਰੇ (7774 ਕਰੋੜ ਰੁਪਏ) ਅਤੇ ਬਾਕੀ ਰਕਮ ਦਰਮਿਆਨੀ ਮਿਆਦ ਦੀ ਹਿਮਾਇਤ (1-4 ਸਾਲ) ਮਿਸ਼ਨ ਮੋਡ ਪਹੁੰਚ ਤਹਿਤ ਜਾਰੀ ਕੀਤੀ ਹੈ।
https://pib.gov.in/PressReleseDetail.aspx?PRID=1612534
ਮੰਤਰੀਆਂ ਦੇ ਗਰੁੱਪ ਨੇ ਕੋਵਿਡ–19 ਦੀ ਮੌਜੂਦਾ ਸਥਿਤੀ ਤੇ ਉਸ ਦੇ ਪ੍ਰਬੰਧ ਲਈ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ
ਮੰਤਰੀਆਂ ਦੇ ਗਰੁੱਪ ਨੇ ਕੋਵਿਡ–19 ਦੇ ਨਿਯੰਤ੍ਰਣ ਤੇ ਪ੍ਰਬੰਧ ਬਾਰੇ ਵਿਸਤ੍ਰਿਤ ਵਿਚਾਰ–ਵਟਾਂਦਰਾ ਕੀਤਾ। ਮੰਤਰੀਆਂ ਦੇ ਗਰੁੱਪ ਨੇ ਹੁਣ ਤੱਕ ਚੁੱਕੇ ਗਏ ਕਦਮਾਂ, ਨਿਵਾਰਣ ਰਣਨੀਤੀ ਵਜੋਂ ਸਮਾਜਿਕ–ਦੂਰੀ ਦੇ ਉਪਾਵਾਂ ਦੀ ਮੌਜੂਦਾ ਹਾਲਤ ਤੇ ਕੋਵਿਡ–19 ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਤੇ ਨਾਲ ਹੀ ਰਾਜਾਂ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਬਾਰੇ ਵੀ ਚਰਚਾ ਕੀਤੀ।
https://pib.gov.in/PressReleseDetail.aspx?PRID=1612534
ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ ਹੁਣ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ’
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ ਹੁਣ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੈ। ਸ਼੍ਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਡੋਨਾਲਡ ਟ੍ਰੰਪ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ। ਦਰਅਸਲ, ਸ਼੍ਰੀ ਡੋਨਾਲਡ ਟ੍ਰੰਪ ਨੇ ‘ਕੋਵਿਡ-19’ ਦੇ ਖ਼ਿਲਾਫ਼ ਸੰਯੁਕਤ ਰਾਜ ਅਮਰੀਕਾ ਦੀ ਲੜਾਈ ਵਿੱਚ ‘ਹਾਈਡ੍ਰੋਕਸੀਕਲੋਰੋਕੁਈਨ’ ਦੀ ਸਪਲਾਈ ਕਰਨ ਸਬੰਧੀ ਭਾਰਤ ਦੇ ਫੈਸਲੇ ਲਈ ਆਪਣਾ ਆਭਾਰ ਵਿਅਕਤ ਕੀਤਾ ਹੈ।
https://pib.gov.in/PressReleseDetail.aspx?PRID=1612415
ਗ਼ੈਰ-ਸਰਕਾਰੀ ਸੰਗਠਨਾਂ ਨੂੰ ਰਾਹਤ ਕਾਰਜਾਂ ਲਈ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਤੋਂ ਸਿੱਧੇ ਅਨਾਜ ਖਰੀਦਣ ਦੀ ਆਗਿਆ
ਗ਼ੈਰ-ਸਰਕਾਰੀ ਸੰਗਠਨ ਅਤੇ ਚੈਰੀਟੇਬਲ ਸੰਸਥਾਵਾਂ ਦੇਸ਼ਵਿਆਪੀ ਲੌਕਡਾਊਨ ਦੇ ਇਸ ਸਮੇਂ ਦੌਰਾਨ ਹਜ਼ਾਰਾਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਪਕਾਇਆ ਭੋਜਨ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਸੰਗਠਨਾਂ ਨੂੰ ਅਨਾਜ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੀਆਂ ਸੰਸਥਾਵਾਂ ਨੂੰ ਈ-ਨਿਲਾਮੀ ਦੀ ਪ੍ਰਕਿਰਿਆ ਤੋਂ ਬਿਨਾ ਮੁਕਤ ਬਜ਼ਾਰ ਵਿਕਰੀ ਯੋਜਨਾ (ਓਐੱਮਐੱਸਐੱਸ) ਰੇਟਾਂ ਤੇ ਚਾਵਲ ਅਤੇ ਕਣਕ ਮੁਹੱਈਆ ਕਰਵਾਉਣ।
https://pib.gov.in/PressReleseDetail.aspx?PRID=1612361
ਕਾਰਪੋਰੇਟ ਮਾਮਲੇ ਮੰਤਰਾਲੇ (ਐੱਮਸੀਏ) ਨੇ ਕੰਪਨੀਆਂ ਨੂੰ ਵੀਡੀਓ ਕਾਨਫਰੰਸਿੰਗ (ਵੀਸੀ) ਜਾਂ ਅਦਰ ਆਡੀਓ ਵਿਜ਼ੂਅਲ ਮੀਨਸ (ਓਏਵੀਐੱਮ) ਜ਼ਰੀਏ ਅਸਾਧਾਰਨ ਜਨਰਲ ਮੀਟਿੰਗਾਂ (ਈਜੀਐੱਮਐੱਸ) ਕਰਨ ਦੀ ਰਜਿਸਟਰਡ ਈਮੇਲ ਰਾਹੀਂ ਈ-ਵੋਟਿੰਗ ਸੁਵਿਧਾ/ਅਸਾਨ ਵੋਟਿੰਗ ਪ੍ਰਦਾਨ ਕਰਨ ਦੀ ਆਗਿਆ ਦਿੱਤੀ
ਕਾਰਪੋਰੇਟ ਮਾਮਲੇ ਮੰਤਰਾਲਾ (ਐੱਮਸੀਏ) ਦੁਆਰਾ 08.04.2020 ਨੂੰ ਜਾਰੀ ਆਮ ਸਰਕੂਲਰ ਨੰਬਰ 14/2020 ਵਿੱਚ 1,000 ਸ਼ੇਅਰਧਾਰਕਾਂ ਜਾਂ ਜ਼ਿਆਦਾ ਸੂਚੀਬੱਧ ਕੰਪਨੀਆਂ ਜਾਂ ਕੰਪਨੀਆਂ ਨੂੰ ਕੰਪਨੀ ਕਾਨੂੰਨ, 2013 ਅਧੀਨ ਵੀਡੀਓ ਕਾਨਫਰੰਸਿੰਗ (ਵੀਸੀ) ਜਾਂ ਅਦਰ ਆਡੀਓ ਵਿਜ਼ੂਅਲ ਮੀਨਸ (ਓਏਵੀਐੱਮ) ਅਤੇ ਈ-ਵੋਟਿੰਗ ਜ਼ਰੀਏ ਈਜੀਐੱਮ ਦਾ ਸੰਚਾਲਨ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਦੂਜੀਆਂ ਕੰਪਨੀਆਂ ਲਈ ਅਸਾਨ ਪਾਲਣ ਕਰਨ ਲਈ ਰਜਿਸਟਰਡ ਈਮੇਲ ਜ਼ਰੀਏ ਮਤਦਾਨ ਲਈ ਬਹੁਤ ਹੀ ਸਧਾਰਨ ਤੰਤਰ ਰੱਖਿਆ ਗਿਆ ਹੈ।
https://pib.gov.in/PressReleseDetail.aspx?PRID=1612341
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਲਈ ਰਾਹਤ ਕਦਮਾਂ ਦੀ ਸਮੀਖਿਆ ਕਰਨ ਲਈ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ
ਕੇਂਦਰੀ ਖੇਤੀਬਾੜੀ ਮੰਤਰੀ ਨੇ ਕੋਵਿਡ-19 ਮਹਾਮਾਰੀ ਦੇ ਮੱਦੇ ਨਜ਼ਰ ਚੁਣੌਤੀਪੂਰਨ ਸਮੇਂ ਦੌਰਾਨ ਵੀ ਖੇਤੀਬਾੜੀ ਗਤੀਵਿਧੀਆਂ ਕਰਵਾਉਣ ਵਿੱਚ ਸਰਗਰਮ ਭੂਮਿਕਾ ਲਈ ਰਾਜਾਂ ਦੀ ਸ਼ਲਾਘਾ ਕੀਤੀ। ਰਾਜਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਨੂੰ ਛੂਟਾਂ ਬਾਰੇ ਫੀਲਡ ਏਜੰਸੀਆਂ ਨੂੰ ਸੰਵੇਦਨਸ਼ੀਲ ਕਰਨ ਅਤੇ ਖੇਤੀ ਉਤਪਾਦਾਂ,ਖਾਦਾਂ ਅਤੇ ਖੇਤੀ ਦੇ ਉਪਕਰਣਾਂ ਅਤੇ ਮਸ਼ੀਨਰੀ ਦੇ ਆਵਾਗਮਨ ਦੀ ਆਗਿਆ ਦੇਣ ਬਾਰੇ ਦੱਸਿਆ।
https://pib.gov.in/PressReleseDetail.aspx?PRID=1612410
ਵਣਜ ਤੇ ਉਦਯੋਗ ਮੰਤਰੀ ਨੇ ਉਦਯੋਗ ਤੇ ਵਪਾਰੀ ਸੰਗਠਨਾਂ ਨਾਲ ਵਿਚਾਰ–ਵਟਾਂਦਰਾ ਕੀਤਾ, ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੰਤਰਾਲਾ ਉਨ੍ਹਾਂ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਯਤਨਸ਼ੀਲ ਹੈ
ਵਣਜ ਤੇ ਉਦਯੋਗ ਮੰਤਰਾਲੇ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਦੇਸ਼ ਦੇ ਵੱਖੋ–ਵੱਖਰੇ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਵਿਚਾਰ–ਵਟਾਂਦਰਾ ਕੀਤਾ, ਜਿਸ ਦਾ ਮੰਤਵ ਕੋਵਿਡ–19 ਤੇ ਉਸ ਤੋਂ ਬਾਅਦ ਕੀਤੇ ਗਏ ਲੌਕਡਾਊਨ ਦੇ ਮੱਦੇਨਜ਼ਰ ਜ਼ਮੀਨੀ ਸਥਿਤੀ ਦੇ ਨਾਲ–ਨਾਲ ਉਨ੍ਹਾਂ ਸਾਹਮਣੇ ਮੌਜੂਦ ਸਮੱਸਿਆਵਾਂ ਦਾ ਮੁਲਾਂਕਣ ਕਰਨਾ ਸੀ। ਉਨ੍ਹਾਂ ਕਿਹਾ ਕਿ ਮੰਤਰਾਲਾ ਪਹਿਲਾਂ ਤੋਂ ਹੀ ਲੌਜਿਸਟਿਕਸ ਤੇ ਬਰਾਮਦ–ਦਰਾਮਦ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਤੇ ਇਸ ਦੇ ਨਾਲ ਹੀ ਉਦਯੋਗ ਜਗਤ ਤੇ ਵਪਾਰੀਆਂ ਦੀਆਂ ਹੋਰ ਚਿੰਤਾਵਾਂ ਨੂੰ ਵੀ ਵਿਭਿੰਨ ਮੰਤਰਾਲਿਆਂ ਸਾਹਮਣੇ ਉਠਾ ਰਿਹਾ ਹੈ।
https://pib.gov.in/PressReleseDetail.aspx?PRID=1612579
