ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
Posted On:
09 APR 2020 7:16PM by PIB Chandigarh
ਦੇਸ਼ ’ਚ ਕੋਵਿਡ–19 ਦੀ ਰੋਕਥਾਮ ਨਿਯੰਤ੍ਰਣ ਤੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ–ਨਾਲ ਭਾਰਤ ਸਰਕਾਰ ਦੁਆਰਾ ਵਿਭਿੰਨ ਸਰਗਰਮ ਤੇ ਸ਼੍ਰੇਣੀਬੱਧ ਉਪਾਅ ਕੀਤੇ ਗਏ ਹਨ। ਉਨ੍ਹਾਂ ਦੀ ਨਿਯਮਿਤ ਤੌਰ ’ਤੇ ਨਿਗਰਾਨੀ ਤੇ ਮੁੜ–ਨਿਰੀਖਣ ਸਰਬਉੱਚ ਪੱਧਰ ’ਤੇ ਕੀਤੇ ਜਾ ਰਹੇ ਹਨ।
ਅੱਜ ਇੱਥੇ ਨਿਰਮਾਣ ਭਵਨ ’ਚ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ ਇੱਕ ਉੱਚ–ਪੱਧਰੀ ਮੀਟਿੰਗ ਹੋਈ। ਮੰਤਰੀਆਂ ਦੇ ਗਰੁੱਪ ਨੇ ਕੋਵਿਡ–19 ਦੀ ਰੋਕਥਾਮ, ਨਿਯੰਤ੍ਰਣ ਤੇ ਪ੍ਰਬੰਧ ਬਾਰੇ ਵਿਸਥਾਰਪੂਰਬਕ ਵਿਚਾਰ–ਵਟਾਂਦਰਾ ਕੀਤਾ। ਮੰਤਰੀ–ਸਮੂਹ ਨੂੰ ਸੂਚਿਤ ਕੀਤਾ ਗਿਆ ਕਿ ਪੀਪੀਈ ਲਈ 30 ਸਵਦੇਸ਼ੀ ਨਿਰਮਾਤਾਵਾਂ ਦਾ ਵਿਕਾਸ ਕੀਤਾ ਗਿਆ ਹੈ, ਪੀਪੀਈ ਲਈ 1.7 ਕਰੋੜ ਆਰਡਰ ਦਿੱਤੇ ਗਏ ਹਨ ਤੇ ਸਪਲਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਵੈਂਟੀਲੇਟਰਾਂ ਲਈ 49,000 ਆਰਡਰ ਦਿੱਤੇ ਜਾ ਚੁੱਕੇ ਹਨ। ਮੰਤਰੀਆਂ ਦੇ ਗਰੁੱਪ ਨੇ ਹੌਟ–ਸਪੌਟ ਤੇ ਕਲਸਟਰ ਪ੍ਰਬੰਧ ਲਈ ਰਣਨੀਤੀ ਦੇ ਨਾਲ–ਨਾਲ ਦੇਸ਼ ਭਰ ’ਚ ਪਰੀਖਣ ਰਣਨੀਤੀ ਤੇ ਟੈਸਟਿੰਗ ਕਿਟਸ ਦੀ ਉਪਲਬਧਤਾ ਦੀ ਵੀ ਸਮੀਖਿਆ ਕੀਤੀ।
ਮੰਤਰੀਆਂ ਦੇ ਗਰੁੱਪ ਨੇ ਇਹ ਵੀ ਹਿਦਾਇਤ ਕੀਤੀ ਕਿ ਹਾਈਡ੍ਰੋਸਾਈਕਲੋਰੋਕੁਈਨ (ਐੱਚਸੀਕਿਊ) ਦਾ ਉਪਯੋਗ ਪ੍ਰਿਸਕ੍ਰਿਪਸ਼ਨ ਅਨੁਸਾਰ ਹੋਣਾ ਚਾਹੀਦਾ ਹੈ ਤੇ ਇਹ ਉਂਝ ਮਰੀਜ਼ਾਂ ਲਈ ਵਾਜਬ ਨਹੀਂ ਹੈ ਜਿਨ੍ਹਾਂ ਦੀ ਕਾਰਡੀਅਕ (ਦਿਲ ਨਾਲ ਸਬੰਧਿਤ) ਅਨਿਯਮਿਤਤਾ ਹੈ ਜਾਂ ਜਿਨ੍ਹਾਂ ਨੂੰ ਇਸ ਨਾਲ ਸਬੰਧਿਤ ਰੋਗ ਹੈ ਕਿਉਂਕਿ ਉਨ੍ਹਾਂ ਲਈ ਇਹ ਨੁਕਸਾਨਦੇਹ ਸਿੱਧ ਹੋ ਸਕਦਾ ਹੈ। ਮੰਤਰੀਆਂ ਦੇ ਗਰੁੱਪ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਹਾਈਡ੍ਰੋਸਾਈਕਲੋਰੋਕੁਈਨ ਦਾ ਵਾਜਬ ਭੰਡਾਰ ਰੱਖਿਆ ਜਾ ਰਿਹਾ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਲਸਟਰ ਨਿਯੰਤ੍ਰਣ ਯੋਜਨਾ ਤੇ ਹਸਪਤਾਲ ਦੀ ਤਿਆਰੀ (ਕੋਵਿਡ–19 ਮਰੀਜ਼ਾਂ ਲਈ ਆਈਸੀਯੂ ਤੇ ਵੈਂਟੀਲੇਟਰ ਪ੍ਰਬੰਧ) ਨਾਲ ਸਬੰਧਿਤ ਗਤਵਿਧੀਆਂ ’ਚ ਰਾਜਾਂ ਤੇ ਰਾਜ ਸਿਹਤ ਵਿਭਾਗ ਨੂੰ ਸਹਾਇਤਾ ਦੇਣ ਲਈ ਉੱਚ–ਪੱਧਰੀ ਬਹੁ–ਵਿਸ਼ਿਆਂ ਨਾਲ ਸਬੰਧਿਤ ਟੀਮਾਂ ਤੈਨਾਤ ਕੀਤੀਆਂ ਹਨ। ਇਨ੍ਹਾਂ ਟੀਮਾਂ ਨੂੰ ਬਿਹਾਰ, ਰਾਜਸਥਾਨ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲ ਨਾਡੂ, ਤੇਲੰਗਾਨਾ ਤੇ ਉੱਤਰ ਪ੍ਰਦੇਸ਼ ’ਚ ਤੈਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਵਿਗਿਆਨਕ ਤੇ ਉਦਯੋਗਿਕ ਖੋਜ ਕੇਂਦਰ (ਸੀਐੱਸਆਈਆਰ ਲੈਬਜ਼) ਅਤੇ ਸੈਂਟਰ ਫ਼ਾਰ ਸੈਲਿਊਲਰ ਐਂਡ ਮੌਲੀਕਿਊਲਰ ਬਾਇਓਲੋਜੀ (ਸੀਸੀਐੱਮਬੀ ਲੈਬਜ਼), ਹੈਦਰਾਬਾਦ ਤੇ ਇੰਸਟੀਚਿਊਟ ਆਵ੍ ਜੀਨੌਮਿਕਸ ਤੇ ਇੰਟੈਗ੍ਰੇਟਿਵ ਬਾਇਓਲੌਜੀ (ਆਈਜੀਆਈਬੀ), ਨਵੀਂ ਦਿੱਲੀ ਨੇ ਵਾਇਰਸ ਦੀ ਉਤਪਤੀ ਨੂੰ ਸਮਝਾਉਣ ਲਈ ਨੋਵਲ ਕੋਰੋਨਾ ਵਾਇਰਸ ਦੀ ਸਮੁੱਚੀ ਜੀਨੋਮ ਸੀਕੁਐਂਸਿੰਗ ਉੱਤੇ ਇੱਕਜੁਟ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਈ ਜ਼ਿਲ੍ਹੇ ਕੋਵਿਡ–19 ਦੇ ਪ੍ਰਬੰਧ ਲਈ ਵੱਖੋ–ਵੱਖਰੇ ਨਵੇਂ ਉਪਾਅ ਅਪਣਾ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਸਰਬਸ੍ਰੇਸ਼ਟ ਅਭਿਆਸ ਨਿਮਨਲਿਖਤ ਹਨ:
