ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੋਵਿਡ-19 ਬਾਰੇ ਵਿਸ਼ੇਸ਼ ਪ੍ਰਸ਼ਨਾਂ ਦਾ ਜਵਾਬ ਦੇਣ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸਵੱਛਤਾ ਐਪ ਦਾ ਸੰਸ਼ੋਧਿਤ ਸੰਸਕਰਨ ਜਾਰੀ ਕੀਤਾ
Posted On:
09 APR 2020 1:08PM by PIB Chandigarh
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਬੀਤੇ ਦਿਨ ਕੋਵਿਡ-19 ਬਾਰੇ ਵਿਸ਼ੇਸ਼ ਪ੍ਰਸ਼ਨਾਂ ਦਾ ਜਵਾਬ ਦੇਣ ਲਈ ਮੌਜੂਦਾ ਸਵੱਛਤਾ ਐਪ ਦਾ ਸੰਸ਼ੋਧਿਤ ਸੰਸਕਰਣ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸ਼ਹਿਰਾਂ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਦੀ ਅਗਵਾਈ ਹੇਠ ਕੋਵਿਡ-19 ਦੇ ਸੰਕਟ ਦੇ ਮੁਕਾਬਲੇ ਲਈ ਆਯੋਜਿਤ ਇੱਕ ਵੀਡੀਓ ਕਾਨਫਰੰਸ ਵਿੱਚ ਜਾਰੀ ਕੀਤਾ। ਇਹ ਸਵੱਛਤਾ-ਐੱਮਓਐੱਚਯੂਏ ਐਪ ਜੋ ਕਿ ਨਾਗਰਿਕਾਂ ਲਈ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੀ ਅਗਵਾਈ ਹੇਠ ਇੱਕ ਬਹੁਤ ਹੀ ਮਕਬੂਲ ਸ਼ਿਕਾਇਤ ਨਿਵਾਰਨ ਐਪ ਹੈ, ਦੇ ਦੇਸ਼ ਭਰ ਵਿੱਚ 1.7 ਕਰੋੜ + ਸ਼ਹਿਰੀ ਮੈਂਬਰ ਹਨ। ਇਸ ਐਪ ਨੂੰ ਹੋਰ ਸੋਧਿਆ ਅਤੇ ਮਜ਼ਬੂਤ ਕੀਤਾ ਗਿਆ ਹੈ ਤਾਕਿ ਨਾਗਰਿਕ ਕੋਵਿਡ-19 ਨਾਲ ਸਬੰਧਿਤ ਸ਼ਿਕਾਇਤਾਂ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਤੋਂ ਹੱਲ ਕਰਵਾ ਸਕਣ।
ਇਸ ਸੰਸ਼ੋਧਿਤ ਸਵੱਛਤਾ ਐਪ ਵਿੱਚ ਇਸ ਦੀ ਮਕਬੂਲੀਅਤ ਅਤੇ ਵੱਡੀ ਵਰਤੋਂ ਅਧਾਰ ਦਾ ਸਹਾਰਾ ਲੈ ਕੇ ਕੋਵਿਡ-19 ਮਹਾਮਾਰੀ ਵਿੱਚ ਨਾਗਰਿਕਾਂ ਦੀ ਵਧੀਆ ਮਦਦ ਕੀਤੀ ਜਾ ਸਕਦੀ ਹੈ ਪਰ ਇਨ੍ਹਾਂ ਨਵੇਂ ਵਰਗਾਂ ਨੂੰ ਵਿੱਚ ਸ਼ਾਮਲ ਕੀਤੇ ਜਾਣ ਦਾ ਐਪ ਦੇ ਮੌਜੂਦਾ ਵਰਗਾਂ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਲੋਕ ਦੂਜੇ ਵਰਗਾਂ ਵਿੱਚ ਵੀ ਆਪਣੀਆਂ ਸ਼ਿਕਾਇਤਾਂ ਪਹਿਲਾਂ ਵਾਂਗ ਦਰਜ ਕਰਵਾ ਸਕਣਗੇ।