ਸ਼੍ਰੀ ਪੀਯੂਸ਼ ਗੋਇਲ ਨੇ ਨਿਰਯਾਤਕਾਂ ਨੂੰ ਕੋਵਿਡ ਦੇ ਪ੍ਰਕੋਪ ਤੋਂ ਬਾਅਦ ਆਪਣੀਆਂ ਸਮਰੱਥਾਵਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਵੱਡਾ ਸੋਚਣ ਅਤੇ ਤਿਆਰ ਰਹਿਣ ਦਾ ਸੱਦਾ ਦਿੱਤਾ; ਕਿਹਾ ਕਿ ਅਸੀਂ ਵਿਸ਼ਵ ਪੱਧਰ ’ਤੇ ਜ਼ਿੰਮੇਵਾਰ ਨਾਗਰਿਕ ਹਾਂ
ਵਣਜ ਤੇ ਉਦਯੋਗ ਮੰਤਰਾਲੇ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਦੀਆਂ ਵਿਭਿੰਨ ਨਿਰਯਾਤ ਪ੍ਰਮੋਸ਼ਨ ਕੌਂਸਲਾਂ ਨਾਲ ਕੋਵਿਡ-19 ਅਤੇ ਇਸ ਦੇ ਬਾਅਦ ਦੇ ਲੌਕਡਾਊਨ ਦੇ ਮੱਦੇਨਜ਼ਰ ਜ਼ਮੀਨੀ ਸਥਿਤੀ ਅਤੇ ਸਮੱਸਿਆਵਾਂ ਦਾ ਅੰਦਾਜ਼ਾ ਲਗਾਉਣ ਲਈ ਗੱਲਬਾਤ ਕੀਤੀ।
https://pib.gov.in/PressReleseDetail.aspx?PRID=1612335
ਡਾਕ ਜੀਵਨ ਬੀਮਾ ਅਤੇ ਗ੍ਰਾਮੀਣ ਡਾਕ ਜੀਵਨ ਬੀਮਾ ਲਈ ਪ੍ਰੀਮੀਅਮ ਭੁਗਤਾਨ ਦੀ ਮਿਆਦ 30 ਜੂਨ 2020 ਤੱਕ ਵਧਾਈ ਗਈ
ਸਾਰੇ ਪੀਐੱਲਆਈ/ਆਰਪੀਐੱਲਆਈ ਗਾਹਕਾਂ ਨੂੰ ਸੁਵਿਧਾ ਪ੍ਰਦਾਨ ਕਰਨ ਦੇ ਉਪਾਅ ਦੇ ਤੌਰ 'ਤੇ, ਪੋਸਟਲ ਲਾਈਫ ਇੰਸ਼ੋਰੇਸ ਡਾਇਰੈਟੋਰੇਟ, ਡਾਕ ਵਿਭਾਗ, ਸੰਚਾਰ ਮੰਤਰਾਲੇ ਨੇ ਮਾਰਚ 2020, ਅਪ੍ਰੈਲ 2020 ਅਤੇ ਮਈ 2020 ਦੇ ਬਕਾਏ ਪ੍ਰੀਮੀਅਮ ਦੀ ਅਦਾਇਗੀ ਦੀ ਮਿਆਦ, ਬਿਨਾਂ ਕੋਈ ਜੁਰਮਾਨਾ/ਡਿਫਾਲਟ ਫੀਸ ਲਏ, 30 ਜੂਨ 2020 ਤੱਕ ਵਧਾ ਦਿੱਤੀ ਹੈ।
https://pib.gov.in/PressReleseDetail.aspx?PRID=1612592
ਕੋਵਿਡ-19 ਬਾਰੇ ਵਿਸ਼ੇਸ਼ ਪ੍ਰਸ਼ਨਾਂ ਦਾ ਜਵਾਬ ਦੇਣ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸਵੱਛਤਾ ਐਪ ਦਾ ਸੰਸ਼ੋਧਿਤ ਸੰਸਕਰਨ ਜਾਰੀ ਕੀਤਾ
ਸਵੱਛਤਾ-ਐੱਮਓਐੱਚਯੂਏ ਐਪ ਨਾਗਰਿਕਾਂ ਲਈ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੀ ਅਗਵਾਈ ਹੇਠ ਇੱਕ ਬਹੁਤ ਹੀ ਮਕਬੂਲ ਸ਼ਿਕਾਇਤ ਨਿਵਾਰਨ ਐਪ ਹੈ, ਦੇ ਦੇਸ਼ ਭਰ ਵਿੱਚ 1.7 ਕਰੋੜ + ਸ਼ਹਿਰੀ ਮੈਂਬਰ ਹਨ। ਇਸ ਐਪ ਨੂੰ ਹੋਰ ਸੋਧਿਆ ਅਤੇ ਮਜ਼ਬੂਤ ਕੀਤਾ ਗਿਆ ਹੈ ਤਾਕਿ ਨਾਗਰਿਕ ਕੋਵਿਡ-19 ਨਾਲ ਸਬੰਧਿਤ ਸ਼ਿਕਾਇਤਾਂ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਤੋਂ ਹੱਲ ਕਰਵਾ ਸਕਣ।
https://pib.gov.in/PressReleseDetail.aspx?PRID=1612458
ਭਾਰਤੀ ਰੇਲਵੇ ਨੇ ਲਗਭਗ 6 ਲੱਖ ਰਿਊਜੇਬਲ ਫੇਸਮਾਸਕ ਅਤੇ 40000 ਲੀਟਰ ਤੋਂ ਅਧਿਕ ਹੈਂਡ ਸੈਨੀਟਾਈਜ਼ਰਾਂ ਦਾ ਉਤਪਾਦਨ ਕੀਤਾ ਹੈ
ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਾਵਾਂ ਦੀ ਨਿਰੰਤਰਤਾ ਵਿੱਚ, ਭਾਰਤੀ ਰੇਲਵੇ ਭਾਰਤ ਸਰਕਾਰ ਦੀਆਂ ਸਿਹਤ ਪਹਿਲਾਂ ਨੂੰ ਸਹਾਇਤਾ ਦੇਣ ਦੇ ਸਾਰੇ ਯਤਨ ਕਰ ਰਿਹਾ ਹੈ। ਇਸ ਦਿਸ਼ਾ ਵਿੱਚ ਭਾਰਤੀ ਰੇਲਵੇ ਆਪਣੇ ਸਾਰੇ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਵਿੱਚ ਹੀ ਰਿਊਜੇਬਲ ਫੇਸਮਾਸਕ ਅਤੇ ਹੈਂਡ ਸੈਨੀਟਾਈਜ਼ਰਾਂ ਦਾ ਉਤਪਾਦਨ ਕਰ ਰਿਹਾ ਹੈ।
https://pib.gov.in/PressReleseDetail.aspx?PRID=1612464
