ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਮੁਲਤਵੀ ਪਏ 5 ਲੱਖ ਰੁਪਏ ਤੱਕ ਦੇ ਸਾਰੇ ਰੀਫ਼ੰਡ ਤੁਰੰਤ ਜਾਰੀ ਕਰੇਗਾ; ਲਗਭਗ 14 ਲੱਖ ਟੈਕਸ–ਦਾਤਿਆਂ ਨੂੰ ਲਾਭ ਪੁੱਜੇਗਾ
ਸਾਰੇ ਜੀਐੱਸਟੀ ਤੇ ਕਸਟਮ ਰੀਫ਼ੰਡ ਵੀ ਜਾਰੀ ਹੋਣਗੇ; ਮਾਈਕਰੋ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਸਮੇਤ 1 ਲੱਖ ਦੇ ਲਗਭਗ ਕਾਰੋਬਾਰੀ ਸੰਸਥਾਵਾਂ ਨੂੰ ਲਾਭ ਪੁੱਜੇਗਾ
18,000 ਕਰੋੜ ਰੁਪਏ ਦਾ ਕੁੱਲ ਰੀਫ਼ੰਡ ਤੁਰੰਤ ਪ੍ਰਵਾਨ ਕੀਤਾ
Posted On:
08 APR 2020 6:16PM by PIB Chandigarh
ਕੋਵਿਡ–19 ਸਥਿਤੀ ਦੇ ਸੰਦਰਭ ’ਚ ਤੇ ਕਾਰੋਬਾਰੀ ਸੰਸਥਾਵਾਂ ਤੇ ਵਿਅਕਤੀਆਂ ਨੂੰ ਤੁਰੰਤ ਰਾਹਤ ਮੁਹੱਈਆ ਕਰਵਾਉਣ ਲਈ ਇਨਕਮ–ਟੈਕਸ ਦੇ ਮੁਲਤਵੀ ਪਏ 5 ਲੱਖ ਰੁਪਏ ਤੱਕ ਦੇ ਸਾਰੇ ਰੀਫ਼ੰਡ ਤੁਰੰਤ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ 14 ਲੱਖ ਟੈਕਸ–ਦਾਤਿਆਂ ਨੂੰ ਲਾਭ ਪੁੱਜੇਗਾ।
ਮੁਲਤਵੀ ਪਏ ਸਾਰੇ ਜੀਐੱਸਟੀ ਤੇ ਕਸਟਮ ਰੀਫ਼ੰਡਜ਼ ਵੀ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਸਮੇਤ ਲਗਭਗ 1 ਲੱਖ ਕਾਰੋਬਾਰੀ ਸੰਸਥਾਵਾਂ ਨੂੰ ਲਾਭ ਪੁੱਜੇਗਾ। ਇੰਝ ਪ੍ਰਵਾਨ ਕੀਤਾ ਕੁੱਲ ਰੀਫ਼ੰਡ ਲਗਭਗ 18,000 ਕਰੋੜ ਰੁਪਏ ਹੋਵੇਗਾ।
****
ਆਰਐੱਮ/ਕੇਐੱਮਐੱਨ
(Release ID: 1612336)
Visitor Counter : 215
Read this release in:
Odia
,
Kannada
,
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Tamil
,
Telugu
,
Malayalam