ਵੀਡੀਓ ਕਾਨਫਰੰਸ ਵਿੱਚ ਸ਼੍ਰੀ ਮਿਸ਼ਰਾ ਨੇ ਕਿਹਾ, "ਸਵੱਛ ਭਾਰਤ ਮਿਸ਼ਨ-ਸ਼ਹਿਰੀ (ਐੱਸਬੀਐੱਮ-ਯੂ) ਵਿੱਚ ਅਸੀਂ ਸਮੂਹਕ ਤੌਰ ‘ਤੇ ਕੋਵਿਡ-19 ਸੰਕਟ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ। ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਾਗਰਿਕਾਂ ਨੂੰ ਹੋਰ ਹਿਮਾਇਤ ਦੇਣ ਲਈ ਮੰਤਰਾਲੇ ਨੇ ਸ਼ਿਕਾਇਤਾਂ ਦੇ 9 ਹੋਰ ਵਰਗ ਇਸ ਐਪ ਵਿੱਚ ਸ਼ਾਮਲ ਕੀਤੇ ਹਨ ਜੋ ਕਿ ਕੋਵਿਡ-19 ਨਾਲ ਸਬੰਧਿਤ ਹਨ ਤਾਕਿ ਇਸ ਨੂੰ ਮੌਜੂਦਾ ਸਮੇਂ ਦੀਆਂ ਲੋੜਾਂ ਅਨੁਸਾਰ ਵਧੇਰੇ ਹੁੰਗਾਰਾ ਭਰਪੂਰ ਬਣਾਇਆ ਜਾ ਸਕੇ।"
9 ਨਵੇਂ ਸ਼ਾਮਲ ਕੀਤੇ ਗਏ ਵਰਗ ਹਨ -
• ਕੋਵਿਡ-19 ਦੌਰਾਨ ਫੌਗਿੰਗ /ਸਫਾਈ ਲਈ ਬੇਨਤੀ
• ਕੋਵਿਡ-19 ਦੌਰਾਨ ਕੁਆਰੰਟੀਨ ਦੀ ਉਲੰਘਣਾ
• ਕੋਵਿਡ-19 ਦੌਰਾਨ ਲੌਕਡਾਊਨ ਦੀ ਉਲੰਘਣਾ
• ਕੋਵਿਡ-19 ਦੇ ਸ਼ੱਕੀ ਕੇਸ ਰਿਪੋਰਟ ਕਰਨਾ
• ਕੋਵਿਡ-19 ਦੌਰਾਨ ਭੋਜਨ ਲਈ ਬੇਨਤੀ
• ਕੋਵਿਡ-19 ਦੌਰਾਨ ਪਨਾਹ ਲਈ ਬੇਨਤੀ
• ਕੋਵਿਡ-19 ਦੌਰਾਨ ਦਵਾਈਆਂ ਲਈ ਬੇਨਤੀ
• ਕੋਵਿਡ-19 ਦੇ ਮਰੀਜ਼ ਦੀ ਟ੍ਰਾਂਸਪੋਰਟੇਸ਼ਨ ਵਿੱਚ ਮਦਦ ਲਈ ਬੇਨਤੀ
• ਕੁਆਰੰਟੀਨ ਵਾਲੇ ਇਲਾਕੇ ਵਿੱਚੋਂ ਕੂੜਾ ਚੁੱਕਣ ਦੀ ਬੇਨਤੀ
ਇਸ ਐਪ ਦੇ ਸੰਸ਼ੋਧਿਤ ਪਾਇਲਟ ਸੰਸਕਰਨ ਨੂੰ ਕੁਝ ਰਾਜਾਂ ਅਤੇ ਸ਼ਹਿਰਾਂ ਨਾਲ ਪਹਿਲਾਂ ਹੀ ਸਾਂਝਾ ਕੀਤਾ ਗਿਆ ਸੀ। ਫੀਡਬੈਕ ਦੇ ਅਧਾਰ ਉੱਤੇ ਇਸ ਐਪ ਨੂੰ ਪੂਰੇ ਭਾਰਤ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐਲਾਨ ਦੀ ਪ੍ਰਸ਼ੰਸਾ ਸਟੇਟ ਮਿਸ਼ਨ ਡਾਇਰੈਕਟਰਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਦੇ ਨੁਮਾਇੰਦਿਆਂ ਦੁਆਰਾ ਵੀਡੀਓ ਕਾਨਫਰੰਸ ਵਿੱਚ ਕੀਤੀ ਗਈ। ਸਵੱਛਤਾ ਐਪ ਨਾਗਰਿਕਾਂ ਨੂੰ ਆਪਣੇ ਸ਼ਹਿਰਾਂ ਦੀ ਸਵੱਛਤਾ ਰੱਖਣ ਵਿੱਚ ਇੱਕ ਪ੍ਰਭਾਵੀ ਡਿਜੀਟਲ ਟੂਲ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀਜ਼) ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਵੀ ਵਧਾਉਂਦਾ ਹੈ।