• ਕਰਨਾਲ ਜ਼ਿਲ੍ਹਾ:
– ਇੱਕ ਪਰਿਵਾਰ ਪ੍ਰੋਗਰਾਮ ਅਪਨਾਉਣਾ: ਪਰਿਵਾਰ, ਉਦਯੋਗ ਜਾਂ ਜੋ ਵਿਦੇਸ਼ ’ਚ ਰਹਿੰਦੇ ਹਨ, ਆਦਿ ਨਾਲ ਕਰਨਾਲ ਦੇ ਲੋਕਾਂ ਨੇ ਕਰਨਾਲ ਦੇ ਲੋੜਵੰਦ ਲੋਕਾਂ ਨੂੰ ਅਪਨਾਉਣ ਲਈ ਉਦਾਰਤਾਪੂਰਬਕ ਲਗਭਗ 64 ਲੱਖ ਰੁਪਏ ਦਾ ਦਾਨ ਦਿੱਤਾ ਹੈ, ਜੋ ਪੂਰੇ ਜ਼ਿਲ੍ਹੇ ’ਚ 13,000 ਗ਼ਰੀਬ ਪਰਿਵਾਰਾਂ ਦੀ ਦੇਖਭਾਲ਼ ਕਰੇਗਾ।
– ਕਮਜ਼ੋਰ ਸਮੂਹਾਂ ਨੂੰ ਰੋਜ਼ਾਨਾ 90,000 ਭੋਜਨ ਵੰਡਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
– ਹੋਮ ਕੁਆਰੰਟੀਨ ਦਾ ਪਤਾ ਲਾਉਣ ਲਈ ਸਮਰਪਿਤ ‘ਕਰਨਾਲ ਲਾਈਵ ਟ੍ਰੈਕਰ’ ਜਿਹੀ ਤਕਨਾਲੋਜੀ ਤੇ ਇੱਕ ਔਨਲਾਈਨ ਲੋਕਲ ਡਿਲਿਵਰੀ ਐਪ–ਨੀਡ ਔਨ ਵ੍ਹੀਲਜ਼ (ਨਾਓ) ਨੂੰ ਵੀ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਰਲ ਬਣਾਇਆ ਗਿਆ ਹੈ, ਜਿਸ ਨਾਲ ਸਬਜ਼ੀ/ਫਲ ਥੋਕ ਵਿਕਰੇਤਾਵਾਂ ਤੇ ਡੇਅਰੀਆਂ ਦੀ ਪ੍ਰਾਪਤੀ ਕੀਤੀ ਜਾ ਸਕੇ।
• ਲਖਨਊ ਜ਼ਿਲ੍ਹਾ:
– ਹੋਟਲਾਂ ਨੂੰ ਕੁਆਰੰਟੀਨ ਕੇਂਦਰਾਂ ਵਜੋਂ ਉਪਯੋਗ ’ਚ ਲਿਆਉਣ ਦੇ ਜਤਨ ਕੀਤੇ ਗਏ ਹਨ।
ਹੁਣ ਤੱਕ 5,734 ਪੁਸ਼ਟੀ ਹੋਏ ਮਾਮਲੇ ਤੇ 166 ਮੌਤਾਂ ਦਰਜ ਕੀਤੀਆਂ ਗਈਆਂ ਹਨ। 473 ਵਿਅਕਤੀ ਠੀਕ ਹੋ ਕੇ ਤੰਦਰੁਸਤ/ਡਿਸਚਾਰਜ ਹੋ ਚੁੱਕੇ ਹਨ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ
(Release ID: 1612774)
Visitor Counter : 162
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam