ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਲਾਈਫ਼ਲਾਈਨ ਉਡਾਨ ਫ਼ਲਾਈਟਾਂ ਰਾਹੀਂ 7 ਅਪ੍ਰੈਲ 2020 ਨੂੰ ਪੂਰੇ ਦੇਸ਼ ’ਚ 39 ਟਨ ਤੋਂ ਵੱਧ ਦੀਆਂ ਮੈਡੀਕਲ ਸਪਲਾਈਜ਼ ਡਿਲਿਵਰ ਕੀਤੀਆਂ ਗਈਆਂ
ਲਾਈਫ਼ਲਾਈਨ ਉਡਾਨ ਪੋਰਟਲ ਰਾਹੀਂ ਸਬੰਧਿਤ ਧਿਰਾਂ ਲਈ ਜ਼ਰੂਰੀ ਮਾਲ ਦੀ ਹਵਾਈ ਆਵਾਜਾਈ ਦੀ ਯੋਜਨਾ ਉਲੀਕਣਾ ਤੇ ਉਸ ਨੂੰ ਟ੍ਰੈਕ ਕਰਨਾ ਸੰਭਵ ਹੋਇਆ
प्रविष्टि तिथि:
08 APR 2020 5:37PM by PIB Chandigarh
ਲਾਈਫ਼ਲਾਈਨ ਉਡਾਨ ਫ਼ਲਾਈਟਾਂ ਨੇ 7 ਅਪ੍ਰੈਲ, 2020 ਨੂੰ ਪੂਰੇ ਦੇਸ਼ ’ਚ 39.3 ਟਨ ਮੈਡੀਕਲ ਸਪਲਾਈਜ਼ ਦੀ ਢੋਆ–ਢੁਆਈ ਕੀਤੀ। ਕੋਵਿਡ–19 ਲੌਕਡਾਊਨ ਦੌਰਾਨ ਇਨ੍ਹਾਂ ਉਡਾਨਾਂ ਰਾਹੀਂ ਕੁੱਲ 240 ਟਨ ਮਾਲ ਦੀ ਆਵਾਜਾਈ ਹੋ ਚੁੱਕੀ ਹੈ। ਹੁਣ ਤੱਕ ਲਾਈਫ਼ਲਾਈਨ ਉਡਾਨ ਅਧੀਨ 161 ਉਡਾਨਾਂ ਅਪਰੇਟ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਰਾਹੀਂ 1,41,080 ਕਿਲੋਮੀਟਰ ਕਵਰ ਕੀਤੇ ਗਏ। ਇਨ੍ਹਾਂ ’ਚੋਂ 99 ਉਡਾਨਾਂ ਏਅਰ ਇੰਡੀਆ ਤੇ ਅਲਾਇੰਸ ਏਅਰ ਦੁਆਰਾ ਅਪਰੇਟ ਕੀਤੀਆਂ ਹਨ, ਜਦ ਕਿ 54 ਭਾਰਤੀ ਵਾਯੂ ਸੈਨਾ ਨੇ ਅਪਰੇਟ ਕੀਤੀਆਂ। ਅੰਤਰਰਾਸ਼ਟਰੀ ਰੂਟ ’ਤੇ 7 ਅਪ੍ਰੈਲ 2020 ਨੂੰ ਏਅਰ ਇੰਡੀਆ ਨੇ ਹਾਂਗ ਕਾਂਗ ਤੋਂ 6.14 ਟਨ ਮੈਡੀਕਲ ਉਪਕਰਣ ਲਿਆਂਦੇ ਅਤੇ ਨਾਲ ਹੀ ਏਅਰ ਇੰਡੀਆ ਨੇ ਕੋਲੰਬੋ ਤੋਂ 8.85 ਟਨ ਸਪਲਾਈਜ਼ ਚੁੱਕੀਆਂ।
ਲਾਈਫ਼ਲਾਈਨ ਉਡਾਨ ਫ਼ਲਾਈਟਾਂ ਦੀਆਂ ਰੋਜ਼ਾਨਾ ਅੱਪਡੇਟਸ ਤੇ ਤਸਵੀਰਾਂ ਮੈਡੀਕਲ ਏਅਰ ਕਾਰਗੋ ਨਾਲ ਸਬੰਧਿਤ ਸਮਰਪਿਤ ਵੈੱਬਸਾਈਟ ‘ਲਾਈਫ਼ਲਾਈਨ ਉਡਾਨ’ (LIFELINE UDAN) ਉੱਤੇ ਉਪਲੱਬਧ ਹਨ। ਇਹ ਲਿੰਕ https://esahaj.gov.in/lifeline_udan ਉੱਤੇ ਉਪਲੱਬਧ ਹੈ।
ਵਿਭਿੰਨ ਏਜੰਸੀਆਂ ਤੇ ਸਰਕਾਰੀ ਇਕਾਈਆਂ ਦੁਆਰਾ ਉਡਾਨਾਂ ਤੇ ਖੇਪਾਂ ਦੇ ਵੇਰਵੇ ਲਗਾਤਾਰ ਅੱਪਲੋਡ ਕੀਤੇ ਜਾਂਦੇ ਹਨ, ਜਿਸ ਨਾਲ ਪੋਰਟਲ ਤੋਂ ਵੱਖੋ–ਵੱਖਰੇ ਵੇਰਵਿਆਂ ਬਾਰੇ ਪ੍ਰਭਾਵਸ਼ਾਲੀ ਤਰੀਕੇ ਤਾਲਮੇਲ ਤੇ ਤੁਲਨਾ ਦੁਆਰਾ ਯੋਜਨਾਬੰਦੀ ਕੀਤੀ ਜਾ ਸਕਦੀ ਹੈ। ਵਰਤੋਂਕਾਰਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਚੁਣੌਤੀਆਂ ਦੇ ਅਧਾਰ ’ਤੇ ਪੋਰਟਲ ਨੂੰ ਅੱਪਡੇਟ ਕੀਤਾ ਜਾਂਦਾ ਹੈ ਤੇ ਜ਼ਰੂਰਤਾਂ ਅਨੁਸਾਰ ਸੋਧਿਆ ਜਾਂਦਾ ਹੈ ਤਾਂ ਜੋ ਮੰਤਵ ਹੱਲ ਹੋ ਸਕੇ।
|
ਮਿਤੀ
|
ਏਅਰ ਇੰਡੀਆ
|
ਅਲਾਇੰਸ
|
ਭਾਰਤੀ ਵਾਯੂ ਸੈਨਾ