ਰੈਗੂਲਰ ਅੱਪਡੇਟ ਹਾਸਲ ਕਰਨ ਲਈ ਕਿਰਪਾ ਕਰਕੇ ਸਵੱਛ ਭਾਰਤ ਮਿਸ਼ਨ ਦੇ ਸਰਕਾਰੀ ਸੋਸ਼ਲ ਮੀਡੀਆ ਨੂੰ ਅਪਣਾਓ -
ਵੈੱਬ ਪੋਰਟਲ : www.swachhbharaturban.gov.in
ਫੇਸਬੁੱਕ ਪੇਜ - Swachh Bharat Mission - Urban
ਟਵਿੱਟਰ ਹੈਂਡਲ - @SwachhBharatGov
ਅਨੁਲਗ ਏ ਸਵੱਛਤਾ ਐੱਮਓਐੱਚਯੂਏ ਐਪ ਕੋਵਿਡ-19 ਵਰਗ ਦੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ (ਐੱਫਏਕਿਊਜ਼)
ਸੀਰੀਅਲ ਨੰਬਰ
|
ਪ੍ਰਸ਼ਨ
|
ਉੱਤਰ
|
1
|
ਸਵੱਛਤਾ ਐੱਮਓਐੱਚਯੂਏ ਐਪ ਵਰਗ ਵਿੱਚ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੌਣ ਜ਼ਿੰਮੇਵਾਰ ਹੋਵੇਗਾ?
|
ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀਜ਼) ਸਵੱਛਤਾ ਐੱਮਓਐੱਚਯੂਏ ਐਪ ਉੱਤੇ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ਿੰਮੇਵਾਰ ਹੋਣਗੀਆਂ। ਕਿਉਂਕਿ ਨਵੇਂ ਕੋਵਿਡ-19 ਵਰਗ ਵਿੱਚ ਦਰਜ ਸ਼ਿਕਾਇਤਾਂ ਗੰਭੀਰ ਹੋਣੀਆਂ ਹਨ ਇਸ ਲਈ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ)ਨੂੰ ਸਿੱਧੇ ਤੌਰ ‘ਤੇ ਕਾਰਵਾਈ ਕਰਨੀ ਪਵੇਗੀ ਅਤੇ ਇਨ੍ਹਾਂ ਵਿੱਚ ਨਾਗਰਿਕਾਂ ਅਤੇ ਸਬੰਧਿਤ ਵਿਭਾਗਾਂ ਨੂੰ ਸ਼ਾਮਲ ਕਰਨਾ ਪਵੇਗਾ। ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ)ਨੂੰ ਸ਼ਿਕਾਇਤਾਂ ਦੇ ਦਰਜੇ ਨੂੰ ਮਾਨੀਟਰ ਕਰਨਾ ਪਵੇਗਾ ਅਤੇ ਉਨ੍ਹਾਂ ਦਾ ਹੱਲ ਯਕੀਨੀ ਬਣਾਉਣਾ ਪਵੇਗਾ।
|
2
|
ਕੀ ਨਵੇਂ ਕੋਵਿਡ-19 ਵਰਗ ਸਵੱਛ ਸਰਵੇਕਸ਼ਨ/ ਜੀਐੱਫਸੀ /ਓਡੀਐੱਫ ਸਕੋਰ ਦਾ ਹਿੱਸਾ ਹੋਣਗੇ?