ਰੇਲਵੇ ਨੇ ਆਪਣੀ ਸਮਾਜਿਕ ਸੇਵਾ ਪ੍ਰਤੀਬੱਧਤਾ ਅਨੁਸਾਰ 28 ਮਾਰਚ ਤੋਂ ਲੋੜਵੰਦਾਂ ਨੂੰ 8.5 ਲੱਖ ਤੋਂ ਵੱਧ ਭੋਜਨ ਦੇ ਪੈਕਟ ਉਪਲੱਬਧ ਕਰਵਾਏ
ਭਾਰਤੀ ਰੇਲਵੇ ਨੇ ਆਪਣੀ ਸਮਾਜਿਕ ਸੇਵਾ ਦੀ ਪ੍ਰਤੀਬੱਧਤਾ ਅਨੁਸਾਰ, ਕੋਵਿਡ-19 ਕਾਰਨ ਲੌਕਡਾਊਨ ਵਿੱਚ ਜ਼ਰੂਰਤਮੰਦਾਂ ਨੂੰ ਭੋਜਨ ਦੇਣਾ ਸ਼ੁਰੂ ਕੀਤਾ ਹੈ। ਆਈਆਰਸੀਟੀਸੀ ਦੀਆਂ ਮੁੱਖ ਰਸੋਈਆਂ, ਆਰਪੀਐੱਫ ਸੰਸਾਧਨਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਦੇ ਯੋਗਦਾਨ ਰਾਹੀਂ ਦੁਪਹਿਰ ਦੇ ਭੋਜਨ ਲਈ ਵੱਡੇ ਪੱਧਰ ’ਤੇ ਪੇਪਰ ਪਲੇਟਾਂ ਵਿੱਚ ਭੋਜਨ ਅਤੇ ਰਾਤ ਦੇ ਖਾਣੇ ਲਈ ਫੂਡ ਪੈਕੇਟ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਭੋਜਨ ਦੀ ਵੰਡ ਗ਼ਰੀਬਾਂ, ਬੇਆਸਰਿਆਂ, ਭਿਖਾਰੀਆਂ, ਬੱਚਿਆਂ, ਕੁਲੀਆਂ, ਪਰਵਾਸੀ ਮਜ਼ਦੂਰਾਂ, ਫਸੇ ਹੋਏ ਵਿਅਕਤੀਆਂ ਅਤੇ ਜੋ ਵੀ ਰੇਲਵੇ ਸਟੇਸ਼ਨਾਂ ’ਤੇ ਭੋਜਨ ਦੀ ਤਲਾਸ਼ ਵਿੱਚ ਆਉਂਦੇ ਹਨ, ਨੂੰ ਕੀਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਅਤੇ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਮੂਨ ਜੇ-ਇਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ-19 ਆਲਮੀ ਮਹਾਮਾਰੀ ਅਤੇ ਇਸ ਦੀ ਵਜ੍ਹਾ ਨਾਲ ਗਲੋਬਲ ਸਿਹਤ ਪ੍ਰਣਾਲੀਆਂ ਸਾਹਮਣੇ ਉਤਪੰਨ ਚੁਣੌਤੀਆਂ ਦੇ ਨਾਲ-ਨਾਲ ਆਰਥਿਕ ਸਥਿਤੀ ’ਤੇ ਵੀ ਚਰਚਾ ਕੀਤੀ। ਇਸ ਦੇ ਨਾਲ ਹੀ ਦੋਹਾਂ ਨੇਤਾਵਾਂ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਆਪਣੇ-ਆਪਣੇ ਦੇਸ਼ਾਂ ਵਿੱਚ ਉਠਾਏ ਗਏ ਵਿਭਿੰਨ ਕਦਮਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
https://pib.gov.in/PressReleseDetail.aspx?PRID=1612516
ਪ੍ਰਧਾਨ ਮੰਤਰੀ ਅਤੇ ਯੁਗਾਂਡਾ ਗਣਰਾਜ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੁਗਾਂਡਾ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਯੋਵੇਰੀ ਕਾਗੁਟਾ ਮੁਸੇਵੇਨੀ (H.E. Yoweri Kaguta Museveni) ਨਾਲ ਅੱਜ ਟੈਲੀਫੋਨ ’ਤੇ ਗੱਲਬਾਤ ਕੀਤੀ।ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਤੋਂ ਉਤਪੰਨ ਸਿਹਤ ਅਤੇ ਆਰਥਿਕ ਚੁਣੌਤੀਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੁਸੇਵੇਨੀ ਨੂੰ ਭਰੋਸਾ ਦਿੱਤਾ ਕਿ ਭਾਰਤ ਮੌਜੂਦਾ ਸਿਹਤ ਸੰਕਟ ਦੌਰਾਨ ਅਫਰੀਕਾ ਵਿੱਚ ਆਪਣੇ ਮਿੱਤਰਾਂ ਨਾਲ ਇਕਜੁੱਟ ਹੋ ਕੇ ਖੜ੍ਹਾ ਹੈ, ਅਤੇ ਯੁਗਾਂਡਾ ਵਿੱਚ ਵਾਇਰਸ ਨੂੰ ਫੈਲਣ ਤੋਂ ਕੰਟਰੋਲ ਕਰਨ ਦੇ ਯੁਗਾਂਡਾ ਸਰਕਾਰ ਦੇ ਪ੍ਰਯਤਨਾਂ ਨੂੰ ਉਹ ਹਰ ਸੰਭਵ ਸਮਰਥਨ ਦੇਵੇਗਾ।
https://pib.gov.in/PressReleseDetail.aspx?PRID=1612584
ਕੋਵਿਡ–19 ਖ਼ਿਲਾਫ਼ ਲੜਨ ਦੇ ਸਮੂਹਿਕ ਉਦੇਸ਼ ਦੀ ਪੂਰਤੀ ਲਈ ਪਬਲਿਕ ਅਤੇ ਪ੍ਰਾਈਵੇਟ ਏਅਰਲਾਈਨ ਅਪਰੇਟਰ ਤੇ ਸਬੰਧਿਤ ਏਜੰਸੀਆਂ ਅਣਥੱਕ ਮਿਹਨਤ ਕਰ ਰਹੇ ਹਨ