|
ਇੰਡੀਗੋ
|
ਸਪਾਈਸਜੈੱਟ
|
ਕੁੱਲ ਉਡਾਨਾਂ
|
|
07.4.2020
|
04
|
02
|
03
|
--
|
--
|
09
|
ਏਅਰ ਇੰਡੀਆ ਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ’ਤੇ ਜੰਮੂ ਤੇ ਕਸ਼ਮੀਰ, ਲਦਾਖ, ਉੱਤਰ–ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਤਾਲਮੇਲ ਕੀਤਾ ਸੀ।
ਘਰੇਲੂ ਕਾਰਗੋ ਅਪਰੇਟਰ: ਬਲੂ ਡਾਰਟ, ਸਪਾਈਸਜੈੱਟ ਤੇ ਇੰਡੀਗੋ ਕਮਰਸ਼ੀਅਲ ਅਧਾਰ ’ਤੇ ਮਾਲ–ਵਾਹਕ ਉਡਾਨਾਂ ਅਪਰੇਟ ਕਰ ਰਹੇ ਹਨ। ਸਪਾਈਸਜੈੱਟ ਨੇ 24 ਮਾਰਚ ਤੋਂ – 7 ਅਪ੍ਰੈਲ 2020 ਤੱਕ 2,77,080 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 203 ਮਾਲ–ਵਾਹਕ ਉਡਾਨਾਂ ਅਪਰੇਟ ਕੀਤੀਆਂ ਅਤੇ 1647.59 ਟਨ ਮਾਲ ਦੀ ਢੋਆ–ਢੁਆਈ ਕੀਤੀ। ਇਨ੍ਹਾਂ ਵਿੱਚੋਂ 55 ਅੰਤਰਰਾਸ਼ਟਰੀ ਮਾਲ–ਵਾਹਕ ਉਡਾਨਾਂ ਸਨ। ਬਲੂ ਡਾਰਟ ਨੇ 62,245 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 64 ਘਰੇਲੂ ਮਾਲ–ਵਾਹਕ ਉਡਾਨਾਂ ਅਪਰੇਟ ਕੀਤੀਆਂ ਅਤੇ 25 ਮਾਰਚ ਤੋਂ – 7 ਅਪ੍ਰੈਲ 2020 ਤੱਕ 951.73 ਟਨ ਮਾਲ ਦੀ ਢੋਆ–ਢੁਆਈ ਕੀਤੀ। ਇੰਡੀਗੋ ਨੇ 3–4 ਅਪ੍ਰੈਲ 2020 ਨੂੰ 6103 ਕਿਲੋਮੀਟਰ ਦੀ ਦੂਰੀ ਤਹਿ ਕਰਦਿਆਂ 8 ਮਾਲ–ਵਾਹਕ ਉਡਾਨਾਂ ਅਪਰੇਟ ਕੀਤੀਆਂ ਤੇ 3.14 ਟਨ ਮਾਲ ਦੀ ਢੋਆ–ਢੁਆਈ ਕੀਤੀ।
ਸਪਾਈਸਜੈੱਟ ਦੁਆਰਾ ਘਰੇਲੂ ਕਾਰਗੋ (07.4.2020 ਦੀ ਸਥਿਤੀ)
|
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
Kilometres
|
|
07-04-2020
|
12
|
96.89
|
13,634
|
ਸਪਾਈਸਜੈੱਟ ਦੁਆਰਾ ਅੰਤਰਰਾਸ਼ਟਰੀ ਕਾਰਗੋ (07.4.2020 ਦੀ ਸਥਿਤੀ)
|
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
ਕਿਲੋਮੀਟਰ
|
|
07-04-2020
|
2
|
20.57
|
5,236
|
ਬਲੂ ਡਾਰਟ ਕਾਰਗੋ ਅੱਪਲਿਫਟ (07.4.2020 ਦੀ ਸਥਿਤੀ)
|
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
ਕਿਲੋਮੀਟਰ
|
|
07-04-2020
|
6
|
89.600
|
7131.30
|
****
ਆਰਜੇ/ਐੱਨਜੀ
(रिलीज़ आईडी: 1612333)
आगंतुक पटल : 164
इस विज्ञप्ति को इन भाषाओं में पढ़ें:
Marathi
,
Bengali
,
हिन्दी
,
Telugu
,
English
,
Urdu
,
Assamese
,
Manipuri
,
Gujarati
,
Odia
,
Tamil
,
Kannada