|
ਨਹੀਂ, ਕੋਵਿਡ-19 ਵਰਗਾਂ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਸਵੱਛ ਸਰਵੇਕਸ਼ਨ/ ਜੀਐੱਫਸੀ /ਓਡੀਐੱਫ ਪ੍ਰੋਟੋਕੋਲਜ਼ ਤਹਿਤ ਨਹੀਂ ਕੀਤਾ ਜਾਵੇਗਾ। ਇਹ ਵਰਗ ਸਿਰਫ ਇਸ ਲਈ ਸ਼ਾਮਲ ਕੀਤੇ ਗਏ ਹਨ ਤਾਕਿ ਕੋਵਿਡ-19 ਦੌਰਾਨ ਨਾਗਰਿਕਾਂ ਦੀ ਮਦਦ ਕੀਤੀ ਜਾ ਸਕੇ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ)ਨੂੰ ਨਾਗਰਿਕਾਂ ਬਾਰੇ ਸੂਚਨਾ ਦਾ ਇੱਕ ਹੋਰ ਸੰਸਾਧਨ ਮਿਲ ਸਕੇ।
|
3
|
ਸਵੱਛਤਾ ਐੱਮਓਐੱਚਯੂਏ ਐਪ ਤਹਿਤ ਕੋਵਿਡ-19 ਨਾਲ ਸਬੰਧਿਤ ਨਵੇਂ ਵਰਗ ਸ਼ਾਮਲ ਹੋਣ ਨਾਲ ਮੌਜੂਦਾ ਵਰਗਾਂ ਦਾ ਕੀ ਬਣੇਗਾ?
|
ਕੋਵਿਡ-19 ਨਾਲ ਸਬੰਧਿਤ ਸਾਰੇ ਪੁਰਾਣੇ ਅਤੇ ਨਵੇਂ ਵਰਗ ਸਰਗਰਮ ਰਹਿਣਗੇ। ਸ਼ਹਿਰੀ ਇਨ੍ਹਾਂ ਵਰਗਾਂ ਵਿੱਚੋਂ ਕਿਸੇ ਵਿੱਚ ਵੀ ਆਪਣੀ ਸ਼ਿਕਾਇਤ ਸਬੰਧਿਤ ਸਥਾਨਕ ਸੰਸਥਾ (ਯੂਐੱਲਬੀ) ਕੋਲ ਜਲਦੀ ਤੋਂ ਜਲਦੀ ਦਰਜ ਕਰਵਾ ਸਕਣਗੇ।
|
4
|
ਇੱਕ ਯੂਐੱਲਬੀ ਸ਼ਿਕਾਇਤਾਂ ਨੂੰ ਕਿਵੋਂ ਮਾਨੀਟਰ ਕਰੇਗਾ?
|
ਸਾਰੀਆਂ ਸ਼ਿਕਾਇਤਾਂ ਸਵੱਛ ਸਿਟੀ ਡੈਸ਼-ਬੋਰਡ ਉੱਤੇ ਉਸੇ ਹਿਸਾਬ ਨਾਲ ਦਰਜ ਕੀਤੀਆਂ ਜਾਣਗੀਆਂ ਜਿਵੇਂ ਕਿ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ)ਦੇ ਮਾਨੀਟਰ ਉੱਤੇ ਹੋਰ ਸ਼ਿਕਾਇਤਾਂ ਸਵੱਛਤਾ ਐਪ ਉੱਤੇ www.swachh.city ਦਰਜ ਹੁੰਦੀਆਂ ਹਨ।
|
5
|
ਕੀ ਫਿਊਮੀਗੇਸ਼ਨ /ਸੈਨੀਟੇਸ਼ਨ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ?
|
ਸ਼ਿਕਾਇਤ ਦਾ ਵਰਗ ਨਹੀਂ ਬਦਲਿਆ ਜਾਵੇਗਾ ਪਰ ਸ਼ਿਕਾਇਤਕਰਤਾ ਆਪਣੀ ਬੇਨਤੀ ਨੂੰ "ਮੋਰ ਇਨਫੋ" ਖੇਤਰ ਜਾਂ ਯੂਐੱਲਬੀ ਵਿੱਚ ਦਰਜ ਕਰਵਾ ਸਕਦਾ ਹੈ ਅਤੇ ਯੂਐੱਲਬੀ ਉਸ ਦੀ ਬੇਨਤੀ ਦੇ ਹਿਸਾਬ ਨਾਲ ਉਸ ਨਾਲ ਸੰਪਰਕ ਕਰੇਗੀ।
|
6
|
ਕੋਵਿਡ-19 ਕਚਰੇ ਦੇ ਗੈਰ ਰੈਗੂਲੇਟਰੀ ਢੰਗ ਨਾਲ ਡਿਸਪੋਜ਼ ਆਫ ਕਰਨ ਉੱਤੇ ਕੀ ਸ਼ਿਕਾਇਤ ਲਈ ਵੱਖਰਾ ਵਰਗ ਸ਼ਾਮਲ ਕੀਤਾ ਜਾ ਸਕੇਗਾ?
|
ਇਸ ਨੂੰ "ਰਿਕੁਐੱਸਟ ਵੇਸਟ ਪਿਕ-ਅੱਪ ਫਰਾਮ ਕੁਆਰੰਟੀਨ ਏਰੀਆ " ਦੇ ਵਰਗ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
|
7
|
ਕੀ ਸਮਾਜਿਕ ਦੂਰੀ ਦੀ ਉਲੰਘਣਾ ਬਾਰੇ ਸ਼ਿਕਾਇਤ ਕਰਨ ਲਈ ਕੋਈ ਵੱਖਰਾ ਵਰਗ ਸ਼ਾਮਲ ਕੀਤਾ ਜਾ ਸਕਦਾ ਹੈ?
|
ਇਸ ਨੂੰ ਨਵੇਂ ਵਰਗ " ਕੋਵਿਡ-19 ਦੌਰਾਨ ਲੌਕਡਾਊਨ ਦੀ ਉਲੰਘਣਾ " ਦੇ ਵਰਗ ਵਿੱਚ ਕਵਰ ਕੀਤਾ ਜਾ ਸਕਦਾ ਹੈ।
|
8
|
ਕੀ ਹੌਟਸਪੌਟ ਇਲਾਕੇ ਵਿੱਚ ਮਾਸਕ ਨਾ ਪਹਿਨਣ ਬਾਰੇ ਵੱਖਰੇ ਵਰਗ ਵਿੱਚ ਸ਼ਿਕਾਇਤ ਹੋ ਸਕਦੀ ਹੈ?
|
ਇਸ ਨੂੰ ਨਵੇਂ ਵਰਗ " ਕੋਵਿਡ-19 ਦੌਰਾਨ ਲੌਕਡਾਊਨ ਦੀ ਉਲੰਘਣਾ " ਦੇ ਵਰਗ ਵਿੱਚ ਕਵਰ ਕੀਤਾ ਜਾ ਸਕਦਾ ਹੈ।
|
9
|
ਕੀ ਡਿਸਇਨਫੈਕਸ਼ਨ /ਸੈਨੇਟਾਈਜ਼ੇਸ਼ਨ ਲਈ ਬੇਨਤੀ ਕਰਨ ਲਈ ਕੋਈ ਵੱਖਰਾ ਵਰਗ ਹੋ ਸਕਦਾ ਹੈ?
|
ਇਸ ਨੂੰ ਨਵੇਂ ਵਰਗ " ਕੋਵਿਡ-19 ਦੌਰਾਨ ਰਿਕੁਐੱਸਟ ਫਾਰ ਫੌਗਿੰਗ ਸੈਨੀਟੇਸ਼ਨ" ਦੇ ਵਰਗ ਵਿੱਚ ਕਵਰ ਕੀਤਾ ਜਾ ਸਕਦਾ ਹੈ।
|
10
|
ਕੀ ਖੁਰਾਕ ਦੀ ਮੰਗ ਨੂੰ ਤਿਆਗਿਆ ਜਾ ਸਕਦਾ ਹੈ ਕਿਉਂਕਿ ਇਸ ਦੀ ਨਾਗਰਿਕਾਂ ਦੁਆਰਾ ਦੁਰਵਰਤੋਂ ਹੋ ਸਕਦੀ ਹੈ?
