ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਪੈਨਸ਼ਨਰਾਂ ਨੂੰ ਕੋਵਿਡ-19 ਸਬੰਧੀ ਜਾਗਰੂਕ ਕਰਨ ਲਈ ਵੈਬੀਨਾਰ ਦਾ ਆਯੋਜਨ ਕੀਤਾ

ਏਮਸ ਦੇ ਚੋਟੀ ਦੇ ਡਾਕਟਰਾਂ ਨੇ ਵੀ ਆਪਣੀ ਮਾਹਿਰ ਸਲਾਹ ਸਾਂਝੀ ਕੀਤੀ

Posted On: 09 APR 2020 4:15PM by PIB Chandigarh

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਅੱਜ ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ,ਅਮਲਾ,ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਨਾਲ ਲੜਨ ਲਈ ਜਾਗਰੂਕਤਾ ਅਤੇ ਸਬੰਧਿਤ ਮੁੱਦਿਆਂ ਲਈ ਇੱਕ ਵੈਬੀਨਾਰ ਦਾ ਆਯੋਜਨ ਕੀਤਾ। ਵੈਬੀਨਾਰ ਵਿੱਚ 22 ਸ਼ਹਿਰਾਂ ਦੇ ਲਗਭਗ 100 ਪੈਨਸ਼ਨਰਾਂ ਨੇ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਅਤੇ ਡਾ. ਪਰਸੂਨ ਚੈਟਰਜੀ ਸਹਾਇਕ ਪ੍ਰੋਫੈਸਰ ਜੈਰੀਐਟ੍ਰਿਕ ਮੈਡੀਸਿਨ, ਏਮਸ ਨਾਲ ਗੱਲਬਾਤ ਕੀਤੀ। ਇਨ੍ਹਾਂ ਮਾਹਿਰਾਂ ਨੇ ਕੋਰੋਨਾ ਵਾਇਰਸ ਦੇ ਫੈਲਣ, ਸਿਹਤ ਦੇ ਮੌਜੂਦਾ ਹਾਲਾਤ, ਸਾਵਧਾਨੀ ਦੇ ਉਪਾਵਾਂ ਅਤੇ ਇਨ੍ਹਾਂ ਸਬੰਧੀ ਰਵੱਈਏ, ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਸਵਾਲ ਅਤੇ ਜਵਾਬ ਸੈਸ਼ਨਾਂ ਦੌਰਾਨ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਹੁਤ ਸਾਰੇ ਪੈਨਸ਼ਨਰਾਂ ਨੇ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ, ਜਿਨ੍ਹਾਂ ਦਾ ਡਾ. ਰਣਦੀਪ ਗੁਲੇਰੀਆ ਅਤੇ ਡਾ. ਪਰਸੂਨ ਚੈਟਰਜੀ ਨੇ ਵਿਸਤ੍ਰਿਤ ਰੂਪ ਨਾਲ ਜਵਾਬ ਦਿੱਤੇ।

ਡਾ. ਜਿਤੇਂਦਰ ਸਿੰਘ ਨੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਜੁਰਜ਼ ਅਬਾਦੀ ਵਿੱਚ ਮੌਤ ਦੀ ਦਰ ਵਧੇਰੇ ਹੈ ਅਤੇ ਨੌਜਵਾਨਾਂ ਵਿੱਚ ਰੋਗਤਾ ਵਧੇਰੇ ਹੈ। ਉਨ੍ਹਾਂ ਨੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਰੋਗਯ ਸੇਤੂ ਐਪ ਨੂੰ ਡਾਊਨਲੋਡ ਕਰਨ ਜੋ ਕਿ ਕੋਵਿਡ-19 ਬਾਰੇ ਢੁਕਵੀਂ ਤਾਜ਼ਾ ਸੂਚਨਾ ਪ੍ਰਦਾਨ ਕਰਦੀ ਹੈ ਅਤੇ ਤੁਹਾਨੂੰ ਇਸ ਸਬੰਧੀ ਸਾਵਧਾਨ ਕਰਦੀ ਹੈ ਜੇਕਰ ਕੋਵਿਡ-19 ਪਾਜ਼ਿਟਿਵ ਵਿਅਕਤੀ ਸੰਪਰਕ ਵਿੱਚ ਆਉਂਦਾ ਹੈ। ਹਾਲਾਂਕਿ ਕਮਜ਼ੋਰ ਇਮਿਊਨ ਸਿਸਟਮ ਵਾਲੇ ਬਜ਼ੁਰਗਾਂ ਲਈ ਕੋਵਿਡ-19 ਦਾ ਵਧੇਰੇ ਖ਼ਤਰਾ ਹੈ। ਇਸ ਮਹਾਮਾਰੀ ਦੇ ਵਿਰੁੱਧ ਲੜਨ ਲਈ ਚੰਗੀ ਸਫਾਈ ਦਾ ਹੋਣਾ ਮਹੱਤਵਪੂਰਨ ਹੈ।

ਉਨ੍ਹਾਂ ਨੇ ਡਾਕਟਰਾਂ ਦੀ ਕੋਰੋਨਾ ਜੋਧੇ ਹੋਣ ਦੀ ਸ਼ਲਾਘਾ ਕੀਤੀ ਤਾਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਪੈਨਸ਼ਨਰਾਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਦਾ ਸਿਹਤ ਖੇਤਰ ਆਪਣੀ ਜ਼ਿੰਮੇਦਾਰੀ ਨਿਭਾਉਣ ਲਈ ਆਪਣੇ-ਆਪ ਦਾ ਵਿਸਤਾਰ ਕਰ ਰਿਹਾ ਹੈ ਅਤੇ ਭਾਰਤ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਨਿਰਵਿਘਨ ਸਪਲਾਈ ਨੂੰ ਬਣਾਈ ਰੱਖਣ ਲਈ ਸਾਰੇ ਕਾਰਜ ਕਰ ਰਹੀ ਹੈ।

ਇਸ ਸੈਸ਼ਨ ਦੀ  ਸਮਾਪਤੀ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਅਤੇ ਡਾ. ਪਰਸੂਨ ਚੈਟਰਜੀ ਸਹਾਇਕ ਪ੍ਰੋਫੈਸਰ ਜੈਰੀਐਟ੍ਰਿਕ ਮੈਡੀਸਿਨ, ਏਮਸ ਦੁਆਰਾ ਦਿੱਤੀ ਗਈ ਬਹੁਮੁੱਲੀ ਜਾਣਕਾਰੀ ਨੂੰ ਸਵੀਕਾਰ ਕਰਦਿਆਂ, ਸ਼੍ਰੀ ਰੁਚਿਰ ਮਿੱਤਲ ਡੀਐੱਸ/ਡੀਓਪੀਪੀਡਬਲਿਊ  ਦੁਆਰਾ ਧੰਨਵਾਦੀ ਸਬਦਾਂ ਨਾਲ ਕੀਤੀ ਗਈ।

 

****

 

ਵੀਜੀ/ਐੱਸਐੱਨਸੀ


(Release ID: 1612678) Visitor Counter : 142