ਕੋਵਿਡ–19 ਲੌਕਡਾਊਨ ਦੇ ਸਮੇਂ ਦੌਰਾਨ, ਆਈਸੀਐੱਮਆਰ, ਐੱਚਐੱਲਐੱਲ ਤੇ ਹੋਰਨਾਂ ਦੀਆਂ ਖੇਪਾਂ ਸਮੇਤ ਜ਼ਰੂਰੀ ਮੈਡੀਕਲ ਸਪਲਾਈ ਸਮੁੱਚੇ ਦੇਸ਼ ’ਚ ਲਗਾਤਾਰ ਕੀਤੀ ਜਾ ਰਹੀ ਹੈ। ਏਅਰ ਇੰਡੀਆ, ਭਾਰਤੀ ਵਾਯੂ ਸੈਨਾ, ਪਵਨ ਹੰਸ, ਇੰਡੀਗੋ ਤੇ ਬਲੂ ਡਾਰਟ ਜਿਹੇ ਘਰੇਲੂ ਸਰਕਾਰੀ ਤੇ ਪ੍ਰਾਈਵੇਟ ਏਅਰਲਾਈਨ ਅਪਰੇਟਰਾਂ ਨੇ 8 ਅਪ੍ਰੈਲ 2020 ਨੂੰ ਦਵਾਈਆਂ, ਆਈਸੀਐੱਮਆਰ ਖੇਪਾਂ, ਐੱਚਐੱਲਐੱਲ ਖੇਪਾਂ ਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਸ੍ਰੀ ਨਗਰ, ਕੋਲਕਾਤਾ, ਚੇਨਈ, ਬੰਗਲੁਰੂ, ਭੁਬਨੇਸ਼ਵਰ ਤੇ ਦੇਸ਼ ਦੇ ਹੋਰ ਖੇਤਰਾਂ ’ਚ ਕੀਤੀ।
https://pib.gov.in/PressReleseDetail.aspx?PRID=1612536
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੀ ਸਲਾਹ ਅਨੁਸਾਰ ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ (ਮੇਨ) 2020 ਦੇ ਔਨਲਾਈਨ ਅਰਜ਼ੀ ਫਾਰਮ ਵਿੱਚ ਸੈਂਟਰ ਸਿਟੀਜ਼ ਦੀ ਪਸੰਦ ਵਿੱਚ ਸੁਧਾਰ ਦੀ ਗੁੰਜਾਇਸ਼ ਵਧਾਈ
ਮੌਜੂਦਾ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਅਤੇ ਜੇਈਈ (ਮੇਨ) 2020 ਦੇ ਬਿਨੈਕਾਰਾਂ ਨੂੰ ਪੈਦਾ ਹੋਈਆਂ ਮੁਸ਼ਕ੍ਲਾਂ ਦੇ ਮੱਦੇਨਜ਼ਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸੰਕ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਬਿਨੈਕਾਰਾਂ ਨੂੰ ਔਨਲਾਈਨ ਅਰਜ਼ੀ ਫਾਰਮਾਂ ਵਿੱਚ ਸੈਂਟਰ ਸਿਟੀਜ਼ ਦੀ ਪਸੰਦ ਵਿੱਚ ਸੁਧਾਰ ਕਰਨ ਦੀ ਗੁੰਜਾਇਸ਼ ਵਧਾਉਣ ਦੀ ਸਲਾਹ ਦਿੱਤੀ। ਇਸ ਅਨੁਸਾਰ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਜਾਰੀ ਕੀਤੇ ਗਏ ਜਨਤਕ ਨੋਟਿਸ ਮਿਤੀ 01.04.2020 ਦੀ ਨਿਰੰਤਰਤਾ ਵਿੱਚ ਅੱਜ ਐੱਨਟੀਏ ਨੇ ਅਰਜ਼ੀ ਫਾਰਮਾਂ ਵਿੱਚ ਸੁਧਾਰ ਕਰਨ ਦੇ ਦਾਇਰੇ ਦਾ ਵਿਸਤਾਰ ਕੀਤਾ ਜਿਸ ਵਿੱਚ ਆਪਣੀ ਪਸੰਦ ਦੇ ਸੈਂਟਰ ਸਿਟੀਜ਼ ਦੀ ਚੋਣ ਕਰਨੀ ਵੀ ਸ਼ਾਮਲ ਹੈ।
https://pib.gov.in/PressReleseDetail.aspx?PRID=1612517
ਭਾਰਤ ਸਰਕਾਰ ਨੇ ਕੋਵਿਡ-19 ਦੇ ਪ੍ਰਬੰਧਨ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਦੀਕਸ਼ਾ ਪਲੈਟਫਾਰਮ ’ਤੇ ‘ਇੰਟੀਗ੍ਰੇਟਿਡ ਗਵਰਨਮੈਂਟ ਔਨਲਾਈਨ ਟਰੇਨਿੰਗ’ (ਆਈਜੀਓਟੀ) ਨਾਮ ਦਾ ਸਿਖਲਾਈ ਪੋਰਟਲ ਸ਼ੁਰੂ ਕੀਤਾ
ਆਈਜੀਓਟੀ ’ਤੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ, ਸਫ਼ਾਈ ਵਰਕਰਾਂ, ਟੈਕਨੀਸ਼ੀਅਨਾਂ, ਸਹਾਇਕ ਨਰਸਿੰਗ ਮਿਡਵਾਈਵਜ਼ (ਏਐੱਨਐੱਮਜ਼), ਰਾਜ ਸਰਕਾਰਾਂ ਦੇ ਅਧਿਕਾਰੀ, ਸਿਵਲ ਰੱਖਿਆ ਅਧਿਕਾਰੀ, ਵਿਭਿੰਨ ਪੁਲਿਸ ਸੰਗਠਨ, ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ), ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ), ਨੈਸ਼ਨਲ ਸਰਵਿਸ ਸਕੀਮ, ਭਾਰਤੀ ਰੈੱਡ ਕਰਾਸ ਸੁਸਾਇਟੀ, ਭਾਰਤ ਸਕਾਊਟਸ ਐਂਡ ਗਾਈਡਸ ਅਤੇ ਹੋਰ ਵਲੰਟੀਅਰਾਂ ਲਈ ਕੋਰਸ ਸ਼ੁਰੂ ਕੀਤੇ ਗਏ ਹਨ।