|
ਕੋਵਿਡ-19 ਫੈਲਣ ਦੌਰਾਨ ਇਹ ਮੰਗ ਗੰਭੀਰ ਹੋ ਸਕਦੀ ਹੈ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ)ਨੂੰ ਲੋੜਵੰਦ ਨਾਗਰਿਕਾਂ ਨੂੰ ਖੁਰਾਕ ਦੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ।
ਖੁਰਾਕ, ਆਸਰੇ, ਦਵਾਈਆਂ, ਟ੍ਰਾਂਸਪੋਰਟ ਆਦਿ ਲਈ ਬੇਨਤੀ ਸਬੰਧਿਤ ਇਲਾਕੇ ਦੀ ਏਜੰਸੀ /ਐਨਜੀਓ /ਦੁਕਾਨ /ਫੇਰੀ ਵਾਲੇ ਨੂੰ ਫਾਰਵਡ ਕੀਤੀ ਜਾਵੇਗੀ ਅਤੇ ਸ਼ਿਕਾਇਤਕਰਤਾ /ਸ਼ਹਿਰੀ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਪਰ ਅਜਿਹੇ ਮਾਮਲਿਆਂ ਦਾ ਪਿੱਛਾ ਕੀਤਾ ਜਾਣਾ ਚਾਹੀਦਾ ਹੈ ਅਤੇ ਅੰਤਿਮ ਡਿਸਪੋਜ਼ਲ ਤੱਕ ਇਸ ਉੱਤੇ ਨਿਗਰਾਨੀ ਰੱਖਣੀ ਚਾਹੀਦੀ ਹੈ।
|
11
|
ਜੇ ਕੁਆਰੰਟੀਨ ਜਾਂ ਲੌਕਡਾਊਨ ਆਦਿ ਦੀ ਉਲੰਘਣਾ ਦਾ ਪ੍ਰਬੰਧ ਸਿੱਧਾ ਯੂਐੱਲਬੀ ਦੁਆਰਾ ਨਹੀਂ ਸਗੋਂ ਪੁਲਿਸ ਜ਼ਿਲ੍ਹਾ /ਪ੍ਰਸ਼ਾਸਨ ਦੁਆਰਾ ਕੀਤਾ ਜਾਂਦਾ ਹੈ?
|
ਯੂਐੱਲਬੀ ਸਬੰਧਿਤ ਅਧਿਕਾਰੀਆਂ ਨੂੰ ਵਿਸ਼ੇਸ਼ ਸ਼ਿਕਾਇਤ ਬਾਰੇ ਜਾਣਕਾਰੀ ਦੇ ਸਕਦੀ ਹੈ ਅਤੇ ਇਸ ਦਾ ਜਵਾਬ ਸਵੱਛਤਾ ਐਪ ਦੇ ਹਿਸਾਬ ਨਾਲ ਮਿਲ ਸਕਦਾ ਹੈ।
|
12
|
ਕੀ ਇਸ ਐਪ ਨਾਲ ਸਬੰਧਿਤ ਤਕਨੀਕੀ ਮੁੱਦੇ ਦੇ ਹੱਲ ਲਈ ਕੋਈ ਹੈਲਪਲਾਈਨ ਮੌਜੂਦ ਹੈ?
|
ਸਾਰੀਆਂ ਪੁੱਛ-ਗਿੱਛਾਂ swachhbharat@janaagraha.org ਨੂੰ ਮੇਲ ਕੀਤੀਆਂ ਜਾ ਸਕਦੀਆਂ ਹਨ।
ਅਨੁਸ਼ਕਾ ਅਰੋੜਾ, ਜਨਗ੍ਰਿਹ 96255-14474
ਅਣਸੁਲਝੇ ਮਸਲੇ ਹੇਠ ਲਿਖਿਆਂ ਕੋਲ ਉਠਾਏ ਜਾ ਸਕਦੇ ਹਨ
ਸੁਮਿਤ ਅਰੋੜਾ ਜਨਗ੍ਰਿਹ 98183-59033
ਪ੍ਰਬਲ ਭਾਰਦਵਾਜ, ਨੈਸ਼ਨਲ ਪੀਐੱਮਯੂ, ਐੱਸਬੀਐੱਮ(ਯੂ) 78386-06896
|
******
ਆਰਜੇ/ਆਰਪੀ
(Release ID: 1612738)
Visitor Counter : 209