https://pib.gov.in/PressReleseDetail.aspx?PRID=1612437
ਪਰਸੋਨਲ ਤੇ ਟ੍ਰੇਨਿੰਗ ਵਿਭਾਗ ਕੋਵਿਡ–19 ਦੇ ਮੋਹਰੀ ਜੋਧਿਆਂ ਨੂੰ ਆਪਣੀ ਕਿਸਮ ਦੇ ਪਹਿਲੇ ਆਈਗੌਟ ਈ–ਲਰਨਿੰਗ ਪਲੇਟਫ਼ਾਰਮ (IGOT E-LEARNING PLATFORM) ਨਾਲ ਸਸ਼ਕਤ ਬਣਾਏਗਾ
ਪਰਸੋਨਲ ਤੇ ਟ੍ਰੇਨਿੰਗ ਵਿਭਾਗ ਨੇ ਕੋਵਿਡ–19 ਨਾਲ ਲੜਦੇ ਸਾਰੇ ਮੋਹਰੀ ਕਾਮਿਆਂ ਨੂੰ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਟ੍ਰੇਨਿੰਗ ਤੇ ਅੱਪਡੇਟਸ ਨਾਲ ਪੂਰੀ ਤਰ੍ਹਾਂ ਲੈਸ ਕਰਨ ਵਾਸਤੇ ਸਿੱਖਣ ਦਾ ਇੱਕ ਪਲੇਟਫ਼ਾਰਮ (https://igot.gov.in) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵਾਜਬ ਟ੍ਰੇਨਿੰਗ ਉਨ੍ਹਾਂ ਨੂੰ ਇਸ ਮਹਾਮਾਰੀ ਦੇ ਬਾਅਦ ਦੇ ਪੜਾਵਾਂ ਲਈ ਵੀ ਤਿਆਰ ਕਰੇਗੀ। ਦੂਜੀ ਕਤਾਰ ਦੇ ਸੰਭਾਵੀ ਕਾਰਜ–ਬਲ ਨੂੰ ਕੋਵਿਡ–19 ਟ੍ਰੇਨਿੰਗ ਦੇ ਕੇ, ਭਾਰਤ ਹੰਗਾਮੀ ਹਾਲਾਤ ਲਈ ਬਿਹਤਰ ਤਿਆਰੀ ਕਰ ਸਕੇਗਾ।
https://pib.gov.in/PressReleseDetail.aspx?PRID=1612312
ਭਾਰਤੀ ਰੇਲਵੇ ਨੇ ਸਾਰੇ ਅਹਿਮ ਕੇਂਦਰਾਂ ਨੂੰ ਜੋੜਨ ਲਈ 58 ਰੂਟਾਂ ’ਤੇ 109 ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਦੀ ਸ਼ੁਰੂਆਤ ਕੀਤੀ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਪਾਰਸਲ ਟ੍ਰੇਨਾਂ ਲਈ ਟਾਈਮ–ਟੇਬਲ ਯੁਕਤ ਅਨੁਸੂਚੀ
ਦੇਸ਼ ਭਰ ’ਚ ਸਪਲਾਈ–ਲੜੀ ਨੂੰ ਵੱਡਾ ਹੁਲਾਰਾ ਦੇਣ ਲਈ, ਭਾਰਤੀ ਰੇਲਵੇ ਨੇ ਦੇਸ਼ ਭਰ ’ਚ ਜ਼ਰੂਰੀ ਵਸਤਾਂ ਤੇ ਹੋਰ ਚੀਜ਼ਾਂ ਦੇ ਆਵਾਗਮਨ ਵਾਸਤੇ ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਦੀਆਂ ਬੇਰੋਕ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਆਮ ਨਾਗਰਿਕਾਂ, ਉਦਯੋਗਾਂ ਤੇ ਖੇਤੀਬਾੜੀ ਲਈ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਉਪਲੱਬਧਤਾ ’ਚ ਵਾਧਾ ਹੋਣ ਦੀ ਸੰਭਾਵਨਾ ਹੈ।
https://pib.gov.in/PressReleseDetail.aspx?PRID=1612304
ਕੋਵਿਡ -19 ਲੌਕਡਾਊਨ ਦੇ ਸਮੇਂ ਦੌਰਾਨ ਡਿਜੀਟਲ ਲਰਨਿੰਗ ਵਿੱਚ ਬਹੁਤ ਵੱਡਾ ਵਾਧਾ ਦੇਖਿਆ ਜਾ ਰਿਹਾ ਹੈ
ਸਕੂਲਾਂ ਤੇ ਉੱਚ–ਸਿੱਖਿਆ ਸੰਸਥਾਨਾਂ ਦੋਵਾਂ ਨੇ ਹੀ ਵੱਖੋ–ਵੱਖਰੀਆਂ ਵਿਧੀਆਂ ਜ਼ਰੀਏੇ ਔਨਲਾਈਨ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਉਨ੍ਹਾਂ ਕੋਲ ਉਪਲੱਬਧ ਵਸੀਲਿਆਂ ਉੱਤੇ ਨਿਰਭਰ ਕਰਦਿਆਂ ਅਧਿਐਨ–ਸਮੱਗਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ। ਸਕਾਈਪ, ਜ਼ੂਮ, ਗੂਗਲ ਕਲਾਸਰੂਮ, ਗੂਗਲ ਹੈਂਗਆਊਟ, ਪਿਆਜ਼ਾ ਜਿਹੇ ਪਲੈਟਫ਼ਾਰਮਾਂ ਜ਼ਰੀਏੇ ਢਾਂਚਾਗਤ ਔਨਲਾਈਨ ਕਲਾਸਾਂ ਲਾਈਆਂ ਜਾ ਰਹੀਆਂ ਹਨ; ਅਧਿਆਪਕ ਯੂ–ਟਿਊਬ, ਵ੍ਹਟਸਐਪ, ਸਵਯੰ, ਐੱਨਪੀਟੀਈਐੱਲ ਜਿਹੇ ਡਿਜੀਟਲ ਲਰਨਿੰਗ ਦੇ ਸਰੋਤਾਂ ਦੇ ਸ਼ੇਅਰਿੰਗ ਲਿੰਕਸ ਜ਼ਰੀਏੇ ਲੈਕਚਰ ਤੇ ਕਲਾਸ–ਨੋਟਸ ਅਪਲੋਡ ਕਰ ਰਹੇ ਹਨ ਅਤੇ ਔਨਲਾਈਨ ਜਰਨਲਜ਼ ਤੱਕ ਪਹੁੰਚ ਮੁਹੱਈਆ ਕਰਵਾ ਰਹੇ ਹਨ।
https://pib.gov.in/PressReleseDetail.aspx?PRID=1612546
ਈਐੱਸਆਈਸੀ ਨੇ ਕੋਵਿਡ–19 ਮਹਾਮਾਰੀ ਦੌਰਾਨ ਰਾਹਤ ਦੇਣ ਲਈ ਚੁੱਕੇ ਕਈ ਕਦਮ
ਕੋਵਿਡ–19 ਮਹਾਮਾਰੀ ਕਾਰਨ ਦੇਸ਼ ’ਚ ਹਾਲਾਤ ਬਹੁਤ ਚੁਣੌਤੀਪੂਰਨ ਹਨ। ਸਮਾਜਿਕ –ਦੂਰੀ ਲਾਗੂ ਕਰਨ ਲਈ ਦੇਸ਼ ਦੇ ਬਹੁਤੇ ਹਿੱਸਿਆਂ ਨੂੰ ਲੌਕਡਾਊਨ ’ਚ ਰੱਖਿਆ ਗਿਆ ਹੈ। ਇਸ ਸੰਕਟ ਨਾਲ ਨਿਪਟਣ ਲਈ ‘ਕਰਮਚਾਰੀ ਰਾਜ ਬੀਮਾ ਨਿਗਮ’ (ਈਐੱਸਆਈਸੀ) ਨੇ ਸਬੰਧਿਤ ਧਿਰਾਂ ਤੇ ਜਨਤਕ ਮੈਂਬਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ।
https://pib.gov.in/PressReleseDetail.aspx?PRID=1612304
ਟ੍ਰਾਈਫ਼ੈੱਡ, ਕਬਾਇਲੀ ਸਮੂਹਾਂ ਲਈ ਸੁਰੱਖਿਅਤ ਕੰਮ ਕਰਨਾ ਯਕੀਨੀ ਬਣਾਉਣ ਹਿਤ ਸੈਲਫ ਹੈਲਪ ਗਰੁੱਪਾਂ ਲਈ ਯੂਨੀਸੈਫ਼ ਦੇ ਤਾਲਮੇਲ ਨਾਲ ਇੱਕ ਡਿਜੀਟਲ ਮੁਹਿੰਮ ਸ਼ੁਰੂ ਕਰੇਗਾ ਮੁਹਿੰਮ ਦੀ ਪ੍ਰਮੋਸ਼ਨ ਲਈ ਵੈਬੀਨਾਰ ਕੱਲ੍ਹ ਹੋਵੇਗਾ
ਕਬਾਇਲੀ–ਸਮੂਹਾਂ ਲਈ ਸੁਰੱਖਿਅਤ ਤਰੀਕੇ ਕੰਮ ਕਰਨਾ ਯਕੀਨੀ ਬਣਾਉਣ ਲਈ ਟ੍ਰਾਈਫ਼ੈੱਡ (TRIFED) ਨੇ ਇਸ ਕੰਮ ’ਚ ਲੱਗੇ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਹਿਤ ਇੱਕ ਡਿਜੀਟਲ ਸੰਚਾਰ ਨੀਤੀ ਵਿਕਸਿਤ ਕਰਨ ਲਈ ਯੂਨੀਸੈਫ਼ ਨਾਲ ਤਾਲਮੇਲ ਕਾਇਮ ਕੀਤਾ ਹੈ ਤੇ ਇਸ ਰਾਹੀਂ ਸਮਾਜਿਕ–ਦੂਰੀ ਦੇ ਮਹੱਤਵ ਨੂੰ ਉਜਾਗਰ ਕੀਤਾ ਜਾਵੇਗਾ।
https://pib.gov.in/PressReleseDetail.aspx?PRID=1612320
ਐੱਸਸੀਟੀਆਈਐੱਮਐੱਸਟੀ ਦੇ ਵਿਗਿਆਨੀਆਂ ਨੇ ਸੰਕ੍ਰਮਿਤ ਸੁਆਸੀ ਰਿਸਾਉ ਦੇ ਸੁਰੱਖਿਅਤ ਪ੍ਰਬੰਧਨ ਲਈ ਸੁਪਰ ਸੋਖਕ ਮੈਟੀਰੀਅਲ ਤਿਆਰ ਕੀਤਾ
'ਚਿਤ੍ਰ ਐਕਰੀਲੋਸੋਰਬ ਸਿਕ੍ਰੀਸ਼ਨ ਸੌਲਿਡੀਫਿਕੇਸ਼ਨ ਸਿਸਟਮ' ਨਾਮੀ ਸੰਕ੍ਰਮਿਤ ਸੁਆਸੀ ਰਿਸਾਉ ਅਤੇ ਸਰੀਰ ਦੇ ਹੋਰ ਤਰਲਾਂ ਦੇ ਸੌਲਿਡੀਫਿਕੇਸ਼ਨ ਅਤੇ ਸੰਕ੍ਰਮਣ ਦੂਰ ਕਰਨ ਲਈ ਇੱਕ ਬਹੁਤ ਪ੍ਰਭਾਵਸ਼ਾਲੀ ਸੁਪਰ ਸੋਖਕ ਮੈਟੀਰੀਅਲ ਹੈ।
https://pib.gov.in/PressReleseDetail.aspx?PRID=1612412
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
- ਕੁਆਰੰਟੀਨ ਅਧੀਨ ਲੋਕਾਂ, ਲੱਛਣੀ ਪਾਜ਼ਿਟਿਵ ਅਤੇ ਕੋਵਿਡ ਮਰੀਜ਼ਾਂ ਦੀ ਸਹਾਇਤਾ ਲਈ ਅਰੁਣਾਚਲ ਪ੍ਰਦੇਸ਼ ਰਾਜ ਦੀ ਕੋਵਿਡਕੇਅਰ ਐਪ ਲਾਂਚ।
- ਕੋਵਿਡ 19 ਸੰਕਟ ਦੌਰਾਨ, ਅਸਾਮ ਹਾਇਰ ਸੈਕੰਡਰੀ ਐਜੂਕੇਸ਼ਨ ਕੌਂਸਲ ਨੇ ਹਾਇਰ ਸੈਕੰਡਰੀ ਦੇ ਪਹਿਲੇ ਸਾਲ ਦੀ ਪ੍ਰੀਖਿਆ ਨਾ ਕਰਵਾਉਣ ਅਤੇ ਪਹਿਲੇ ਸਾਲ ਦੇ ਸਾਰੇ ਵਿਦਿਆਰਥੀਆਂ ਨੂੰ ਦੂਜੇ ਸਾਲ ਵਿੱਚ ਪ੍ਰਮੋਟ ਕਰਨ ਦਾ ਫੈਸਲਾ ਕੀਤਾ ਹੈ।
- ਮਣੀਪੁਰ ਦੇ ਮੁੱਖ ਮੰਤਰੀ ਨੇ ਘਰ ਦੇ ਅੰਦਰ ਰਹਿਣ, ਸਵੱਛਤਾ ਬਣਾਈ ਰੱਖਣ ਅਤੇ ਸਮਾਜਿਕ ਦੂਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਸੰਗੀਤ ਵੀਡੀਓ ਜਾਰੀ ਕੀਤੀ।
- ਮਿਜ਼ੋਰਮ ਦੇ ਬਾਹਰੋਂ ਆਯਾਤ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਦੀ ਜਾਂਚ ਸਭ ਤੋਂ ਪਹਿਲਾਂ ਰਾਜ ਦੀਆਂ ਕੋਵਿਡ-19 ਮੈਡੀਕਲ ਅਪਰੇਸ਼ਨਲ ਟੀਮਾਂ ਦੁਆਰਾ ਕੀਤੀ ਜਾਵੇਗੀ।
- ਨਾਗਾਲੈਂਡ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ 34 ਇਕਾਂਤਵਾਸ ਅਤੇ 43 ਕੁਆਰੰਟੀਨ ਸੈਂਟਰ ਤਿਆਰ ਕੀਤੇ ਹਨ। 84 ਸਰਕਾਰੀ ਅਤੇ 52 ਪ੍ਰਾਈਵੇਟ ਐਂਬੂਲੈਂਸ ਸੇਵਾਵਾਂ ਨੂੰ ਲਗਾਇਆ ਗਿਆ ਹੈ।
- ਸਿੱਕਿਮ ਦੇ ਰਾਜਪਾਲ ਨੇ ਰਾਜ ਸਰਕਾਰ ਨੂੰ ਕੋਵਿਡ -19 ਲਈ ਟੈਸਟਿੰਗ ਲੈਬਾਰਟਰੀ ਸਥਾਪਿਤ ਕਰਨ ਵਿਚ ਤੇਜ਼ੀ ਲਿਆਉਣ ਦੀ ਤਾਕੀਦ ਕੀਤੀ ਹੈ।
- ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਇੱਕੋ-ਇੱਕ ਕੋਵਿਡ ਰੋਗੀ ਦੀ ਹਾਲਤ ਸਥਿਰ ਹੈ।
- ਪਿਛਲੇ ਦੋ ਦਿਨਾਂ ਤੋਂ, ਕੇਰਲ ਵਿੱਚ, ਠੀਕ ਹੋ ਰਹੇ ਮਾਮਲਿਆਂ ਦੀ ਸੰਖਿਆ ਨਵੇਂ ਸੰਕ੍ਰਮਿਤ ਮਾਮਲਿਆਂ ਨਾਲੋਂ ਵੱਧ ਹੈ। ਕੇਰਲ ਨੂੰ ਕੋਵਿਡ ਸੰਕ੍ਰਮਿਤ ਮਰੀਜ਼ਾਂ ਲਈ ਪਲਾਜ਼ਮਾ ਥੈਰੇਪੀ ਦਾ ਪਤਾ ਲਗਾਉਣ ਵਾਸਤੇ ਆਈਸੀਐੱਮਆਰ ਦੀ ਪ੍ਰਵਾਨਗੀ ਮਿਲੀ ਹੈ। ਮੁੰਬਈ ਵਿੱਚ, ਦੋ ਹੋਰ ਮਲਿਆਲੀ ਨਰਸਾਂ ਸੰਕ੍ਰਮਿਤ ਹਨ। ਕੱਲ੍ਹ ਤੱਕ ਕੁੱਲ ਮਾਮਲਿਆਂ ਦੀ ਸੰਖਿਆ 345 ਸੀ।
- ਤਮਿਲ ਨਾਡੂ ਵਿੱਚ, ਗ੍ਰੇਟਰ ਚੇਨਈ ਕਾਰਪੋਰੇਸ਼ਨ (ਜੀਸੀਸੀ) ਨੇ ਵਪਾਰੀਆਂ ਦੇ ਨਾਲ-ਨਾਲ ਸ਼ਹਿਰਵਾਸੀਆਂ ਲਈ ਸਪਲਾਈ ਅਸਾਨ ਬਣਾਉਣ ਵਾਸਤੇ ਲੌਕਡਾਊਨ ਅਰਸੇ ਦੌਰਾਨ ਸਬਜ਼ੀਆਂ ਅਤੇ ਕਰਿਆਨੇ ਦੀਆਂ ਚਲਦੀਆਂ-ਫਿਰਦੀਆਂ ਦੁਕਾਨਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੁੱਲ ਮਾਮਲੇ 738 ਹਨ।
- ਬਿਰਲਾ ਇੰਸਟੀਟਿਊਟ ਆਵ੍ ਟੈਕਨਾਲੋਜੀ ਅਤੇ ਸਾਇੰਸ (ਬਿਟਸ) ਪਿਲਾਨੀ, ਹੈਦਰਾਬਾਦ ਕੈਂਪਸ ਦੇ ਖੋਜਾਰਥੀਆਂ ਨੇ ਕੋਵਿਡ-19 ਨਾਲ ਲੜਨ ਵਾਲੇ ਹੈਲਥ ਪ੍ਰੋਫੈਸ਼ਨਲਾਂ ਲਈ ਮੁੜ ਵਰਤੀ ਜਾਣ ਵਾਲੀ 3 ਡੀ ਪ੍ਰਿੰਟਡ ਫੇਸ ਸ਼ੀਲਡ ਵਿਕਸਿਤ ਕੀਤੀ ਹੈ। ਤੇਲੰਗਾਨਾ ਦੇ ਨਿਜ਼ਾਮਾਬਾਦ ਤੋਂ ਅੱਠ ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ। ਕੁੱਲ ਮਾਮਲੇ ਵਧਕੇ 461 ਹੋ ਗਏ ਹਨ।
- ਆਂਧਰ ਪ੍ਰਦੇਸ਼ ਸਰਕਾਰ ਕੁਆਰੰਟੀਨ ਵਿੱਚ ਰਹਿ ਰਹੇ ਲੋਕਾਂ ਦੇ ਇਲਾਜ ਦੇ ਨਾਲ-ਨਾਲ ਪੌਸ਼ਟਿਕ ਭੋਜਨ ਦੇ ਕੇ ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਸਾਰੇ ਉਪਾਅ ਕਰ ਰਹੀ ਹੈ। ਅਨੰਤਪੁਰ ਦੇ ਸਰਕਾਰੀ ਹਸਪਤਾਲ ਵਿਖੇ ਕੰਮ ਕਰਨ ਵਾਲੇ ਜੂਨੀਅਰ ਡਾਕਟਰਾਂ ਨੇ ਐੱਨ-95 ਮਾਸਕ ਅਤੇ ਪੀਪੀਈ ਕਿੱਟਾਂ ਉਪਲੱਬਧ ਨਾ ਕਰਵਾਉਣ ਉੱਤੇ ਵਿਰੋਧ ਪ੍ਰਗਟ ਕੀਤਾ। ਹਸਪਤਾਲ ਦੇ ਦੋ ਡਾਕਟਰ ਅਤੇ ਦੋ ਨਰਸਾਂ ਪਹਿਲਾਂ ਸੰਕ੍ਰਮਿਤ ਸਨ। ਕੁੱਲ ਪਾਜ਼ਿਟਿਵ ਮਾਮਲੇ 348 ਹਨ।
ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19
*******
ਵਾਈਕੇਬੀ
(Release ID: 1612777)
Visitor Counter : 232
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam